Unit 1: How do I...
Select a unit
- 1 How do I...
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 22
Listen to find out how to ask for information in English.
ਕਿਸੇ ਤੋਂ ਕੋਈ ਜਾਣਕਾਰੀ ਅੰਗਰੇਜ਼ੀ ਵਿੱਚ ਪੁੱਛਣਾ, ਸਿੱਖਣ ਲਈ ਸੁਣੋ।
Session 22 score
0 / 4
- 0 / 4Activity 1
Activity 1
How do I ask for information politely?
ਵਾਕਾਂ ਨੂੰ ਸਭ ਤੋਂ ਘੱਟ ਨਿਮਰ ਤੋਂ ਸ਼ੁਰੂ ਕਰਕੇ ਤਰਤੀਬ ਵਿੱਚ ਲਿਖੋ।
Where’s the nearest supermarket, please?
Tell me where the nearest supermarket is.
Can you tell me where the nearest supermarket is, please?
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
Hi and welcome to ‘How do I…’ ਮੈਂ ਰਾਜਵੀਰ ਅਤੇ ਮੇਰੇ ਨਾਲ ਸੈਮ ਹੈ।
Sam
Welcome, everybody.
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿਸੇ ਤੋਂ ਕੋਈ ਜਾਣਕਾਰੀ ਕਿਸ ਤਰ੍ਹਾਂ ਲਈਏ ਮਤਲਬ ਅੰਗਰੇਜ਼ੀ ਵਿੱਚ ਕੁਝ ਪੁੱਛੀਏ ਕਿਸ ਤਰ੍ਹਾਂ। ਸ਼ੁਰੂਆਤ ਕਰਦੇ ਹਾਂ ਐਡਮ ਦੀ ਤਿੰਨ ਜਾਣਿਆ ਨਾਲ ਹੋਈ ਗੱਲਬਾਤ ਸੁਣ ਕੇ। ਜੇਕਰ ਤੁਹਾਨੂੰ ਪੂਰੀ ਗੱਲ ਨਾਂਹ ਵੀ ਸਮਝ ਆਵੇ ਤਾਂ ਵੀ ਕੋਈ ਗੱਲ ਨਹੀਂ ਅਸੀਂ ਬਾਅਦ ਵਿੱਚ ਤੁਹਾਡੀ ਮਦਦ ਕਰਾਂਗੇ। ਹੁਣ ਲਈ ਸਿਰਫ਼ ਇੰਨਾਂ ਸੁਣੋ ਕਿ ਉਹ ਅਨਜਾਣ ਲੋਕਾਂ ਨਾਲ ਗੱਲ ਕਰ ਰਿਹਾ ਹੈ ਜਾਂ ਫ਼ਿਰ ਕਿਸੇ ਜਾਣ ਪਹਿਚਾਣ ਵਾਲੇ ਨਾਲ। ਸ਼ਬਦ ‘the nearest supermarket’ ਨੇੜਲੀ ਸੁਮਰ ਮਾਰਾਕਿਟ ਸਮਝਣ ਵਿੱਚ ਤੁਹਾਡੀ ਮਦਦ ਕਰਨਗੇ।
Adam
Excuse me! Where’s the nearest supermarket, please?
Woman 1
Oh, yes. Turn down here on the left, then…
Adam
Hello! Sorry to bother you. Do you know where the nearest supermarket is, please?
Man
Yes, I do. Go straight down here, then turn left…
Adam
Hi there. Can you tell me where the nearest supermarket is, please?
Woman 2
Yes, of course I can. It’s just down here on the right…
ਰਾਜਵੀਰ
ਤੁਹਾਨੂੰ ਕੀ ਲੱਗ ਰਿਹਾ ਹੈ? ਸੈਮ ਕੀ ਐਡਮ ਜਿੰਨ੍ਹਾਂ ਲੋਕਾਂ ਨਾਲ ਗੱਲ ਕਰ ਰਿਹਾ ਹੈ ਉਹਨਾਂ ਨੂੰ ਜਾਣਦਾ ਹੈ?
Sam
No, I think he was talking to strangers, people he didn’t know. So he was being very polite.
