Sesión 5

Listen to find out how to use 'there is' and 'there are' in English.
ਅੰਗਰੇਜ਼ੀ ਵਿੱਚ 'there is' and 'there are' ਦੀ ਸਹੀ ਵਰਤੋਂ ਸਿੱਖਣ ਲਈ ਸੁਣੋ।

Sesiones en esta unidad

Sesión 5 puntuación

0 / 4

  • 0 / 4
    Actividad 1

Actividad 1

How do I talk about what food is in my kitchen?

Session Vocabulary ਪੜ੍ਹੋ ਫ਼ਿਰ ਹੇਠਾਂ ਦਿੱਤੇ ਸ਼ਬਦਾਂ ਨੂੰ ਪੜ੍ਹੋ ਅਤੇ ਤਹਿ ਕਰੋ ਕਿ ਕਿਹੜੇ ਗਿਣਨਯੋਗ ਹਨ ਅਤੇ ਕਿਹੜੇ ਗਿਣਨਯੋਗ ਨਹੀਂ ਹਨ।

a pepper

an onion

cheese

milk

eggs

tomatoes

carrots

 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Mostrar la transcripción Ocultar la transcripción

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸੈਮ ਹੈ। 

Sam
Hello! Hope you're well, everyone!

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਅੰਗਰੇਜ਼ੀ ਦੇ ਸ਼ਬਦਾਂ 'there is' ਅਤੇ 'there are' ਦੀ ਸਹੀ ਵਰਤੋਂ ਕਰਨੀ ਸਿੱਖਾਂਗੇ। ਸ਼ੁਰੂਆਤ ਕਰਦੇ ਹਾਂ ਸਾਡੇ ਦੋਸਤ ਲੈਵਿਸ ਦੀ ਗੱਲਬਾਤ ਸੁਣਕੇ ਜੋ ਸਾਨੂੰ ਦੱਸ ਰਿਹਾ ਹੈ ਕਿ ਉਸਦੇ ਫ਼ਰਿਜ਼ ਵਿੱਚ ਕੀ ਕੁਝ ਪਿਆ ਹੈ। ਸੁਣੋ ਅਤੇ ਪਤਾ ਕਰੋ ਕਿ ਉਹ ਦੁਪਿਹਰ ਦੇ ਖਾਣੇ ਵਿੱਚ ਕੀ ਬਣਾ ਰਿਹਾ ਹੈ? ਇਹ ਕੁਝ ਸ਼ਬਦ ਹਨ ਜੋ ਸਮਝਣ ਵਿੱਚ ਤੁਹਾਡੀ ਮਦਦ ਕਰਨਗੇ, ਮਿਰਚ, 'a pepper',  ਪਿਆਜ, 'an onion',  ਪਨੀਰ 'cheese', ਦੁੱਧ 'milk', ਅੰਡੇ 'eggs', ਟਮਾਟਰ 'tomatoes' ਅਤੇ ਗਾਜਰਾਂ 'carrots'.

Lewis
There's a pepper and there's an onion. There's some cheese but there isn't any milk. There are some eggs and some tomatoes, but there aren't any carrots.

ਰਾਜਵੀਰ
ਤਾਂ ਉਸ ਕੋਲ ਇੱਕ ਮਿਰਚ, ਇੱਕ ਪਿਆਜ, ਥੋੜ੍ਹਾ ਪਨੀਰ, ਕੁਝ ਅੰਡੇ ਅਤੇ ਟਮਾਟਰ ਹਨ।

Sam
Mmmmh, maybe an omelette? What do you think?

ਰਾਜਵੀਰ
Yes! ਆਮਲੇਟ 'an omelette'! ਹੁਣ ਉਹ ਵਾਕ ਸੁਣਦੇ ਹਾਂ ਜਿੰਨ੍ਹਾ ਦੀ ਵਰਤੋਂ ਲੈਵਿਸ ਨੇ ਇਹ ਦੱਸਣ ਲਈ ਕੀਤੀ ਕਿ ਫ਼ਰਿਜ਼ ਵਿੱਚ ਕੀ ਹੈ ਅਤੇ ਕੀ ਨਹੀਂ ਹੈ। ਪਹਿਲਾ ਵਾਕ ਦੁਬਾਰਾ ਸੁਣੋ ਲੈਵਿਸ ਨੇ 'a pepper' ਅਤੇ 'an onion' ਤੋਂ ਪਹਿਲਾਂ ਕੀ ਕਿਹਾ। 

Lewis
There's a pepper and there's an onion.

