Learning English

Inspiring language learning since 1943

English Change language

Session 47

Listen to find out how to talk about your memories.
ਆਪਣੀਆਂ ਯਾਦਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

Session 47 score

0 / 3

  • 0 / 3
    Activity 1

Activity 1

How do I talk about memories?

ਤੁਹਾਡੀ ਸਭ ਤੋਂ ਪੁਰਾਣੀ ਯਾਦ ਕੀ ਹੈ?
ਤੁਹਾਡੀ ਸਭ ਤੋਂ ਖੁਸ਼ੀ ਭਰੀ ਯਾਦ ਕਿਹੜੀ ਹੈ?

ਆਪਣੀਆਂ ਯਾਦਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਫ਼ਿਲ।

Phil
Hi, everyone! 

ਰਾਜਵੀਰ
ਤੁਸੀਂ ਆਪਣੀਆਂ ਯਾਦਾਂ ਕਿਸ ਨਾਲ ਸਾਂਝੀਆਂ ਕਰਦੇ ਹੋ? ਅੱਜ ਆਪਾਂ ਸਿੱਖਾਂਗੇ ਆਪਣੀਆਂ ਯਾਦਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਣਾ ਹੈ।

Phil
Lots! It's great to think about them!

ਰਾਜਵੀਰ
ਠੀਕ ਹੈ ਇਹਨਾਂ ਨੂੰ ਸੁਣਦੇ ਹਾਂ ਜੋ ਆਪਣੀਆਂ ਯਾਦਾਂ ਬਾਰੇ ਦੱਸ ਰਹੇ ਹਨ। 

I'll always remember my school days. I would play football every day after class. 

I'll never forget the beach near my first house. I used to live by the coast.

ਰਾਜਵੀਰ
ਇਕ ਨੇ 'school' ਬਾਰੇ ਦੱਸਿਆ ਅਤੇ ਦੂਸਰੇ ਨੇ 'beach' ਬਾਰੇ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਜਦੋਂ ਉਹ 'coast' ਤੇ ਰਹਿੰਦੇ ਸਨ। ਪਹਿਲਾ ਵਾਕ ਦੁਬਾਰਾ ਸੁਣਦੇ ਹਾਂ। 

I'll always remember my school days. I would play football every day after class. 

Phil
They said that they 'will always remember' – this is an expression that we use to say that something is an important memory. They also said that they 'would play football' Can you tell us anything about how 'would' is used here? 

ਰਾਜਵੀਰ
ਜੋ ਕੰਮ ਬੀਤੇ ਸਮੇਂ ਵਿੱਚ ਵਾਰ ਵਾਰ ਦੁਹਰਾਇਆ ਗਿਆ ਹੋਵੇ ਉਸ ਬਾਰੇ ਦੱਸਣ ਲਈ ਅਸੀਂ 'would' ਸ਼ਬਦ ਦੀ ਵਰਤੋਂ ਕਰਦੇ ਹਾਂ। ਇਥੇ ਉਹ ਹਰ ਰੋਜ਼ ਸਕੂਲ ਤੋਂ ਬਾਅਦ ਫ਼ੁੱਟਬਾਲ ਖੇਡਣ ਬਾਰੇ ਦੱਸ ਰਹੇ ਹਨ, ਪਰ ਹੁਣ ਅਜਿਹਾ ਨਹੀਂ ਹੈ। ਕੀ ਤੁਸੀਂ ਇਸ ਦੀਆਂ ਕੋਈ ਹੋਰ ਉਦਾਹਰਣਾਂ ਦੇ ਸਕਦੇ ਹੋ?

Phil
Yeah, sure – so you could say: 

I would always study hard for my exams.
When I lived near the park I would go there every day.
 

ਰਾਜਵੀਰ
ਚਲੋ ਦੂਸਰਾ ਵਾਕ ਸੁਣਦੇ ਹਾਂ- ਉਹਨਾਂ ਨੇਕਿਸ ਤਰ੍ਹਾਂ ਦੱਸਿਆ। 

I'll never forget the beach near my first house. I used to live by the coast. 

