Learning English

Inspiring language learning since 1943

English Change language

Session 27

Listen to learn different ways of saying goodbye.
ਅੰਗਰੇਜ਼ੀ ਵਿੱਚ ਅਲਵਿਦਾ ਕਹਿਣ ਦੇ ਅਲੱਗ ਅਲੱਗ ਤਰੀਕੇ ਸਿੱਖਣ ਲਈ ਸੁਣੋ।

Session 27 score

0 / 3

 • 0 / 3
  Activity 1

Activity 1

How do I say goodbye?

Think about how often you say goodbye on the average day – does the place, time or person you're speaking to change the words or phrases you use?
ਤੁਸੀਂ ਦਿਨ ਵਿੱਚ ਕਿੰਨੀ ਵਾਰ ਕਿੰਨੇ ਲੋਕਾਂ ਨੂੰ ਅਲਵਿਦਾ ਕਹਿੰਦੇ ਹੋ- ਕੀ ਜਗ੍ਹਾ ਜਾਂ ਵਿਅਕਤੀ ਦੇ ਨਾਲ ਤੁਹਾਡੇ ਸ਼ਬਦ ਵੀ ਬਦਲਦੇ ਹਨ? 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।

Sam
Hi, everybody. 

ਰਾਜਵੀਰ
ਅੱਜ ਅਸੀਂ ਸਿੱਖਾਂਗੇ ਕਿਸੇ ਤੋਂ ਵਿਦਾ ਲੈਣ ਲੱਗਿਆਂ ਕੀ ਕਹੀਏ। ਆਪਾਂ ਇੰਨਾਂ ਤਿੰਨ ਅਣਜਾਣ ਲੋਕਾਂ ਨੂੰ ਸੁਣਦੇ ਹਾਂ ਜੋ ਕਿਸੇ ਤੋਂ ਵਿਦਾ ਲੈ ਰਹੇ ਹਨ। 

Inserts
Goodbye. It was nice meeting you.

Bye! Have a good weekend.
 
I have to go now. See you later.

ਰਾਜਵੀਰ
ਕੀ ਤੁਹਾਨੂੰ ਸਮਝ ਆਇਆ? ਪਹਿਲੀ ਗੱਲ ਉਸ ਨਾਲ ਕੀਤੀ ਜਾ ਰਹੀ ਹੈ ਜਿਸਨੂੰ ਉਹ ਸਿਰਫ਼ ਇੱਕ ਵਾਰ ਮਿਲੇ ਹਨ। ਸੈਮ ਕੀ ਅਸੀਂ ਇੰਨਾਂ ਵਾਕਾਂ ਵਿੱਚ ਵਰਤੀ ਗਈ ਅੰਗਰੇਜ਼ੀ ਭਾਸ਼ਾ ਸਮਝੀਏ।

Sam
Yes, so one very common way is to just use the word 'goodbye'. This can be used in formal and in informal situations.

So the first person says 'goodbye', but then they follow it with another phrase. Can you remember? Let's listen again. 

Insert
Goodbye. It was nice meeting you. 

ਰਾਜਵੀਰ
ਤਾਂ ਉਸਨੇ ਕਿਹਾ, 'it was nice meeting you' ਮਤਲਬ ਤੁਹਾਨੂੰ ਮਿਲਣਾ ਚੰਗਾ ਸੀ।

Sam
Yes, so you can use this phrase when you say goodbye to someone who you have just met for the first time.

Let’s quickly practise that. Repeat after me: 

Goodbye.

It was nice meeting you. 

You can also change this phrase if you are talking to someone you already know – in this case you can say 'it was nice seeing you'. 

ਰਾਜਵੀਰ
ਇੰਨਾਂ ਸ਼ਬਦਾਂ ਦਾ ਅਰਥ ਹੈ, ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਹੁਣ ਸਾਹਮਣੇ ਵਾਲੇ ਨੇ ਕਿਵੇਂ ਜੁਆਬ ਦਿੱਤਾ।
Let’s listen again. 

Insert
Bye! Have a good weekend.

Sam
So she said 'bye' which is a common short form of 'goodbye' often used when you are talking to friends. She then says 'have a good weekend'. It's polite to say something like this after you say 'goodbye'. You can vary it in different ways, for example, 'have a lovely evening' or 'have a great holiday'. Let's quickly practise that. Repeat after me: 

Bye! Have a good weekend.

Bye! Have a lovely evening. 

