Unit 1: How do I 2
Select a unit
- 1 How do I 2
- 2 Unit 2
- 3 Unit 3
- 4 Unit 4
- 5 Unit 5
- 6 Unit 6
- 7 Unit 7
- 8 Unit 8
- 9 Unit 9
- 10 Unit 10
- 11 Unit 11
- 12 Unit 12
- 13 Unit 13
- 14 Unit 14
- 15 Unit 15
- 16 Unit 16
- 17 Unit 17
- 18 Unit 18
- 19 Unit 19
- 20 Unit 20
- 21 Unit 21
- 22 Unit 22
- 23 Unit 23
- 24 Unit 24
- 25 Unit 25
- 26 Unit 26
- 27 Unit 27
- 28 Unit 28
- 29 Unit 29
- 30 Unit 30
- 31 Unit 31
- 32 Unit 32
- 33 Unit 33
- 34 Unit 34
- 35 Unit 35
- 36 Unit 36
- 37 Unit 37
- 38 Unit 38
- 39 Unit 39
- 40 Unit 40
Session 35
Listen to find out different ways to say thank you in English.
ਅੰਗਰੇਜ਼ੀ ਵਿੱਚ ਕਿਸੇ ਦਾ ਧੰਨਵਾਦ ਕਰਨ ਦੇ ਅਲੱਗ ਅਲੱਗ ਤਰੀਕੇ ਸਿੱਖਣ ਲਈ ਸੁਣੋ।
Sessions in this unit
Session 35 score
0 / 4
- 0 / 4Activity 1
Activity 1
How do I say thank you?
ਡੈਨ ਕਿਸੇ ਪਾਰਟੀ ਵਿੱਚ ਅਲੱਗ ਅਲੱਗ ਲੋਕਾਂ ਨੂੰ ਮਿਲ ਰਿਹਾ ਹੈ। ਸੁਣੋ ਕਿ ਇਹ ਪਾਰਟੀ ਕਿਸ ਸੰਬੰਧੀ ਹੈ ਅਤੇ ਡੈਨ ਉਹਨਾਂ ਦਾ ਧੰਨਵਾਦ ਕਿਸ ਤਰ੍ਹਾਂ ਕਰ ਰਿਹਾ ਹੈ?
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।
Sam
Hi, everybody!
ਰਾਜਵੀਰ
ਅੱਜ ਆਪਾਂ ਸਮਝ ਰਹੇ ਹਾਂ ਕਿਸੇ ਨੂੰ ਧੰਨਵਾਦ ਕਦੋਂ ਕਹਿਣਾ ਚਾਹੀਦਾ ਹੈ ਅਤੇ ਕਿੰਨਾ ਸ਼ਬਦਾਂ ਵਿੱਚ ਕਹਿਣਾ ਚਾਹੀਦਾ ਹੈ?
Sam
Yes! You already know 'thank you' or 'thanks' or 'cheers' but there are other ways to say 'thank you' depending on who you're talking to.
ਰਾਜਵੀਰ
Exactly. ਡੈਨ ਨੂੰ ਸੁਣਦੇ ਹਾਂ ਪਾਰਟੀ ਵਿੱਚ ਅਲੱਗ ਅਲੱਗ ਲੋਕਾਂ ਨਾਲ ਗੱਲ ਕਰਦਿਆਂ। ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਪਾਰਟੀ ਕਿਸ ਗੱਲ ਲਈ ਹੈ ਅਤੇ ਡੈਨ ਸਭ ਦਾ ਧੰਨਵਾਦ ਕਿਉਂ ਕਰ ਰਿਹਾ ਹੈ?
a) Happy birthday, Dan!
b) Cheers! Thanks a lot for coming.
a) Happy birthday, Dan!
b) Thank you! I’m so grateful you came.
a) Happy birthday, Dan! Here's your present.
b) Oh wow, how kind! I really appreciate it, thanks.
ਰਾਜਵੀਰ
Ohh! ਤਾਂ ਇਹ ਡੈਨ ਦੇ ਜਨਮ-ਦਿਨ ਦੀ ਪਾਰਟੀ ਹੈ ਤੇ ਉਹ ਲੋਕਾਂ ਦਾ ਆਉਣ ਲਈ ਅਤੇ ਤੋਹਫ਼ਿਆ ਲਈ ਧੰਨਵਾਦ ਕਰ ਰਿਹਾ ਹੈ।
Sam
OK, so let's look at some of the ways Dan used to say thank you. Listen to the first conversation again:
a) Happy birthday, Dan!
b) Cheers! Thanks a lot for coming.