ਰਾਜਵੀਰ
ਕੀ ਤੁਸੀਂ ਸੁਣਿਆ? ਉਸਨੇ ਕਿਹਾ 'there's', ਇਸਦਾ ਅਰਥ ਹੈ 'ਉਥੇ ਹੈ'। ਅਸੀਂ ਇਹ ਸ਼ਬਦ ਗਿਣਨਯੋਗ ਇੱਕ-ਵਚਨ ਨਾਂਵ ਨਾਲ ਇਸਤੇਮਾਲ ਕਰਦੇ ਹਾਂ ਜਿਵੇਂ ਕਿ 'a pepper' ਅਤੇ 'an onion'। ਇਹ ਦੋ ਸ਼ਬਦਾਂ 'there' ਅਤੇ 'is' ਨੂੰ ਜੋੜ ਕੇ ਬਣਾਇਆ ਗਿਆ ਹੈ ਪਰ ਜਦੋਂ ਅਸੀਂ ਇੰਨ੍ਹਾਂ ਨੂੰ ਬੋਲਦੇ ਹਾਂ ਤਾਂ ਇਹ ਇੱਕ ਸ਼ਬਦ ਵਾਂਗ ਹੀ ਲੱਗਦਾ ਹੈ, ਨਹੀਂ?

Sam
Yes, so let's practise this together. Please repeat after me:

There's…

There's a…

There's a pepper.

There's an onion.

ਰਾਜਵੀਰ
Great! ਹੁਣ ਲੈਵਿਸ ਵਲੋਂ ਬੋਲੇ ਗਏ ਬਾਕੀ ਵਾਕ ਸੁਣਦੇ ਹਾਂ। ਕੀ 'there's' ਦੀ ਵਰਤੋਂ ਵਿੱਚ ਕੋਈ ਬਦਲਾਅ ਆਇਆ?

Lewis
There's some cheese but there isn't any milk.

ਰਾਜਵੀਰ
ਇਸ ਵਾਰ ਵੀ ਲੈਵਿਸ ਨੇ 'there's' ਸ਼ਬਦ ਦੀ ਵਰਤੋਂ ਕੀਤੀ ਪਰ ਉਸਨੇ 'cheese' ਤੋਂ ਪਹਿਲਾਂ 'some' ਸ਼ਬਦ ਲਗਾਇਆ ਕਿਉਂਕਿ 'cheese' ਇੱਕ ਨਾ-ਗਿਣਨਯੋਗ ਨਾਂਵ ਹੈ.

Sam
So we can't say 'a', like with 'a pepper' or 'an onion', and when you pronounce 'some' you usually say it very quickly. Let's practise together – repeat after me.

some

some cheese

There’s some cheese.

ਰਾਜਵੀਰ
ਫ਼ਿਰ ਉਸਨੇ ਸਾਨੂੰ ਦੱਸਿਆ ਕੇ ਫਰ਼ਿਜ ਵਿੱਚ ਦੁੱਧ ਨਹੀਂ ਹੈ। ਇਥੇ ਉਸ ਨੇ 'isn't' ਤੋਂ ਬਾਅਦ ਅਤੇ ਨਾ-ਗਿਣਨਯੋਗ ਨਾਂਵ 'milk' ਤੋਂ ਪਹਿਲਾਂ any  ਦੀ ਵਰਤੋਂ ਕੀਤੀ।

Sam
Exactly! Let's practise that – repeat after me:

There isn't…

There isn't any…

There isn't any milk.

