Lição 4

Listen to find out how to talk about your morning routine in English.
ਆਪਣੀ ਰੁਟੀਨ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

Pontos alcançados nesta lição

0 / 4

  • 0 / 4
    Atividade 1

Atividade 1

How do I talk about my morning routine?

ਇੰਨਾ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ। ਫ਼ਿਰ ਸੁਣ ਕੇ ਸਹੀ ਤਰਤੀਬ ਵਿੱਚ ਰੱਖੋ। 

• get up
• have a shower
• have breakfast
• wake up

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

Mostre a transcrição Oculte a transcrição

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਅੱਜ ਮੇਰੇ ਨਾਲ ਹੈ ਫ਼ਿਲ।

Phil
Hello, everybody. Welcome!

ਰਾਜਵੀਰ
ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਆਪਣੀ ਰੋਜ਼ਾਨਾ ਰੁਟੀਨ ਬਾਰੇ ਕਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ। ਸ਼ੁਰੂ ਕਰਦੇ ਹਾਂ ਕੁਝ ਲੋਕਾਂ ਦੀ ਗੱਲਬਾਤ ਸੁਣ ਕੇ ਜੋ ਆਪੋ ਆਪਣੀ ਰੁਟੀਨ ਸੰਬੰਧੀ ਦੱਸ ਰਹੇ ਹਨ। ਜੇ ਤੁਹਾਨੂੰ ਸਾਰੀ ਗੱਲਬਾਤ ਨਾ ਵੀ ਸਮਝ ਆਈ ਤਾਂ ਵੀ ਕੋਈ ਗੱਲ ਨਹੀਂ, ਅਸੀਂ ਬਾਅਦ ਵਿੱਚ ਤੁਹਾਡੀ ਮਦਦ ਵੀ ਕਰਾਂਗੇ। ਹੁਣ ਲਈ ਸਿਰਫ਼ ਗੱਲਬਾਤ ਵਿਚਲੇ ਲੋਕਾਂ ਦੇ ਕੰਮ ਕਰਨ ਦੇ ਸਮੇਂ ਬਾਰੇ ਧਿਆਨ ਨਾਲ ਸੁਣਨਾ। ਤੁਹਾਡੀ ਮਦਦ ਲਈ ਦੋ ਸ਼ਬਦ ਹਨ ਉੱਠਣਾ ‘get up’ ਅਤੇ ਜਾਗਣਾ ‘wake up’.

I wake up at 6 o’clock.

I get up at 7 o’clock.

I have a shower at 7 o’clock.

I have breakfast at 8 o’clock.

ਰਾਜਵੀਰ
ਕੀ ਤੁਹਾਨੂੰ ਪਤਾ ਲੱਗਾ ਉਹ ਦੋਨੋਂ ਕੰਮ ਕਿੰਨੇ ਵਜੇ ਕਰਦੇ ਹਨ। ਅਸੀਂ ਦੋਨਾਂ ਦੇ ਕੰਮ ਕਰਨ ਦੇ ਸਮੇਂ ਬਾਰੇ ਦੱਸਣ ਦੇ ਤਰੀਕੇ ਨੂੰ ਸਮਝਦੇ ਹਾਂ। ਪਹਿਲੇ ਵਿਅਕਤੀ ਨੇ ਕਿਹਾ, ‘I wake up at…’ ਕੀ ਤੁਸੀਂ ਸਮੇਂ ਵੱਲ ਧਿਆਨ ਦਿੱਤਾ ਸੀ?

Phil
It was 6 o’clock. When you want to say the time, you have to use the word ‘at’ to mention the time. For example, I can say ‘I wake up at 5 o’clock’ Let’s practice. Listen and repeat. ‘I wake up at 6 o’clock’.

ਰਾਜਵੀਰ
ਫ਼ਿਰ ਇੱਕ ਲੜਕੀ ਨੇ ਕਿਹਾ, ‘I get up at…’, ‘ਮੈਂ ਉੱਠਦੀ ਹਾਂ... ’ ਉਸਦੇ ਉੱਠਣ ਦਾ ਸਮਾਂ ਤਾਂ ਤੁਹਾਨੂੰ ਪਤਾ ਹੀ ਹੈ। ਜੀ, ਇਹ ਸੀ, ‘at 7 o’clock’. ਯਾਦ ਰੱਖੋ ‘wake up’ ਅਤੇ ‘get up’ ਦੇ ਅਰਥ ਅਲੱਗ ਅਲੱਗ ਹਨ। ‘Wake up’ ਮਤਲਬ ਜਦੋਂ ਤੁਸੀਂ ਨੀਂਦ ਤੋਂ ਜਾਗੇ ਅਤੇ get up ਜਦੋਂ ਤੁਸੀਂ ਆਪਣਾ ਬਿਸਤਰਾ ਛੱਡ ਦਿੱਤਾ ਅਤੇ ਬੈੱਡ ਤੋਂ ਉੱਠ ਖੜੇ ਹੋਏ।

Phil
Let’s practice saying the sentence. Listen and repeat.
‘I get up at 7 o’clock.’

