Unit 1: How do I...
Select a unit
- 1 How do I...
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 23
Listen to find out how to give directions in English.
ਮੈਂ ਕਿਸੇ ਨੂੰ ਦਿਸ਼ਾਵਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ?
Session 23 score
0 / 4
- 0 / 4Activity 1
Activity 1
How do I give directions?
Listen to Simon asking three strangers for directions to the supermarket – is the route they give Simon the same?
ਸਾਈਮਨ ਨੂੰ ਸੁਣੋ ਜੋ ਤਿੰਨ ਅਣਜਾਣ ਲੋਕਾਂ ਤੋਂ ਸੁਪਰ-ਮਾਰਕਿਟ ਦਾ ਰਸਤਾ ਪੁੱਛ ਰਿਹਾ ਹੈ-ਕੀ ਉਹਨਾਂ ਨੇ ਇਕੋ ਤਰੀਕੇ ਨਾਲ ਸਾਈਮਨ ਨੂੰ ਰਸਤਾ ਸਮਾਇਆ?
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਸੈਮ ਹੈ।
Sam
Hello! And welcome!
ਰਾਜਵੀਰ
ਅੱਜ ਅਸੀਂ ਸਿੱਖਾਂਗੇ ਕਿ ਕਿਸੇ ਨੂੰ ਕੋਈ ਰਸਤਾ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਸਮਝਾਈਏ। ਪਹਿਲਾਂ ਸਾਈਮਨ ਨੂੰ ਸੁਣਦੇ ਹਾਂ ਉਹ ਲੋਕਾਂ ਤੋਂ ਬੱਸ ਸਟੇਸ਼ਨ ਦਾ ਰਸਤਾ ਪੁੱਛ ਰਿਹਾ ਹੈ। ਜੇਕਰ ਤੁਹਾਨੂੰ ਪੂਰਾ ਨਾ ਵੀ ਸਮਝ ਆਏ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। ਫ਼ਿਲਹਾਲ ਲਈ ਸਿਰਫ਼ ਇੰਨਾਂ ਸਮਝੋ ਕਿ ਇੰਨ੍ਹਾਂ ਲੋਕਾਂ ਨੇ ਸਾਈਮਨ ਨੂੰ ਰਸਤਾ ਕਿਸ ਤਰ੍ਹਾਂ ਸਮਝਾਇਆ।
Excuse me! Where’s the bus station, please?
1. Go straight on, take the first road on the left, and it’ll be on your right.
2. Go straight down here, take the first road on your left, and it’s on the right.
3. Just go straight, turn left at the supermarket. It’ll be on the right.
ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ? ਇਕੋ ਰਸਤੇ ਨੂੰ ਤਿੰਨਾਂ ਨੇ ਤਿੰਨ ਅਲੱਗ-ਅਲੱਗ ਤਰੀਕਿਆਂ ਨਾਲ ਦੱਸਿਆ?
Sam
So let’s look at those different phrases they used.
ਰਾਜਵੀਰ
ਇਹ ਸਮਝਣ ਲਈ ਕਿ ਤਿੰਨਾਂ ਵਾਕਾਂ ਵਿੱਚ ਕੀ ਫ਼ਰਕ ਹੈ ਅਤੇ ਕੀ ਸਮਾਨਤਾਵਾਂ ਹਨ ਚਲੋ ਇੱਕ ਵਾਰ ਦੁਬਾਰਾ ਸੁਣਦੇ ਹਾਂ।
Go straight on…
Go straight down here…
…just go straight…
ਰਾਜਵੀਰ
ਤਿੰਨਾਂ ਨੇ ਕਿਹਾ ਕਿ ਸਿੱਧੇ ਜਾਓ, ‘go straight’ ਪਰ ਅਲੱਗ ਇੱਕ ਤਰੀਕੇ ਨਾਲ। ਇੱਕ ਨੇ ਕਿਹਾ ‘go straight on’ ਅਤੇ ਅਸੀ ‘go straight down here’ ਵੀ ਸੁਣਿਆ।
Sam
You can even say ‘go straight up here’! Let’s practise the pronunciation. Repeat after me:
Go straight on.
Go straight down here.