ਰਾਜਵੀਰ
ਹਾਂ, ਇਹ ਬਹੁਤ ਨਿਮਰ ‘polite’ ਹੈ। ਸੈਮ ਕੀ ਤੁਸੀਂ ਦੱਸੋਂਗੇ ਐਡਮ ਨੇ ਲੋਕਾਂ ਤੋਂ ਨਿਮਰਤਾ ਨਾਲ ਪੁੱਛਣ ਲਈ ਕਿਹੜੇ ਵਾਕਾਂ ਦੀ ਵਰਤੋਂ ਕੀਤੀ।
Sam
Well, he used ‘please’ a lot! And also ‘excuse me’ and ‘sorry to bother you’ in a polite voice or intonation.
ਰਾਜਵੀਰ
ਹਾਂ ਉਸਨੇ ਲੋਕਾਂ ਦਾ ਧਿਆਨ ਨਿਮਰਤਾ ਨਾਲ ਆਪਣੇ ਵੱਲ ਖਿੱਚਣ ਲਈ ਇਨਾਂ ਵਾਕਾਂ ਦੀ ਵਰਤੋਂ ਕੀਤੀ ਸੀ। ਉਸਨੇ ਅਜਿਹਾ ਹੀ ਕੀਤਾ ਨਾ?
Sam
Absolutely! And then he asked for the same thing, but in three different ways.
ਰਾਜਵੀਰ
ਚਲੋ ਪਹਿਲਾ ਪ੍ਰਸ਼ਨ ਦੁਬਾਰਾ ਸੁਣਦੇ ਹਾਂ। ਉਸਨੇ ਪ੍ਰਸ਼ਨ ਸ਼ੁਰੂ ਕਿਸ ਤਰ੍ਹਾਂ ਕੀਤਾ ਸੀ?
Where’s the nearest supermarket, please?
ਰਾਜਵੀਰ
ਉਸਨੇ ਪ੍ਰਸ਼ਨ ਸ਼ਬਦ‘Where’s…’, ਤੋਂ ਸ਼ੁਰੂ ਕੀਤਾ ਇਹ ‘where’ ਅਤੇ ‘is’ ਦੋ ਸ਼ਬਦਾਂ ਨੂੰ ਮਿਲਾ ਕੇ ਹੋਂਦ ਵਿੱਚ ਆਇਆ। ਇਸ ਸ਼ਬਦ ਤੋਂ ਬਾਅਦ ਉਸਨੇ ਜਿਸ ਜਗ੍ਹਾ ਬਾਰੇ ਪੁੱਛਣਾ ਸੀ ਉਸਦਾ ਨਾਮ ਜੋੜਿਆ।
ਤੁਸੀਂ ‘Where’s…’, ਤੋਂ ਬਾਅਦ ਕਿਸੇ ਵੀ ਜਗ੍ਹਾ ਦਾ ਨਾਮ ਜੋੜ ਕੇ ਉਸ ਬਾਰੇ ਪੁੱਛ ਸਕਦੇ ਹੋ।
Sam
Yeah, you can say ‘What’s the nearest supermarket?’ or ‘Which is the nearest supermarket?’
Shall we practise the pronunciation? Repeat after me:
Where’s the nearest supermarket, please?
What’s the nearest supermarket, please?
Which is the nearest supermarket, please?
ਰਾਜਵੀਰ
Thank you, Sam! ਹੁਣ ਐਡਮ ਦਾ ਪ੍ਰਸ਼ਨ ਬਹੁਤ ਹੀ ਨਿਮਰਤਾ ਭਰਿਆ ਅਤੇ ਸਿੱਧਾ ਪੁੱਛਿਆ ਗਿਆ ਸੀ। ਅੰਗਰੇਜ਼ੀ ਵਿੱਚ ਪ੍ਰਸ਼ਨ ਅਸਿੱਧੇ ਤੌਰ ਤੇ ਵੀ ਪੁੱਛੇ ਜਾ ਸਕਦੇ ਹਨ। ਪ੍ਰਸ਼ਨ ਦਾ ਪਿਹਲਾ ਹਿੱਸਾ ਉਹ ਹੀ ਰਹਿੰਦਾ ਹੈ ਪਰ ਬਾਅਦ ਵਾਲਾ ਹਿੱਸਾ ਬਦਲ ਜਾਂਦਾ ਹੈ।
Do you know where the nearest supermarket is, please?
Can you tell me where the nearest supermarket is, please?
