บทเรียนย่อย 17

Listen to find out how to ask about a celebration in English.
ਅੰਗਰੇਜ਼ੀ ਵਿੱਚ ਜਸ਼ਨਾਂ, ਉਤਸਵਾਂ ਆਦਿ ਬਾਰੇ ਦੱਸਣਾ ਸਿੱਖਣ ਲਈ ਸੁਣੋ। 

บทเรียนย่อยในบทเรียนนี้

คะแนนจากบทเรียนย่อย 17

0 / 3

  • 0 / 3
    แบบฝึกหัด 1

แบบฝึกหัด 1

How do I ask about a celebration?

ਕੀ ਇੰਨਾ ਦੋਨਾਂ ਪ੍ਰਸ਼ਨਾਂ ਵਿੱਚ ਜਾਣਕਾਰੀ ਪੁੱਛੀ ਗਈ ਹੈ?

  1. How was your New Year's?
  2. What was your New Year's like?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

แสดงเนื้อหาบทบันทึกเสียง ซ่อนเนื้อหาบทบันทึกเสียง

ਰਾਜਵੀਰ
ਹੈਲੋ How do I … ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸੈਮ। 

Sam
welcome! We have a fun topic for the audience today, don't we? 

ਰਾਜਵੀਰ
ਅੱਜ ਅਸੀਂ ਸਿੱਖਾਂਗੇ ਖ਼ਾਸ ਦਿਨ ਤਿਉਹਾਰਾਂ ਜਸ਼ਨਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸੀਏ ਜਾਂ ਕਿਸ ਤਰ੍ਹਾਂ ਪੁੱਛੀਏ ਵੀ। ਜੇਮਜ਼ ਤੇ ਫ਼ਿਲ ਦੀ ਗੱਲਬਾਤ ਸੁਣਦੇ ਹਾਂ ਜੋ ਕਿਸੇ ਜਸ਼ਨ ਬਾਰੇ ਹੀ ਗੱਲ ਕਰ ਰਹੇ ਹਨ। ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਕਿਸ ਵੱਡੇ ਜਸ਼ਨ ਬਾਰੇ ਗੱਲ ਕਰ ਰਹੇ ਹਨ। ਜੇ ਪੂਰੀ ਤਰ੍ਹਾਂ ਸਮਝ ਨਾ ਵੀ ਆਏ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। 

Phil
Hi James! Happy New Year! How was your New Year's?

James
It was great, thanks! We went to a big party. It was really fun. How about you? What was your New Year's like?

Phil
It was
really quiet but it was nice. 

ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ? ਉਹ ਨਵੇਂ ਸਾਲ 'New Year' ਬਾਰੇ ਗੱਲ ਕਰ ਰਹੇ ਹਨ। 

Sam
And they asked each other some useful questions we can use to ask about lots of things. So let's have a look at those together. 

ਰਾਜਵੀਰ
ਚਲੋ ਦੁਬਾਰਾ ਸੁਣਦੇ ਹਾਂ ਕਿ ਉਹਨਾਂ ਨੇ ਇੱਕ ਦੂਸਰੇ ਦੇ ਨਵੇਂ ਸਾਲ ਦੇ ਜਸ਼ਨਾਂ ਬਾਰੇ ਕਿਸ ਤਰ੍ਹਾਂ ਪੁੱਛਿਆ? ਉਹਨਾਂ ਇਕੋ ਗੱਲ ਪੁੱਛੀ ਪਰ ਦੋਵਾਂ ਨੇ ਪ੍ਰਸ਼ਨ ਅਲੱਗ ਅਲੱਗ ਤਰੀਕੇ ਨਾਲ ਪ੍ਰਸ਼ਨ ਬਣਾਇਆ ਕਿ ਦੋਵਾਂ ਨੇ ਸ਼ਬਦ 'New Year's' ਦੀ ਵਰਤੋਂ ਕਿਸ ਤਰ੍ਹਾਂ ਕੀਤੀ।

How was your New Year's?

What was your New Year's like? 

ਰਾਜਵੀਰ
ਪਹਿਲਾਂ ਅਸੀਂ ਸੁਣਿਆ'How was your New Year's?', ਅਸੀਂ ਜਿਸ ਵੀ ਪ੍ਰੋਗਰਾਮ ਬਾਰੇ ਗੱਲ ਕਰ ਰਹੇ ਹਾਂ ਉਸ ਦਾ ਜ਼ਿਕਰ ਵਾਕ ਦੇ ਆਖ਼ੀਰ ਵਿੱਚ ਕਰਦੇ ਹਾਂ, ਜਿਵੇਂ ਕਿ ਇਸ ਵਾਕ ਵਿੱਚ 'your New Year's' ਦੀ ਵਰਤੋਂ ਕੀਤੀ ਗਈ।

Sam
And then 'What was your New Year's like?', where 'your New Year's' goes before 'like'. Can you quickly explain 'like' here? 