ਰਾਜਵੀਰ
ਤਾਂ ਡੈਨ ਨੇ ਕਿਹਾ, 'thanks a lot'. ਤੁਸੀਂ 'thanks very much' ਵੀ ਕਹਿ ਸਕਦੇ ਹੋ।
Sam
And after 'thanks a lot' or 'thank you very much' you can use 'for'.
ਰਾਜਵੀਰ
ਡੈਨ ਨੇ ਕਿਹਾ, 'thanks for coming', ਮਤਲਬ ਆਉਣ ਲਈ ਸ਼ੁਕਰੀਆ, 'for' ਤੋਂ ਬਾਅਦ ਕਿਰਿਆ '-ing' ਰੂਪ ਵਿੱਚ ਲਗਾਈ ਗਈ ਹੈ। ਪਰ ਤੁਸੀਂ ਨਾਂਵ ਦੀ ਵਰਤੋਂ ਵੀ ਕਰ ਸਕਦੇ ਹੋ, ਹੈ ਨਾ ਸੈਮ?
Sam
Absolutely! So you can say 'thanks for coming' with '-ing' or, 'thanks for the present' with a noun. Let's practise that, repeat after me:
Thanks a lot for coming!
Thank you very much for the present.
ਰਾਜਵੀਰ
Great! ਡੈਨ ਨੇ ਇਕ ਹੋਰ ਤਰੀਕੇ ਨਾਲ ਵੀ ਆਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਸੀ, ਚਲੋ ਦੁਬਾਰਾ ਸੁਣਦੇ ਹਾਂ।
Thank you! I’m so grateful you came.
ਰਾਜਵੀਰ
ਡੈਨ ਨੇ ਕਿਹਾ, 'I'm so grateful' ਮਤਲਬ 'ਮੈਂ ਬਹੁਤ ਸ਼ੁਕਰਗੁਜ਼ਾਰ ਹਾਂ'। ਇਹ ਧੰਨਵਾਦ ਕਹਿਣ ਦਾ ਸਭ ਤੋਂ ਵਿਵਹਾਰਕ ਤਰੀਕਾ ਹੈ।
Sam
And, instead of 'grateful' you can use 'thankful', which has the same meaning. And 'grateful' and 'thankful' are adjectives so you can make them stronger. Dan said 'so grateful' but you can also use 'very' or 'really'.
ਰਾਜਵੀਰ
ਜਦੋਂ ਤੁਸੀਂ ਕਿਸੇ ਦਾ ਸ਼ੁਕਰੀਆ ਅਦਾ ਕਰਨਾ ਹੋਵੇ ਤਾਂ ਨਾਂਵ ਜਾਂ ਕਿਰਿਆ ਦੀ ਵਰਤੋਂ ਕਰਕੇ ਉਸ ਬਾਰੇ ਦੱਸ ਸਕਦੇ ਹਾਂ- ਜਿਵੇਂ ਕਿ ਡੈਨ ਨੇ ਕਿਹਾ, 'you came' ਅਤੇ ਬਾਅਦ ਵਿੱਚ 'I'm so grateful' ਕਿਹਾ। ਜਾਂ ਫ਼ਿਰ 'for' ਲਗਾਕੇ ਨਾਂਵ ਦੀ ਵਰਤੋਂ ਕਰੋ।
Sam
Yes, let's practise that together:
I'm so grateful you came.
I'm very thankful for the present.
ਰਾਜਵੀਰ
ਡੈਨ ਨੇ ਇਕ ਹੋਰ ਤਰੀਕੇ ਨਾਲ ਵੀ ਧੰਨਵਾਦ ਕਿਹਾ ਸੀ, ਚਲੋ ਸੁਣਦੇ ਹਾਂ।
Oh wow, how kind! I really appreciate it, thanks.
