Learning English

Inspiring language learning since 1943

English Change language
1

Unit 1: English Expressions

Select a unit

 1. 1 English Expressions

Session 6

Listen to find out how to use an everyday English expression.
ਰੋਜ਼ਾਨਾ ਬੋਲਚਾਲ ਦੇ English expressions ਦੀ ਵਰਤੋਂ ਸਿੱਖਣ ਲਈ ਸੁਣੋ।

 

 

Session 6 score

0 / 3

 • 0 / 3
  Activity 1

Activity 1

Pull the plug

ਰੋਜ਼ਾਨਾ ਵਰਤੋਂ ਦੇ English expression ਸਿੱਖਣ ਲਈ ਸੁਣੋ।
Listen to find out how to use an everyday English expression.

 

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

Show transcript Hide transcript


ਪ੍ਰੀਜੈਂਟਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ 'pull the plug', 'ਪਲੱਗ ਖਿੱਚਣਾ', ਬਾਰੇ ਗੱਲ ਕਰਾਂਗੇ । ਕੀ ਸੋਚਦੇ ਹੋ, ਕੀ ਹੋਵੇਗਾ ਇਸਦਾ ਮਤਲਬ? ਕੁਝ ਪੱਕਾ ਨਹੀਂ ਕਹਿ ਸਕਦੇ? ਠੀਕ ਹੈ, ਇਸ ਬਾਰੇ ਸੁਣੋ।
ਰੌਬ ਅਤੇ ਲੀ ਆਪਣਾ ਦਿਨ ਸ਼ੁਰੂ ਕਰ ਰਹੇ ਹਨ। ਉਹਨਾਂ ਨੇ ਇੱਕ ਦੂਸਰੇ ਨੂੰ ਸ਼ੁਭ ਇੱਛਾਵਾਂ ਕਿਹਾ ਪਰ ਰੌਬ ਨਾਲ ਸਭ ਕੁਝ ਠੀਕ ਨਹੀਂ ਹੈ। ਸੁਣੋ ਅਤੇ ਪਤਾ ਕਰੋ ਮੁਸ਼ਕਿਲ ਕੀ ਹੈ।

Li
Good morning, Rob.

Rob
Hi Li. I wish the morning was good but it's not.

Li
Why not?

Rob
Well, I came to the office very early today to write a programme about art.

Li
Interesting.

Rob
Yeah, but it's giving me a headache because I don't really understand art. I think I'm going to pull the plug on this idea!

Li
Pull the plug?

Rob
Yes. If I pull the plug on this one I'll be more relaxed and inspired to write a programme about technology. They're the ones I like the best. I love new gadgets!

ਪ੍ਰੀਜੈਂਟਰ
ਰੌਬ ਕੰਮ ਉੱਤੇ ਜਲਦੀ ਕਿਉਂ ਆਇਆ? ਉਸਨੂੰ ਕਿਸ ਤੋਂ ਅਤੇ ਕਿਉਂ ਸਿਰ ਦਰਦ ਹੋ ਰਿਹਾ ਹੈ? ਇਹ ਸਹੀ ਹੈ ਕਿ ਉਹ ਕਲਾ ਬਾਰੇ ਇੱਕ ਪ੍ਰੋਗਰਾਮ ਲਿਖਣ ਲਈ ਜਲਦੀ ਆਇਆ ਪਰ ਇਹ ਕੰਮ ਹੀ ਉਸ ਲਈ ਸਿਰਦਰਦੀ ਦੀ ਵਜ੍ਹਾ ਬਣ ਰਿਹਾ ਹੈ ਕਿਉਂਕਿ ਉਸਨੂੰ ਕਲਾ ਪਸੰਦ ਨਹੀਂ। ਤਾਂ ਰੌਬ ਹੋਰ ਕਿਸ ਪ੍ਰੋਗਰਾਮ ਬਾਰੇ ਲਿਖਣਾ ਚਾਹੁੰਦਾ ਹੈ। ਠੀਕ, ਤਕਨੀਕ ਬਾਰੇ। ਉਹ ਕਲਾ ਬਾਰੇ ਲਿਖਣਾ ਬੰਦ ਕਰਕੇ ਤਕਨੀਕ ਬਾਰੇ ਲਿਖਣਾ ਚਾਹੁੰਦਾ ਹੈ। ਸੁਣੋ ਅਤੇ ਪਤਾ ਕਰੋ ਲੀ ਨੇ ਰੌਬ ਦੀ ਮਦਦ ਕਿਵੇਂ ਕੀਤੀ।

Li
No problem. I can do it for you.

Rob
(surprised and concerned) Oh, my computer has been switched off! What's happened!?

Li
Here's the plug. I've just pulled it out. You can be more relaxed now. There you go.

Rob
Oh Li, I didn't literally mean 'pull the plug out'. In English, when we tell someone we're going to pull the plug on something, we mean we are going to stop spending time or money on it.