ਰਾਜਵੀਰ
ਇਸ ਵਾਕ ਦਾਵਿੱਚ'like' ਸ਼ਬਦ ਦਾ ਅਰਥ ‘ਪਸੰਦ’ ਨਹੀਂ, ਬਲਕਿ ਇਸ ਦਾ ਅਰਥ ਹੈ, ‘ਕਿਹੋ ਜਿਹਾ ਰਿਹਾ’? 

Sam
Exactly! And you can use these questions to ask about many things – a birthday, a party, a wedding… Shall we practise the pronunciation? Please repeat after me:

How was your birthday?

What was your birthday like?

How was the party?

What was the party like?

Well done!

And you can use 'your' or 'the' after 'was' depending on what you're talking about. Now let's look at different ways you can answer these questions. 

ਰਾਜਵੀਰ
Yes! ਜੇਮਜ਼ ਅਤੇ ਫ਼ਿਲ ਦੇ ਜੁਆਬ ਦੁਬਾਰਾ ਸੁਣੋ। ਉਹ ਆਪਣਾ ਜੁਆਬ ਹਰ ਵਾਰ ਕਿੰਨਾਂ ਦੋ ਸ਼ਬਦਾਂ ਨਾਲ ਸ਼ੁਰੂ ਕਰਦੇ ਹਨ।

It was great, thanks!

It was really fun.

It was really quiet but it was nice.

ਰਾਜਵੀਰ
ਪਤਾ ਲੱਗਿਆ? ਹਾਂ, ਉਹ ਹਰ ਵਾਰ ਵਾਕ 'it was…' ਨਾਲ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਨਾਲ ਵਿਸ਼ੇਸ਼ਣ ਲਗਾਇਆ। ਅਸੀਂ ਇਥੇ ਸ਼ਬਦ 'great', 'fun', 'quiet' ਅਤੇ 'nice' ਸੁਣੇ ਪਰ ਤੁਸੀਂ ਕੋਈ ਵੀ ਵਿਸ਼ੇਸ਼ਣ ਲਗਾ ਸਕਦੇ ਹੋ- ਕੋਈ ਵੀ ਹਾਂ-ਵਾਚਕ ਜਾਂ ਫ਼ਿਰ ਨਾ-ਵਾਚਕ। 

Sam
And we say 'it' and 'was' quite quickly, so it sounds like 'Itwaz'. Let's practise that - repeat after me:

It was great, thanks!

It was really fun!

It was really quiet…

..but it was nice. 

ਰਾਜਵੀਰ
Great! ਹੁਣ ਥੋੜ੍ਹਾ ਚੈੱਕ ਕਰਦੇ ਹਾਂ ਕਿ ਕਿੰਨਾ ਕੁ ਸਮਝ ਆਇਆ। ਸੋਚੋ ਕਿ ਤੁਸੀਂ ਆਪਣੇ ਕਿਸੇ ਦੋਸਤ ਨੂੰ ਉਸਦੇ ਜਨਮ ਦਿਨ ਤੋਂ ਅਗਲੇ ਦਿਨ ਮਿਲਦੇ ਹੋ। ਉਸਨੂੰ ਪੁੱਛੋ ਕਿ ਉਸਦੇ ਜਨਮ ਦਿਨ ਦੀ ਪਾਰਟੀ ਕਿਸ ਤਰ੍ਹਾਂ ਰਹੀ। ਤੁਹਾਡੀ ਮਦਦ ਲਈ ਦੋ ਸ਼ਬਦ ਹਨ 'your birthday party' ਅਤੇ 'How…?' ਇਹਨਾਂਦਾ ਇਸਤੇਮਾਲ ਕਰਕੇ ਪ੍ਰਸ਼ਣ ਬਣਾਉ। ਆਪਣਾ ਕਿਹਾ ਚੈੱਕ ਕਰਨ ਲਈ ਸੈਮ ਦਾ ਪ੍ਰਸ਼ਨ ਸੁਣ ਲੈਣਾ। 

Sam
How was your birthday party? 

ਰਾਜਵੀਰ
Well done! ਚਲੋ ਹੁਣ ਦੂਸਰੇ ਤਰੀਕੇ ਨਾਲ ਪ੍ਰਸ਼ਨ ਪੁੱਛਦੇ ਹਾਂ ਇਹੋ ਪ੍ਰਸ਼ਨ ਪੁੱਛੋ ਪਰ ਇਸ ਵਾਰ ਪ੍ਰਸ਼ਨ ਸ਼ਬਦ'what' ਨਾਲ ਸ਼ੁਰੂ ਕਰਨਾ ਅਤੇ 'like' ਨਾਲ ਖ਼ਤਮ ਕਰਨਾ। ਤੇ ਬਾਅਦ ਵਿੱਚ ਸੈਮ ਨੂੰ ਸੁਣ ਲੈਣਾ। 

Sam
What was your birthday party like?

