Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 4
Listen to find out how to respond to news.
ਕੋਈ ਖ਼ਬਰ ਸੁਣਕੇ ਅੰਗਰੇਜ਼ੀ ਵਿੱਚ ਪ੍ਰਤੀਕਰਮ ਕਰਨਾ ਸਿੱਖਣ ਲਈ ਸੁਣੋ।
Sessions in this unit
Session 4 score
0 / 3
- 0 / 3Activity 1
Activity 1
How do I respond to news?
Listen to find out how to respond to news.
ਕੋਈ ਖ਼ਬਰ ਸੁਣਕੇ ਅੰਗਰੇਜ਼ੀ ਵਿੱਚ ਪ੍ਰਤੀਕਰਮ ਕਰਨਾ ਸਿੱਖਣ ਲਈ ਸੁਣੋ।
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸੈਮ ਹੈ।
Sam
Welcome, everybody! Hello.
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿ ਜੇ ਕੋਈ ਸਾਨੂੰ ਕੋਈ ਚੰਗੀ ਜਾਂ ਮਾੜੀ ਖ਼ਬਰ ਸੁਣਾਉਂਦਾ ਹੈ ਤਾਂ ਅਸੀਂ ਉਸਤੇ ਅੰਗਰੇਜ਼ੀ ਵਿੱਚ ਪ੍ਰਤੀਕਰਮ ਕਿਸ ਤਰ੍ਹਾਂ ਦੇ ਸਕਦੇ ਹਾਂ।
ਡੇਵਿਡ ਅਤੇ ਮੇਗਨ ਦਰਮਿਆਨ ਹੋਈ ਗੱਲ ਬਾਤ ਨੂੰ ਸੁਣੋ। ਤੁਸੀਂ ਸਿਰਫ਼ ਧਿਆਨ ਨਾਲ ਸੁਣਨਾ ਸਮਝਣ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ। ਤੁਸੀਂ ਡੇਵਿਡ ਦੀ ਖ਼ਬਰ ਸੁਣਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਕਿਸ 'test' ਬਾਰੇ ਗੱਲ ਕਰ ਰਿਹਾ ਹੈ।
David
I’m nervous. I'm taking my driving test this afternoon!
Megan
Good luck! Hope it goes well.
David
The driving test was terrible. I failed!
Megan
Oh, I'm sorry to hear that. Better luck next time!
David
The driving test was fine this time. I passed!
Megan
Well done. Congratulations!
ਰਾਜਵੀਰ
ਤਾਂ ਡੇਵਿਡ'driving test' ਦੀ ਗੱਲ ਕਰ ਰਿਹਾ ਹੈ। ਡੇਵਿਡ ਨੇ ਹਰ ਵਾਰ ਵੱਖਰੇ ਤਰੀਕੇ ਨਾਲ ਖ਼ਬਰ ਸੁਣਾਈ ਇਸ ਲਈ ਮੇਗਨ ਨੂੰ ਵੀ ਉਸੇ ਤਰ੍ਹਾਂ ਹੀ ਜੁਆਬ ਦੇਣਾ ਪਵੇਗਾ।
ਪਹਿਲਾ ਡੇਵਿਡ ਨੇ ਮੇਗਨ ਨੂੰ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਟੈਸਟ ਦੇ ਰਿਹਾ ਹੈ। ਦੁਬਾਰਾ ਸੁਣੋ ਮੇਗਨ ਨੇ ਜੁਆਬ ਲਈ ਕਿਹੜੀ ਵਾਕ ਰਚਨਾ ਦੀ ਵਰਤੋਂ ਕੀਤੀ?
Good luck! Hope it goes well.