ਰਾਜਵੀਰ
ਅਤੇ ਆਖ਼ਰੀ ਵਾਕ ਵਿੱਚ ਲੈਵਿਸ ਨੇ ਇੱਕ-ਵਚਨ ਦੀ ਵਰਤੋਂ ਕੀਤੀ ਜਾਂ ਫ਼ਿਰ ਬਹੁ-ਵਚਨ ਦੀ?

Lewis
There are some eggs and some tomatoes, but there aren't any carrots.

ਰਾਜਵੀਰ
ਕੀ ਤੁਸੀਂ ਧਿਆਨ ਦਿੱਤਾ? 'Eggs', 'tomatoes' ਅਤੇ 'carrots' ਸਾਰੀਆਂ ਚੀਜ਼ਾਂ ਗਿਣਨਯੋਗ ਬਹੁ-ਵਚਨ ਹੈ ਇਸ ਲਈ ਵਿਆਕਰਣ ਵੀ ਬਦਲ ਜਾਵੇਗੀ।

Sam
Yes, we change 'is' to 'are', but we still use ‘some' and 'any'. Let's practise:

There are some eggs.

There are some tomatoes.

There aren't any carrots.

ਰਾਜਵੀਰ
Thanks, Sam. ਚਲੋ ਹੁਣ ਜੋ ਤੁਸੀਂ ਸਿੱਖਿਆ ਉਸਦਾ ਅਭਿਆਸ ਕਰਦੇ ਹਾਂ। ਸੁਚੋ ਕਿ ਤੁਹਾਡੀ ਫ਼ਰਿੱਜ ਵਿੱਚ ਇੱਕ ਅੰਡਾ 'an egg' ਹੈ। ਤੁਸੀਂ ਇਸ ਬਾਰੇ ਕਿਸ ਤਰ੍ਹਾਂ ਦੱਸੋਗੇ? ਤੁਸੀਂ ਜੋ ਵੀ ਕਹੋ ਉਸਨੂੰ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।

Sam
There's an egg.

ਰਾਜਵੀਰ
Did you say the same as Sam? ਹੁਣ ਕਹੋ ਇਥੇ ਪਿਆਜ 'onions' ਨਹੀਂ ਹਨ। ਤੁਸੀਂ ਇੰਨਾਂ ਨੂੰ ਗਿਣ ਸਕਦੇ ਹੋ, ਤਾਂ ਤੁਸੀਂ ਇਨਾਂ ਨਾਲ ਕਿਹੜੀ ਵਾਕ ਰਚਨਾ ਦੀ ਵਰਤੋਂ ਕਰੋਗੇ, 'there isn't any' ਜਾਂ 'there aren't any'?  ਇਸ  ਵਾਰ ਵੀ ਆਪਣਾ ਜੁਆਬ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।

Sam
There aren't any onions.

ਰਾਜਵੀਰ 
ਕੀ ਤੁਸੀਂ ਇਸੇ ਤਰ੍ਹਾਂ ਕਿਹਾ? ਸ਼ਾਬਾਸ਼! ਹੁਣ ਕਹੋ ਕਿ ਤੁਹਾਡੇ ਕੋਲ ਕੁਝ ਦੁੱਧ 'milk' ਹੈ। ਤੁਸੀਂ 'milk' ਨੂੰ ਗਿਣ ਨਹੀਂ ਸਕਦੇ ਤਾਂ ਤੁਸੀਂ ਕਿਸ ਸ਼ਬਦ ਦੀ ਵਰਤੋਂ ਕਰੋਗੇ 'a' ਦੀ ਜਾਂ  ਫ਼ਿਰ 'some' ਦੀ?

Sam
There's some milk.

ਰਾਜਵੀਰ
Well done! ਸੈਮ ਜਾਣ ਤੋਂ  ਪਹਿਲਾਂ ਸਾਨੂੰ ਦੱਸਣਾ ਕਿ ਕੀ ਇਹ ਵਾਕ ਸਿਰਫ਼ ਫ਼ਰਿਜ ਰੱਖੀਆਂ ਚੀਜ਼ਾਂ ਬਾਰੇ ਦੱਸਣ ਲਈ ਹੀ ਇਸਤੇਮਾਲ ਕੀਤੇ ਜਾਂਦੇ ਹਨ?