ਰਾਜਵੀਰ
Great! ਤੇ ਹੁਣ ਜੁਆਬ ਦੇਣ ਦੀ ਤੁਹਾਡੀ ਵਾਰੀ। ਇਹ ਪ੍ਰਸ਼ਨ ਸੁਣੋ ਅਤੇ ਜੁਆਬ ਦਿਓ।

What was your weekend like?

Sam
Mine was really nice! I hope yours was, too! 

ਰਾਜਵੀਰ
And how was this programme, Sam? 

Sam
It was great, as always. 

ਰਾਜਵੀਰ
ਆਉਂਦੇ ਹਫ਼ਤੇ How do I… ਦੇ ਨਵੇਂ ਐਪੀਸੋਡ ਨਾਲ ਫ਼ਿਰ ਮਿਲਦੇ ਹਾਂ! Bye, everyone.

Sam
See you then! Bye!

Learn more

1. ਮੈਂ ਵਿਸ਼ੇਸ਼ ਦਿਨ ਤਿਉਹਾਰਾਂ ਉਤਸਵਾਂ ਬਾਰੇ ਅੰਗੇਰਜ਼ੀ ਵਿੱਚ ਕਿਸ ਤਰ੍ਹਾਂ ਪੁੱਛਾਂ?

ਇਸ ਬਾਰੇ ਦੱਸਣ ਦੇ ਦੋ ਤਰੀਕੇ ਹਨ। ਹੇਠਲੇ ਵਾਕਾਂ ਨੂੰ ਦੇਖੋ ਦੋਵਾਂ ਵਿੱਚ 'New Year's' ਸ਼ਬਦਾਂ ਦੀ ਵਰਤੋਂ ਕਰਕੇ ਨਵੇਂ ਸਾਲ ਦੇ ਜਸ਼ਨਾਂ ਬਾਰੇ ਪੁੱਛਿਆ ਗਿਆ ਹੈ। 

  • How was your New Year's?
  • What was your New Year's like?

ਪਹਿਲੇ ਪ੍ਰਸ਼ਨ ਵਿੱਚ ਅਸੀਂ ਜਿਸ ਮੌਕੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਵਾਕ ਦੇ ਅਖ਼ੀਰ ਵਿੱਚ ਹੈ। ਤੁਸੀਂ ਵੀ ਅਜਿਹੇ ਵਾਕ ਬਣਾਉ।

  • How was your  ______?
  • How was the  ______?

ਦੂਸਰੇ ਵਾਕ ਵਿੱਚ ਤੁਸੀਂ ਜਿਸ ਬਾਰੇ ਪੁੱਛ ਰਹੇ ਹੋ ਉਸ ਤੋਂ ਬਾਅਦ 'like' ਲਗਾਇਆ ਗਿਆ। 

  • What was your ______ like?
  • What was the ______ like?

2. ਇੰਨਾਂ ਪ੍ਰਸ਼ਨਾਂ ਵਿੱਚ 'your' ਅਤੇ 'the' ਵਿੱਚ ਕੀ ਫ਼ਰਕ ਹੈ?

ਤੁਸੀਂ 'your' ਅਤੇ 'the' ਦੀ ਵਰਤੋਂ 'was' ਤੋਂ ਬਾਅਦ ਕੀਤੀ ਜਾਂਦੀ ਹੈ ਅਤੇ ਇਹ ਨਿਰਭਰ ਕਰਦਾ ਹੈ ਤੁਸੀਂ ਕਿਸ ਸਥਿਤੀ ਬਾਰੇ ਗੱਲ ਕਰ ਰਹੇ ਹੋ। ਜੇਕਰ ਗੱਲ ਕਰਨ ਵਾਲੇ ਦੋਵੇਂ ਲੋਕ ਮੌਕੇ ਬਾਰੇ ਜਾਣਦੇ ਹੋਣ ਤਾਂ ਅਸੀਂ 'the' ਦੀ ਵਰਤੋਂ ਕਰਦੇ ਹਾਂ।

  • How was the wedding?
  • What was the party like?
  • How was the dinner?
  • What was the concert like?