ਰਾਜਵੀਰ
ਮੇਗਨ ਨੇ ਕਿਹਾ, 'Good luck!' ਜਿਸ ਦਾ ਅਰਥ ਹੈ ਸ਼ੁੱਭ ਇਛਾਵਾਂ ਅਤੇ 'Hope it goes well' ਭਾਵ ਉਮੀਦ ਹੈ ਇਹ ਚੰਗਾ ਹੋਵੇਗਾ। 'Hope it goes well' ਵਿੱਚ 'it' ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਡੇਵਿਡ ਦੇ ਟੈਸਟ ਦੱਸਣ ਲਈ। ਪਰ ਜੇਕਰ ਡੈਵਿਡ ਨੇ ਇੱਕ ਤੋਂ ਵੱਧ ਟੈਸਟ ਦੇਣੇ ਹੋਣ ਤਾਂ ਅਸੀਂ ਕੀ ਕਹਾਂਗੇ?
Sam
You would say 'they' – 'Hope they go well!'
You can also say 'I' in 'hope it goes well', but we like to make things shorter in English, so we usually just start with 'Hope…'
ਰਾਜਵੀਰ
ਅਤੇ ਸਾਨੂੰ ਹਮੇਸ਼ਾਂ ਇਹਨਾਂ ਦੋਨਾਂ ਵਾਕਾਂ ਨੂੰ ਇਕੱਠੇ ਬੋਲਣ ਦੀ ਜ਼ਰੂਰਤ ਨਹੀਂ, ਹੈ ਨਾ ਸੈਮ?
Sam
Oh no, you can just say one!
Now, let's practise the pronunciation! Repeat after me:
Good luck!
Hope it goes well!
Let's listen to Megan again. This time it's bad news!
Oh, I'm sorry to hear that. Better luck next time.
ਰਾਜਵੀਰ
ਫ਼ਿਰ ਦੋ ਵਾਕ- ਇਹਨਾਂ ਵਿੱਚੋਂ ਕਿੰਨਾਂ ਨੂੰ ਇਕੱਠਿਆਂ ਜਾਂ ਇਕੱਲਿਆਂ ਇਸਤੇਮਾਲ ਕੀਤਾ ਜਾ ਸਕਦਾ ਹੈ। ਮੇਗਨ ਨੇ ਡੇਵਿਡ ਵਲੋਂ ਸੁਣਾਈ ਗਈ ਬੁਰੀ ਖ਼ਬਰ ਤੇ ਹਮਦਰਦੀ ਕਿਸ ਤਰ੍ਹਾਂ ਪ੍ਰਗਟ ਕੀਤੀ। ਉਸਨੇ ਪਹਿਲਾਂ ਕਿਹਾ, ‘ਮੈਨੂੰ ਸੁਣ ਕੇ ਦੁੱਖ ਹੋਇਆ।’...
Sam
…and if you want to make this stronger, say: 'I'm so sorry to hear that!'…
ਰਾਜਵੀਰ
ਅਤੇ ਫ਼ਿਰ ਉਸਨੇ ਕਿਹਾ'Better luck next time' ਆਪਣੀ ਬੋਲੀ ਵਿੱਚ ਕਹੀਏ ਤਾਂ ਅਗਲੀ ਵਾਰ ਲਈ ਸ਼ੁੱਭ ਇੱਛਾਵਾਂ। ਪਰ ਯਾਦ ਰੱਖੋ ਜੇ ਕਿਸੇ ਦਾ ਕੁੱਤਾ ਮਰ ਜਾਵੇ ਤਾਂ ਇਹ ਵਾਕ ਨਾ ਬੋਲਣਾ। ਸਿਰਫ਼ ਜੇਕਰ ਕੋਈ ਕੁਝ ਕਰਨਾ ਚਾਹੁੰਦਾ ਸੀ ਪਰ ਫ਼ੇਲ ਹੋ ਗਿਆ ਹੋਵੇ ਅਤੇ ਉਸ ਕੋਲ ਪੂਰਿਆ ਕਰਨ ਦੇ ਹੋਰ ਮੌਕੇ ਵੀ ਹੋਣ ਤਾਂ ਇਹ ਵਾਕ ਇਸਤੇਮਾਲ ਕਰ ਸਕਦੇ ਹਾਂ।
Sam
Again, this is short. You could say 'I wish you better luck next time!' or 'I hope you have better luck next time!' They all have the same meaning.