Sam 
No, absolutely not! You can use them to talk about what's in your town or city, what's in your room, even what's in your bag! So practise today!

ਰਾਜਵੀਰ
Join us next week for more How do I…. Bye, everyone.

Sam
Bye, bye!

Learn more!

1. ਮੈਂ 'there is' ਅਤੇ 'there are' ਸ਼ਬਦਾਂ ਦੀ ਵਰਤੋਂ ਕਿਸ ਤਰ੍ਹਾਂ ਕਰਾਂ?

ਅਸੀਂ 'there' ਦੇ ਨਾਲ ਦੇ ਨਾਲ ਕਿਰਿਆਤਮਕ ਸ਼ਬਦ 'be' ਦੇ ਅਲੱਗ-ਅਲੱਗ ਪ੍ਰਕਾਰ (forms of verb 'be') ਦੀ ਵਰਤੋਂ ਕਰਦੇ ਹਾਂ ਅਤੇ ਇਸ ਨਾਲ ਨਾਂਵ ਜੋੜਦੇ ਹਾਂ। ਅਸੀਂ ਗਿਣਨਯੋਗ ਇੱਕ-ਵਚਨ ਨਾਂਵ ਨਾਲ 'is' ਦੀ ਵਰਤੋਂ ਕਰਦੇ ਹਾਂ ਅਤੇ ਨਾ-ਗਿਣਨਯੋਗ ਬਹੁ-ਵਚਨ ਨਾਂਵ ਨਾਲ 'are' ਸ਼ਬਦ ਦੀ ਵਰਤੋਂ ਕਰਦੇ ਹਾਂ। 

  • There's a pepper in the fridge. (pepper=ਗਿਣਨਯੋਗ ਇੱਕ-ਵਚਨ ਨਾਂਵ)
  • There's some cheese in the fridge. (cheese = ਨਾ-ਗਿਣਨਯੋਗ ਨਾਂਵ)
  • There are four tomatoes in the fridge. (tomatoes=ਗਿਣਨਯੋਗ ਬਹੁ-ਵਚਨ ਨਾਂਵ)

2. ਮੈਂ 'some' ਦੀ ਵਰਤੋਂ ਕਿਸ ਤਰ੍ਹਾਂ ਕਰਾਂ? 

'Some' ਅਨਿਸ਼ਚਿਤ ਗੁਣਾ ਵਾਲੇ ਨਾਂਵਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਗਿਣਨਯੋਗ ਬਹੁ-ਵਚਨਾਂ ਨਾਲ ਵੀ ਕੀਤੀ ਜਾਂਦੀ ਹੈ ਜਦੋਂ ਸਾਨੂੰ ਇਹ ਪਤਾਂ ਹੋਵੇ ਕਿ ਕੋਈ ਚੀਜ਼ ਇੱਕ ਤੋਂ ਵੱਧ ਹੈ ਪਰ ਸਾਨੂੰ ਸਪਸ਼ਟ ਗਿਣਤੀ ਨਾ ਪਤਾ ਹੋਵੇ।   ਇਹ ਤਿੰਨ ਵੱਖਰੀ ਤਰ੍ਹਾਂ ਦੇ ਵਿਸ਼ੇਸ਼ਣ ਹਨ ਇਸ ਲਈ ਇਹਨਾਂ ਨੂੰ ਯਾਦ ਰੱਖੋ। ਅਜਿਹੇ ਵਾਕਾਂ ਵਿੱਚ ਅਸੀਂ 'there are' ਸ਼ਬਦਾਂ ਦੀ ਵਰਤੋਂ ਕਰਦੇ ਹਾਂ। 

  • There are some tomatoes in the fridge.

ਅਸੀਂ ਨਾ-ਗਿਣਨਯੋਗ ਨਾਵਾਂ ਨਾਲ ਵੀ 'some' ਸ਼ਬਦ ਦੀ ਵਰਤੋਂ ਕਰ ਸਕਦੇ ਹਾਂ ਪਰ ਇੰਨਾਂ ਵਿੱਚ ਇਸ ਨਾਲ 'there's' ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

  • There's some cheese in the fridge.

