1

Unidad 1: Essential English Conversation

Seleccione una unidad

  1. 1 Essential English Conversation

Sesión 10

ਤੁਸੀਂ ਜੋ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖਿਆ, ਉਸਦਾ ਪਤਾ ਕਰਨ ਲਈ ਸੁਣੋ।
Listen to find out how to use what we have learned in the last four lessons.

 

Sesión 10 puntuación

0 / 3

  • 0 / 3
    Actividad 1

Actividad 1

ਨਿੱਜੀ ਜਾਣਕਾਰੀ ਪੁੱਛਣਾ: ਰੀਵਿਊ।

Listen to find out how to use the language about personal details from the last four lessons.
ਨਿੱਜੀ ਜਾਣਕਾਰੀ ਪੁੱਛਣ ਲਈ ਭਾਸ਼ਾ ਦਾ ਇਸਦੇਮਾਲ ਕਿਵੇਂ ਕਰਨਾ ਹੈ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

Mostrar la transcripción Ocultar la transcripción

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। । ਮੈਂ ਰਾਜਵੀਰ ਤੇ ਚਲੋ ਅੱਜ ਪਹਿਲਾਂ ਉਹਨਾਂ ਵਾਕਾਂ ਵੱਲ ਚਲਦੇ ਹਾਂ ਜਿਹੜੇ ਅਸੀਂ ਪਿਛਲੀਆਂ ਚਾਰ ਕੜੀਆਂ ਵਿੱਚ ਸਿੱਖੇ ਸਨ ।

Laura: Are you married?
Tony: Yes, I am.
Laura: Have you got any brothers or sisters?
Tony: Yes, I’ve got two brothers.
Laura: How old are you?
Tony: I’m thirty-five.
Laura: When’s your birthday?
Tony: My birthday’s on June the 17th.

ਰਾਜਵੀਰ
ਤੁਸੀਂ ਕਿੰਨਾ ਕੁ ਯਾਦ ਰੱਖਿਆ? ਚਲੋ ਇੱਕ ਕੁਇਜ਼ ਖੇਡ ਕੇ ਪਤਾ ਕਰਦੇ ਹਾਂ। ਜੁਆਬ ਸੁਣਨ ਤੋਂ ਪਹਿਲਾਂ ਤੁਹਾਡੇ ਕੋਲ ਸੋਚਣ ਦਾ ਸਮਾਂ ਹੋਵੇਗਾ ਕਿ ਤੁਸੀਂ ਕੀ ਕਹਿਣਾ।

ਠੀਕ ਹੈ ਪਹਿਲਾ ਪ੍ਰਸ਼ਨ- ਤੁਸੀਂ ਕਿਵੇਂ ਪੁੱਛੋਗੇ ਕਿ, ‘ਕੀ ਤੁਸੀਂ ਸ਼ਾਦੀਸ਼ੁਦਾ ਹੋ?’

Are you married?


ਰਾਜਵੀਰ
ਫ਼ੇਰ ਕੀ ਤੁਸੀਂ ਕਹੋਗੇ , ‘ਹਾਂ, ਮੈਂ ਹਾਂ’?

Yes, I am.

ਰਾਜਵੀਰ
ਹੁਣ, ਮੈਂ ਕਿਵੇਂ ਪੁੱਛਾਂ, ਕੀ ਤੁਹਾਡੇ ਕੋਈ ਭਰਾ ਜਾਂ ਭੈਣ ਹਨ?

Have you got any brothers or sisters?


ਰਾਜਵੀਰ

ਫ਼ੇਰ, ਕਹੋ ਮੇਰੇ ਦੋ ਭਰਾ ਹਨ।

Yes, I’ve got two brothers.


ਰਾਜਵੀਰ

ਹੁਣ ਪੁੱਛੋ ਤੁਸੀਂ ਕਿੰਨੇ ਸਾਲ ਦੇ ਹੋ?

How old are you?


ਰਾਜਵੀਰ

ਤੇ ਕਹੋ ਮੈਂ ਪੈਂਤੀ ਸਾਲ ਦਾ ਹਾਂ।

I’m thirty-five.


ਰਾਜਵੀਰ
ਸ਼ਾਬਾਸ਼ᴉ ਹੁਣ ਤੁਹਾਡਾ ਜਨਮ-ਦਿਨ ਕਦੋਂ ਹੈ?

When’s your birthday?


ਰਾਜਵੀਰ

ਅਖ਼ੀਰ ਵਿੱਚ ਕਹੋ, ਮੇਰਾ ਜਨਮ-ਦਿਨ ਜੂਨ 17 ਨੂੰ ਹੈ।

My birthday’s on June the 17th.


ਰਾਜਵੀਰ

ਬਹੁਤ ਅੱਛਾ। ਹੁਣ ਗੱਲਬਾਤ ਦੀ ਹਰ ਲਾਈਨ ਧਿਆਨ ਨਾਲ ਸੁਣੋ ਤੇ ਅਭਿਆਸ ਕਰੋ।
Are you married?

Yes, I am.

Have you got any brothers or sisters?

Yes, I’ve got two brothers.

How old are you?

I’m thirty-five.

When’s your birthday?

My birthday’s on June the 17th.