ਰਾਜਵੀਰ
Ok, ਪਹਿਲਾ ਪ੍ਰਸ਼ਨ ‘Do you know where…?’, ‘ਕੀ ਤੁਸੀਂ ਜਾਣਦੇ ਹੋ ਕਿਥੇ ਹੈ…?’, ਸ਼ਬਦਾਂ ਨਾਲ ਪੁੱਛਿਆ ਗਿਆ।
Sam
And the second question started with ‘Can you tell me where…?’
ਰਾਜਵੀਰ
ਇਸ ਦਾ ਮਤਲਬ ਸੀ, ‘ਕੀ ਤੁਸੀਂ ਮੈਨੂੰ ਦੱਸੋਗੇ ਕਿਥੇ ਹੈ…?’ ‘Can you tell me where…?’
ਅਤੇ ਉਸਨੇ ਇਹ ਦੋਂਨੋ ਪ੍ਰਸ਼ਨ ਖ਼ਤਮ ਕਿਸ ਤਰ੍ਹਾਂ ਕੀਤੇ। ਪ੍ਰਸ਼ਨ ਲਈ ਵਰਤੇ ਗਏ ਸ਼ਬਦਾਂ ਦਾ ਸਹੀ ਉਚਾਰਨ ਸਿੱਖਣ ਲਈ ਸੈਮ ਨੂੰ ਸੁਣਦੇ ਹਾਂ ਧਿਆਨ ਨਾਲ ਸੁਣਨਾ ਕਿ ਕਿਰਿਆ ‘is’ ਦੀ ਵਰਤੋਂ ਵਾਕ ਵਿੱਚ ਕਿਥੇ ਕੀਤੀ ਗਈ ਹੈ।
Sam
Ready? Repeat after me:
Do you know where the nearest supermarket is, please?
Can you tell me where the nearest supermarket is, please?
ਰਾਜਵੀਰ
ਕੀ ਤੁਸੀਂ ਧਿਆਨ ਦਿੱਤਾ? ਅਸਿੱਧੇ ਪ੍ਰਸ਼ਨਾਂ ਵਿੱਚ ਕਿਰਿਆ ‘is’ ਤੁਸੀਂ ਜਿਸ ਬਾਰੇ ਪੁੱਛ ਰਹੇ ਹੋ ਉਸ ਸੰਬੰਧੀ ਸ਼ਬਦ ਤੋਂ ਬਾਅਦ ਲਗਾਈ ਜਾਂਦੀ ਹੈ।
ਚਲੋ ਹੁਣ ਕੁਝ ਅਭਿਆਸ ਹੋ ਜਾਵੇ। ਤੁਸੀਂ ਜਾਣਨਾ ਚਾਹੁੰਦੇ ਹੋ ਟਾਇਲਟ ‘the toilet’ ਕਿੱਧਰ ਹੈ ਇਸ ਦਾ ਮਤਲਬ ਤੁਸੀਂ ਕਿਸੇ ਅਣਜਾਣ ਵਿਅਕਤੀ ਨੂੰ ਪੁੱਛ ਰਹੇ ਹੋ। ਆਪਣਾ ਪ੍ਰਸ਼ਨ ‘where’ ਨਾਲ ਸ਼ੁਰੂ ਕਰੋ ਅਤੇ ਹਾਂ ‘please’ ਕਹਿਣਾ ਨਾ ਭੁੱਲਣਾ। ਆਪਣਾ ਜੁਆਬ ਚੈੱਕ ਕਰਨ ਲਈ ਸੈਮ ਦਾ ਕਿਹਾ ਸੁਣਨਾ।
Sam
Where’s the toilet, please?
ਰਾਜਵੀਰ
Great! ਇੱਕ ਵਾਰ ਦੁਬਾਰਾ ਟਾਇਲਟ ਬਾਰੇ ਪੁੱਛੋ, ਪਰ ਇਸ ਵਾਰ ‘is’ ਨੂੰ ‘the toilet’ ਤੋਂ ਬਾਅਦ ਲਗਾਉਣਾ।
Sam
Do you know where the toilet is, please?