3. ਨਾ-ਵਾਚਕ ਵਾਕਾਂ ਦੀ ਵਰਤੋਂ ਕਿਸ ਤਰ੍ਹਾਂ ਕਰਾਂ?

ਜੇਕਰ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕੋਈ ਚੀਜ਼ ਨਹੀਂ ਹੈ ਅਤੇ ਨਾ-ਵਾਚਕ ਵਾਕ ਬਣਾਉਣਾ ਚਾਹੁੰਦੇ  ਹੋ ਤਾਂ ਕਿਰਿਆਤਮਕ ਸ਼ਬਦ 'be' ਦੇ ਅਲੱਗ-ਅਲੱਗ ਪ੍ਰਕਾਰ (forms of verb 'be') ਤੋਂ ਬਾਅਦ 'not' ਸ਼ਬਦ ਜੋੜੋ ਅਤੇ ਨਾਂਵ ਤੋਂ ਪਹਿਲਾਂ 'any' ਸ਼ਬਦ ਲਗਾਓ। 

  • There isn't a pepper in the fridge. (pepper=ਗਿਣਨਯੋਗ ਇੱਕ-ਵਚਨ ਨਾਂਵ)
  • There isn't any cheese in the fridge. (cheese=ਨਾ-ਗਿਣਨਯੋਗ ਨਾਂਵ)
  • There aren't any tomatoes in the fridge. (tomatoes==ਗਿਣਨਯੋਗ ਬਹੁ-ਵਚਨ ਨਾਂਵ) 

4. ਮੈਂ 'any' ਦੀ ਵਰਤੋਂ ਕਿਸ ਤਰ੍ਹਾਂ ਕਰਾਂ?

'Any' ਦੀ ਵਰਤੋਂ ਨਾ-ਵਾਚਕ ਵਾਕਾਂ ਅਤੇ ਗਿਣਨਯੋਗ ਬਹੁ-ਵਚਨ ਨਾਂਵਾਂ ਨਾਲ ਕੀਤੀ ਜਾਂਦੀ ਹੈ। ਇੰਨਾਂ ਵਾਕਾਂ ਵਿੱਚ 'there aren't' ਸ਼ਬਦ ਰਚਨਾ ਇਸਤੇਮਾਲ ਕੀਤੀ ਜਾਂਦੀ ਹੈ। 

  • There aren't any tomatoes in the fridge.

ਅਸੀਂ ਨਾ-ਗਿਣਨਯੋਗ ਨਾਵਾਂ ਨਾਲ ਵੀ '' ਸ਼ਬਦ ਦੀ ਵਰਤੋਂ ਕਰ ਸਕਦੇ ਹਾਂ ਪਰ ਇੰਨਾਂ ਵਿੱਚ ਇਸ ਨਾਲ 'there isn't' ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

  • There isn't any cheese in the fridge.

How do I talk about what food is in my kitchen?

4 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

Felicitaciones. Has completado el quiz.
Excellent! ¡Muy bien! Bad luck! Tu puntaje :
x / y

Come to our Facebook group to tell us what's in your fridge, town, room or bag!
ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਸਾਂਝਾ ਕਰੋ ਕਿ ਤੁਹਾਡੇ ਫ਼ਰਿਜ, ਸ਼ਹਿਰ ਜਾਂ ਬੈਗ ਵਿੱਚ ਕੀ ਹੈ। 

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Sesión de vocabulario

  • in the fridge
    ਫ਼ਰਿੱਜ ਵਿੱਚ

    a pepper
    ਇੱਕ ਮਿਰਚ

    an onion
    ਇੱਕ ਪਿਆਜ਼ 

    cheese
    ਪਨੀਰ 

    milk
    ਦੁੱਧ

    eggs
    ਅੰਡੇ

    tomatoes
    ਟਮਾਟਰ

    carrots
    ਗਾਜਰਾਂ

    an omelette
    ਇੱਕ ਆਮਲੇਟ