Learning English

Inspiring language learning since 1943

English Change language

Session 10

Listen to find out how order food and drink in a cafe.
ਕਿਸੇ ਕੈਫ਼ੇ ਵਿੱਚ ਖਾਣੇ ਦਾ ਆਡਰ ਅੰਗਰੇਜ਼ੀ ਵਿੱਚ ਕਰਨਾ ਸਿੱਖਣ ਲਈ ਸੁਣੋ।

Session 10 score

0 / 3

 • 0 / 3
  Activity 1

Activity 1

How do I order in a cafe?

ਤੁਹਾਡੀ ਵਾਰੀ ਆਉਣ ਉੱਤੇ ਕੈਫ਼ੇ ਅਸਿਸਟੈਂਟ ਤੁਹਾਨੂੰ ਕਿਹੜਾ ਪ੍ਰਸ਼ਨ ਪੁੱਛੇਗਾ?

A) What can I get you?
B) Yes?
C) What do you want?

ਪ੍ਰੋਗਰਾਮ ਸੁਣ ਕੇ ਚੈੱਕ ਕਰੋ ਕਿ ਤੁਹਾਡਾ ਜੁਆਬ ਠੀਕ ਹੈ ਜਾਂ ਨਹੀਂ?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ …।

Sian
And I'm Sian. Hello, everybody.

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕਿ ਜੇ ਕਿਸੇ ਕੈਫ਼ੇ ̓ਤੇ ਜਾਈੇਏ ਅੰਗਰੇਜ਼ੀ ਵਿੱਚ ਗੱਲਬਾਤ ਕਿਸ ਤਰ੍ਹਾਂ ਕਰੀਏ। ਚਲੋ ਸ਼ੁਰੂ ਕਰਦੇ ਹਾਂ ਇੱਕ ਲੜਕੀ ਦੀ ਗੱਲ ਸੁਣ ਕੇ ਜੋ ਖਾਣ ਲਈ ਕੁਝ ਆਰਡਰ ਕਰ ਰਹੀ ਹੈ। ਜੇ ਪੂਰੀ ਗੱਲ ਤੁਹਾਨੂੰ ਨਾ ਵੀ ਸਮਝ ਆਈ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। ਫ਼ਿਲਹਾਲ ਸਿਰਫ਼ ਇੰਨਾ ਜਾਣੋ ਕਿ ਉਸਨੇ ਖਾਣ ਲਈ ਕੀ ਆਰਡਰ ਕੀਤਾ ਹੈ?

What can I get you?

Can I have a green tea and a cheese sandwich please?

Take away or have here?

Take away please.

Anything else?

That's all thanks.

ਰਾਜਵੀਰ
ਕੀ ਤੁਸੀਂ ਸੁਣਿਆ? ਉਹਨਾਂ ਨੇ ਕਿਹਾ ‘a green tea’ ਅਤੇ ‘a cheese sandwich'. So, Sian , shall we look at the language we can use to order in a café?

Sian
Yes, let's do it!

ਰਾਜਵੀਰ
ਤਾਂ ਜਦੋਂ ਤੁਹਾਡੀ ਵਾਰੀ ਆਵੇਗੀ ਅਸਿਸਟੈਂਟ ਤੁਹਾਨੂੰ ਪੁੱਛੇਗਾ ਕਿ ‘ਤੁਸੀਂ ਕੀ ਚਾਹੁੰਦੇ ਹੋ?'

Sian
Yes, can you remember what they said? (pause) Let's listen again to find out.

What can I get you?

Sian
Yes, you'll probably hear 'what can I get you'? Or they may say 'who's next?'

ਰਾਜਵੀਰ
ਠੀਕ ਤਾਂ ਜਦੋਂ ਤੁਸੀਂ ਸੁਣੋ 'who's next? ' ਤਾਂ ਇਸ ਦਾ ਮਤਲਬ ਹੈ, ' ਅਗਲਾ ਕੌਣ ਹੈ ਜਿਸ ਨੇ ਆਪਣਾ ਖਾਣਾ ਆਰਡਰ ਕਰਨਾ ਹੈ?'।

Sian
Now, it's time to order. You can say 'Can I have…' and then give your order.