ਰਾਜਵੀਰ
Well done, ਦੂਸਰੀ ਲੜਕੀ ਨੇ ਕਿਹਾ ਉਹ ਸ਼ਾਵਰ ਲੈਂਦੀ ਹੈ। ਕੀ ਤੁਹਾਨੂੰ ਸਮਾਂ ਯਾਦ ਹੈ, ਇਹ 7ਵਜੇ ਸੀ।

Phil
We use the action word ‘have’ with shower.

ਰਾਜਵੀਰ
ਅਸੀਂ ਸ਼ਾਵਰ ਲੈਣ ਦੀ ਕਿਰਿਆ ਨੂੰ ਦੱਸਣ ਲਈ ‘take’ ਸ਼ਬਦ ਦਾ ਇਸਤੇਮਾਲ ਕਰ ਸਕਦੇ ਹਾਂ। ‘Have’ ਕਿਸੇ ਕੰਮ ਦੇ ਕੀਤੇ ਜਾਣ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ।

Phil
Yes, let’s practice. Listen and repeat.
‘I have a shower at 7 o’clock.’

ਰਾਜਵੀਰ
ਆਖ਼ਰੀ ਵਿਅਕਤੀ ਨੇ ਕਿਹਾ ਉਹ ਨਾਸ਼ਤਾ ਖਾਂਦਾ ਹੈ। ਜਦੋਂ ਤੁਸੀਂ ਕਹਿੰਦੇ ਹੋ, ‘have breakfast’ ਤਾਂ ਇਸਦਾ ਅਰਥ ਹੈ ‘to eat’ ਇਸ ਦਾ ਮਤਲਬ ਹੋਇਆ ਖਾਣ ਬਾਰੇ ਦੱਸਣ ਲਈ ਵੀ ‘have’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਫ਼ਿਲ ਕੀ ਅਸੀਂ ‘have’ ਸ਼ਬਦ ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਣ ਲਈ ਵੀ ਵਰਤ ਸਕਦੇ ਹਾਂ?

Phil
You absolutely can. We can use ‘have’ to talk about eating and drinking. So I can say I’m having a sandwich and I’m having a coffee.

ਰਾਜਵੀਰ
ਵਾਹᴉ ਇਹ ਕਿੰਨਾ ਵਰਤੋਂਯੋਗ ਸ਼ਬਦ ਹੈ। ਕਿਉਂ ਨਾ ਆਪਾਂ ਹੁਣ ‘have a practice’ ਕਰੀਏ?

Phil
Yes, let’s practice. Listen and repeat.

'I have breakfast at 8’clock.'

ਰਾਜਵੀਰ
ਕਿਉਂ ਨਾ ਅਸੀਂ ਜੋ ਸਿੱਖਿਆ ਉਸਦਾ ਅਭਿਆਸ ਦੁਬਾਰਾ ਕਰੀਏ ? ਚਲੋ ਦੱਸੋ ਕਿ ਤੁਸੀਂ ਸਵੇਰੇ 8ਵਜੇ ਜਾਗਦੇ ਹੋ। ਬੋਲਣ ਤੋਂ ਬਾਅਦ ਫ਼ਿਲ ਨੂੰ ਸੁਣ ਕੇ ਆਪਣਾ ਵਾਕ ਚੈੱਕ ਵੀ ਕਰ ਲੈਣਾ।

Phil
I wake up at 8 o’clock.

ਰਾਜਵੀਰ
Did you say the same? ਹੁਣ ਦੱਸੋ ਤੁਸੀਂ ਸਵੇਰੇ 9 ਵਜੇ ਉੱਠਦੇ ਹੋ। ਬੋਲਣ ਤੋਂ ਬਾਅਦ ਫ਼ਿਲ ਨੂੰ ਸੁਣ ਕੇ ਆਪਣਾ ਵਾਕ ਚੈੱਕ ਵੀ ਕਰਨਾ।

Phil
I get up at 9 o’clock.

ਰਾਜਵੀਰ
ਇਸ ਵਾਰ ‘have’ ਦੀ ਦੋ ਅਲੱਗ-ਅਲੱਗ ਤਰੀਕਿਆਂ ਨਾਲ ਵਰਤੋਂ ਕਰਦੇ ਹਾਂ। ਕੀ ਤੁਹਾਨੂੰ ਯਾਦ ਹੈ? ਇਹ ‘shower’ ਅਤੇ ਨਾਸ਼ਤਾ ‘breakfast’ ਕਰਨ ਨਾਲ ਸੰਬੰਧਿਤ ਹੈ। ਤੁਸੀਂ ਆਪਣਾ ਸ਼ਾਵਰ ਲੈਣ ਅਤੇ ਨਾਸ਼ਤਾ ਕਰਨ ਦਾ ਸਮਾਂ 9 ਵਜੇ ਹੀ ਦੱਸੋ। ਹਮੇਸ਼ਾਂ ਦੀ ਤਰ੍ਹਾਂ ਜੁਆਬ ਚੈੱਕ ਕਰਨ ਲਈ ਬੋਲਣ ਤੋਂ ਬਾਅਦ ਫ਼ਿਲ ਨੂੰ ਸੁਣ ਲੈਣਾ।

Phil
I have a shower at 9 o’clock.
I have breakfast at 9 o’clock.