ਰਾਜਵੀਰ
ਚਲੋ ਚੈੱਕ ਕਰਦੇ ਹਾਂ ਤੁਹਾਨੂੰ ਕਿੰਨੀ ਚੰਗੀ ਤਰਾਂ ਸਮਝ ਆਇਆ। ਤੁਸੀਂ ਦੋ ਲੋਕਾਂ ਨੂੰ ਸੁਣੋਗੇ ਜੋ ਇੱਕ ਦੂਸਰੇ ਤੋਂ ਨਿੱਜੀ ਜਾਣਕਾਰੀ ਪੁੱਛ ਰਹੇ ਹਨ। ਸੁਣੋ ਤੇ ਪਤਾ ਕਰੋ ਇਸ ਵਿਅਕਤੀ ਦੇ ਕਿੰਨੇ ਭੈਣ ਭਰਾ ਹਨ, ਇਸਦੀ ਉਮਰ ਕਿੰਨੀ ਹੈ ਤੇ ਇਸਦਾ ਜਨਮ-ਦਿਨ ਕਦੋਂ ਹੈ।

Laura: Have you got any brothers or sisters?
Tony: Yes, I’ve got two brothers.
Laura: How old are you?
Tony: I’m twenty-six.
Laura: When’s your birthday?
Tony: My birthday’s on June the 17th.


ਰਾਜਵੀਰ
ਕੀ ਤੁਹਨੂੰ ਇਹ ਸਭ ਸਮਝ ਆਇਆ? ਹਾਂ ਉਸਦੇ ਦੋ ਭਰਾ ਹਨ, ਉਹ ਛੱਬੀ ਸਾਲ ਦਾ ਹੈ ਤੇ ਉਹਦਾ ਜਨਮ-ਦਿਨ ਜੂਨ 17 ਨੂੰ ਹੈ।

ਰਾਜਵੀਰ
ਸ਼ਾਬਾਸ਼ ਹੁਣ ਸਾਰੀ ਗੱਲਬਾਤ ਦਾ ਅਭਿਆਸ ਕਰਨ ਦਾ ਸਮਾਂ ਹੈ। ਲੌਰਾ ਨੂੰ ਆਪਣੇ ਜੁਆਬ ਦੇ ਕੇ ਅਭਿਆਸ ਕਰੋ।

Laura: Are you married?

Laura: How old are you?

Laura: When’s your birthday?

Laura: Have you got any brothers or sisters?


ਰਾਜਵੀਰ

ਸਹੀ, ਹੁਣ ਆਪਣੇ ਜੁਆਬ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਆਰਾ ਸੁਣੋ।
Laura: Are you married?
Tony: Yes, I am.
Laura: Have you got any brothers or sisters?
Tony: Yes, I’ve got two brothers.
Laura: How old are you?
Tony: I’m thirty-five.
Laura: When’s your birthday?
Tony: My birthday’s on June the 17th.

ਰਾਜਵੀਰ
ਬਹੁਤ ਅੱਛਾ। ਹੁਣ ਜਦੋਂ ਤੁਸੀਂ ਨਵੇਂ ਲੋਕਾਂ ਨੂੰ ਮਿਲੋਗੇ ਤਾਂ ਉਹਨਾਂ ਦੇ ਸ਼ਾਦੀਸ਼ੁਦਾ ਹੋਣ ਬਾਰੇ, ਉਹ ਕਿੰਨੇ ਭੈਣ ਭਰਾ ਹਨ, ਉਹਨਾਂ ਦੀ ਉਮਰ ਤੇ ਜਨਮ-ਦਿਨ ਬਾਰੇ ਇੰਗਲਿਸ਼ ਵਿੱਚ ਪੁੱਛੋਗੇ। ਅੱਜ ਦਾ ਐਪੀਸੋਡ ਏਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। ਆਉਂਦੇ ਹਫ਼ਤੇ ਫ਼ੇਰ ਮਿਲਦੇ ਹਾਂ। Bye!

 

Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।

ਨਿੱਜੀ ਜਾਣਕਾਰੀ ਪੁੱਛਣਾ: ਰੀਵਿਊ

3 Questions

ਸਹੀ ਜੁਆਬ ਚੁਣੋ।
Choose the correct answer.

Felicitaciones. Has completado el quiz.
Excellent! ¡Muy bien! Bad luck! Tu puntaje :
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

Sesión de vocabulario

  • Are you married?
    ਕੀ ਤੁਸੀਂ ਸ਼ਾਦੀ-ਸ਼ੁਦਾ ਹੋ?

    Yes, I am.
    ਹਾਂ, ਮੈਂ ਹਾਂ।

    No, I’m not.
    ਨਹੀਂ ਮੈਂ ਨਹੀਂ ਹਾਂ।

    Have you got any brothers or sisters?
    ਕੀ ਤੁਹਾਡਾ ਕੋਈ ਭੈਣ ਜਾਂ ਭਰਾ ਹੈ।

    How old are you?
    ਤੁਸੀਂ ਕਿੰਨੇ ਸਾਲ ਦੇ ਹੋ?

    I’m _______.
    ਮੈਂ_______ ਦਾ ਹਾਂ।

    When’s your birthday?
    ਤੁਹਾਡਾ ਜਨਮ-ਦਿਨ ਕਦੋਂ ਹੈ

    My birthday’s on ______ the ______.
    ਮੇਰਾ ਜਨਮ-ਦਿਨ______ਮਹੀਨੇ_______ਤਰੀਕ ਨੂੰ ਹੈ।