ਸੈਸ਼ਨ 19

Listen to find out how to talk about your interests in English.
ਆਪਣੀਆਂ ਰੁਚੀਆਂ/ਆਪਣੀ ਪਸੰਦ ਬਾਰੇ ਅੰਗਰੇਜ਼ੀ ਵਿੱਚ ਗੱਲ ਕਰਨਾ ਸਿੱਖਣ ਲਈ ਸੁਣੋ।

Session 19 score

0 / 5

  • 0 / 5
    ਕਿਰਿਆ/ਕੰਮ 1

ਕਿਰਿਆ/ਕੰਮ 1

How do I talk about my interests?

ਤੁਹਾਡੀ ਦਿਲਚਸਪੀ ਕਿਸ ਵਿੱਚ ਹੈ
ਇਹ ਵਾਰ ਆਪਣੇ ਜੁਆਬ ਨਾਲ ਪੂਰਾ ਕਰੋ।

I'm interested in ________.

ਹੁਣ ਅੰਗਰੇਜ਼ੀ ਵਿੱਚ ਆਪਣੀ ਪਸੰਦ ਬਾਰੇ ਦੱਸਣ ਦੇ ਹੋਰ ਤਰੀਕੇ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।

Sam
Hello, everybody! 

ਰਾਜਵੀਰ
ਅੱਜ ਆਪਾਂ ਗੱਲ ਕਰ ਕਰ ਰਹੇ ਹਾਂ ਕਿ ਆਪਣੀ ਪਸੰਦ ਜਾਂ ਆਪਣੀਆਂ ਰੁਚੀਆਂ ਬਾਰੇ ਕਿਸੇ ਨੂੰ ਕਿਸ ਤਰ੍ਹਾਂ ਦੱਸੀਏ। ਪਹਿਲਾਂ ਤਿੰਨ ਲੋਕਾਂ ਨੂੰ ਸੁਣਦੇ ਹਾਂ ਇਹ ਵੀ ਆਪਣੇ 'interests' ਯਾਨੀ ਆਪਣੀਆਂ ਰੁਚੀਆਂ ਬਾਰੇ ਦੱਸਿਆ। ਸਾਰੀ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਤੁਸੀਂ ਸਿਰਫ਼ ਇਹ ਦੇਖਣਾ ਕਿ ਕੀ ਇਹਨਾਂ ਦੇ ਜੁਆਬ ਵਿੱਚ ਕੋਈ ਸਮਾਨਤਾ ਹੈ? 

I'm interested in all types of art, but I like photography the most.

I'm very keen on sports! I really like anything with a ball.

I’m really into comics. Superhero comics are my favourite. 

ਰਾਜਵੀਰ
ਤੇ ਕੀ ਤਿੰਨਾਂ ਵਿੱਚ ਕੋਈ ਸਮਾਨਤਾ ਹੈ? 

Sam
No, they all had completely different interests! 

ਰਾਜਵੀਰ
ਹਾਂ ਪਹਿਲੇ ਵਿਅਕਤੀ ਨੇ ਕਿਹਾ ਕਿ ਉਸਨੂੰ ਕਲਾ ਦਾ ਹਰ ਇੱਕ ਰੂਪ ਪਸੰਦ ਹੈ ਪਰ ਫੋਟੋਗ੍ਰਾਫ਼ੀ 'photography' ਕੁਝ ਜ਼ਿਆਦਾ ਪਸੰਦ ਹੈ, ਲੜਕੀ ਨੂੰ ਖੇਡਾਂ ਪਸੰਦ ਹਨ ਖ਼ਾਸਕਰਕੇ ਗੇਂਦ ਨਾਲ ਖੇਡੀਆਂ ਜਾਣ ਵਾਲੀਆਂ ਖੇਡਾ ਅਤੇ ਤੀਸਰੇ ਲੜਕੇ ਨੂੰ ਕਾਮਿਕ ਪੜ੍ਹਨਾ ਪਸੰਦ ਹੈ ਖ਼ਾਸਕਰਕੇ 'superhero comics'. 

Sam
But how do we know that these are the things they like? 

ਰਾਜਵੀਰ
ਉਹਨਾਂ ਸਭ ਨੇ ਆਪਣੀ ਪਸੰਦ ਦੱਸਣ ਲਈ ਅਲੱਗ ਅਲੱਗ ਤਰੀਕੇ ਨਾਲ ਵਾਕ ਬਣਾਏ। ਚਲੋ ਪਹਿਲੇ ਦੋ ਵਾਕਾਂ ਨੂੰ ਇੱਕ ਵਾਰ ਦੁਵਾਰਾ ਸੁਣਦੇ ਹਾਂ ਤੇ ਸਮਝਦੇ ਹਾਂ। 

I like photography.

I really like anything with a ball.
 

Sam
Easy, right? They both used the verb 'like'! And you can change 'like', so you can say 'I really like' something to make it stronger, for example.

Now let's listen to speaker one again. What does he say before 'all types of art'? 

I'm interested in all types of art. 

