1

Unit 1: Essential English Conversation

Select a unit

  1. 1 Essential English Conversation

Session 31

Listen to find out how to ask someone about what sports they do.
ਅੰਗਰੇਜ਼ੀ ਵਿੱਚ ਕਿਸੇ ਨੂੰ ਉਹ ਕਿਹੜੀ ਖੇਡ ਖੇਡਦਾ ਹੈ ਪੁੱਛਣਾ ਸਿੱਖਣ ਲਈ ਸੁਣੋ।

 

 

ክፍለ-ስራሓት ናይዚ ምዕራፍ

ድምር ነጥቢ ናይዚ ክፍለ-ስራሓት 31

0 / 3

  • 0 / 3
    Activity 1

Activity 1

ਕੀ ਤੁਸੀਂ ਫ਼ੁੱਟਬਾਲ ਖੇਡਦੇ ਹੋ?

Listen to find out how to ask someone about what sports they do.
ਅੰਗਰੇਜ਼ੀ ਵਿੱਚ ਕਿਸੇ ਨੂੰ ਉਹ ਕਿਹੜੀ ਖੇਡ ਖੇਡਦਾ ਹੈ ਪੁੱਛਣਾ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ነቲ ቅዳሕ ጽሑፍ ኣርእይዎ ነቲ ቅዳሕ ጽሑፍ ሕብእዎ

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਅੰਜਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛ ਸਕਦੇ ਹਾਂ ਕਿ ਕੋਈ ਕਿਹੜੀ ਖੇਡ ਖੇਡਦਾ ਹੈ।

ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਖੇਡਾਂ ਨੂੰ ਤਵੱਜੋ ਦੇਣ ਬਾਰੇ ਪੁੱਛ ਰਹੇ ਹਨ।

Pam
Do you play football?

Ben
Yes, I do. How about you?

Pam
No, I don’t, but I go running.

ਰਾਜਵੀਰ
ਜੇ ਔਖ੍ਹਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।

ਪਹਿਲਾਂ ਪੈਮ ਨੇ ਬੈਨ ਨੂੰ ਪੁੱਛਿਆ, ਕੀ ਤੁਸੀਂ ਫੁੱਟਬਾਲ ਖੇਡਦੇ ਹੋ? ਅਸੀਂ ਖੇਡਾਂ ਬਾਰੇ ਗੱਲ ਕਰਨ ਲੱਗਿਆਂ ਸ਼ਬਦ ‘play’ ਦੀ ਵਰਤੋਂ ਕਰਦੇ ਹਾਂ। ਜਿਵੇਂ ਬਾਸਕਿਟ ਬਾਲ ਖੇਡਨਾ ‘play basketball’ ਜਾਂ ਟੈਨਿਸ ਖੇਡਨਾ ‘play tennis.’ । ਸੁਣੋ ਅਤੇ ਪਿੱਛੇ ਬੋਲੋ।

Do you play football?

ਰਾਜਵੀਰ
ਬੈਨ ਨੇ ਕਿਹਾ, ‘ ਹਾਂ, ਮੈਂ ਖੇਡਦਾ ਹਾਂ.’, ‘Yes, I do.’। ਉਸ ਨੇ ਪੈਮ ਨੂੰ ਵੀ ਮੁੜਕੇ ਉਹੀ ਸੁਆਲ ਪੁੱਛਿਆ, ਅਜਿਹਾ ਕਰਨ ਲਈ ਉਸਨੇ ਕਿਹਾ, ‘how about you?’ , ‘ਤੇ ਤੁਹਾਡੇ ਬਾਰੇ ਕੀ?’ ਸੁਣੋ ਅਤੇ ਦੁਹਰਾਓ।

Yes, I do.

How about you?

ਰਾਜਵੀਰ
ਪੈਮ ਨੇ ਜੁਆਬ ਹਾਂ ਜਾਂ ਨਾ ਵਿੱਚ ਦਿੱਤਾ ਅਤੇ ਕਿਹਾ, ‘ਨਹੀਂ, ਉਹ ਨਹੀਂ ਖੇਡਦੀ’, ‘No, I don’t.’ ਫ਼ਿਰ ਉਸਨੇ ਗੱਲ ਨੂੰ ਅੱਗੇ ਤੋਰਨ ਲਈ ‘ਪਰ’ ਯਾਨੀ ‘but’ ਸ਼ਬਦ ਦਾ ਇਸਤੇਮਾਲ ਕੀਤਾ ਅਤੇ ਕਿਹਾ, ‘ਮੈਂ ਦੌੜਣ ਲਈ ਜਾਂਦੀ ਹਾਂ’, ‘ But, I go running.’