ਰਾਜਵੀਰ
ਉਸ ਨੇ ਕਿਹਾ, 'I really appreciate it', 'ਮੈਂ ਸੱਚੀਂ ਇਸ ਦੀ ਕਦਰ ਕਰਦਾਂ ਹਾਂ'। ਜੋ ਕਿ ਧੰਨਵਾਦ ਕਰਨ ਦਾ ਬਹੁਤ ਜ਼ੋਰਦਾਰ ਤਰੀਕਾ ਹੈ।
Sam
Yes, so let's practise saying it:
I really appreciate it.
ਰਾਜਵੀਰ
ਸ਼ੁਕਰੀਆ ਸੈਮ। ਹੁਣ ਕੁਝ ਪ੍ਰੈਕਟਿਸ ਕਰਨੀ ਚਾਹੀਦੀ ਹੈ। ਸੋਚੋ ਕਿ ਤੁਸੀਂ ਆਪਣੇ ਦੋਸਤਾਂ ਨੂੰ ਡਿਨਰ ਤੇ ਬੁਲਾਇਆ ਅਤੇ ਖਾਣੇ ਤੋਂ ਬਾਅਦ ਉਹ ਤੁਹਾਡਾ ਧੰਨਵਾਦ ਕਰ ਰਹੇ ਹਨ ਤੁਸੀਂ ਉਹਨਾਂ ਦਾ ਆਉਣ ਲਈ ਸ਼ੁਕਰੀਆ ਕਰੋ। ਇਸ ਵਿੱਚ 'for' ਅਤੇ '-ing' ਕਿਰਿਆ ਦੀ ਵਰਤੋਂ ਕਰਨਾ।
Sam
Thank you for coming!
ਰਾਜਵੀਰ
Good! ਹੁਣ ਉਹਨਾਂ ਨੂੰ ਫ਼ੁੱਲਾਂ ਦੇ ਗ਼ੁਲਦਸਤੇ, 'bouquet of flowers' ਲਿਆਉਣ ਲਈ ਧੰਨਵਾਦ ਕਹੋ। ਤੁਸੀਂ 'so grateful' ਸ਼ਬਦਾਂ ਦੀ ਵਰਤੋਂ ਕਰਕੇ ਧੰਨਵਾਦ ਕਰਨਾ।
Sam
I'm so grateful for the bouquet of flowers.
ਰਾਜਵੀਰ
Well done! ਹੁਣ 'appreciate' ਸ਼ਬਦ ਦੀ ਵਰਤੋਂ ਕਰਕੇ ਧੰਨਵਾਦ ਕਰੋ।
Sam
I really appreciate it.
ਰਾਜਵੀਰ
Great! So now all that remains for us to say is 'thank you very much for joining us today'!
Sam
Yes, we're very grateful you're here!
ਰਾਜਵੀਰ
And please join us next week for more How do I…. Bye!
Sam
Thanks again! Bye!
Learn more
1. ਧੰਨਵਾਦ ਕਰਨ ਤੇ ਕਿਹੜੇ ਤਰੀਕੇ ਹਨ?
ਤੁਸੀਂ ਸਥਿਤੀ ਅਨੁਸਾਰ ਇੰਨਾ ਵਿੱਚੋਂ ਕਿਸੇ ਵੀ ਤਰੀਕੇ ਨਾਲ ਕਿਸੇ ਦਾ ਧੰਨਵਾਦ ਕਰ ਸਕਦੇ ਹੋ:
- Cheers!
- Ta!
- Thanks!
- Thank you!
- I’m grateful…
- I'm thankful…
'I really appreciate it' ਇਹ ਇੱਕ set phrase ਹੈ ਤੇ ਬਹੁਤੀ ਵਾਰ ਇਸੇ ਤਰੀਕੇ ਨਾਲ ਇਸਤੇਮਾਲ ਹੁੰਦੀ ਹੈ। ਇਹ ਬਹੁਤਾ ਵਿਵਹਾਰਕ ਤਰੀਕਾ ਤਾਂ ਨਾ ਪਰ ਜੇ ਕਿਸੇ ਨੂੰ ਇਹ ਦੱਸਣਾ ਹੋਵੇ ਕਿ ਤੁਸੀਂ ਉਸ ਵਲੋਂ ਕੀਤੇ ਕੰਮ ਦੀ ਕਦਰ ਕਰਦੇ ਹੋ ਤਾਂ ਇਸ ਵਾਕ ਦੀ ਵਰਤੋਂ ਕੀਤੀ ਜਾਂਦੀ ਹੈ। ਯਾਦ ਰੱਖੋ ਤੁਸੀਂ ਤਵੱਜੋ ਵਧਾਉਣ ਲਈ 'a lot', 'very much', 'so' ਜਾਂ 'very' ਵਿਚੋਂ ਕਿਸੇ ਵੀ ਸ਼ਬਦ ਦੀ ਵਰਤੋਂ ਕਰ ਸਕਦੇ ਹੋ:
- Thanks a lot!
