Session 44

Listen to find out how to receive a compliment in English.
ਅੰਗਰੇਜ਼ੀ ਵਿੱਚ ਕਿਸੇ ਵਲੋਂ ਕੀਤੀ ਤਾਰੀਫ਼ ਦਾ ਜੁਆਬ ਦੇਣਾ ਸਿੱਖਣ ਲਈ ਸੁਣੋ।

Session 44 score

0 / 3

  • 0 / 3
    Activity 1

Activity 1

How do I receive a compliment?

ਲੋਕ ਤੁਹਾਡੀ ਕਿਸ ਗੱਲ ਤੋਂ ਤਾਰੀਫ਼ ਕਰਦੇ ਹਨ ?

ਜਦੋਂ ਕੋਈ ਤੁਹਾਡੀ ਤਾਰੀਫ਼ ਕਰੇ ਤਾਂ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I … ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਫ਼ਿਲ।

Phil
Welcome, everyone! 

ਰਾਜਵੀਰ
ਕੀ ਤੁਸੀਂ ਵੀ ਕਿਸੇ ਦੀ ਤਰੀਫ਼ ਕਰਨ ਲੱਗਿਆਂ ਜਾਂ ਜੇ ਕੋਈ ਵੀ ਤੁਹਾਡੀ ਤਾਰੀਫ਼ ਕਰੇ ਤਾਂ ਵੀ ਸੋਚਾਂ ਵਿੱਚ ਪੈ ਜਾਂਦੇ ਹੋ ਬਈ ਹੁਣ ਕਹੀਏ ਕੀ।  ਅੱਜ ਆਪਾਂ ਇਸੇ ਬਾਰੇ ਗੱਲ ਕਰਾਂਗੇ। 

Phil
Not very often, but it's nice when it happens!

ਰਾਜਵੀਰ
ਹਾਂ ਪਰ ਕਈ ਵਾਰ ਇਹ ਤਹਿ ਕਰਨਾ ਔਖਾ ਹੁੰਦਾ ਹੈ ਕਿ ਕੀ ਕਹਿਣਾ ਹੈ। ਆਪਾਂ ਇਹ ਗੱਲਬਾਤ ਸੁਣਦੇ ਹਾਂ ਜਿਸ ਵਿੱਚ ਕਿਸੇ ਦੀ ਤਾਰੀਫ਼ ਕੀਤੀ ਗਈ ਅਤੇ ਉਹਨਾਂ ਨੇ ਉਲਟਾਕੇ ਜੁਆਬ ਵੀ ਦਿੱਤਾ।

That's a nice shirt!
Thank you, you're so kind! 

Your painting is really nice – you're a great artist!
Thanks, I'm really proud of it!
 

This party is great! Thanks for organising it!
Thanks, but I couldn't have done it without you!

ਰਾਜਵੀਰ
ਇਸ ਵਿੱਚ ਤਿੰਨ ਅਲੱਗ ਅਲੱਗ ਚੀਜ਼ਾਂ ਦੀ ਤਾਰੀਫ਼ ਕੀਤੀ ਗਈ। ਇੱਕ ਤਾਂ ਕਮੀਜ਼ ਦੀ, ਇੱਕ ਪੇਂਟਿੰਗ ਦੀ ਤੇ ਇੱਕ ਕਿਸੇ ਪਾਰਟੀ ਦਾ ਪ੍ਰਬੰਧ ਕਰਨ ਲਈ। ਪਹਿਲੀ ਗੱਲ ਦੁਬਾਰਾ ਸੁਣਦੇ ਹਾਂ। 

That's a nice shirt!
Thank you, you're so kind!
 

Phil
So the most important thing to do when you receive a compliment is just to say 'thank you', here we also had 'that's so kind'. ‘So’ means the same as 'very' here. You could also say 'Thank you, that's so nice' or 'Thank you so much'.

ਰਾਜਵੀਰ
ਕਿਸੇ ਵੱਲੋਂ ਦਿੱਤੇ ਗਏ ਕੌਂਮਪਲੀਮੈਂਟ ਦਾ ਜੁਆਬ ਦੇਣ ਦਾ ਇਹ ਇੱਕ ਚੰਗਾ ਤਰੀਕਾ ਹੈ।ਜਦੋਂ ਉਹਨਾਂ ਨੇ ਪੇਂਟਿੰਗ ਦੀ ਤਾਰੀਫ਼ ਕੀਤੀ ਤਾਂ ਜੁਆਬ ਵਿੱਚ ਕੀ ਕਿਹਾ ਗਿਆ ਸੀ? 