ਰਾਜਵੀਰ
Did you say the same?

Phil
I think you did very well, and I hope you had fun listening to today’s lesson. Now, I’m going to have a coffee.

ਰਾਜਵੀਰ
ਮੈਂ ਵੀ । ‘wake up’ ਅਤੇ ‘get up’ ਦੇ ਅਰਥ ਯਾਦ ਰੱਖਣਾ। ਨਾਲ ਹੀ ਸਮੇਂ ਬਾਰੇ ਦੱਸਣ ਲਈ ‘at’ ਲਗਾਉਣਾ ਨਾ ਭੁੱਲਣਾ। Thanks for joining us today, goodbye!

Phil
Goodbye!

 

Learn more!

1. ‘wake up’ ਅਤੇ ‘get up’ ਵਿੱਚ ਕੀ ਅੰਤਰ ਹੈ?

• 'Wake up' ਦਾ ਅਰਥ ਹੈ ਕਿਸੇ ਦਾ ਨੀਂਦ ਤੋਂ ਜਾਗਣਾ।

• 'Get up' ਦਾ ਅਰਥ ਹੈ ਕਿਸੇ ਦਾ ਸਵੇਰੇ ਜਾਗਣ ਤੋਂ ਬਾਅਦ ਦਿਨ ਸ਼ੁਰੂ ਕਰਨ ਲਈ ਬੈੱਡ ਤੋਂ ਉੱਠਣਾ।

ਤਾਂ ਅਸੀਂ ਪਹਿਲਾਂ ਜਾਗਦੇ ਹਾਂ ਅਤੇ ਫ਼ਿਰ ਬੈੱਡ ਤੋਂ ਉੱਠਦੇ ਹਾਂ।

2. ਕੀ ‘have’ ਦਾ ‘have a shower’ ਅਤੇ ‘have breakfast’ ਵਿੱਚ ਇੱਕੋ ਅਰਥ ਹੈ?

'Have' ਦੀ ਵਰਤੋਂ ਕਿਸੇ ਕੰਮ ਨੂੰ ਕਰਨ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ।  
• have a shower
• have a look
• have a good time
• have a practice
(remember that practise is a verb and practice is a noun)

'Have' ਦੀ ਵਰਤੋਂ ਕਿਸੇ ਚੀਜ਼ ਨੂੰ ਖਾਣ ਜਾਂ ਪੀਣ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ।
• have a meal
• have a sandwich
• have a coffee
• have a drink

3. ਕੀ ਮੈਂ ‘time’ ਨਾਲ ਹਮੇਸ਼ਾਂ ‘at’ ਦੀ ਵਰਤੋਂ ਕਰਾਂ?

ਅਸੀਂ ਦਿਨ ਦੇ ਮਿੱਥੇ ਹੋਏ ਜਾਂ ਨਿਸ਼ਚਿਤ ਸਮੇਂ ਬਾਰੇ ਦੱਸਣ ਲਈ ਹਮੇਸ਼ਾਂ  ‘at’  ਦੀ ਵਰਤੋਂ ਕਰਦੇ ਹਾਂ। ਉਦਾਹਰਣ ਦੇ ਤੌਰ ਤੇ:
• I get up at seven thirty.
• I have a shower at half past 8.

How do I talk about my morning routine?

4 Questions

Choose the correct answer.
ਸਹੀ ਜੁਆਬ ਚੁਣੋ। 

Parabéns! Você completou o exercício.
Excellent! Excelente! Bad luck! Você acertou:
x / y

What time do you get up in the morning?
What do you have for breakfast?

Answer these questions and tell us on our Facebook group
ਪ੍ਰਸ਼ਨਾ ਦੇ ਜੁਆਬ ਦਿਓ ਅਤੇ ਸਾਨੂੰ ਸਾਡੇ ਫ਼ੇਸਬੁੱਕ ਗਰੁੱਪ ਵਿੱਚ ਦੱਸੋ-

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Vocabulário desta lição

  • wake up
    ਜਾਗਣਾ

    get up
    ਉੱਠਣਾ 

    have a shower
    ਸ਼ਾਵਰ ਲੈਣਾ/ਨਹਾਉਣਾ

    have breakfast
    ਨਾਸ਼ਤਾ ਕਰਨਾ

    at 7 o’clock
    ਸੱਤ ਵਜੇ