1

ਯੂਨਿਟ 1: Essential English Conversation

ਯੂਨਿਟ ਚੁਣੋ

  1. 1 Essential English Conversation

ਸੈਸ਼ਨ 14

Listen to find out how to ask someone for their favourite place.
ਅੰਗਰੇਜ਼ੀ ਵਿੱਚ ਕਿਸੇ ਦੀਆਂ ਪਸੰਦੀਦਾਂ ਥਾਂਵਾਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ।

Session 14 score

0 / 3

  • 0 / 3
    ਕਿਰਿਆ/ਕੰਮ 1

ਕਿਰਿਆ/ਕੰਮ 1

ਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ?

Listen to find out how to ask someone for their favourite place.
ਅੰਗਰੇਜ਼ੀ ਵਿੱਚ ਕਿਸੇ ਦੀਆਂ ਪਸੰਦੀਦਾਂ ਥਾਂਵਾਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ।

 

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

Show transcript Hide transcript

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਂਗੇ ਅੰਗਰੇਜ਼ੀ ਵਿੱਚ ਕਿਸੇ ਨੂੰ ਸ਼ਹਿਰ ਵਿੱਚਲੀਆਂ ਤੁਹਾਡੀਆ ਪਸੰਦੀਦਾ ਥਾਂਵਾਂ ਬਾਰੇ ਕਿਵੇਂ ਦੱਸਣਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਮਨ-ਪਸੰਦ ਥਾਂਵਾਂ ਬਾਰੇ ਗੱਲ ਕਰ ਰਹੇ ਹਨ।

Sian
Hi Phil, what’s your favourite place?

Phil
My favourite place is the market. How about you?

Sian
Mine is the restaurant.

ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲੇ ਵਕਤਾ ਨੇ ਪੁੱਛਿਆ, ‘ਤੁਹਾਡੀ ਪਸੰਦੀਦਾ ਜਗ੍ਹਾ ਕਿਹੜੀ ਹੈ?’ ‘What’s your favourite place?’ ਸੁਣੋ ਤੇ ਵਾਕ ਨੂੰ ਦਹੁਰਾਓ ਵੀ।

What’s your favourite place?

ਰਾਜਵੀਰ
ਦੂਸਰੇ ਵਕਤਾ ਨੇ ਕਿਹਾ ਉਸਦੀ ਪਸੰਦੀਦਾ ‘favourite’ ਜਗ੍ਹਾ ਬਜ਼ਾਰ ‘market’ ਹੈ। ਸੁਣੋ ਅਤੇ ਵਾਕ ਨੂੰ ਪਿੱਛੇ ਬੋਲੋ।

My favourite place is the market.

ਤੁਸੀਂ ਕਹਿ ਸਕਦੇ ਹੋ ਕਿ ਤੁਹਾਡੀ ਮਨਪਸੰਦ ਥਾਂ ਸਿਟੀ ਸੈਂਟਰ ‘city centre’ ਹੈ ਜਾਂ ਫ਼ਿਰ ਤੱਟ ‘beach’ ਹੈ।

My favourite place is the city centre.

My favourite place is the beach.

ਰਾਜਵੀਰ
ਫ਼ੇਰ ਉਸਨੇ ਪਹਿਲੇ ਵਿਅਕਤੀ ਨੂੰ ਵੀ ਉਹੀ ਸਵਾਲ ਪੁੱਛਿਆ, ਜੇ ਤੁਸੀਂ ਕਿਸੇ ਦਾ ਪੁੱਛਿਆ ਸਵਾਲ ਉਸੇ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਹੋਗੇ ‘ਤੇ ਤੁਹਾਡੇ ਬਾਰੇ ਕੀ?’, ‘how about you?’ ਹੁਣ ਸੁਣੋ ਤੇ ਦਹੁਰਾਓ।

How about you?

ਰਾਜਵੀਰ
ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਮਨਪਸੰਦ ਥਾਂਵਾਂ ਬਾਰੇ ਗੱਲ ਕਰ ਰਹੇ ਹਾਂ, ਪਹਿਲੇ ਵਕਤਾ ਨੂੰ ‘my favourite place’ ਦੁਬਾਰਾ ਕਹਿਣ ਦੀ ਲੋੜ ਨਹੀਂ। ਉਸਨੇ ਸਿਰਫ਼ ਕਿਹਾ ਮੇਰੀ ‘mine’ ਰੈਸਟੋਰੈਂਟ ‘restaurant’ ਹੈ। ਸੁਣੋ ਅਤੇ ਦਹੁਰਾਓ।

Mine is the restaurant.