Phil
They said that they 'will never forget' – this is another expression that we use to say that something is an important memory. To talk about something that was true in the past they used 'used to'. Can you tell us something about this? Is it the same as 'would'? 

ਰਾਜਵੀਰ
ਹਾਂ ਇਹ ਪ੍ਰਸ਼ਨ ਬਹੁਤ ਚੰਗਾ ਹੈ,ਇਸ ਦਾ ਜੁਆਬ ਹੈ, ‘ਨਹੀਂ’। ਸ਼ਬਦ  'Would' ਬੀਤੇ ਸਮੇਂ ਦੇ ਸਿਰਫ਼ ਉਹਨਾਂ ਕੰਮਾਂ ਬਾਰੇ ਦੱਸਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਪਹਿਲਾਂ ਦਾ ਵਾਰ ਵਾਰ ਕੀਤੇ ਜਾਂਦੇ ਸਨ ਪਰ ਹੁਣ ਨਹੀਂ ਕੀਤੇ ਜਾਂਦੇ, ਇਸ ਬਾਰੇ ਦੱਸਣ ਲਈ 'used to' ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤੇ ਹਰ ਉਸ ਕੰਮ ਬਾਰੇ ਦੱਸਣ ਲਈ ਵੀ ਜੋ ਕਦੇ ਤਾਂ ਸੱਚ ਸੀ ਪਰ ਹੁਣ ਨਹੀਂ ਹੈ। ਕਿਉਂਕਿ ਕਿਸੇ ਜਗ੍ਹਾ ਉਤੇ ਰਹਿਣਾ ਵਾਰ ਵਾਰ ਕੀਤਾ ਜਾਣ ਵਾਲਾ ਕੰਮ ਨਹੀਂ ਬਲਕਿ ਇਕ ਵਾਰੀ ਰਹਿਣ ਲੱਗ ਗਏ ਤਾਂ ਲੱਗ ਗਏ। ਇਸ ਲਈ 'would' ਦੀ ਇਥੇ ਵਰਤੋਂ ਨਹੀਂ ਕੀਤੀ ਜਾ ਸਕਦੀ। ਫ਼ਿਲ ਇਸ ਦੀਆਂ ਹੋਰ ਉਦਾਹਰਣਾਂ ਦਿਉ।

Phil
Yes:

I used to like chocolate, but I don't now.

I used to go to the cinema a lot, but I don't now.

We could also say: When I was younger I would go to the cinema a lot. 

ਰਾਜਵੀਰ
ਚਲੋ ਹੁਣ ਕੁਝ ਅਭਿਆਸ ਕਰਦੇ ਹਾਂ। ਹਰ ਪੁੱਛੇ ਪ੍ਰਸ਼ਨ ਦਾ ਜੁਆਬ ਫ਼ਿਲ ਵੀ ਦੇਵੇਗਾ। ਤੁਸੀਂ ਕਹਿਣਾ ਹੈ ਕਿ ਤੁਸੀਂ ਆਪਣੇ ਯੁਨੀਵਰਸਿਟੀ ਦੇ ਦੋਸਤ ਨੂੰ ਬਹੁਤ ਯਾਦ ਕਰਦੇ ਹੋ। ਤੇ ਜਦੋਂ ਤੁਸੀਂ ਯੁਨੀਵਰਸਿਟੀ ਵਿੱਚ ਰਹਿੰਦੇ ਸੀ ਤਾਂ ਅਕਸਰ ਕੈਫ਼ੇ ਇਕੱਠੇ ਜਾਂਦੇ ਸੀ। ਵਾਕ ਵਿੱਚ ਸ਼ਬਦ 'remember'  ਦੀ ਵਰਤੋਂ ਕਰਨਾ। 

Phil
I'll always remember my friends from university. We would often go to cafes together. 