Your painting is really nice – you're a great artist!
Thanks, I'm really proud of it!
 

ਰਾਜਵੀਰ
ਇਸ ਵਿੱਚ ਵੀ ਤਾਰੀਫ਼ ਕਰਨ ਵਾਲੇ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਤੇ ਮਾਣ ਹੈ। ਚਲੋ ਦੇਖਦੇ ਹਾਂ ਤਾਰੀਫ਼ ਦੇ ਜੁਆਬ ਵਿੱਚ ਅਸੀਂ ਕੀ ਕੀ ਕਹਿ ਸਕਦੇ ਹਾਂ।

Phil
Well, you could also give more details about it – for example: 

Thanks, it's new!

Thanks, I made it yesterday. 

ਰਾਜਵੀਰ
ਜਿੰਨਾਂ ਦੀ ਪਾਰਟੀ ਦੀ ਤਿਆਰੀ ਕਰਨ ਲਈ ਤਾਰੀਫ਼ ਕੀਤੀ ਗਈ ਸੀ ਉਹਨਾਂ ਨੇ ਜੁਆਬ ਕਿਵੇਂ ਦਿੱਤਾ?

This party is great! Thanks for organising it!

Thanks, but I couldn't have done it without you. 

Phil
Here, he has shared the compliment with someone else. If you want to say that someone has helped you when you receive a compliment, you can say 'I couldn't have done it without' – and they just say who. 

Listen carefully to how we pronounce the five words 'could', 'not', 'have', 'done' and 'it'. 'not' and 'have' get contracted to 'n't' and ''ve' – 'n't've'. 'Done' and 'it' join together – 'dunnit'. Listen and repeat: 

Couldn't

Couldn't have

Couldn't have done it

I couldn't have done it without my friends. 

ਰਾਜਵੀਰ
ਚਲੋ ਕੁਝ ਅਭਿਆਸ ਕਰਦੇ ਹਾਂ। ਕਿਸੇ ਨੇ ਤੁਹਾਡੇ ਕੱਪੜਿਆਂ ਦੀ ਤਾਰੀਫ਼ ਕੀਤੀ ਤੁਸੀਂ ਉਸਨੂੰ ਕੀ ਜੁਆਬ ਦੇ ਸਕਦੇ ਹੋ। ਉਹਨਾਂ ਦਾ ਧੰਨਵਾਦ ਕਰਦਿਆਂ ਕਹੋ ਕਿ ਉਹ ਬਹੁਤ ਹੀ ਦਿਆਲੂ ਹਨ। ਹਾਂ ਬਾਅਦ ਵਿੱਚ ਤੁਸੀਂ ਫ਼ਿਲ ਨੂੰ ਵੀ ਸੁਣ ਸਕਦੇ ਹੋ ਉਹ ਵੀ ਹਰ  ਇੱਕ ਪ੍ਰਸ਼ਨ ਦਾ ਜੁਆਬ ਦੇਵੇਗਾ।

Phil
Thanks, that's so kind. 

ਰਾਜਵੀਰ
ਹੁਣ ਕਿਸੇ ਨੇ ਤੁਹਾਡੇ ਵੱਲੋਂ ਖਿੱਚੀ ਗਈ ਕਿਸੇ ਤਸਵੀਰ ਦੀ ਤਾਰੀਫ਼ ਦੀ ਤਾਰੀਫ਼ ਕੀਤੀ ਹੈ। ਧੰਨਵਾਦ ਕਰਦਿਆਂ ਦੱਸੋ ਕਿ ਤੁਹਾਨੂੰ ਵੀ ਇਹ ਬਹੁਤ ਪਸੰਦ ਹੈ। 

Phil
Thanks, I really like it!

ਰਾਜਵੀਰ
ਹੁਣ ਤੁਸੀਂ ਕੁਝ ਲਿਖਿਆ ਅਤੇ ਕਿਸੇ ਨੇ ਉਸਦੀ ਤਾਰੀਫ਼ ਕੀਤੀ ਤੁਸੀਂ ਇਸਦਾ ਜੁਆਬ ਕਿਵੇਂ ਦੇਵੋਗੇ। ਉਹਨਾਂ ਨੂੰ ਕਹੋ ਕਿ ਪਰਿਵਾਰ ਦੇ ਸਹਿਯੋਗ ਬਿਨ੍ਹਾਂ ਇਹ ਸੰਭਵ ਨਹੀਂ ਸੀ। 

Phil
Thanks, I couldn't have done it without my family. 