ਰਾਜਵੀਰ
ਸ਼ਾਬਾਸ਼! ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣਕੇ ਜੋ ਆਪਣੀਆਂ ਪਸੰਦੀਦਾ ਥਾਂਵਾਂ ਬਾਰੇ ਗੱਲ ਕਰ ਰਹੇ ਹਨ।
ਮਾਰਕ ਨੂੰ ਪਾਰਕ ‘park’ ਪਸੰਦ ਹੈ ਅਤੇ ਪੀਟ ਨੂੰ ਨਦੀ ‘river’ ।

Hi Mark, what’s your favourite place?

My favourite place is the park. How about you?

Mine is the river.

ਰਾਜਵੀਰ
ਅਲਾਈਸ ਨੂੰ ਸਵਿਮਿੰਗ ਪੂਲ ‘swimming pool’ ਪਸੰਦ ਹੈ। ਕਲੇਅਰ ਦੀ ਪਸੰਦੀਦਾ ਜਗ੍ਹਾ ਸਿਨੇਮਾ ‘cinema’ ਹੈ।

Hi Alice, what’s your favourite place?

My favourite place is the swimming pool.

Mine is the cinema.

ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦਹੁਰਾਓ।

What’s your favourite place?

My favourite place is the market.

How about you?

Mine is the restaurant.

ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਤੁਹਾਡੀ ਪਸੰਦੀਦਾ ਥਾਂ ਕਿਹੜੀ ਹੈ?
What’s your favourite place?

ਮੇਰੀ ਮਨਪਸੰਦ ਜਗ੍ਹਾ ਬਜ਼ਾਰ ਹੈ।
My favourite place is the market.

ਤੇ ਤੁਹਾਡੇ ਬਾਰੇ ਕੀ?
How about you?

ਮੇਰੀ ਰੈਸਟੋਰੈਂਟ ਹੈ।
Mine is the restaurant.

ਰਾਜਵੀਰ
ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਪਸੰਦ ਦੀਆਂ ਥਾਵਾਂ ਬਾਰੇ ਕਿਵੇਂ ਪੁੱਛਣਾ ਅਤੇ ਦੱਸਣਾ ਹੈ। ਪਹਿਲੇ ਵਕਤਾ ਦੇ, ਤੁਹਾਡੀ ਪਸੰਦ ਦੀਆਂ ਥਾਂਵਾਂ ਸੰਬੰਧੀ ਪ੍ਰਸ਼ਨਾਂ ਦਾ ਜੁਆਬ ਦੇ ਕੇ, ਅਭਿਆਸ ਕਰੋ।

What’s your favourite place?

Mine is the restaurant.

ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।

Sian
Hi Phil, what’s your favourite place?

Phil
My favourite place is the market. How about you?

Sian
Mine is the restaurant.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਆਪਣੇ ਸ਼ਹਿਰ ਦੀਆਂ ਮਨ-ਪਸੰਦ ਥਾਵਾਂ ਬਾਰੇ ਪੁੱਛ ਅਤੇ ਦੱਸ ਸਕਦੇ ਹੋ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਮਨ-ਪਸੰਦ ਥਾਵਾਂ ਬਾਰੇ ਪੁੱਛਕੇ ਤੇ ਦੱਸਕੇ ਅਭਿਆਸ ਕਰੋ। ਚਲੋ ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ।
ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
Check what you’ve learned by choosing the correct answer to the question.

ਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ?

3 Questions

Choose the correct answer.
ਸਹੀ ਜੁਆਬ ਚੁਣੋ।

ਵਧਾਈ ਹੋਵੇ ਤੁਸੀਂ ਕੁਇਜ਼ ਪੂਰਾ ਕਰ ਲਿਆ
Excellent! Great job! Bad luck! ਤੁਹਾਡੇ ਵੱਲੋਂ ਹਾਸਲ ਕੀਤੇ ਗਏ ਅੰਕ:
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

Session Vocabulary

  • What’s your favourite place?
    ਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ?

    My favourite place is ______.

    ਮੇਰੀ ਮਨ-ਪਸੰਦ ਜਗ੍ਹਾ______ਹੈ।

    the market

    ਬਜ਼ਾਰ

    the restaurant

    ਰੈਸਟੋਰੈਂਟ

    the park

    ਪਾਰਕ

    the river

    ਨਦੀ

    the swimming pool

    ਸਵੀਮਿੰਗ ਪੂਲ

    the cinema

    ਸਿਨੇਮਾ

    the city centre

    ਸਿਟੀ ਸੈਂਟਰ

    the beach

    ਤੱਟ ਜਾਂ ਬੀਚ