ਰਾਜਵੀਰ
ਇਸ ਤੋਂ ਬਾਅਦ ਚਲੋ ਹੁਣ ਇੱਕ ਵਾਰ ਸੁਣਦੇ ਹਾਂ ਉਨਾਂ ਨੇ ਰਸਤਾ ਦੱਸਣ ਲਈ ‘take’ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ? ਇਸ ਕਿਰਿਆ ਤੋਂ ਬਾਅਦ ਕਿਹੜੇ ਸ਼ਬਦ ਇਸਤੇਮਾਲ ਕੀਤੇ।
…take the first road on the left…
…take the first road on your left…
ਰਾਜਵੀਰ
Ok, ਤਾਂ ‘take’ ਸ਼ਬਦ ਤੋਂ ਬਾਅਦ ‘the first road’ ਸ਼ਬਦਾਂ ਦੀ ਵਰਤੋਂ ਕਰਕੇ ਪਹਿਲੀ ਸੜਕ ਵੱਲ ਮੁੜਣ ਲਈ ਦੱਸਿਆ ਗਿਆ। ਇਸੇ ਤਰ੍ਹਾਂ ‘the second road’ ਦੂਸਰੀ ਸੜਕ ਅਤੇ ਫ਼ਿਰ ‘on the left’ ਖੱਬੇ ਪਾਸੇ ਅਤੇ ‘on the right’ ਸੱਜੇ ਪਾਸੇ ਬਾਰੇ ਦੱਸਿਆ ਗਿਆ।
Sam
And here, you can use ‘on the’ or ‘on your’ before ‘right’ and ‘left’. Shall we practise? Repeat after me:
Take the first road on the right.
Take the second road on your left.
ਰਾਜਵੀਰ
ਚਲੋ ਹੁਣ ‘turn’ ਮੁੜੋ ਸ਼ਬਦ ਦਾ ਇਸਤੇਮਾਲ ਸਮਝਦੇ ਹਾਂ ਇਸ ਦੀ ਵਾਕ ਵਿੱਚ ਵਰਤੋਂ ਕਿਸ ਤਰ੍ਹਾਂ ਕੀਤੀ ਗਈ। ਇਸ ਕਿਰਿਆ ਤੋਂ ਬਾਅਦ ਕਿਹੜੇ ਸ਼ਬਦਾਂ ਦੀ ਵਰਤੋਂ ਹੋਈ।
…turn left at the supermarket.
Sam
Left or right!
ਰਾਜਵੀਰ
Yes! ਅਤੇ ਤੁਸੀਂ ਇਸ ਵਿੱਚ ‘at’ ਸ਼ਬਦ ਜੋੜ ਕੇ ਕਿਸੇ ਨੇੜਲੀ ਜਗ੍ਹਾ ‘ a landmark’ ਜਿਵੇਂ ਕਿ a supermarket ਇੱਕ ਸੁਪਰ ਮਾਰਕਿਟ ਅਤੇ ਇਸ ਵਿੱਚ ‘on’ ਸ਼ਬਦ ਨੂੰ ਨਾਲ ਜੋੜਿਆ ਜਾਂਦਾ ਹੈ ਅਤੇ ਨਾਲ ਹੀ ਸੜਕ ਦਾ ਨਾਮ ਦੱਸ ਦਿੱਤਾ ਜਾਂਦਾ ਹੈ।
Sam
Quick practice! Repeat after me:
Turn left at the supermarket.
Turn right on King’s Road.
ਰਾਜਵੀਰ
ਅਤੇ ਉਨ੍ਹਾਂ ਨੇ ਸਾਈਮਨ ਨੂੰ ਆਖ਼ਰੀ ਦਿਸ਼ਾ ਕਿਸ ਤਰ੍ਹਾਂ ਦੱਸੀ? ਚਲੋ ਦੁਬਾਰਾ ਸੁਣਦੇ ਹਾਂ।
…and it’ll be on your right.
…and it’s on the right.
It’ll be on the right.
Sam
They used ‘on the’ or ‘on your’ before ‘right’ and ‘left’ again. And before that?
ਰਾਜਵੀਰ
ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ‘it’ll be’ – ਜਿਸ ਦਾ ਅਰਥ ਹੈ ਕਿ ਹੋਵੇਗਾ। ਅਸੀਂ ‘it’s’ ਮਤਲਬ ਇਹ ਹੈ ਸ਼ਬਦ ਦੀ ਵਰਤੋਂ ਵੀ ਕਰ ਸਕਦੇ ਹਾਂ। ਰਸਤਾ ਦੱਸਣ ਲਈ ਇਨ੍ਹਾ ਦੋਨਾਂ ਸ਼ਬਦਾਂ ਦਾ ਅਰਥ ਇਕੋ ਹੀ ਹੈ। ਜਿਵੇਂ ਕਿ ਸੈਮ ਦੱਸ ਰਹੀ ਹੈ।
Sam
And repeat after me:
It’s on the left.