Quick practice of pronunciation – repeat after me:
I'm sorry to hear that.
Better luck next time.
ਰਾਜਵੀਰ
ਚਲੋ ਹੁਣ ਉਹ ਵਾਕ ਸਮਝਦੇ ਹਾਂ ਜੋ ਕਿਸੇ ਚੰਗੀ ਖ਼ਬਰ ਮਿਲਣ 'ਤੇ ਬੋਲਿਆ ਜਾਂਦਾ ਹੈ। Here's Megan:
Well done. Congratulations!
ਰਾਜਵੀਰ
'Well done' ਦਾ ਅਰਥ ਤਾਂ ਤੁਹਾਨੂੰ ਪਤਾ ਹੀ ਹੈ। ਅਸੀਂ ਵੀ ਤਾਂ ਤੁਹਾਨੂੰ ਬਹੁਤ ਵਾਰ ਸ਼ਾਬਾਸ਼ੀ ਦਿੱਤੀ ਹੈ।
Sam
Yes! You can also say ‘Good work!', 'Good job!', 'Excellent!', 'Amazing!', 'Wonderful!'…
ਰਾਜਵੀਰ
ਅਤੇ 'Congratulations!' ਨੂੰ ਤਾਂ ਅਸੀਂ ਜ਼ਿੰਦਗੀ ਵਿੱਚ ਬਹੁਤ ਸਾਰੇ ਮੌਕਿਆਂ ਤੇ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਵਿਆਹ ਦੀ ਵਧਾਈ ਦੇਣ ਲਈ, ਜਨਮ ਦਿਨਾਂ ਤੇ ਕਿਸੇ ਵੀ ਕਿਸਮ ਦੀ ਤਰੱਕੀ ਤੇ ਵੀ। ਜਦੋਂ ਕੋਈ ਕਿਸੇ ਕਿਸਮ ਦੀ ਕਾਮਯਾਬੀ ਹਾਸਿਲ ਕਰਦਾ ਹੈ ਤਾਂ 'Well done' ਕਹਿਣਾ ਵੀ ਚੰਗਾ ਹੈ।
Sam
Absolutely! Time to practise the pronunciation. Repeat after me:
Well done!
Congratulations!
ਰਾਜਵੀਰ
Thanks, Sam. ਹੁਣ ਤੁਹਾਨੂੰ ਮਿਲੀ ਚੰਗੀ ਮਾੜੀ ਖ਼ਬਰ ਦਾ ਜੁਆਬ ਅੰਗਰੇਜ਼ੀ ਵਿੱਚ ਦੇਣਾ ਆਉਂਦਾ ਹੈ, ਕੁਝ ਅਭਿਆਸ ਹੋ ਜਾਵੇ। ਆਪਣੇ ਕਿਸੇ ਦੋਸਤ ਦੀ ਗੱਲ ਸੁਣੋ ਜਿਸ ਨੇ 'lottery' ਜਿੱਤ ਲਈ ਹੈ। ਤੁਸੀਂ ਇਸ ਤੇ ਆਪਣਾ ਪ੍ਰਤੀਕਰਮ ਕਿਸ ਤਰ੍ਹਾਂ ਦੇਵੋਗੇ? ਤੁਸੀਂ ਆਪਣਾ ਕਿਹਾ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਜੁਆਬ ਸੁਣ ਲੈਣਾ।
I just won the lottery! I'm so happy!
Sam
Congratulations!