ਇੰਨਾਂ ਸਭ ਸਥਿਤੀਆਂ ਵਿੱਚ ਤੁਹਾਨੂੰ ਜਾਣਦੇ ਹੋ ਕਿ ਤੁਸੀਂ ਜਿਸ ਬਾਰੇ ਗੱਲ ਹੋ ਰਹੀ ਹੈ ਉਸ ਬਾਰੇ ਜਾਣਦੇ ਹੋ। ਅਸੀਂ ਆਮ ਅਵਸਰਾਂ ਲਈ 'your' ਦੀ ਵਰਤੋਂ ਕਰਦੇ ਹਾਂ। 

  • How was your New Year's?
  • What was your Christmas like?
  • How was your weekend?
  • What was your Diwali like?

ਇੰਨਾਂ ਸਭ ਵਿੱਚ ਉਹਨਾਂ ਦੇ ਨਿੱਜੀ ਤਜ਼ਰਬਿਆਂ ਬਾਰੇ ਪੁੱਛਿਆ ਗਿਆ ਹੈ।

3. ਮੈਂ ਇੰਨਾਂ ਪ੍ਰਸ਼ਨਾਂ ਦੇ ਜੁਆਬ ਕਿਸ ਤਰ੍ਹਾਂ ਦੇਵਾਂ?

ਧਿਆਨ ਦਿਉ ਕਿ ਇੰਨਾਂ ਪ੍ਰਸ਼ਨਾਂ ਦੇ ਜੁਆਬ ਕਿਸ ਤਰ੍ਹਾਂ ਸ਼ੁਰੂ ਕੀਤੇ ਗਏ ਹਨ। 

  • It was great, thanks!
  • It was really fun. 
  • It was really quiet but it was nice.

ਸਾਰੇ ਜੁਆਬ 'ਇਹ ਸਨ...', 'it was…' ਤੋਂ ਬਾਅਦ ਇਕ ਵਿਸ਼ੇਸ਼ਣ ਲਗਾਇਆ ਗਿਆ ਹੈ। ਇਹ ਵਿਸ਼ੇਸ਼ਣ 'an adjective' ਨਕਾਰਾਤਮਕ ਜਾ ਸਕਾਰਾਤਮਕ ਕੁਝ ਵੀ ਹੋ ਸਕਦਾ ਹੈ। 

4. ਮੈਂ ਹੋਰ ਜਾਣਕਾਰੀ ਲਈ ਕਿਸ ਤਰ੍ਹਾਂ ਪੁੱਛਾਂ?

ਤੁਸੀਂ ਹੋਰ ਜਾਣਕਾਰੀ ਲਈ ਅਗਾਉਂ ਪ੍ਰਸ਼ਨ ਪੁੱਛ ਸਕਦੇ ਹੋ। 

  • What did you do?
  • What did you get up to? ('get up to' ਕਿਸੇ ਕੰਮ ਦੇ ਹੋਣ ਬਾਰੇ ਦੱਸਣ ਦਾ ਇੱਕ ਗੈਰ-ਵਿਵਹਾਰਕ ਤਰੀਕਾ ਹੈ)

ਇੰਨਾਂ ਪ੍ਰਸ਼ਨਾਂ ਦੇ ਜੁਆਬ ਅਲੱਗ ਅਲੱਗ ਹੋ ਸਕਦੇ ਹਨ: 'I' ਜਾਂ 'we' + past simple verb (past simple verb).

  • I went to a great party!
  • We stayed in.

How do I ask about a celebration?

3 Questions

Complete the gaps.
ਖਾਲੀ ਥਾਂਵਾਂ ਭਰੋ।

ยินดีด้วยคุณทำแบบฝึกหัดเสร็จแล้ว
Excellent! เยี่ยม! แย่หน่อย! คุณทำคะแนนได้:
x / y

What was the last big event you celebrated? What was it like? Come and tell us on our Facebook group!
ਪਿਛਲਾ ਕਿਹੜਾ ਵੱਡਾ ਇਵੈਂਟ ਸੀ ਜੋ ਤੁਸੀਂ ਮਨਾਇਆ? ਇਸ ਵਿੱਚ ਖ਼ਾਸ ਕੀ ਸੀ? ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਅਤੇ ਦੱਸੋ। 

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।


หลักไวยากรณ์จากบทเรียนย่อย

Session Vocabulary

  • a celebration
    ਜਸ਼ਨ

    New Year's (Eve)
    ਨਵੇਂ ਸਾਲ ਦੀ ਸ਼ਾਮ 

    your birthday
    ਤੁਹਾਡਾ ਜਨਮ ਦਿਨ

    your party
    ਤੁਹਾਡੀ ਪਾਰਟੀ

    the wedding
    ਵਿਆਹ

    great
    ਮਹਾਨ

    fun
    ਮਜ਼ਾ/ਅਨੰਦ

    quiet
    ਸ਼ਾਂਤ

    nice
    ਚੰਗਾ

    to stay in
    ਰਹਿਣਾ