Learning English

Inspiring language learning since 1943

English Change language

Session 17

Do you think fathers spend enough time with their children?
In today’s episode we will be discussing the possible benefits of fathers spending more time with their children.

Session 17 score

0 / 4

 • 0 / 4
  Activity 1

Activity 1

Fathers and parenting

Do you think fathers spend enough time with their children?
In today’s episode we will be discussing the possible benefits of fathers spending more time with their children.
ਤੁਸੀਂ ਕੀ ਸੋਚਦੇ ਹੋ, ਪਿਤਾ ਆਪਣੇ ਬੱਚਿਆਂ ਨਾਲ ਗਿਣਨਯੋਗ ਸਮਾਂ ਬਿਤਾਉਂਦੇ ਹਨ?
ਅੱਜ ਦੀ ਕੜੀ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਬੱਚਿਆਂ ਲਈ ਪਿਤਾ ਦਾ ਉਹਨਾਂ ਨੂੰ ਸਮਾਂ ਦੇਣਾ ਕਿਵੇਂ ਫ਼ਾਇਦੇਮੰਦ ਹੈ।

Listen to the audio and take the quiz.

Show transcript Hide transcript

ਰਾਜਵੀਰ
ਹੈਲੋ English Together ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਅਸੀਂ ਇੱਕ ਚਲੰਤ ਵਿਸ਼ੇ ਬਾਰੇ ਚਰਚਾ ਕਰਦੇ ਹਾਂ ਅਤੇ ਤੁਹਾਨੂੰ ਉਸ ਬਾਰੇ ਗੱਲ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹਨ...

Sam
Hello, I’m Sam.

Phil
And I’m Phil. Welcome!

ਰਾਜਵੀਰ
ਅੱਜ ਅਸੀਂ ਗੱਲ ਕਰਾਂਗੇ ਪਿਤਾ ਦੇ ਨਜ਼ਦੀਕ ਰਹਿਣ ਵਾਲੇ ਬੱਚੇ ਕਿਵੇਂ ਤੇਜ਼ੀ ਨਾਲ ਚੀਜ਼ਾਂ ਸਿੱਖਦੇ ਹਨ। ਇਸ ਬਾਰੇ ਹੋਰ ਪਤਾ ਕਰਨ ਲਈ ਇਹ ਕਹਾਣੀ ਸੁਣੋ।
News insert
An active male role in the early stages of babies’ development produced better performance in cognitive tests by the age of two, researchers found. They say the findings show the value of early paternal involvement. Previous studies found that men tended to have a more stimulating, vigorous style, encouraging a child’s risk-taking and exploration tendencies, which in turn might facilitate cognitive development.

ਰਾਜਵੀਰ
ਤਾਂ ਫ਼ਿਰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਵਾਲੇ ਪਿਤਾ ਉਹਨਾਂ ਦੀ ਤਰੱਕੀ ਵਿੱਚ ਮਦਦ ਕਰਦੇ ਹਨ, ਪਰ ਆਮ ਤੌਰ ’ਤੇ ਬਹੁਤੇ ਪਿਤਾ ਆਪਣੇ ਬੱਚਿਆਂ ਨਾਲ ਕਿੰਨਾ ਕੁ ਸਮਾਂ ਬਿਤਾਉਂਦੇ ਹਨ? ਲੰਦਨ ਯੂਨੀਵਰਸਿਟੀ ਅਤੇ ਸੇਵੀਲਾ ਯੂਨੀਵਰਸਿਟੀ ਵਲੋਂ ਇਸ ਬਾਰੇ ਇੱਕ ਖੋਜ ਕੀਤੀ ਗਈ। ਤੁਹਾਡੇ ਮੁਤਾਬਕ ਪਿਤਾ ਆਪਣੇ ਬੱਚੇ ਨਾਲ ਕਿੰਨਾ ਸਮਾਂ ਬਿਤਾਉਂਦੇ ਹਨ?
• ਪ੍ਰਤੀ ਦਿਨ 35 ਮਿੰਟ ਜਾਂ ਫ਼ਿਰ
• ਪ੍ਰਤੀ ਦਿਨ 45 ਮਿੰਟ।

Sam
Well, either way, it doesn’t seem like a lot of time to spend with your child. Surely a child should spend at least an hour a day with their fathers!

Phil
An hour?! Really? Have you ever spent time with children? It’s hard work!