ਰਾਜਵੀਰ
Excellent! ਹੁਣ ਤੁਹਾਡੇ ਦੋਸਤ ਕੋਲ ਇੱਕ ਉਦਾਸ ਖ਼ਬਰ ਹੈ, ਉਸਦਾ ਕੁਝ ਗੁਆਚ ਗਿਆ ਹੈ,ਮਤਲਬ 'lost' ਹੋ ਗਿਆ ਹੈ।
ਇਸ ਵਾਰ ਸੋਚ ਸਮਝ ਕੇ ਜੁਆਬ ਦੇਣਾ, ਉਹ ਕੁਝ ਉਦਾਸ ਹੈ। ਹਾਂ ਤੁਸੀਂ ਜੋ ਕਹੋ ਉਸਨੂੰ ਚੈੱਕ ਕਰਨ ਲਈ ਸੈਮ ਨੂੰ ਸੁਣ ਲੈਣਾ।
I lost my dog! I'm so sad.
Sam
I'm so sorry to hear that!
ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ? Well done!
Sam
Yes, and congratulations, and good luck! Bye bye, everyone!
ਰਾਜਵੀਰ
Please join us for the next episode of How do I… Bye!
Learn more!
1. ਮੈਂ ਅੰਗਰੇਜ਼ੀ ਵਿੱਚ ਕਿਸੇ ਨੂੰ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਲਈ ਸ਼ੁੱਭ ਇੱਛਾਵਾਂ ਕਿਸ ਤਰ੍ਹਾਂ ਦੇ ਸਕਦਾ ਹਾਂ?
ਸ਼ੁੱਭ ਇੱਛਾਵਾਂ ਦੇਣ ਲਈ ਆਮ ਤੌਰ 'ਤੇ ਹੇਠ ਲਿਖੇ ਵਾਕ ਵਰਤੇ ਜਾਂਦੇ ਹਨ।
• Good luck! ਸ਼ੁੱਭ ਇੱਛਾਵਾਂ!
- Hope it goes well! ਉਮੀਦ ਹੈ ਇਹ ਕਾਰਜ ਚੰਗਾ ਹੋਵੇਗਾ!
ਤੁਸੀਂ ‘I hope…’ ਜਾਂ ਸਿਰਫ਼ ‘Hope…’, ਵੀ ਕਹਿ ਸਕਦੇ ਹੋ ਅਤੇ ‘it’ ਉਸ ਕੰਮ ਨੂੰ ਦੱਸਦਾ ਹੈ ਜਿਸ ਲਈ ਤੁਸੀਂ ਸ਼ੁੱਭ ਇੱਛਾਵਾਂ ਦੇ ਰਹੇ ਹੋ।
- Hope they go well! ਉਮੀਦ ਹੈ ਇਹ ਕਾਰਜ ਚੰਗੇ ਹੋਣਗੇ!
ਤੁਸੀਂ‘I hope…’ ਜਾਂ ਸਿਰਫ਼ ‘Hope…’, ਵੀ ਕਹਿ ਸਕਦੇ ਹੋ ਅਤੇ ‘they’ ਇੱਕ ਤੋਂ ਵੱਧ ਕੰਮਾਂ ਬਾਰੇ ਦੱਸਦਾ ਹੈ।
- All the best! ਸਭ ਸ਼ੁੱਭ ਹੋਵੇਗਾ!
- Best of luck! ਸ਼ੁੱਭ ਕਿਸਮਤ!
2. ਮੈਂ ਅੰਗਰੇਜ਼ੀ ਵਿੱਚ ਕਿਸੇ ਵਲੋਂ ਸੁਣਾਈ ਗਈ ਬੁਰੀ ਖ਼ਬਰ ’ਤੇ ਪ੍ਰਤੀਕਰਮ ਕਿਸ ਤਰ੍ਹਾਂ ਦੇ ਸਕਦਾ ਹਾਂ?