ਅਸੀਂ –ing ਨਾਲ ਖ਼ਤਮ ਹੋਣ ਵਾਲੀਆਂ ਖੇਡਾਂ ਲਈ ‘go’ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ਤੈਰਨ ਲਈ ਜਾਣਾ ‘go swimming’ ਪਹਾੜੀ ਦੇ ਚੜ੍ਹਨਾ ‘go hiking.’ ਹੁਣ ਸੁਣੋ ਅਤੇ ਪਿੱਛੇ ਬੋਲੋ।

No, I don’t

But I go running.

ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਦੱਸ ਰਹੇ ਹਨ ਕਿ ਉਹ ਕਿਹੜੀ ਖੇਡ ਖੇਡਦੇ ਹਨ।

Do you play tennis?

No, I don’t, how about you?

Yes, I play tennis.

Do you play basketball?

Yes, I do. How about you?

No, I don’t, but I go swimming.

ਰਾਜਵੀਰ
ਠੀਕ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।

Do you play football?

Yes, I do. How about you?

No, I don’t, but I go running.

ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਕੀ ਤੁਸੀਂ ਫ਼ੁੱਟਬਾਲ ਖੇਡਦੇ ਹੋ?

Do you play football?

ਹਾਂ, ਮੈਂ ਖੇਡਦਾ ਹਾਂ। ਤੇ ਤੁਹਾਡੇ ਬਾਰੇ ਕੀ?

Yes, I do. How about you?

ਨਹੀਂ, ਮੈਂ ਨਹੀਂ ਖੇਡਦੀ, ਪਰ ਮੈਂ ਦੌੜਦੀ ਹਾਂ।

No, I don’t, but I go running.

ਰਾਜਵੀਰ
Fantastic - ਹੁਣ ਤੁਸੀਂ ਜਾਣਦੇ ਹੋ ਅੰਗਰੇਜ਼ੀ ਵਿੱਚ ਕਿਸੇ ਦੀ ਖੇਡਾਂ ਸੰਬੰਧੀ ਰੁਚੀ ਬਾਰੇ ਕਿਵੇਂ ਪੁੱਛਣਾ ਹੈ। ਪੈਮ ਨੂੰ ਜੁਆਬ ਦੇ ਕੇ ਅਭਿਆਸ ਕਰੋ। ਤੇ, ਉਸ ਨੂੰ ਵੀ ਪੁੱਛਣਾ ਨਾ ਭੁੱਲਣਾ ਇਸ ਲਈ ਕਹਿਣਾ ‘how about you?’ ਤੇ ਗੱਲਬਾਤ ਖ਼ਤਮ ਕਰਨ ਤੋਂ ਪਹਿਲਾਂ ਕਹਿਣਾ ‘That sounds great.’

Do you play football?

No, I don’t, but I go running.

ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।

Pam
Do you play football?

Ben
Yes, I do. How about you?

Pam
No, I don’t, but I go running.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਜਾਣਦੇ ਹੋ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਕੋਈ ਕਿਹੜੀ ਖੇਡ ਖੇਡਦਾ ਹੈ। ਜੋ ਵੀ ਸਿੱਖਿਆ ਉਸ ਨੂੰ ਦੁਹਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛ ਕੇ ਕਿ, ‘ਉਹ ਕੀ ਖੇਡਦਾ ਹੈ?’ ਅਭਿਆਸ ਕਰੋ। ‘How about you?’ ਪੁੱਛਣਾ ਵੀ ਯਾਦ ਰੱਖਣਾ। ਤੁਸੀਂ ਪ੍ਰੈਕਟਿਸ ਕਰੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।

 

ਕੀ ਤੁਸੀਂ ਫ਼ੁੱਟਬਾਲ ਖੇਡਦੇ ਹੋ?

3 Questions

Choose the correct answer.
ਸਹੀ ਜੁਆਬ ਚੁਣੋ

ኣገናዕ፡ ፈተናኹም ዛዚምኩም
Excellent! Great job! ሕማቕ ዕድል! ዘመዝገብኩምዎ ነጥቢ ...:
x / y

Join us for our next episode of Essential English, when we will learn more useful language and practise your listening skills.
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

 

Session Vocabulary

  • Do you ______?
    ਕੀ ਤੁਸੀਂ______?

    Yes, I do.
    ਜੀ, ਹਾਂ ਮੈਂ ਕਰਦਾ ਹਾਂ।

    No, I don’t, but I ______.
    ਨਹੀਂ, ਮੈਂ ਨਹੀਂ, ਪਰ ਮੈਂ ______।

    play football
    ਫ਼ੁੱਟਬਾਲ ਖੇਡਣਾ

    play tennis
    ਟੈਨਿਸ ਖੇਡਣਾ

    play basketball
    ਬਾਸਕਿਟ ਬਾਲ ਖੇਡਣਾ

    go running
    ਦੌੜਨਾ

    go swimming
    ਤੈਰਨਾ

    How about you?
    ਤੁਹਾਡੇ ਬਾਰੇ ਕਿੱਦਾਂ ਹੈ?