- Thank you very much!
- I’m so grateful for your help.
- I'm very thankful you came so far.
2. ਕਿਸੇ ਨੂੰ ਇਹ ਕਿਸ ਤਰ੍ਹਾਂ ਦੱਸਿਆ ਜਾਵੇ ਕਿ ਤੁਸੀਂ ਕਿਸ ਗੱਲ ਲਈ ਧੰਨਵਾਦ ਕਰ ਰਹੇ ਹੋ?
'Thanks' ਜਾਂ 'thankyou' ਤੋਂ ਬਾਅਦ 'for' ਲਗਾਓ ਅਤੇ ਕਿਰਿਆ ਦੇ '-ing' ਰੂਪ ਦੀ ਵਰਤੋਂ ਕਰੋ ਤੇ ਨਾਲ ਨਾਂਵ ਲਗਾਓ:
- Thanks a lot for coming!
- Thank you very much for the present.
'Grateful' અનેਅਤੇ 'thankful' ਆ ਦੇ '-ing' ਰੂਪ ਦੀ ਵਰਤੋਂ ਕਰੋ ਤੇ ਨਾਲ ਨਾਂਵ ਲਗਾਓ(subject + verb):
- I’m so grateful for your help.
- I'm very thankful you came so far.
How do I say thank you?
4 Questions
Choose the correct option
ਸਹੀ ਜੁਆਹ ਚੁਣੋ।
Help
Activity
Choose the correct option
ਸਹੀ ਜੁਆਹ ਚੁਣੋ।
Hint
ਯਾਦ ਰੱਖੋ 'thank you very much for' ਤੋਂ ਬਾਅਦ '-ing' ਲਗਾਕੇ ਤੁਸੀਂ ਨਾਂਵ ਦੀ ਵਰਤੋਂ ਕਰ ਸਕਦੇ ਹੋ।Question 1 of 4
Help
Activity
Choose the correct option
ਸਹੀ ਜੁਆਹ ਚੁਣੋ।
Hint
'I'm very grateful for' ਤੋਂ ਬਾਅਦ ਨਾਂਵ ਦੀ ਵਰਤੋਂ ਕੀਤੀ ਜਾਂਦੀ ਹੈ। (subject + verb).Question 2 of 4
Help
Activity
Choose the correct option
ਸਹੀ ਜੁਆਹ ਚੁਣੋ।
Hint
ਸ਼ਬਦ 'thankful' ਨੂੰ ਹੋਰ ਮਜ਼ਬੂਤ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ? ਇਹ ਇੱਕ ਵਿਸ਼ੇਸ਼ਣ ਹੈ।Question 3 of 4
Help
Activity
Choose the correct option
ਸਹੀ ਜੁਆਹ ਚੁਣੋ।
Hint
ਇਹ ਇੱਕ fixed phrase ਹੈ।Question 4 of 4
Excellent! Great job! Bad luck! You scored:
We're very grateful you're here! Come and tell us on our Facebook group and tell us what you're thankful for.
ਅਸੀਂ ਧੰਨਵਾਦੀ ਹਾਂ ਕਿ ਤੁਸੀਂ ਇਥੇ ਹੋ। ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਆਪਣੇ ਵਿੇਚਾਰ ਸਾਡੇ ਨਾਲ ਸਾਂਝੇ ਕਰੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
to be grateful/to be thankful
ਸ਼ੁਕਰਗੁਜ਼ਾਰ ਹੋਣਾ/ਧੰਨਵਾਦੀ ਹੋਣਾto appreciate something
ਕਿਸੇ ਚੀਜ਼ ਦੀ ਕਦਰ ਕਰਨਾthe present/the gift
ਭੇਟ /ਤੋਹਫ਼ਾthe bouquet of flowers
ਫੁੱਲਾਂ ਦਾ ਗ਼ੁਲਦਸਤਾ