ਰਾਜਵੀਰ
ਉਸਨੇ ਕਿਹਾ 'I am interested in' ਅਤੇ ਫ਼ਿਰ ਉਸ ਚੀਜ਼ ਬਾਰੇ ਦੱਸਿਆ ਜਿਸ ਵਿੱਚ ਉਸਦੀ ਦਿਲਚਸਪੀ ਹੈ ਜਿਵੇਂ ਕਿ 'art'। ਤੁਸੀਂ ਵੀ ਆਪਣੀ ਰੁਚੀ ਮੁਤਾਬਕ ਕੋਈ ਵੀ ਨਾਂਵ ਲਗਾ ਲੈਣਾ।

Sam
Yes, 'interested' is an adjective, so we need to use the verb 'be' before it, and we use 'in' after it – always. Let's practise – repeat after me:

I'm interested in art.

You're interested in sports.                                                   

He's interested in comics.

ਰਾਜਵੀਰ
Thank you, Sam. ਇਸ ਤੋਂ ਬਾਅਦ ਅਸੀਂ ਸਪੋਰਟਸ ਬਾਰੇ ਸੁਣਿਆ। ਪਰ ਉਸਨੇ ਸ਼ਬਦ 'sports' ਤੋਂ ਪਹਿਲਾਂ ਕੀ ਕਿਹਾ ਸੀ? 

I'm very keen on sports! 

ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ? ਹਾਂ ਉਸਨੇ ਕਿਹਾ ਸੀ 'keen on'. ਇਸ ਦਾ ਮਤਲਬ ਵੀ 'interested in' ਵਾਲਾ ਹੀ ਹੈ। ਇਹ ਇੱਕ ਵਿਸ਼ੇਸਣ ਹੈ ਇਸ ਲਈ 'be' ਦੀ ਵਰਤੋਂ ਕੀਤੀ ਜਾਂਦੀ ਹੈ। ਆਪਣੀ ਰੁਚੀ ਬਾਰੇ ਦੱਸਣ ਲਈ 'interested in' ਜਾਂ ਫ਼ਿਰ 'keen on' ਇੰਨਾਂ ਵਿਚੋਂ ਤੁਸੀਂ ਕੋਈ ਵੀ ਸ਼ਬਦ ਇਸਤੇਮਾਲ ਕਰ ਸਕਦੇ ਹੋ। 

Sam
Quick practice! Repeat after me:

I'm keen on art.

You're keen on sports.

He's keen on comics.

Shall we listen to the final speaker? 

ਰਾਜਵੀਰ
ਤੇ ਉਸਨੇ ਸ਼ਬਦ 'comics' ਤੋਂ ਪਹਿਲਾਂ ਕੀ ਕਿਹਾ ਸੀ? 

I'm really into comics. 

ਰਾਜਵੀਰ
ਇਸਨੇ ਕਿਹਾ'to be into' ਇਸ ਦਾ ਮਤਲਬ ਹੈ ਕਿਸੇ ਵਿਸ਼ੇਸ਼ ਚੀਜ਼ ਵੱਲ ਵੱਧ ਧਿਆਨ ਦੇਣਾ। ਜਿਵੇਂ ਉਸਨੇ 'really' ਦੀ ਵਰਤੋਂ ਕੀਤੀ ਤੁਸੀਂ 'very' ਸ਼ਬਦ ਦੀ ਵਰਤੋਂ ਵੀ ਕਰ ਸਕਦੇ ਹੋ, ਇਹ ਤੁਹਾਡੀ ਗੱਲ ਦੀ ਮਹੱਤਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ। ਤੇ ਹੈ ਬਹੁਤ ਹੀ ਅਵਿਵਹਾਰਕ ਤਰੀਕਾ ਹੈ।

Sam
Yes, it's used more when speaking. Let's practise the pronunciation. Repeat after me:

I'm into art.

You're really into sports.

He's very into comics. 

ਰਾਜਵੀਰ
ਚਲੋ ਹੁਣ ਕੁਝ ਅਭਿਆਸ ਹੋ ਜਾਵੇ। ਸੁਚੋ ਕਿ ਤੁਹਾਨੂੰ ਕੀ ਪਸੰਦ ਹੈ ਅਤੇ 'interested' ਸ਼ਬਦ ਦੀ ਵਰਤੋਂ ਕਰਕੇ ਵਾਕ ਬਣਾਓ। ਇਸੇ ਪ੍ਰਸ਼ਨ ਦਾ ਜੁਆਬ ਸੈਮ ਵੀ ਦੇਵੇਗੀ ਅਤੇ ਤੁਸੀਂ ਆਪਣਾ ਕਿਹਾ ਚੈੱਕ ਕਰ ਸਕੋਗੇ। 

Sam
I'm interested in languages. 

ਰਾਜਵੀਰ
Great! ਇਸੇ ਗੱਲ ਨੂੰ ਦੁਬਾਰਾ ਕਹੋ ਪਰ ਇਸ ਵਾਰ ਸ਼ਬਦ 'keen' ਦੀ ਵਰਤੋਂ ਕਰਨਾ।

Sam
I'm keen on languages. 