It’ll be on the right.
ਰਾਜਵੀਰ
ਚਲੋ ਹੁਣ ਕੁਝ ਅਭਿਆਸ ਹੋ ਜਾਵੇ। ਕਿਸੇ ਅਣਜਾਣ ਵਿਅਕਤੀ ਨੇ ਤੁਹਾਨੂੰ ਬੈਂਕ ਦਾ ਰਸਤਾ ਪੁੱਛਿਆ ਹੈ। ਚਲੋ ਮਿਲਕੇ ਉਸ ਨੂੰ ਰਸਤਾ ਦੱਸਦੇ ਹਾਂ ਅਤੇ ਤੁਸੀਂ ਸੈਮ ਨੂੰ ਸੁਣਕੇ ਆਪਣਾ ਕਿਹਾ ਚੈੱਕ ਵੀ ਕਰ ਲੈਣਾ। ਪਹਿਲਾਂ ਉਨ੍ਹਾਂ ਨੂੰ ਸਿੱਧੇ ਜਾਣ ਲਈ ਕਹੋ ਇਸ ਲਈ ‘on’ ਸ਼ਬਦ ਦੀ ਵਰਤੋਂ ਕਰ ਲੈਣਾ।
Sam
Go straight on…
ਰਾਜਵੀਰ
Great! ਹੁਣ ਉਨ੍ਹਾਂ ਨੂੰ ਕਹੋ ਕਿ ਸਿਨੇਮਾ ‘cinema’ ਕੋਲੋਂ ਖੱਬੇ ਮੁੜ ਜਾਣ। ‘Cinema’ ਦੇ ਨਾਲ ‘at’ ਸ਼ਬਦ ਇਸਤੇਮਾਲ ਕਰਨਾ।
Sam
Turn left at the cinema…
ਰਾਜਵੀਰ
ਅਖ਼ੀਰ ਵਿੱਚ ਉਨ੍ਹਾਂ ਨੂੰ ਖੱਬੇ ਮੁੜਨ ਲਈ ਕਹੋ। ਇਸ ਲਈ‘on the’ ਸ਼ਬਦਾਂ ਦੀ ਵਰਤੋਂ ਕਰਨਾ।
Sam
It’s on the left.
ਰਾਜਵੀਰ
Well done! ਹੁਣ ਤੁਸੀਂ ਕਿਸੇ ਨੂੰ ਵੀ ਅੰਗਰੇਜ਼ੀ ਵਿੱਚ ਰਸਤਾ ਸਮਝਾ ਸਕਦੇ ਹੋ।
Sam
Excellent! So can you help me get out of the studio…
ਰਾਜਵੀਰ
Join us next week for another episode of 'How do I…'? Bye!
Sam
Left or right? See next time! Bye, everyone!
Learn more!
1. ਮੈਂ ਕਿਸੇ ਨੂੰ ਕਿਸ ਤਰ੍ਹਾਂ ਦੱਸਾਂ ਕਿ ਇਕੋ ਦਿਸ਼ਾ ਵੱਲ ਸਿੱਧਾ ਜਾਂਦੇ ਰਹੋ?
ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਸਿੱਧੇ ਜਾਓ ਤਾਂ ‘go straight’ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਇਸ ਨੂੰ ਹੇਠਾਂ ਦਿੱਤੇ ਤਿੰਨ ਵੱਖ-ਵੱਖ ਤਰੀਕਿਆਂ ਨਾਲ ਕਹਿ ਸਕਦੇ ਹੋ।
Go straight on…
Go straight down here…
Go straight up here…
2. ਮੈਂ ਕਿਸੇ ਨੂੰ ਦਿਸ਼ਾ ਬਦਲਣ ਬਾਰੇ ਕਿਸ ਤਰ੍ਹਾਂ ਕਹਾਂ?
ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਕਿ ਖੱਬੇ ਮੁੜੋ, ‘turn left’ ਜਾਂ ਸੱਜੇ ਮੁੜੋ ‘turn right’. ਇਹ ਦੱਸਣ ਲਈ ਕਿ ਕਿਥੋਂ ਮੁੜੋ ਜੇਕਰ ਤੁਸੀਂ ਕਿਸੇ ਵਿਸ਼ੇਸ਼ ਬਿਲਡਿੰਗ ਦੀ ਗੱਲ ਕਰ ਰਹੋ ਹੋ ਤਾਂ ‘at’ ਸ਼ਬਦ ਲਗਾਓ ਅਤੇ ਜੇਕਰ ਕਿਸੇ ਸੜਕ ਜਾਂ ਗਲੀ ਤੋਂ ਦੱਸ ਰਹੇ ਹੋ ਤਾਂ ‘on’ ਸ਼ਬਦ ਦੀ ਵਰਤੋਂ ਕਰੋ।
Turn left at the cinema.