ਰਾਜਵੀਰ
ਤੁਸੀਂ ਕਿਸੇ ਤੋਂ ਵਿਦਾ ਲੈਣ ਲੱਗਿਆਂ ਅਲੱਗ ਅਲੱਗ ਵਾਕਾਂ ਦੀ ਵਰਤੋਂ ਕਰ ਸਕਦੇ ਹੋ। ਆਖ਼ਰੀ ਵਾਕ ਜਿਹੜਾ ਆਪਾਂ ਸੁਣਿਆ ਉਸ ਵਿੱਚ 'goodbye' ਦੀ ਜਗ੍ਹਾ ਤੇ ਕਿਸੇ ਹੋਰ ਸ਼ਬਦ ਇਸਤੇਮਾਲ ਕੀਤਾ ਗਿਆ ਸੀ। ਚਲੋ ਆਪਾਂ ਦੁਬਾਰਾ ਸੁਣਦੇ ਹਾਂ।

Insert
I have to go now. See you later. 

Sam
So instead of saying 'bye' you can say 'see you later'. There are lots of different variations of this, for example, 'see you tomorrow', 'see you soon' or you can just say 'see you', which is an informal way to say 'goodbye'. Let's practise that.

See you later!

See you soon!

See you! 

ਰਾਜਵੀਰ
ਤਾਂ 'goodbye' ਕਹਿਣ ਦੀ ਬਜਾਏ 'see you!' ਕਿਹਾ ਗਿਆ। ਉਹਨਾਂ ਨੇ ਨਾਲ ਹੀ 'I have to go now' ਵੀ ਕਿਹਾ ਜਿਸਦਾ ਅਰਥ ਹੈ 'ਮੈਨੂੰ ਹੁਣ ਜਾਣਾ ਪਵੇਗਾ'। ਤੁਸੀਂ ਜਦੋਂ ਕਿਸੇ ਨੂੰ ਇਸ਼ਾਰਾ ਕਰਨਾ ਹੋਵੇ ਕਿ ਹੁਣ ਤੁਸੀਂ ਜਾਣਾ ਹੈ ਤਾਂ ਇੰਨਾਂ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ। 

Sam
Yes, so let's quickly practise the pronunciation.

I have to… 

I have to go now. 

ਰਾਜਵੀਰ
Thanks, Sam.  ਹੁਣ ਕੁਝ ਪ੍ਰੈਕਟਿਸ ਕੀਤੀ ਜਾਵੇ। ਤੁਸੀਂ ਹੁਣੇ ਹੀ ਆਪਣੇ ਕਿਸੇ ਨਵੇਂ ਸਹਿਕਰਮੀ ਨੂੰ ਮਿਲੇ ਅਤੇ ਉਸਨੂੰ ਬਾਏ ਵੀ ਕਹਿਣਾ ਹੈ। ਹਾਂ ਉਸਨੂੰ ਇਹ ਵੀ ਦੱਸਣਾ ਕਿ ਮਿਲਕੇ ਚੰਗਾ ਲੱਗਿਆ। ਹਰ ਵਾਰ ਦੀ ਤਰ੍ਹਾਂ ਤੁਸੀਂ ਜੋ ਵੀ ਕਹੋ ਉਸਨੂੰ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।

Sam
Goodbye. It was nice meeting you.

ਰਾਜਵੀਰ
Great! ਹੁਣ ਆਪਣੇ ਦੋਸਤ ਨੂੰ ਬਾਏ ਕਹੋ ਜੋ ‘holiday’ ਤੇ ਜਾ ਰਿਹਾ ਹੈ। ਸ਼ਬਦਾਂ ‘lovely holiday’ ਦੀ ਵਰਤੋਂ ਕਰਨਾ। 

Sam
Bye! Have a lovely holiday. 

ਰਾਜਵੀਰ
ਆਪਣੇ ਅਜਿਹੇ ਦੋਸਤ ਨੂੰ ਬਾਏ ਕਹੋ ਜਿਸਨੂੰ ਤੁਸੀਂ ਕੱਲ੍ਹ ਦੁਬਾਰਾ ਮਿਲਣ ਵਾਲੇ ਹੋ। ਤੁਸੀਂ ਕੀ ਕਹੋਗੇ? ਹਾਂ ਇਸ ਵਾਰ 'goodbye' ਸ਼ਬਦ ਦੀ ਵਰਤੋਂ ਨਾ ਕਰਨਾ।

Sam
See you tomorrow! 

ਰਾਜਵੀਰ
Well done! Now I have to go. See you all next week. 

Sam
Yes, see you! Have a great weekend. 

ਰਾਜਵੀਰ
Bye!