ਰਾਜਵੀਰ
ਹੁਣ ਕਹੋ ਕਿ ਤੁਹਾਨੂੰ ਤੁਹਾਡੇ 21ਵੇਂ ਜਨਮ ਦਿਨ ਦੀ ਪਾਰਟੀ ਹਮੇਸ਼ਾਂ ਯਾਦ ਰਹੇਗੀ। ਇਹ ਵੀ ਦੱਸੋ ਕਿ ਤੁਸੀਂ ਅਕਸਰ ਵੱਡੀਆਂ ਪਾਰਟੀਆਂ ਕਰਦੇ ਸੀ। 

Phil
I'll always remember my 21st

birthday. I used to like having big parties. 

ਰਾਜਵੀਰ
ਹੁਣ ਦੱਸੋ ਤੁਸੀਂ ਆਪਣੀ ਬੇਟੀ ਦਾ ਸਕੂਲ ਦਾ ਪਹਿਲਾ ਦਿਨ ਕਦੀ ਨਹੀਂ ਭੁੱਲ ਸਕਦੇ। ਦੱਸੋ ਕਿ ਉਹ ਬਹੁਤ ਸ਼ਰਮਾਉਂਦੀ ਸੀ। 

Phil
I'll never forget my daughter's first day at school. She used to be very shy. 

ਰਾਜਵੀਰ
ਇਸਦੇ ਨਾਲ ਹੀ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਤੁਸੀਂ ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਆਪਣੀਆਂ ਯਾਦਾ ਸਾਡੇ ਨਾਲ ਸਾਝੀਆਂ ਕਰਨਾ।Join us next time for more 'How do I'. Bye!

Learn more

1. I will always remeber / I will never forget

ਦੋਵੇਂ ਵਾਕ ਇਹ ਦੱਸਦੇ ਹਨ ਕਿ ਉਹਨਾਂ ਦੀ ਕੋਈ ਯਾਦ ਹੈ ਜਿਸ ਨੂੰ ਉਹ ਕਦੀ ਭੁੱਲ ਨਹੀਂ ਸਕਦੇ.

  • I will always remember my school days.
  • I'll never forget the beach near my first house.

2. Used to / would

Used to ਅਤੇ would ਦੋਨਾਂ ਦੀ ਵਰਤੋਂ ਬੀਤੇ ਸਮੇਂ ਦੀਆਂ ਉਹਨਾਂ ਗੱਲਾਂ ਬਾਰੇ ਦੱਸਣ ਲਈ ਕੀਤਾ ਜਾਂਦਾ ਹੈ ਜਿਹੜੀਆਂ ਉਸ ਸਮੇਂ ਦਾ ਸੱਚ ਹਨ ਪਰ ਹੁਣ ਅਜਿਹਾ ਨਹੀਂ ਹੁੰਦਾ। Would ਦੀ ਵਰਤੋਂ ਸਿਰਫ਼ ਉਹਨਾਂ ਕੰਮਾਂ ਨਾਲ ਕੀਤੀ ਜਾਂਦੀ ਹੈ ਜਿਹੜੇ ਵਾਰ ਵਾਰ ਕੀਤੇ ਜਾਂਦੇ ਸਨ।

  • I would always study hard for my exams.

Used to ਦੀ ਵਰਤੋਂ ਵੀ ਉਹਨਾਂ ਚੀਜ਼ਾਂ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ ਜਿਹੜੀਆਂ ਬੀਤੇ ਸਮੇਂ ਵਿੱਚ ਅਕਸਰ ਕੀਤੀਆਂ ਜਾਂਦੀਆਂ ਸਨ.

  • I used to go to the cinema a lot, but I don't now.
  • I used to live by the coast.

How do I talk about memories?

3 Questions

Choose the correct option
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

What things will you never forget? Come and tell us on our Facebook group!
ਤੁਸੀਂ ਕਿਸ ਯਾਦ ਨੂੰ ਨਹੀਂ ਭੁੱਲ ਸਕਦੇ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • school days
    ਸਕੂਲ ਦੇ ਦਿਨ

    beach
    ਸਮੁੰਦਰ ਕਿਨਾਰੇ

    coast
    ਤੱਟ