Let's practise the pronunciation of that! Repeat after me: 'Can I have…'

ਰਾਜਵੀਰ
ਜੇਕਰ ਤੁਸੀਂ ਜਿਸ ਚੀਜ਼ ਦਾ ਆਰਡਰ ਦੇ ਰਹੇ ਹੋ ਉਹ ਗਿਣਨਯੋਗ ਵਸਤਾਂ ਵਿੱਚ ਆਉਂਦੀ ਹੈ ਤਾਂ ਅਸੀਂ ਇੱਕ ਲਈ 'a' ਸ਼ਬਦ ਦੀ ਵਰਤੋਂ ਕਰਾਂਗੇ ਅਤੇ ਪਰ ਧਿਆਨ ਰੱਖੋ ਕਿ ਜੇਕਰ ਵਸਤੋਂ ਦਾ ਨਾਮ ਕਿਸੇ vowel ਸੁਰ ਤੋਂ ਸ਼ੁਰੂ ਹੁੰਦਾ ਹੋਵੇ ਤਾਂ 'an' ਸ਼ਬਦ ਦੀ ਵਰਤੋਂ ਕੀਤੀ ਜਾਵੇਗੀ।

Sian
That's right. Careful with pronunciation – so we say 'uh' and 'un'. So, 'Can I have a green tea?' 'Can I have an orange juice?' And remember to be polite, so what word do we need to add? That's right – It's please.

ਰਾਜਵੀਰ
ਤੇ ਹਾਂ ਆਪਣੇ ਲਹਿਜ਼ੇ ਉੱਤੇ ਜ਼ਰੂਰ ਧਿਆਨ ਦੇਣਾ। ਸੁਣੋ ਕਿ ਸ਼ਾਨ ਇਹ ਕਿਸ ਤਰ੍ਹਾਂ ਕਹਿੰਦੀ ਹੈ।

Sian
Repeat after me:
Can I have a green tea please?

ਰਾਜਵੀਰ
ਹੋ ਸਕਦਾ ਹੈ ਕਿ ਅਗਲਾ ਪ੍ਰਸ਼ਨ ਇਹ ਹੋਵੇ।

Take away or have here?

ਰਾਜਵੀਰ
ਕੀ ਤੁਹਾਨੂੰ ਇਸਦਾ ਅਰਥ ਪਤਾ ਹੈ? ਇਸ ਦਾ ਮਤਲਬ ਹੈ ਕਿ ਕੀ ਤੁਸੀਂ ਆਪਣੇ ਖਾਣੇ ਨੂੰ ਇਸ ਕੈਫ਼ੇ ਵਿੱਚ ਬੈਠ ਕੇ ਖਾਣਾ ਚਾਹੋਗੇ ਜਾਂ ਫ਼ਿਰ ਇਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ।

Sian
Yes and you can just say 'have here please' if you want to stay. Or, 'take away please' if you want to take it out of the café. Don't forget 'please'.

ਰਾਜਵੀਰ
ਅਖੀਰ ਵਿੱਚ ਵੇਟਰ ਤੁਹਾਨੂੰ ਪੁੱਛੇਗਾ 'anything else?'

Sian
That's right – this is short for 'do you want to buy anything else'?

ਰਾਜਵੀਰ
ਠੀਕ ਤਾਂ ਵੇਟਰ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਸੀਂ ਕੁਝ ਹੋਰ ਖਰੀਦਣਾ ਚਾਹੁੰਦੇ ਹੋ ਜਾਂ ਫ਼ਿਰ ਤੁਹਾਡਾ ਆਰਡਰ ਇੰਨਾ ਹੀ ਹੈ।

Sian
If you don't want anything, just say 'that's all thanks'. Let's practise. Repeat after me: That's all thanks.

ਰਾਜਵੀਰ
Thanks, Sian. ਹੁਣ ਤੁਸੀਂ ਜਾਣਦੇ ਹੋ ਕਿਸੇ ਕੈਫ਼ੇ ̓ਤੇ ਅੰਗਰੇਜ਼ੀ ਵਿੱਚ ਆਪਣਾ ਆਡਰ ਕਿਸ ਤਰ੍ਹਾਂ ਕਰਨਾ ਹੈ। ਇਸ ਦੇ ਨਾਲ ਹੀ ਥੋੜ੍ਹੀ ਪ੍ਰੈਕਟਿਸ ਹੋ ਜਾਵੇ ।
ਪਹਿਲਾਂ ਵੇਟਰ ਦੀ ਗੱਲ ਸੁਣੋ।

Who's next?

ਰਾਜਵੀਰ
ਠੀਕ ਹੈ ਤਾਂ ਲਾਈਨ ਵਿੱਚ ਅੱਗੇ ਤੁਹਾਡੀ ਵਾਰੀ ਹੈ। ਕੀ ਤੁਸੀਂ ਇੱਕ ਬਲੈਕ ਕੌਫ਼ੀ ਆਰਡਰ ਕਰੋਗੇ। ਤੁਸੀਂ ਜੋ ਕਿਹਾ ਉਹ ਠੀਕ ਹੈ ਜਾਂ ਨਹੀਂ ਇਹ ਜਾਣਨ ਲਈ ਸ਼ਾਨ ਦਾ ਜੁਆਬ ਸੁਣਨਾ।

Sian
Can I have a black coffee please?