Sam
If what the research says is true, fathers can help develop their child’s cognitive development just by spending time with them.

ਰਾਜਵੀਰ
Cognitive development, ਬੌਧਿਕ ਵਿਕਾਸ ਮਤਲਬ ਉਸ ਖੇਤਰ ਉੱਪਰ ਕੇਂਦਰਿਤ ਹੋਣਾ ਜੋ ਬੱਚਿਆਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਬਾਰੇ ਖੋਜ ਕਰਦਾ ਹੈ।
Phil
But surely, fathers spending time with their children isn’t the only thing that helps a child’s cognitive development. What about their mothers?

ਰਾਜਵੀਰ
ਮੈਂਨੂੰ ਫ਼ਿਲ ਨਾਲ ਸਹਿਮਤ ਹੋਣਾ ਪਵੇਗਾ। ਮੇਰੀ ਆਪਣੀ ਮਾਂ ਸਕੂਲ ਤੇ ਕਾਲਜ ਦੇ ਇਮਤਿਹਾਨਾਂ ਵੇਲੇ ਸਵੇਰੇ ਮੇਰੇ ਪੜ੍ਹਨ ਦੇ ਸਮੇਂ ਮੇਰੇ ਤੋਂ ਪਹਿਲਾਂ ਉੱਠਦੀ ਸੀ ਅਤੇ ਮੇਰੀ ਹਰ ਸੰਭੰਵ ਮਦਦ ਕਰਦੀ ਸੀ।
Sam
Well of course, mothers have an important role to play, but the research shows that a father’s involvement, which is on the rise, has its own benefits.

Phil
Really, paternal involvement is on the rise?

ਰਾਜਵੀਰ
ਹਾਂ, paternal ਮਤਲਬ ਦਾਦਕੇ ਪਰ ਏਥੇ ਇਸਦਾ ਅਰਥ ਹੈ ਪਿਤਾ ਵੱਲੋਂ, ਲੰਦਨ ਯੂਨੀਵਰਸਿਟੀ ਅਤੇ ਸੇਵੀਲਾ ਯੂਨੀਵਰਸਿਟੀ ਵਲੋਂ ਇਸ ਬਾਰੇ ਕੀਤੀ ਗਈ ਖੋਜ ਮੁਤਾਬਕ 1970 ਵਿੱਚ ਪਿਤਾ ਆਪਣੇ ਬੱਚਿਆਂ ਨੂੰ ਪੂਰੇ ਦਿਨ ਵਿੱਚ ਸਿਰਫ਼ ਪੰਜ ਮਿੰਟ ਦਿੰਦੇ ਸਨ। ਤੇ ਮੈਨੂੰ ਲੱਗਦਾ ਪੁੱਛੇ ਪ੍ਰਸ਼ਨ ਦਾ ਜੁਆਬ ਦੇਣ ਦਾ ਵੀ ਹੁਣ ਸਹੀ ਸਮਾਂ ਹੈ। ਯੂਨੀਵਰਸਿਟੀ ਲੰਦਨ ਅਤੇ ਸੇਵੀਲਾ ਦੀ ਏਸੇ ਖੋਜ ਅਨੁਸਾਰ ਨਵੇਂ ਜ਼ਮਾਨੇ ਦੇ ਕੰਮਕਾਜੀ ਪਿਤਾ ਦਿਨ ਵਿੱਚੋਂ 35 ਮਿੰਟ ਆਪਣੇ ਬੱਚਿਆਂ ਕੋਲ ਰਹਿੰਦੇ ਹਨ। ਤਾਂ ਸਹੀ ਜੁਆਬ ਪਹਿਲਾਂ ਵਿਕਲਪ ਸੀ।
Sam
Wow, paternal involvement is only 35 minutes a day? That makes me so sad.

ਰਾਜਵੀਰ
ਸੈਮ ਇਹ ਇੱਕ ਗਿਣਨਯੋਗ ਬਦਲਾਅ ਹੈ, 1970 ਦੇ ਮੁਕਾਬਲੇ ਸੱਤ ਗੁਣਾ ਵੱਧ ਸਮਾਂ।
Sam
Yes, but still, I don’t think it’s enough. The news report mentioned that paternal involvement helps a child be a risk-taker.

ਰਾਜਵੀਰ
A risk-taker ਮਤਲਬ ਜੋਖ਼ਮ ਉਠਾਉਣ ਵਾਲਾ। Are you a risk-taker, Phil?