ਬੁਰੀ ਖ਼ਬਰ ਸੁਣਨ 'ਤੇ ਹਮਦਰਦੀ ਪ੍ਰਗਟ ਕਰਨ ਲਈ ਆਮ ਤੌਰ 'ਤੇ ਹੇਠ ਲਿਖੇ ਵਾਕ ਵਰਤੇ ਜਾਂਦੇ ਹਨ।
- I’m sorry to hear that. ਮੈਨੂੰ ਸੁਣਕੇ ਦੁੱਖਕੇ ਹੋਇਆ।
ਤੁਸੀਂ ਇਸ ਵਾਕ ਨੂੰ ਹੋਰ ਮਜ਼ਬੂਤੀ ਨਾਲ ਕਹਿਣ ਲਈ ‘sorry’ ਤੋਂ ਪਹਿਲਾਂ ‘so’ ਜਾਂ ‘so very’ ਲਗਾ ਸਕਦੇ ਹੋ।
- Better luck next time. ਅਗਲੀ ਵਾਰ ਲਈ ਸ਼ੁੱਭ ਇੱਛਾਵਾਂ ।
ਤੁਸੀਂ ‘I wish you better luck next time!’ ਜਾਂ ‘I hope you have better luck next time!’ ਵੀ ਕਹਿ ਸਕਦੇ ਹੋ।
ਇਹ ਵਾਕ ਕਿਸੇ ਅਜਿਹੇ ਕੰਮ ਵਿੱਚ ਫ਼ੇਲ ਹੋਣ ਤੇ ਵਰਤਿਆ ਜਾਂਦਾ ਹੈ ਜਿਸ ਨੂੰ ਭਵਿੱਖ ਵਿੱਚ ਪੂਰਿਆਂ ਕਰਨ ਦੇ ਹੋਰ ਮੌਕੇ ਹੋਣ। ਕਿਸੇ ਦੇ ਮਰਨ ਜਾਂ ਕੋਈ ਹੋਰ ਨੁਕਸਾਨ ਹੋਣ ਦੇ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
3. ਮੈਂ ਅੰਗਰੇਜ਼ੀ ਵਿੱਚ ਕਿਸੇ ਵਲੋਂ ਸੁਣਾਈ ਗਈ ਚੰਗੀ ਖੁਸ਼ੀ ਦੀ ਖ਼ਬਰ ’ਤੇ ਪ੍ਰਤੀਕਰਮ ਕਿਸ ਤਰ੍ਹਾਂ ਦੇ ਸਕਦਾ ਹਾਂ?
ਖੁਸ਼ੀ ਦੀ ਖ਼ਬਰ ਸੁਣਨ 'ਤੇ ਪ੍ਰਸੰਨਤਾ ਜਾਂ ਖੁਸ਼ੀ ਪ੍ਰਗਟ ਕਰਨ ਲਈ ਆਮ ਤੌਰ 'ਤੇ ਹੇਠ ਲਿਖੇ ਵਾਕ ਵਰਤੇ ਜਾਂਦੇ ਹਨ।
- Congratulations! ਮੁਬਾਰਕਾਂ।
ਇਸ ਸ਼ਬਦ ਨੂੰ ਤਾਂ ਅਸੀਂ ਜ਼ਿੰਦਗੀ ਵਿੱਚ ਬਹੁਤ ਸਾਰੇ ਮੌਕਿਆਂ ਤੇ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਵਿਆਹ ਦੀ ਵਧਾਈ ਦੇਣ ਲਈ, ਜਨਮ ਦਿਨਾਂ ਤੇ ਕਿਸੇ ਵੀ ਕਿਸਮ ਦੀ ਤਰੱਕੀ ਤੇ ਵੀ।
ਇਸ ਤੋਂ ਇਲਾਵਾ ਵੱਖ-ਵੱਖ ਮੌਕਿਆਂ ਤੇ ਅਸੀਂ ਹੇਠਾਂ ਦਿੱਤੇ ਸ਼ਬਦ ਜੋੜਾਂ ਵਿੱਚੋਂ ਸਥਿਤੀ ਅਨੁਸਾਰ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਾਂ।
- Excellent!
- Amazing!
- Wonderful!
