Learning English

Inspiring language learning since 1943

English Change language
1

Unit 1: English Expressions

Select a unit

 1. 1 English Expressions

Session 25

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Session 25 score

0 / 3

 • 0 / 3
  Activity 1

Activity 1

A close shave

Listen to learn a useful everyday English expression.
ਰੋਜ਼ਾਨਾ ਵਰਤੋਂਯੋਗ English expression ਸਿੱਖਣ ਲਈ ਸੁਣੋ।

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

Show transcript Hide transcript

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਤੁਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰ ਸਿੱਖਦੇ ਹੋ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘A close shave’, ‘ਨੇੜਿਓਂ ਸ਼ੇਵ ਕਰਨਾ’,ਹਾਂ, ਇਸ ਸੰਬੰਧੀ ਗੱਲ ਕਰਾਂਗੇ । ਤੁਹਾਨੂੰ ਇਹਨਾਂ ਸ਼ਬਦਾਂ ਦਾ ਅਰਥ ਕੀ ਸਮਝ ਆਇਆ? ਜੇ ਨਹੀਂ ਵੀ ਸਮਝ ਆਇਆ ਤਾਂ ਵੀ ਕੋਈ ਗੱਲ ਨਹੀਂ, ਬੱਸ ਸੁਣਦੇ ਰਹੋ।
ਰੌਬ ਅਤੇ ਫ਼ੇਫ਼ੇ ਨੂੰ ਸੁਣੋ। ਰੌਬ ਦੇ ਚਿਹਰੇ ਨੂੰ ਕੀ ਹੋਇਆ? ਕੀ ਕੋਈ ਐਕਸੀਡੈਂਟ ਹੋਇਆ ਹੈ? ਚਲੋ ਪਤਾ ਕਰੀਏ।

Feifei
Erm, Rob, are you OK? You've got some cuts on your face.

Rob
Oh well, yes, I've had a bit of a bad morning.

Feifei
I'm sorry to hear that. What happened?

Rob
I was cycling into the office and some idiot ran out in the road, right in front of me

ਰਾਜਵੀਰ
ਰੌਬ ਦੀ ਸਵੇਰ ਮਾੜੀ ਕਿਉਂ ਹੈ? ਹਾਂ ਉਹ ਸਾਈਕਲ ̓ਤੇ ਦਫ਼ਤਰ ਨੂੰ ਜਾ ਰਿਹਾ ਸੀ ਅਤੇ ਕੋਈ ਦੌੜ ਕੇ ਸਾਈਕਲ ਦੇ ਸਾਹਮਣੇ ਆ ਗਿਆ। ਤੁਹਾਨੂੰ ਕੀ ਲੱਗਦਾ ਉਸਦਾ ਐਕਸੀਡੈਂਟ ਹੋਇਆ? ਸੁਣੋ ਅਤੇ ਪਤਾ ਕਰੋ।

Feifei
Crikey – did you hit him?

Rob
No – but it was a close shave.

Feifei
A close shave? Did he have a razor?!

Rob
No Feifei – that would have hurt. This is an expression that describes a dangerous or unpleasant situation that has only just been avoided. It almost happened… but it didn't.

Feifei
Lucky for you! So you're saying you nearly had an accident but you didn't?

Rob
Exactly.