ਪ੍ਰੀਜੈਂਟਰ
'Pull the plug' ਦੋ ਸ਼ਬਦਾਂ 'pull' ਖਿੱਚਣਾ ਅਤੇ 'the plug' ਬਿਜਲੀ ਦਾ ਪਲੱਗ ਤੋਂ ਬਣਿਆ ਹੈ। ਜੇ ਤੁਸੀਂ ਸੱਚੀਂ ਕਿਸੇ ਇਲੈਕਟ੍ਰਾਨਿਕ ਮਸ਼ੀਨ ਦਾ ਪਲੱਗ ਖਿੱਚ ਦੇਵੋਗੇ ਤਾਂ ਉਸਨੂੰ ਬਿਜਲੀ ਦੀ ਸਪਲਾਈ ਬੰਦ ਹੋ ਜਾਵੇਗੀ ਅਤੇ ਮਸ਼ੀਨ ਬੰਦ ਹੋ ਜਾਵੇਗੀ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ 'pull the plug' ਤਾਂ ਇਸਦਾ ਮਤਲਬ ਹੁੰਦਾ ਹੈ ਕਿ ਅਸੀਂ ਕਿਸੇ ਕੰਮ ਜਾਂ ਪ੍ਰੋਜੈਕਟ ਉੱਪਰ ਸਮਾਂ ਜਾਂ ਪੈਸਾ ਖ਼ਰਚਨਾ ਬੰਦ ਕਰਨਾ ਚਾਹੁੰਦੇ ਹਾਂ, ਨਤੀਜਾ ਕੰਮ ਦੀ ਸਮਾਪਤੀ। ਅਸੀਂ ਕਿਸੇ ਚੀਜ਼ ਦਾ ਪਲੱਗ ਉਸ ਸਮੇਂ ਖਿੱਚਦੇ ਹਾਂ ਜਦੋਂ ਮਹਿਸੂਸ ਹੋਵੇ ਕਿ ਕਿਸੇ ਕੰਮ ਜਾਂ ਪ੍ਰੋਜੈਕਟ ਉੱਤੇ ਹੋਰ ਸਮਾਂ ਜਾਂ ਪੈਸਾ ਲਾਉਣਾ ਫ਼ਜ਼ੂਲ ਮਤਲਬ ਬੇਅਰਥ ਹੈ।
ਚਲੋ ਕੁਝ ਹੋਰ ਉਦਹਾਰਣਾਂ ਸੁਣਦੇ ਹਾਂ ਕਿ ਇਹ ਇਜ਼ਹਾਰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ।

Examples

Research on the new product was becoming very expensive so the company pulled the plug on the project.

The investors pulled the plug on the deal to construct a new hotel after finding out that the grounds were unsuitable for a high rise building.

The play got really bad reviews and almost no one came to see it, but the theatre owner said he wouldn't pull the plug on it.

Li
OK. So you don't want to spend time on a programme you don't enjoy writing.

Rob
No, not really.

Li
So I might have done you a favour by pulling the plug out.

Rob
Well, maybe. Yes, you're right Li. Thank you.

Li
OK. Now that you sound more relaxed, I will plug it back in so you can write about… technology!

Rob
That's right. And I can start describing the wonders of electricity!

Li
That's a great idea. You see, you see, your face has just lit up with joy!

ਪ੍ਰੀਜੈਂਟਰ
ਠੀਕ, ਇਸ ਤਰ੍ਹਾਂ ਲੱਗ ਰਿਹਾ ਜਿਵੇਂ ਰੌਬ ਦੀ ਇੱਛਾ ਪੂਰੀ ਹੋ ਗਈ ਹੋਵੇ। ਲੀ ਨੇ ਸੱਚੀਂ ਵਿੱਚ ਰੌਬ ਦੇ ਕੰਪਿਊਟਰ ਦਾ ਪਲੱਗ ਖਿੱਚ ਦਿੱਤਾ ਅਤੇ ਇਹ ਪੱਕਾ ਹੋ ਗਿਆ ਕਿ ਜਿਸ ਪ੍ਰੋਜੈਕਟ ਨੂੰ ਉਹ ਨਹੀਂ ਕਰਨਾ ਚਾਹੁੰਦਾ ਉਹ ਖ਼ਤਮ ਹੋ ਗਿਆ। ਤਾਂ ਹੁਣ ਉਹ ਕੀ ਲਿੱਖਣ ਲੱਗਿਆ ਹੈ? ਅਤੇ ਤੁਹਾਡੇ ਬਾਰੇ ਕੀ? ਕੀ ਤੁਸੀਂ ਕਿਸੇ ਅਜਿਹੇ ਪ੍ਰੋਜੈਕਟ ਉੱਤੇ ਕੰਮ ਕਰ ਰਹੋ ਹੋ ਜਿਸਦਾ ਪਲੱਗ ਖਿੱਚਣਾ ਚਾਹੁੰਦੇ ਹੋਵੋ ?
ਚਲੋ ਅੱਜ ਦਾ ਐਪੀਸੋਡ ਇੱਥੇ ਹੀ ਖ਼ਤਮ ਕਰਦੇ ਹਾਂ। ਹੋਰ English Expressions ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।
Check what you’ve learned by choosing the correct answer to the question.

 

Pull the plug

3 Questions

ਸਹੀ ਜੁਆਬ ਚੁਣੋ।
Choose the correct answer.

Congratulations you completed the Quiz
Excellent! Great job! Bad luck! You scored:
x / y

ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of English Expressions, when we will learn more useful language and practise your listening skills.

 

 

Session Vocabulary

 • plug
  ਪਲੱਗ

  headache
  ਸਿਰ ਦਰਦ

  inspired
  ਪ੍ਰੇਰਿਤ

  gadgets
  ਉਪਕਰਨ (ਗੈਜ਼ੇਟ)

  switch off
  ਪਲੱਗ ਬੰਦ ਕਰਨਾ

  electricity
  ਬਿਜਲੀ