Learn more

1) ਕੀ 'goodbye' ਅਤੇ 'bye' ਵਿੱਚ ਕੋਈ ਫ਼ਰਕ ਹੈ?

ਨਹੀਂ, 'bye', 'goodbye' ਦਾ ਛੋਟਾ ਰੂਪ ਹੈ। ਅਕਸਰ ਉਪਚਾਰਿਕ ਤੌਰ ਤੇ ਬੋਲਣ ਲੱਗਿਆਂ ਅਸੀਂ 'goodbye' ਦੀ ਵਰਤੋਂ ਕਰਦੇ ਹਾਂ।

2) ਕਿਸੇ ਤੋਂ ਵਿਦਾ ਲੈਣ ਦੇ ਹੋਰ ਉਪਚਾਰਿਕ ਤਰੀਕੇ ਕੀ ਹਨ?

ਜਾਣ ਪਹਿਚਾਣ ਵਾਲੇ ਲੋਕਾਂ ਨਾਲ ਗੱਲ ਕਰਦਿਆਂ ਤੁਸੀਂ ਇੰਨਾਂ ਵਾਕਾਂ ਦੀ ਵਰਤੋਂ ਕਰ ਸਕਦੇ ਹੋ:

 • See you later!
 • See you tomorrow/ on Monday/ next week!
 • See you!

ਤੁਸੀਂ 'I have to go now' ਸ਼ਬਦਾਂ ਨਾਲ ਦੱਸ ਸਕਦੇ ਹੋ ਕਿ ਤੁਸੀਂ ਹੁਣ ਜਾਣਾ ਚਾਹੁੰਦੇ ਹੋ। 

3) ਜੇ ਮੈਂਨੂੰ ਕਿਸੇ ਨੂੰ ਮਿਲ ਕੇ ਚੰਗਾ ਲੱਗਾ ਤਾਂ ਇਸ ਬਾਰੇ ਕਿਸ ਤਰ੍ਹਾਂ ਕਹਾਂ?

ਕਿਸੇ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਇੰਨਾਂ ਵਿਚੋਂ ਕਿਸੇ ਵੀ ਵਾਕ ਦੀ ਵਰਤੋਂ ਕਰਕੇ ਕਹਿ ਸਕਦੇ ਹੋ ਕਿ ਮਿਲ ਕੇ ਚੰਗਾ ਲੱਗਾ:

 • (It was) nice meeting you!
 • (It was) nice to meet you!

ਤੇ ਜੇ ਕੋਈ ਅਜਿਹਾ ਵਿਅਕਤੀ ਹੈ ਜਿਸਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਸੀ ਅਤੇ ਹੁਣ ਦੁਬਾਰਾ ਮਿਲੇ ਹੋ ਤਾਂ ਕਹਿ ਸਕਦੇ ਹੋ:

 • (It was) nice seeing you!
 • (It was) nice to see you!

4)  ਕਿਸੇ ਤੋਂ ਵਿਦਾ ਲੈਣ ਲੱਗਿਆਂ ਹੋਰ ਕਿਹੜੇ ਵਾਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ?
ਕਿਸੇ ਤੋਂ ਅਲੱਗ ਹੋਣ ਲੱਗਿਆਂ ਉਸਨੂੰ ਸ਼ੁੱਭ ਇੱਛਾਵਾਂ ਦੇਣਾ ਇੱਕ ਚੰਗਾ ਵਿਵਹਾਰ ਹੈ:

 • Have a good weekend!
 • Have a lovely evening!
 • Have a great holiday!

How do I say goodbye?

3 Questions

Choose the best option depending on the situation
ਸਥਿਤੀ ਅਨੁਸਾਰ ਸਹੀ ਵਿਕਲਪ ਚੁਣੋ।

Congratulations you completed the Quiz
Excellent! Great job! Bad luck! You scored:
x / y

We have to go now but please join us for our next episode of How do I…, when we will learn more useful language and practise your listening skills. Bye! Come and tell us on our Facebook group.

ਸਾਡੇ ਫ਼ੇਸਬੁੱਕ ਗਰੁੱਪ ਜੁਆਇਨ ਕਰੋ ਅਤੇ ਰੋਚਕ ਤਰੀਕੇ ਨਾਲ ਅੰਗਰੇਜ਼ੀ ਸਿੱਖੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • to have to
  ਜ਼ਰੂਰੀ ਤੌਰ ਤੇ ਕਰਨ ਲਈ ਕੋਈ ਕੰਮ 

  evening
  ਸ਼ਾਮ

  nice
  ਚੰਗਾ

  lovely
  ਪਿਆਰਾ

  great
  ਮਹਾਨ