ਰਾਜਵੀਰ
Good! ਤੁਸੀਂ ਇਹ ਵੀ ਕਹਿ ਸਕਦੇ ਹੋ-‘Can you tell me where the toilet is, please?’ ਤਾਂ ਹੁਣ ਤੁਹਾਨੂੰ ਨਿਮਰਤਾ ਨਾਲ ਕੋਈ ਜਾਣਕਾਰੀ ਮੰਗਣਾ ਆ ਗਿਆ ਹੈ।
Sam
Yes, well done, everyone!
ਰਾਜਵੀਰ
Join us next week for another episode of 'How do I…'? Bye!
Sam
Until next time, bye!
Learn more
1. ਕਿਸੇ ਤੋਂ ਕੋਈ ਜਾਣਕਾਰੀ ਪ੍ਰਾਪਤ ਕਰਨ ਲਈ ਮੈਂ ਨਿਮਰਤਾ ਨਾਲ ਉਸਦਾ ਧਿਆਨ ਆਪਣੇ ਵੱਲ ਕਿਸ ਤਰ੍ਹਾਂ ਖਿੱਚਾਂ?
ਇਸ ਲਈ ਆਪ ਵਾਕ ਹਨ:
Excuse me!
Sorry!
Sorry to bother you.
2. ਜੇਕਰ ਮੈਂ ‘please’ ਅਤੇ ‘thank you’ ਸ਼ਬਦਾਂ ਦੀ ਵਰਤੋਂ ਕਰਾਂ ਤਾਂ ਕੀ ਇਹ ਲੋੜੀਂਦੀ ਨਿਮਰਤਾ ਭਰਿਆ ਹੈ?
ਜੇਕਰ ਤੁਸੀਂ ਕਿਸੇ ਸਿੱਧੇ ਪ੍ਰਸ਼ਨ ਦੇ ਨਾਲ ਅਸੀਂ ‘please’ ਲਗਾਉਂਦੇ ਹਾਂ ਅਤੇ ਆਪਣਾ ਲਹਿਜ਼ਾ ਵੀ ਨਰਮੀ ਭਰਿਆ ਰੱਖਦੇ ਹਾਂ ਤਾਂ ਇਹ ਨਿਮਰਤਾ ਭਰਿਆ ਹੀ ਹੈ। ਸਿੱਧੇ ਪ੍ਰਸ਼ਨਾਂ ਦੀ ਵਾਕ ਰਚਨਾ ਇਸ ਤਰ੍ਹਾਂ ਦੀ ਹੁੰਦੀ ਹੈ:
Where’s the nearest supermarket, please?
Where does bus number 10 leave from, please?
ਪ੍ਰਸ਼ਨਾਤਮਕ ਸ਼ਬਦ |
‘be’ ਕਿਰਿਆ ਜਾਂ ਸਹਾਇਕ ਕਿਰਿਆ |
ਵਸਤੋਂ/ ਕਰਮ |
‘be’ ਕਿਰਿਆ ਜਾਂ ਪ੍ਰਮੁੱਖ ਕਿਰਿਆ |
Where What Which When How
|
is/ are |
the nearest supermarket? |
|
does/ do
|
bus number 10 |
leave from? |
3. ਕੀ ਅੰਗਰੇਜ਼ੀ ਵਿੱਚ ਪ੍ਰਸ਼ਨ ਪੁੱਛਣ ਲਈ ਇੰਨਾਂ ਤੋਂ ਵੀ ਵੱਧ ਨਿਮਰਤਾ ਭਰੇ ਤਰੀਕੇ ਹਨ।
ਹਾਂ ਤੁਸੀਂ ਅਸਿੱਧੇ ਪ੍ਰਸ਼ਨਾਂ ਦੇ ਜ਼ਰੀਏ ਅਜਿਹਾ ਕਰ ਸਕਦੇ ਹੋ।ਜਿਵੇਂ ਕਿ:
Do you know where the nearest supermarket is, please?
Can you tell me where the nearest supermarket is, please?
4. ਸਿੱਧੇ ਅਤੇ ਅਸਿੱਧੇ ਪ੍ਰਸ਼ਨਾਂ ਦੀ ਵਾਕ ਬਣਤਰ ਵਿੱਚ ਕੀ ਫ਼ਰਕ ਹੈ?
