1

บทเรียน 1: English Expressions

เลือกบทเรียน

 1. 1 English Expressions

บทเรียนย่อย 17

Listen to find out how to use an everyday English expression.
ਇੱਕ ਰੋਜ਼ਾਨਾ ਵਰਤੋਂ ਦੇ English Expression ਦਾ ਇਸਤੇਮਾਲ ਸਿੱਖਣ ਲਈ ਸੁਣੋ।

บทเรียนย่อยในบทเรียนนี้

คะแนนจากบทเรียนย่อย 17

0 / 3

 • 0 / 3
  แบบฝึกหัด 1

แบบฝึกหัด 1

A sticky situation

Listen to learn a useful everyday English expression.
ਰੋਜ਼ਾਨਾ ਇਸਤੇਮਾਲ ਲਈ ਇੱਕ ਵਰਤੋਂਯੋਗ English expression ਸਿੱਖਣ ਲਈ ਸੁਣੋ।

 

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

แสดงเนื้อหาบทบันทึกเสียง ซ่อนเนื้อหาบทบันทึกเสียง

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘a sticky situation’, ‘ਚਿੰਮਬੜਨ ਵਾਲੀ ਸਥਿਤੀ’, ਬਾਰੇ ਗੱਲ ਕਰਾਂਗੇ। ਤੁਹਾਡੇ ਮੁਤਾਬਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ ।
ਰੌਬ ਅਤੇ ਫ਼ੇਫ਼ੇ ਦੀ ਗੱਲਬਾਤ ਸੁਣੋ। ਫ਼ੇਫ਼ੇ ਸਟੂਡੀਓ ਵਿੱਚ ਹੈ ਪਰ ਰੌਬ ਹਾਲੇ ਰਸਤੇ ਵਿੱਚ ਹੈ ਅਤੇ ਕੰਮ ਤੇ ਆਉਣ ਲਈ ਲੇਟ ਹੈ। ਉਹ ਇੱਕ ‘a sticky situation’ ਵਿੱਚ ਫਸ ਗਿਆ ਹੈ। ਭਲਾਂ ਹੋਇਆ ਕੀ? ਇਹ ਸਥਿਤੀ ਚੰਗੀ ਸੀ ਜਾਂ ਮਾੜੀ? ਉਸਨੂੰ 10 ਪੋਂਡ ਕਿਉਂ ਚਾਹੀਦੇ ਹਨ?

Rob
Oh hi Feifei… you couldn't lend me £10, could you?

Feifei
Rob! You're supposed to be presenting this programme. Anyway, what do you need £10 for? And what's that stuff all over your clothes?

Rob
Well, I was running to get to the studio and I bumped into a woman.

Feifei
Right… So, what do you need £10 for?

Rob
Well, you see, she dropped a big box she was carrying and said I would have to pay for the damage – and if I didn't, her daughter would be really upset!

ਰਾਜਵੀਰ
ਰੌਬ ਸਟੂਡੀਓ ਦੇ ਬਾਹਰ ਇੱਕ ਔਰਤ ਵਿੱਚ ‘bumped into’ ਹੋਇਆ ਮਤਲਬ ਵਿੱਚ ਵੱਜਿਆ ਅਤੇ ਹੁਣ ਉਸਨੂੰ ਔਰਤ ਦੇ ਹੋਏ ਨੁਕਸਾਨ ਦਾ ਭੁਗਤਾਨ ‘pay for the damage’ ਕਰਨ ਲਈ ਪੈਸੇ ਚਾਹੀਦੇ ਹਨ। ਇਸ ਲਈ ਉਹ ਚਾਹੁੰਦਾ ਹੈ ਕਿ ਫ਼ੇਫ਼ੇ ਉਸਨੂੰ 10 ਪੋਂਡ ਉਧਾਰ ਦੇਵੇ ‘lend him’। ਫ਼ੇਫ਼ੇ ਨੇ ਕੀ ਕੀਤਾ ਪਤਾ ਕਰਨ ਲਈ ਸੁਣੋ।

Feifei
Oh! Rob, you are in 'a sticky situation'.

Rob
A sticky situation? Yes, that's true. You mean I'm in a situation that is difficult to get out of?

Feifei
Exactly! Rob, here's £10 - now you can go and un-stick the situation!

Rob
Thanks, Feifei.

