1

ਯੂਨਿਟ 1: Essential English Conversation

ਯੂਨਿਟ ਚੁਣੋ

  1. 1 Essential English Conversation

ਸੈਸ਼ਨ 19

Listen to find out how to talk about different meals.
ਅੰਗਰੇਜ਼ੀ ਵਿੱਚ ਅਲੱਗ-ਅਲੱਗ ਭੋਜਨਾਂ ਬਾਰੇ ਗੱਲ ਕਰਨਾ ਸਿੱਖਣ ਲਈ ਸੁਣੋ।

Session 19 score

0 / 3

  • 0 / 3
    ਕਿਰਿਆ/ਕੰਮ 1

ਕਿਰਿਆ/ਕੰਮ 1

Different meals ਅਲੱਗ-ਅਲੱਗ ਭੋਜਨ

Listen to find out how to talk about different meals.
ਅੰਗਰੇਜ਼ੀ ਵਿੱਚ ਅਲੱਗ-ਅਲੱਗ ਭੋਜਨਾਂ ਬਾਰੇ ਗੱਲ ਕਰਨਾ ਸਿੱਖਣ ਲਈ ਸੁਣੋ।

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

Show transcript Hide transcript

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਂਗੇ ਕਿਸੇ ਨੂੰ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਉਹ ਕੀ ਖਾਂਦਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਆਪਸ ਵਿੱਚ ਇੱਕ ਦੂਸਰੇ ਤੋਂ ਪੁੱਛ ਰਹੇ ਹਨ ਕਿ ਉਹ ਆਮ ਤੌਰ ̕ ਤੇ ਕੀ ਖਾਂਦੇ ਹਨ।

Phil
Hi Sian. What do you eat for breakfast?

Sian
I usually eat porridge for breakfast. What about you?

Phil
I always eat fruit.

ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲੇ ਵਕਤਾ ਨੇ ਦੂਸਰੇ ਨੂੰ ਪੁੱਛਿਆ, ‘ਉਸਨੇ ਨਾਸ਼ਤੇ ‘breakfast’ ਵਿੱਚ ਕੀ ਖਾਦਾ?’ ਸੁਣੋ ਤੇ ਵਾਕ ਨੂੰ ਦੁਹਰਾਓ।

What do you eat for breakfast?

ਰਾਜਵੀਰ
ਤੁਸੀਂ ਦੁਪਿਹਰ ਦੇ ਖਾਣੇ ‘lunch’ ਜਾਂ ਫ਼ਿਰ ਰਾਤ ਦੀ ਰੋਟੀ ‘dinner’ ਬਾਰੇ ਵੀ ਪੁੱਛ ਸਕਦੇ ਹੋ।

What do you eat for lunch?

What do you eat for dinner?

ਰਾਜਵੀਰ
ਦੂਸਰੇ ਵਕਤਾ ਨੇ ਕਿਹਾ ਉਹ ਆਮਤੌਰ ਉੱਤੇ ‘usually’ ਦਲੀਆ ‘porridge’ ਖਾਂਦਾ ਹੈ। ਸੁਣੋ ਅਤੇ ਵਾਕ ਨੂੰ ਪਿੱਛੇ ਬੋਲੋ।

I usually eat porridge for breakfast.

ਰਾਜਵੀਰ
ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਹਮੇਸ਼ਾਂ ਮਤਲਬ ‘always’ ਜਾਂ ਫ਼ਿਰ ਕਦੀ-ਕਦੀ ‘sometimes’ ਖਾਂਦੇ ਹੋ।

I always eat porridge for breakfast.

I sometimes eat porridge for breakfast.

ਰਾਜਵੀਰ
ਫ਼ੇਰ ਉਸਨੇ ਪਹਿਲੇ ਵਿਅਕਤੀ ਨੂੰ ਵੀ ਉਹੀ ਸਵਾਲ ਪੁੱਛਿਆ, ਜੇ ਕਿਸੇ ਦਾ ਪੁੱਛਿਆ ਸਵਾਲ ਉਸੇ ਨੂੰ ਕਰਨਾ ਹੋਵੇ ਤਾਂ ਤੁਸੀਂ ਕਹੋਗੇ, ‘ਤੇ ਤੁਹਾਡੇ ਬਾਰੇ ਕੀ?’, ‘What about you?’ ਹੁਣ ਸੁਣੋ ਤੇ ਦੁਹਰਾਓ।

What about you?

ਰਾਜਵੀਰ
ਪਹਿਲੇ ਵਕਤਾ ਨੇ ਕਿਹਾ ਕਿ ਉਹ ਨਾਸ਼ਤੇ ਵਿੱਚ ਹਮੇਸ਼ਾਂ ‘always’ ਫ਼ਲ ‘fruit’ ਖਾਂਦਾ ਹੈ।

I always eat fruit.

ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣਕੇ ਜੋ ਭੋਜਨ ਬਾਰੇ ਗੱਲ ਕਰ ਰਹੇ ਹਨ।

ਰੌਬ ਦੁਪਿਹਰ ਦੇ ਖਾਣੇ ਵਿੱਚ ‘fish stew’ ਖਾਂਦਾ ਹੈ ਅਤੇ ਨਿਕੋਲ ਨੂੰ ਮੁਰਗੀ ਦਾ ਮਾਸ ‘chicken’ ਅਤੇ ਚੌਲ ‘rice’ ਖਾਣੇ ਪਸੰਦ ਹਨ।

Hi Rob. What do you eat for lunch?

I usually eat fish stew for lunch. How about you?

I usually eat chicken and rice.

ਹੈਦਰ ਰਾਤ ਦੇ ਖਾਣੇ ਵਿੱਚ ਭੇਡ ਦੇ ਬੱਚੇ ਦਾ ਮਾਸ ‘lamb’ ਖਾਂਦੀ ਹੈ ਅਤੇ ਨਿੱਕ ਨੂੰ ਸਬਜ਼ੀਆਂ ‘vegetables’ ਪਸੰਦ ਹਨ।
Hi Heather. What do you eat for dinner?

I always eat lamb for dinner. What about you?

I usually eat vegetables.

ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦੁਹਰਾਓ ਵੀ।

What do you eat for breakfast?

I usually eat porridge for breakfast.

What about you?

I always eat fruit.

ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਤੁਸੀਂ ਨਾਸ਼ਤੇ ਵਿੱਚ ਕੀ ਖਾਂਦੇ ਹੋ?
What do you eat for breakfast?

ਮੈਂ ਆਮਤੌਰ ਉੱਪਰ ਨਾਸ਼ਤੇ ਵਿੱਚ ਦਲੀਆ ਖਾਂਦੀ ਹਾਂ।
I usually eat porridge for breakfast.

ਤੁਹਾਡੇ ਬਾਰੇ ਕੀ?
What about you?

ਮੈਂ ਹਮੇਸ਼ਾ ਫ਼ਲ ਖਾਂਦਾ ਹਾਂ।
I always eat fruit.

ਰਾਜਵੀਰ
ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਭੋਜਨ ਬਾਰੇ ਗੱਲ ਕਰਨ ਬਾਰੇ ਜਾਣਦੇ ਹੋ। ਪਹਿਲੇ ਵਕਤਾ ਦੇ, ਤੁਹਾਡੀ ਪਸੰਦ ਦੇ ਭੋਜਨਾਂ ਸੰਬੰਧੀ ਪ੍ਰਸ਼ਨਾਂ ਦਾ ਜੁਆਬ ਦੇ ਕੇ, ਅਭਿਆਸ ਕਰੋ।

What do you eat for breakfast?
I always eat fruit.

ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।
Phil
Hi Sian. What do you eat for breakfast?

Sian
I usually eat porridge for breakfast. What about you?

Phil
I always eat fruit.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਭੋਜਨਾਂ ਬਾਰੇ ਪੁੱਛ ਸਕਦੇ ਹੋ। ਜੋ ਵੀ ਸਿੱਖਿਆ ਉਸਦਾ ਅਭਿਆਸ ਕਰਨਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛੋ ਕਿ ਉਹ ਖਾਣਾ-ਪੀਣ ਵਿੱਚ ਕਿਹੜੇ ਪਦਾਰਥ ਪਸੰਦ ਕਰਦਾ ਹੈ। ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

Check what you’ve learned by choosing the correct answer to the question.

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।

Different meals ਅਲੱਗ-ਅਲੱਗ ਭੋਜਨ

3 Questions

Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।

ਵਧਾਈ ਹੋਵੇ ਤੁਸੀਂ ਕੁਇਜ਼ ਪੂਰਾ ਕਰ ਲਿਆ
Excellent! Great job! Bad luck! ਤੁਹਾਡੇ ਵੱਲੋਂ ਹਾਸਲ ਕੀਤੇ ਗਏ ਅੰਕ:
x / y

Join us for our next episode of Essential English, when we will learn more useful language and practise your listening skills.

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • What do you eat for breakfast?
    ਤੁਸੀਂ ਨਾਸ਼ਤੇ ਵਿੱਚ ਕੀ ਖਾਂਦੇ ਹੋ?
    I usually eat ______ for breakfast.
    ਮੈਂ ਆਮਤੌਰ ਉੱਤੇ ਨਾਸ਼ਤੇ ਵਿੱਚ______ ਖਾਂਦਾ ਹਾ।
    I always eat ______.
    ਮੈਂ ਹਮੇਸ਼ਾਂ______ਖਾਂਦਾ ਹਾ।
    What about you?
    ਤੁਹਾਡੇ ਬਾਰੇ ਕੀ?
    lunch
    ਦੁਪਿਹਰ ਦਾ ਭੋਜਨ
    dinner
    ਰਾਤ ਦਾ ਭੋਜਨ
    porridge
    ਦਲੀਆ
    fruit
    ਫ਼ਲ
    fish stew
    ਫ਼ਿਸ਼ ਸਟਿਊ
    chicken and rice
    ਚਿਕਨ ਅਤੇ ਚੌਲ
    lamb
    ਭੇਡ ਦਾ ਬੱਚਾ
    vegetables
    ਸਬਜ਼ੀਆਂ