Phil
Sure, and I rarely spent time with my father growing up.

Sam
You’re not a risk-taker! And what about exploration tendency? The news report told us that paternal involvement helps with developing a child’s exploration tendency.

ਰਾਜਵੀਰ
Exploration tendency ਖੋਜ ਪੜਤਾਲ ਦਾ ਰੁਝਾਨ ਮਤਲਬ ਘੋਖਨਾ ਅਤੇ ਸਿੱਖਣਾ, ਆਮ ਤੌਰ ਤੇ ਨਿੱਜੀ ਖੋਜ ਨਾਲ।

Phil
Another false claim. I’m always exploring to learn new things by myself, and again, I didn’t spend much time with my father.

Sam
Stop lying to the audience, Phil!

ਰਾਜਵੀਰ
ਮੈਂ ਸੋਚਦੀ ਹਾਂ ਸੈਮ ਦੀ ਗੱਲ ਵਿੱਚ ਨੁਕਤਾ ਹੈ।

Phil
What do you mean? I’m always learning things by myself and solving all of my own problems.

Sam
No, you don’t. Whenever you come across a problem, the first thing you do is ask someone near you for an answer.

Phil
Yeah, and I actively look for answers!

Sam
Errg, I give up.

ਰਾਜਵੀਰ
ਇਹਨਾਂ ਦੋਨਾਂ ਨੂੰ ਨਜ਼ਰਅੰਦਾਜ਼ ਕਰੋ। ਤੁਹਾਡੀ ਕੀ ਰਾਏ ਹੈ? ਤੁਸੀਂ ਕੀ ਸੋਚਦੇ ਹੋ ਕਿ ਪਿਤਾ ਦਾ ਸਾਥ ਬੱਚੇ ਦੇ ਬੌਧਿਕ ਵਿਕਾਸ ਵਿੱਚ ਮਦਦ ਕਰਦਾ ਹੈ। ਅਤੇ ਅਗਲੇ ਹਫ਼ਤੇ ਵੱਲ ਜਾਣ ਤੋਂ ਪਹਿਲਾਂ ਚਲੋ ਇੱਕ ਵਾਰ ਉਹਨਾਂ ਸ਼ਬਦਾਂ ਵੱਲ ਧਿਆਨ ਦਿੰਦੇ ਹਾਂ ਜਿਹਨਾਂ ਬਾਰੇ ਅਸੀਂ ਗੱਲ ਕਰ ਰਹੇ ਸੀ। ਇਹ ਸਭ ਬੱਚੇ ਦੇ ਵਿਕਾਸ ਵਿੱਚ ਪਿਤਾ ਦੀ ਸ਼ਮੂਲੀਅਤ ਹੋਣ ਬਾਰੇ ਦੱਸਦੇ ਹਨ। ‘cognitive development’ ਬੌਧਿਕ ਵਿਕਾਸ, ‘paternal’ ਦਾਦਕਾ ਜਾਂ ਪਿਤਾ ਵੱਲੋਂ, ‘risk-taking’ ਜੋਖ਼ਮ ਉਠਾਉਣਾ, ‘exploration tendency’ ਖੋਜ ਕਰਨ ਦਾ ਰੁਝਾਨ। ਤੇ ਚਲੋ ਅੱਜ ਦੀ ਗੱਲਬਾਤ ਏਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ English Together ਦੀ ਨਵੀਂ ਕੜੀ ਵਿੱਚ ਮਿਲਦੇ ਹਾਂ। ਬਾਏ।

 

Check what you’ve learned by selecting the correct option for the question.
ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਸਵਾਲ ਦਾ ਸਹੀ ਜੁਆਬ ਚੁਣੋ।

 

Fathers and parenting

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode, of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • cognitive development
  ਬੌਧਿਕ ਵਿਕਾਸ

  paternal
  ਦਾਦਕਾ ਜਾਂ ਪਿਤਾ ਵੱਲੋਂ

  risk-taking
  ਜ਼ੋਖਮ ਉਠਾਉਣਾ

  exploration tendencies
  ਖੋਜ ਕਰਤਾ ਪਰਵਿਰਤੀਆਂ

  hard-work
  ਮਿਹਨਤ

  benefits
  ਫ਼ਾਇਦੇ

  involvement
  ਸ਼ਮੂਲੀਅਤ

  solving problems
  ਸਮੱਸਿਆਵਾਂ ਦਾ ਹੱਲ ਕਰਨਾ