ਰਾਜਵੀਰ
Well done! ਫ਼ਿਰ ਤੋਂ ਇਹ ਹੀ ਗੱਲ ਕਹੋ ਪਰ ਹੁਣ  'into' ਦੀ ਵਰਤੋਂ ਕਰੋ। 

Sam
I'm into languages. 

ਰਾਜਵੀਰ
Great! And if 'you're into learning English with us', join us next week for another episode of 'How do I…' Bye! 

Sam
Yes, please. I'm very keen on that! Bye, everyone!  

Learn more!

1. ਮੈਂ ਆਪਣੀ ਪਸੰਦ ਬਾਰੇ ਕਿਰਿਆ ਨਾਲ ਕਿਸ ਤਰ੍ਹਾਂ ਦੱਸਾਂ?
ਤੁਸੀਂ ਆਪਣੀ ਪਸੰਦ ਜਾਂ ਰੁਚੀ ਬਾਰੇ ਨਾਂਵ ਤੋਂ ਪਹਿਲਾਂ 'like' ਲਗਾਕੇ ਦੱਸ ਸਕਦੇ ਹੋ ਜਾਂ ਫ਼ਿਰ ਪਛੇਤਰ ‘–ing’ ਲਗਾਕੇ। 

subject + like + noun/ gerund (the interest/ਪਸੰਦ)

  • I like photography.
  • She likes swimming.  

ਤੁਸੀਂ ਆਪਣੀ ਪਸੰਦ ਦੀ ਅਹਿਮੀਅਤ ਵਧਾਉਣ ਲਈ 'really' ਸ਼ਬਦ ਦੀ ਵਰਤੋਂ ਕਰ ਸਕਦੇ ਹੋ ਪਰ 'very' ਦੀ ਨਹੀਂ।

  • I really like photography.
  • She really likes swimming.

2. ਆਪਣੀ ਪਸੰਦ ਜਾਂ ਰੁਚੀ ਬਾਰੇ ਵਿਸ਼ੇਸ਼ਣ ਦੀ ਵਰਤੋਂ ਕਰਕੇ ਕਿਸ ਤਰ੍ਹਾਂ ਦੱਸਾਂ?
ਇਸ ਲਈ adjective + preposition ਦੇ ਦੋ ਜੋੜ ਹਨ।

subject + be + interested in + noun/ gerund (ਰੁਚੀ/ਪਸੰਦ)

  • I'm interested in art.
  • She's interested in swimming.

subject + be + keen on + noun/ gerund(ਰੁਚੀ/ਪਸੰਦ)

  • I'm keen on art.
  • She's keen on swimming.

ਤੁਸੀਂ ਇੰਨਾ ਦੋਵਾਂ ਨਾਲ 'very' ਜਾਂ 'really' ਲਗਾਕੇ ਇੰਨਾਂ ਦੀ ਅਹਿਮੀਅਤ ਵਿੱਚ ਵਾਧਾ ਕਰ ਸਕਦੇ ਹੋ।

  • I'm very interested in art.
  • I'm really keen on art.

3. ਕੀ ਇੰਨਾਂ ਸ਼ਬਦਾਂ ਦੀ ਵਰਤੋਂ ਵਿੱਚ ਕੋਈ ਵਿਵਹਾਰਕ ਫ਼ਰਕ ਹੈ?
ਇੰਨਾਂ ਇਜ਼ਹਾਰਾਂ ਨੂੰ ਕਿਸੇ ਵੀ ਸਥਿਤੀ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵਧੇਰੇ ਅਵਿਵਹਾਰਕ ਰੂਪ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਤਾਂ 'be into' ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ। 

subject + be into + noun/ gerund(ਰੁਚੀ/ਪਸੰਦ)

  • I'm into art.
  • She's into swimming.

ਇੰਨਾਂ ਦੀ ਅਹਿਮੀਅਤ ਵਧਾਉਣ ਲਈ ਤੁਸੀਂ 'into' ਤੋਂ ਪਹਿਲਾਂ 'very' ਜਾਂ 'really' ਲਗਾ ਸਕਦੇ ਹੋ।

  • I'm very into art.
  • She's really into swimming.

How do I talk about my interests?

5 Questions

Choose the correct option.
ਸਹੀ ਵਿਕਲਪ ਚੁਣੋ।

ਵਧਾਈ ਹੋਵੇ ਤੁਸੀਂ ਕੁਇਜ਼ ਪੂਰਾ ਕਰ ਲਿਆ
Excellent! Great job! Bad luck! ਤੁਹਾਡੇ ਵੱਲੋਂ ਹਾਸਲ ਕੀਤੇ ਗਏ ਅੰਕ:
x / y

Come to our Facebook group  group to tell us what you’re interested in!
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਆਪਣੀਆੰ ਰੁਚੀਆਂ ਸਾਂਝੀਆਂ ਕਰੋ!

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • interests
    ਰੁਚੀਆਂ 

    superhero comics
    ਮਹਾਂ-ਨਾਇਕਾਂ ਵਾਲੀਆਂ ਕਾਮਿਕਸ 

    all types of art
    ਕਲਾ ਦਾ ਹਰ ਇੱਕ ਰੂਪ 

    photography
    ਫ਼ੋਟੋਗ੍ਰਾਫ਼ੀ