ਰਾਜਵੀਰ
Did you say the same?
ਹੁਣ ਅਗਲਾ ਪ੍ਰਸ਼ਨ ਸੁਣੋ।

To have here or take away?

ਰਾਜਵੀਰ
ਤੁਸੀਂ ਇਹ ਗੱਲ ਕਿਸ ਤਰ੍ਹਾਂ ਦੱਸੋਗੇ? ਤੁਸੀਂ ਆਪਣੀ ਕੌਫ਼ੀ ਇਥੇ ਕੈਫ਼ੇ ਵਿੱਚ ਬੈਠ ਕੇ ਹੀ ਪੀਣਾ ਚਾਹੁੰਦੇ ਹੋ।

Sian
To have here please.

ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ ਜਿਵੇਂ ਸ਼ਾਨ ਨੇ ਕਿਹਾ? ਹੁਣ ਕਹੋ ਕਿ ਤੁਸੀਂ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਲੈਣਾ ਚਾਹੁੰਦੇ।

Anything else?

Sian
That's all thanks.

ਰਾਜਵੀਰ
Ok, so now you know how to order food and drink in a café. ਆਪਣੀ ਪਸੰਦ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਲਿਸਟ ਬਣਾਓ ਅਤੇ ਫ਼ਿਰ ਆਪਣੇ ਕਿਸੇ ਦੋਸਤ ਨਾਲ ਅਭਿਆਸ ਕਰੋ।

Sian
Good idea! See you next week. Bye bye!

ਰਾਜਵੀਰ
Bye!

Learn more!

1) ਤੁਹਾਡੀ ਵਾਰੀ ਆਉਣ ਉੱਤੇ ਕੈਫ਼ੇ ਅਸਿਸਟੈਂਟ ਤੁਹਾਨੂੰ ਕਿਸ ਤਰ੍ਹਾਂ ਪੁੱਛੇਗਾ?

ਹੋ ਸਕਦਾ ਹੈ ਤੁਸੀਂ ਇਹ ਵਾਕ ਸੁਣੋ:

 • What can I get you?
 • Who's next?

2) How can I order food or drink?

ਕਹੋ 'can I have' ਅਤੇ ਜੇਕਰ ਜਿਹੜਾ ਭੋਜਨ ਤੁਸੀਂ ਆਡਰ ਕਰ ਰਹੇ ਹੋ ਉਹ ਇੱਕ ਗਿਣਨਯੋਗ ਵਸਤੂ ਹੈ ਤਾਂ  'a' or 'an' ਲਗਾਓ।
ਅਤੇ ਹਾਂ 'please' ਕਹਿਣਾ ਨਾ ਭੁੱੱਲਣਾ।

• Can I have an orange juice please?
• Can I Have a coffee please?

3) ਕੈਫ਼ੇ ਅਸਿਸਟੈਂਟ ਤੁਹਾਨੂੰ ਹੋਰ ਕਿਹੜਾ ਪ੍ਰਸ਼ਨ ਪੁੱਛ ਸਕਦਾ ਹੈ ਅਤੇ ਤੁਸੀਂ ਉਸਦਾ ਕੀ ਜੁਆਬ ਦੇਵੋਗੇ?

• To have here or take away?

To have here please.
Take away please.

• Anything else?

That's all thanks.
Yes, can I have a cookie please?

How do I order in a café?

3 Questions

Choose the correct answer.

ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

What's your favourite drink to order in café?
ਕੈਫ਼ੇ ਉੱਤੇ ਆਡਰ ਕਰਨ ਲਗਿਆਂ ਤੁਸੀਂ ਕੀ ਪੀਣਾ ਪਸੰਦ ਕਰਦੇ ਹੋ?

Answer these questions and tell us on our Facebook group!
ਪ੍ਰਸ਼ਨਾ ਦੇ ਜੁਆਬ ਦੇਓ ਅਤੇ ਸਾਡੇ ਫ਼ੇਸਬੁੱਕ ਗਰੁੱਪ ਵਿੱਚ ਸਾਂਝਾ ਕਰੋ Facebook group!

Join us for our next episode of How do I …, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • a black coffee
  ਇੱਕ ਬਲੈਕ ਕੌਫ਼ੀ

  a green tea
  ਇੱਕ ਗਰੀਨ ਟੀ

  a cheese sandwich
  ਇੱਕ ਪਨੀਰ ਸੈਂਡਵਿੱਚ

  takeaway
  ਲੈ ਕੇ ਜਾਣਾ

  have here
  ਇਥੇ ਹੀ ਖਾਓਗੇ