ਸਭ ਤੋਂ ਪਹਿਲਾ ਫ਼ਰਕ ਹੈ ਕਿ ਅਸਿੱਧੇ ਪ੍ਰਸ਼ਨਾਂ ਵਿੱਚ ਵਾਕ ਪ੍ਰਸ਼ਨਾਤਮਕ ਸ਼ਬਦਾਂ ਨਾਲ ਨਹੀਂ ਸ਼ੁਰੂ ਕੀਤਾ ਜਾਂਦਾ ਅਤੇ ਸ਼ਹਾਇਕ ਕਿਰਿਆ ਦਾ ਇਸਤੇਮਾਲ ਵੀ ਨਹੀਂ ਕੀਤਾ ਜਾਂਦਾ। ਬਲਕਿ ਅਸੀਂ ਵਾਕ
Do you know…ਜਾਂ Can you tell me… ਨਾਲ ਸ਼ੁਰੂ ਕਰਦੇ ਹਾਂ। ਉਦਾਹਰਣ:
Do you know where the nearest supermarket is, please?
Can you tell me where bus number 10 leaves from, please?
ਵਿਸਮਿਕ ਸ਼ਬਦ |
ਪ੍ਰਸ਼ਨਾਤਮਕ ਸ਼ਬਦ |
ਵਸਤੋਂ/ ਕਰਮ |
‘be’ ਕਿਰਿਆ ਜਾਂ ਪ੍ਰਮੁੱਖ ਕਿਰਿਆ |
Do you know…
Can you tell me… |
where what which when wow
|
the nearest supermarket |
is/ are? |
bus number 10 |
leaves from? |
How do I ask for information politely?
4 Questions
Choose the correct answer.
ਸਹੀ ਜੁਆਬ ਚੁਣੋ।
Help
Activity
Choose the correct answer.
ਸਹੀ ਜੁਆਬ ਚੁਣੋ।
Hint
ਇਹ ਇੱਕ ਸਿੱਧਾ ਪ੍ਰਸ਼ਨ ਹੈ ਇਸ ਲਈ ‘where’ ਤੋਂ ਬਾਅਦ ਕਿਰਿਆ ਦੀ ਵਰਤੋਂ ਕੀਤੀ ਜਾਵੇਗੀ।Question 1 of 4
Help
Activity
Choose the correct answer.
ਸਹੀ ਜੁਆਬ ਚੁਣੋ।
Hint
ਨਿਮਰਤਾ ਭਰੇ ਵਾਕ ਤੋਂ ਬਾਅਦ ਅਸੀਂ ‘when’ ਸ਼ਬਦ ਦੀ ਵਰਤੋਂ ਕਰਦੇ ਹਾਂ।Question 2 of 4
Help
Activity
Choose the correct answer.
ਸਹੀ ਜੁਆਬ ਚੁਣੋ।
Hint
ਧਿਆਨ ਰੱਖੋ ਕਿ ਇਹ ਸਿੱਧਾ ਜਾਂ ਅਸਿੱਧਾ ਕਿਹੜਾ ਪ੍ਰਸ਼ਨ ਹੈ?Question 3 of 4
Help
Activity
Choose the correct answer.
ਸਹੀ ਜੁਆਬ ਚੁਣੋ।
Hint
ਕਿਸੇ ਦਾ ਧਿਆਨ ਖਿੱਚਣ ਲਈ ਕਿਹੜਾ ਵਾਕ ਬਹੁਤ ਸਿੱਧਾ ਹੈ?Question 4 of 4
Excellent! Great job! Bad luck! You scored:
Come to our Facebook group, where you can ask us and the rest of the group for information!
ਹੋਰ ਜਾਣਕਾਰੀ ਲਈ ਸਾਡਾ ਫ਼ੇਸਬੁੱਕ ਗਰੁੱਪ ਜੁਆਇਨ ਕਰੋ ਅਤੇ ਗੱਲਬਾਤ ਦਾ ਹਿੱਸਾ ਬਣੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
the nearest supermarket
ਨੇੜਲੀ ਸੁਪਰ-ਮਾਰਕਿਟthe toilet
ਟਾਇਲਟExcuse me!
ਮੈਨੂੰ ਮਾਫ਼ ਕਰਨਾ!Sorry!
ਮਾਫ਼ ਕਰਨਾSorry to bother you.
ਮਾਫ਼ ਕਰਨਾ ਤੁਹਾਨੂੰ ਪਰੇਸ਼ਾਨ ਕੀਤਾ।