ਰਾਜਵੀਰ
ਹੁਣ ਤਾਂ ਕੋਈ ਮਸਲਾ ਨਹੀਂ, ਤੁਸੀਂ ਬੇਝਿਜਕ ਕਿਸੇ ਦੀ ਵੀ ਤਾਰੀਫ਼ ਕਰ ਵੀ ਸਕਦੇ ਹੋ ਤੇ ਜੇ ਕੋਈ ਕਰੇ ਤਾਂ ਉਸਨੂੰ ਹਲੀਮੀ ਨਾਲ ਜੁਆਬ ਵੀ ਦੇ ਸਕਦੇ ਹੋ। 

Phil
Thanks. I couldn't have done it without you! 

ਰਾਜਵੀਰ
Thanks, you're so kind! ਅੱਜ ਆਪਾਂ ਸਿੱਖਿਆ ਜੇ ਕੋਈ ਸਾਡੀ ਤਾਰੀਫ਼ ਕਰੇ ਤਾਂ ਉਸਦਾ ਧੰਨਵਾਦ ਕਿੰਨਾਂ ਸ਼ਬਦਾਂ ਵਿੱਚ ਕੀਤਾ ਜਾਵੇ। ਹੁਣ ਤੁਸੀਂ ਚੰਗੇ ਕੰਮਾਂ ਦੀ ਤਾਰੀਫ਼ ਕਰੋ ਅਤੇ ਆਪ ਵੀ ਤਾਰੀਫ਼ ਦੇ ਕਾਬਿਲ ਕੰਮ ਕਰੋ। ਅਸੀਂ ਅੱਜ ਜਾ ਪ੍ਰੋਗਰਾਮ ਇਥੇ ਹੀ ਖ਼ਤਮ ਕਰਦੇ ਹਾਂ। Join us next week for more 'How do I'.

Learn more

1. Thanking someone

ਜੇ ਕੋਈ ਤਾਰੀਫ਼ ਕਰੇ ਤਾਂ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ। ਜੇ ਸੰਭੰਵ ਹੋਵੇ ਤਾਂ ਕੋਈ ਕੁਮੈਂਟ ਵੀ ਦੇਣਾ ਚਾਹੀਦਾ ਹੈ।

  • Thanks, you're so kind!
  • Thanks, that's really nice!

2. Add details

ਜਿਸ ਵੀ ਚੀਜ਼ ਜਾਂ ਕੰਮ ਦੀ ਤਾਰੀਫ਼ ਕੀਤੀ ਜਾਵੇ ਉਸ ਬਾਰੇ ਕੁਝ ਦੱਸਣਾ ਜ਼ਰੂਰ ਚਾਹੀਦਾ ਹੈ।

  • Your painting is really nice – you're a great artist!
  • Thanks, I'm really proud of it!
  • That shirt's nice.
  • Thanks, it's new!

3. Sharing compliments

ਅਸੀਂ ਅਕਸਰ ਜੇ ਕਿਸੇ ਕੰਮ ਦੀ ਤਾਰੀਫ਼ ਹੋਵੇ ਤਾਂ ਉਸ ਵਿੱਚ ਯੋਗਦਾਮ ਪਾਉਣ ਵਾਲੇ ਲੋਕਾਂ ਬਾਰੇ ਵੀ ਦੱਸਦੇ ਹਾਂ. ਅਜਿਹਾ ਕਹਿਣ ਦਾ ਸੌਖਾ ਤਰੀਕਾ ਹੈ- 'I couldn't have done it without...'

  • Thanks, I couldn't have done it without you!
  • Thanks, I couldn't have done it without my friends!
  • Thanks, I couldn't have it without your help!

How do I receive a compliment?

3 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

Congratulations you completed the Quiz
Excellent! Great job! Bad luck! You scored:
x / y

What's the best compliment you've ever received?
Come and tell us on our facebook group?

ਤੁਹਾਨੂੰ ਹੁਣ ਤੱਕ ਸਭ ਤੋਂ ਚੰਗਾ ਕੋਮਪਲੀਮੈਂਟ ਕੀ ਮਿਲਿਆ?
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • shirt
    ਕਮੀਜ਼

    kind
    ਦਿਆਲੂ

    painting
    ਪੇਂਟਿੰਗ/ਚਿੱਤਰ

    proud
    ਮਾਣ

    organise
    ਵਿਵਸਥਿਤ/ਸੰਗਠਿਤ