ਜਦੋਂ ਕੋਈ ਕਿਸੇ ਕਿਸਮ ਦੀ ਕਾਮਯਾਬੀ ਹਾਸਿਲ ਕਰਦਾ ਹੈ ਕੋਈ ਵਧੀਆ ਕੰਮ ਕਰਦਾ ਹੈ ਤਾਂ ਹੇਠਾਂ ਦਿੱਤੇ ਸ਼ਬਦ ਜੋੜਾਂ ਵਿੱਚੋਂ ਸਥਿਤੀ ਅਨੁਸਾਰ ਕਿਸੇ ਦਾ ਵੀ ਇਸਤੇਮਾਲ ਕਰਨਾ ਵੀ ਚੰਗਾ ਹੈ।
- Well done! ਬਹੁਤ ਵਧੀਆ ਕਾਰਗੁਜ਼ਾਰੀ!
- Good work! ਚੰਗਾ ਕੰਮ!
- Good job! ਚੰਗੀ ਕਾਰਗੁਜ਼ਾਰੀ
How do I respond to news?
3 Questions
Choose the correct option to respond to people’s news.
ਲੋਕਾਂ ਦੀਆਂ ਖ਼ਬਰਾਂ ਦਾ ਜੁਆਬ ਦੇਣ ਲਈ ਸਹੀ ਵਿਕਲਪ ਚੁਣੋ।
Help
Activity
Choose the correct option to respond to people’s news.
ਲੋਕਾਂ ਦੀਆਂ ਖ਼ਬਰਾਂ ਦਾ ਜੁਆਬ ਦੇਣ ਲਈ ਸਹੀ ਵਿਕਲਪ ਚੁਣੋ।
Hint
ਉਹ ਨਵੀਂ ਨੌਕਰੀ ਸ਼ੁਰੂ ਕਰ ਰਿਹਾ ਹੈ ਅਤੇ ਪਹਿਲਾ ਦਿਨ ਹੋਣ ਕਰਕੇ ਘਬਰਾ ਰਿਹਾ ਹੈ ਤੁਸੀਂ ਕੀ ਕਹੋਗੇ।Question 1 of 3
Help
Activity
Choose the correct option to respond to people’s news.
ਲੋਕਾਂ ਦੀਆਂ ਖ਼ਬਰਾਂ ਦਾ ਜੁਆਬ ਦੇਣ ਲਈ ਸਹੀ ਵਿਕਲਪ ਚੁਣੋ।
Hint
ਇਹ ਇੱਕ ਦੁੱਖਭਰੀ ਖ਼ਬਰ ਤੁਸੀਂ ਕੀ ਪ੍ਰਤੀਕਰਮ ਦੇਵੋਗੇ।Question 2 of 3
Help
Activity
Choose the correct option to respond to people’s news.
ਲੋਕਾਂ ਦੀਆਂ ਖ਼ਬਰਾਂ ਦਾ ਜੁਆਬ ਦੇਣ ਲਈ ਸਹੀ ਵਿਕਲਪ ਚੁਣੋ।
Hint
ਉਹ ਬੱਚੀ ਦੇ ਜਨਮ ’ਤੇ ਖ਼ੁਸ਼ ਹਨ।Question 3 of 3
Excellent! Great job! Bad luck! You scored:
Do you have any news? Come to our Facebook group , and we’ll respond!
ਕੀ ਤੁਹਾਡੇ ਕੋਲ ਵੀ ਕੋਈ ਖ਼ਬਰ ਹੈ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਆਪਣੀ ਖ਼ਬਰ ਸੁਣਾਓ ਅਸੀਂ ਉਸ ਦਾ ਜੁਆਬ ਦੇਵਾਂਗੇ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
a driving test
ਡਰਾਈਵਿੰਗ ਇਮਤਿਹਾਨthe lottery
ਲਾਟਰੀlost (past simple of ‘lose’)
ਬੀਤੇ ਸਮੇਂ ਵਿੱਚ ਗੁਆਚੀ ਚੀਜ਼