ਰਾਜਵੀਰ
ਫ਼ੇਫ਼ੇ ਨੇ ਰੌਬ ਨੂੰ 10 ਪੌਂਡ ਦੇ ਦਿੱਤੇ ਤਾਂ ਕਿ ਉਹ ‘sticky situation’ ਵਿੱਚੋਂ ਬਾਹਰ ਆ ਸਕੇ।
‘Sticky’ ਮਤਲਬ ਚਿੰਮਬੜਨ ਵਾਲੀ ਅਤੇ ‘situation’ ਮਤਲਬ ਸਥਿਤੀ। ਇੱਕ ‘sticky situation’ ਔਖੀ,ਅਜੀਬ ਜਾਂ ਨਾਜ਼ੁਕ ਅਤੇ ਮੁਸ਼ਕਿਲ ਨਾਲ ਹੱਲ ਹੋਣ ਵਾਲੀ ਹੋ ਸਕਦੀ ਹੈ। ਇੱਕ ‘situation’ ਸਥਿਤੀ ‘sticky’ ਚਿੰਮਬੜਨ ਵਾਲੀ ਹੁੰਦੀ ਹੈ ਕਿਉਂਕਿ ਤੁਸੀਂ ਉਸ ਵਿੱਚ ਫ਼ਸ ਜਾਂਦੇ ਹੋ ‘stuck’ ਹੋ ਜਾਂਦੇ ਹੋ ਉਸ ਵਿੱਚੋਂ ਨਿਕਲਣਾ ਔਖਾ ਹੁੰਦਾ ਹੈ। ਰੌਬ ਦੇ ਮਾਮਲੇ ਵਿੱਚ ਉਸ ਨੂੰ ‘sticky situation’ ਵਿੱਚੋਂ ਨਿਕਲਣ ਲਈ ਪੈਸੇ ਦੇਣੇ ਪੈਣਗੇ ਪਰ ਹਰ ਵਾਰ ਹੱਲ ਪੈਸੇ ਦੇਣ ਨਾਲ ਨਹੀਂ ਹੋ ਸਕਦਾ, ਮੁਆਫ਼ੀ ਵੀ ਮੰਗਣੀ ਪੈ ਸਕਦੀ ਹੈ, ਲੰਬੀ ਚੌੜੀ ਗੱਲ ਬਾਤ ਕਰਨੀ ਪੈ ਸਕਦੀ ਹੈ ਜਾਂ ਕਿਸੇ ਦੀ ਮਦਦ ਲੈ ਕੇ ਮਾਮਲਾ ਖ਼ਤਮ ਕਰਨਾ ਪੈ ਸਕਦਾ ਹੈ। ਕਈ ‘sticky situations’ ਵਿੱਚੋਂ ਨਿਕਲਣਾ ਅਸੰਭਵ ਵੀ ਹੁੰਦਾ ਹੈ।
ਇਹ ਇਜ਼ਹਾਰ ਆਮ ਤੌਰ ਉੱਪਰ ‘to be’ ਕਿਰਿਆ ਨਾਲ ਵਰਤਿਆ ਜਾਂਦਾ ਹੈ ਜਿਵੇਂ, ‘It’s a sticky situation’ ਜਾਂ ‘to be in’ ਜਿਵੇਂ ਕਿ ‘He’s in a sticky situation’. ਤੁਸੀਂ ‘get into’ ਕਿਰਿਆ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਤੇ ‘get out of’ ਦਾ ਵੀ।

Examples
I’m in a sticky situation – I've got to catch the train to be at work for a meeting but I lost my wallet. To get out of the situation I need someone to lend me enough money for the train.

It was a sticky situation – both drivers said it was the other’s fault and neither side would agree on who had caused the accident.

Sarah has got into a sticky situation: she said she'd go to the cinema with Pete but she’s also promised to go for a drink with John. She doesn’t want to disappoint either of them but she has to choose one.

Feifei
So a sticky situation is a difficult, awkward or sensitive situation. Ah, Rob, you're back…

Rob
…yes. She's happy now and is going back to the bakery again.

Feifei
The bakery? Why? What was in the box she was carrying?

Rob
It was a big birthday cake for her daughter.

Feifei
Oh no - you were in a sticky situation in more ways than one!

Rob
Ah, I suppose I was.

ਰਾਜਵੀਰ
ਉਮੀਦ ਕਰਦੇ ਹਾਂ ਅਗਲੇ ਹਫਤੇ ਰੌਬ ਕਿਸੇ ‘sticky situations’ ਵਿੱਚ ਨਾ ਫ਼ਸੇ। ਤੁਹਾਡਾ ਕੀ ਹਾਲ ਹੈ? ਤੁਹਾਨੂੰ ਕਦੇ ‘sticky situation’ ਨਾਲ ਨਜਿੱਠਣਾ ਪਿਆ। ਕੀ ਹੋਇਆ ਸੀ? ਤੁਸੀਂ ਅਜਿਹੀ ਸਥਿਤੀ ਵਿੱਚ ਫ਼ਸੇ ਕਿੱਦਾਂ ਅਤੇ ਬਾਹਰ ਕਿਵੇਂ ਆਏ? ਚਲੋ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

A sticky situation

3 Questions

Choose the correct answer.
ਸਹੀ ਜੁਆਬ ਚੁਣੋ।

ยินดีด้วยคุณทำแบบฝึกหัดเสร็จแล้ว
Excellent! เยี่ยม! แย่หน่อย! คุณทำคะแนนได้:
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • lend
  ਉਧਾਰ ਦੇਣਾ

  damage

  ਨੁਕਸਾਨ

  upset

  ਪਰੇਸ਼ਾਨ

  disappoint

  ਨਿਰਾਸ਼

  awkward

  ਅਜੀਬ

  sensitive

  ਨਾਜ਼ੁਕ

  bakery

  ਬੇਕਰੀ

  cake

  ਕੇਕ