ਰਾਜਵੀਰ
ਰੌਬ ਨਾਲ ‘a close shave’ ਵਾਂਗ ਹੋਇਆ।‘Shave’ ਮਤਲਬ ਸ਼ੇਵ, ਦਾੜ੍ਹੀ ਬਣਾਉਣਾ ਅਤੇ ‘close’ ਮਤਲਬ ਨੇੜਿਓਂ ।ਇੱਕ ‘close shave’ ਦਾ ਅਰਥ ਹੈ ਜਿਵੇਂ ਕਦੇ ਦਾੜ੍ਹੀ ਬਣਾਉਣ ਲੱਗਿਆਂ ਬਲੇਡ ਬਹੁਤ ਨੇੜੇ ਜਾਣ ਪਰ ਚਮੜੀ ਉੱਤੇ ਕੱਟ ਲੱਗਣ ਤੋਂ ਬਚ ਜਾਵੇ। ਅਸੀਂ ਇਹ ਇਜ਼ਹਾਰ ਉਸ ਸਥਿਤੀ ਵਿੱਚ ਇਸਤੇਮਾਲ ਕਰਦੇ ਹਾਂ ਜਦੋਂ ਕੋਈ ਮਾੜੀ ਘਟਨਾ ਹੋਣ ਤੋਂ ਬਚ ਜਾਵੇ। ਇਸ ਵਿੱਚ ਦੁਰਘਟਨਾ ਹੋਣ ਅਤੇ ਨਾ ਹੋਣ ਦਾ ਫ਼ਰਕ ਬਹੁਤ ਥੋੜ੍ਹਾ ਹੁੰਦਾ ਹੈ। ਜਿਵੇਂ ਜਦੋਂ ਅਸੀਂ ਕਿਸੇ ਮਾੜੀ ਘਟਨਾ ਬਾਰੇ ਕਹੀਏ ਬਸ ਹੁੰਦੇ ਹੁੰਦੇ ਬਚ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ‘close shave’ ਵਿੱਚ ਵਾਲ ਬਹੁਤ ਨੇੜੇ ਤੋਂ ਕੱਟੇ ਜਾਂਦੇ ਹਨ ਪਰ ਚਮੜੀ ਅਤੇ ਬਹੁਤ ਛੋਟੇ ਵਾਲ ਬਚ ਜਾਂਦੇ ਹਨ। ਅਸੀਂ ਇਹ ਇਜ਼ਹਾਰ ਇਸਤੇਮਾਲ ਕਰਦੇ ਹਾਂ ਜਦੋਂ ਬਹੁਤ ਖ਼ੁਸ਼ ਹੋਈਏ ਅਤੇ ਦੱਸਣਾ ਹੋਵੇ ਕਿ ਕਿਸ ਤਰ੍ਹਾਂ ਕਿਸੇ ਮਾੜੀ ਘਟਨਾ ਤੋਂ ਬਚ ਗਏ ਹਾਂ।
ਇਹ ਇਜ਼ਹਾਰ ਇੱਕ ਨਾਂਵ ̓ਤੇ ਤੌਰ ̓ਤੇ ਵਰਤਿਆ ਜਾਂਦਾ ਹੈ। ਇਹਨਾਂ ਵਿੱਚੋਂ ਕੋਈ ਵੀ ਸ਼ਬਦ ਬਦਲਿਆ ਨਹੀਂ ਜਾਂਦਾ ‘a’ ‘close’ ‘shave’ ਅਤੇ ਨਾ ਹੀ ਤਰਤੀਬ ਬਦਲੀ ਜਾਂਦੀ ਹੈ। ਇਹ ਬੀਤ ਚੁੱਕੇ ਸਮੇਂ ਦੀ ਗੱਲ ਕਰਨ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ‘it was a close shave’ ਇਸੇ ਤਰ੍ਹਾਂ ਵਰਤਮਾਨ ਦੀ ਗੱਲ ਦੱਸਣ ਲਈ ਅਸੀਂ ‘have’ ਅਤੇ ਉਸ ਦੀਆਂ ਅਲੱਗ forms ਦਾ ਇਸਤੇਮਾਲ ਕਹਿੰਦੇ ਹਾਂ ਜਿਵੇਂ ‘I had a close shave ’.

ਚਲੋ ਕੁਝ ਹੋਰ ਉਦਾਹਰਣਾਂ ਸੁਣਦੇ ਹਾਂ।

Examples
We had to run to catch the plane – it was a close shave but we just managed to get on. Thank goodness we didn’t miss it!

I had a really close shave this morning when a car just missed me as I was crossing the road. He was going very fast and only saw me at the last minute.

William had a close shave when he was riding his motorbike and a deer jumped out into the road. He managed to avoid it and didn’t hit it but it was a very close shave.

Feifei
So, a close shave describes a situation where you have a narrow escape from something bad. So you had a narrow escape this morning Rob?

Rob
yes, I did. Why don't people look when they cross the road?! I could have ended up falling off my bike and being hit by a bus.

Feifei
But hold on Rob – if you didn't fall off your bike, why have you got those cuts on your face?

Rob
Oh… these! Well, I had a shave this morning and used a blunt razor.

Feifei
Ouch! So you really did have 'a close shave'!

Rob
Ha ha. You're as sharp as a razor Feifei! I mean intelligent or sharp-witted.

Feifei
Unlike your razor.

ਰਾਜਵੀਰ
ਉਮੀਦ ਕਰਦੇ ਹਾਂ ਰੌਬ ਨੂੰ ਦੁਬਾਰਾ ਸਾਈਕਲ ̓ਤੇ ਆਉਂਦਿਆਂ ‘close shaves’ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਡਾ ਕੀ ਹਾਲ ਹੈ? ਕੀ ਤੁਹਾਡੀ ਹੋਈ ਕਦੇ ‘close shave’ ? ਕੀ ਹੋਇਆ ਸੀ? ਤੁਸੀਂ ਇਸ ਸਭ ਬਾਰੇ ਸੋਚੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

A close shave

3 Questions

Choose the correct answer.
ਸਹੀ ਜੁਆਬ ਚੁਣੋ। 

Congratulations you completed the Quiz
Excellent! Great job! Bad luck! You scored:
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • crikey
  ਹੈਰਾਨੀ ਦਾ ਪ੍ਰਗਟਾਵਾ ਕਰਨ ਦਾ ਤਰੀਕਾ
  razor
  ਬਲੇਡ
  avoided
  ਅਣਗੌਲਣਾ
  a narrow escape
  ਵਾਲ ਵਾਲ ਬਚਣਾ
  blunt
  ਬੇਝਿਜਕ
  sharp-witted
  ਤੇਜ਼ ਬੁੱਧੀਵਾਲਾ