Turn right on Queen Street.
3. ਮੈਂ ਕਿਸੇ ਨੂੰ ਕਿਸ ਤਰ੍ਹਾਂ ਦੱਸਾਂ ਕਿ ਅਸਲ ਵਿੱਚ ਉਹਨਾਂ ਨੇ ਕਿਥੇ ਪਾਹੁੰਚਣਾ ਹੈ?
ਤੁਸੀਂ ‘it’s’ (it is) ਜਾਂ ‘it’ll be’ (it will be) ਕਹਿਣ ਤੋਂ ਬਾਅਦ ਦਿਸ਼ਾ ਜਿਵੇਂ ‘on the/ your right/ left’ ਬਾਰੇ ਦੱਸੋ।
It’s on the right.
It’ll be on your left.
4. ਅਸੀਂ ਦਿਸ਼ਾਵਾਂ ਬਾਰੇ ਦੱਸਣ ਲੱਗਿਆਂ ਕਿਸ ਕਾਲ 'tense' ਦੀ ਵਰਤੋਂ ਕਰਦੇ ਹਾਂ?
ਅਸੀਂ ਸਧਾਰਨ ਵਰਤਮਾਲ ਕਾਲ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਕਿਸੇ ਨੂੰ ਕੋਈ ਹੁਕਮ ਦੇਣ ਲੱਗਿਆਂ ਵਰਤਿਆਂ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਕਿਰਿਆ ਨੂੰ ਉਸਦੇ ਮੁੱਢਲੇ ਰੂਪ ਵਿੱਚ ਅਤੇ ਵਾਕ ਦੀ ਸ਼ੁਰੂਆਤ ਵਿੱਚ ਲਗਾਇਆ ਜਾਂਦਾ ਹੈ।
Go straight on, take the first road on the left, turn left at the cinema.
How do I give directions?
4 Questions
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Help
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Hint
ਯਾਦ ਰੱਖੋ ਕਿ ਅਸੀਂ ਵਾਕ ਕਿਰਿਆ ਨਾਲ ਸ਼ੁਰੂ ਕਰਨਾ ਹੈ,ਅਤੇ ਇਸ ਵਾਕ ਵਿੱਚ ਆਉਣ ਵਾਲੇ ਪਹਿਲੇ ਦੋ ਸ਼ਬਦਾਂ ਹਮੇਸ਼ਾਂ ਇਕੱਠੇ ਆਉਂਦੇ ਹਨ।Question 1 of 4
Help
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Hint
ਯਾਦ ਰੱਖੋ ਕਿ ਅਸੀਂ ਵਾਕ ਕਿਰਿਆ ਨਾਲ ਸ਼ੁਰੂ ਕਰਨਾ ਹੈ,ਅਤੇ ‘second’ ਤੋਂ ਪਹਿਲਾਂ ‘the’ ਸ਼ਬਦ ਲਗਾਇਆ ਜਾਂਦਾ ਹੈ।Question 2 of 4
Help
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Hint
ਯਾਦ ਰੱਖੋ ਕਿ ਅਸੀਂ ਵਾਕ ਕਿਰਿਆ ਨਾਲ ਸ਼ੁਰੂ ਕਰਨਾ ਹੈ,ਅਤੇ ਇਸ ਤੋਂ ਬਾਅਦ ਦਿਸ਼ਾ ਬਾਰੇ ਦੱਸਣਾ ਹੈ।Question 3 of 4
Help
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Hint
ਇਹ ਵਾਕ ‘it’s’ ਸ਼ਬਦਾਂ ਨਾਲ ਸ਼ੁਰੂ ਹੋਵੇਗਾ।Question 4 of 4
Excellent! Great job! Bad luck! You scored:
Join our Facebook group to practise more!
ਹੋਰ ਅਭਿਆਸ ਲਈ ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
left
ਖੱਬੇright
ਸੱਜੇthe first…
ਪਹਿਲਾthe second…
ਦੂਜਾroad
ਸੜਕsupermarket
ਸੁਪਰ-ਮਾਰਕਿਟcinema
ਸਿਨੇਮਾ