Lição 31

Listen to find out what to say in English when you pay for things in shops.
ਜਦੋਂ ਤੁਸੀਂ ਖਰੀਦਦਾਰੀ ਕਰਨ ਜਾਵੋ ਤਾਂ ਚੀਜ਼ਾਂ ਦੇ ਭੁਗਤਾਨ ਬਾਰੇ ਅੰਗਰੇਜ਼ੀ ਵਿੱਚ ਗੱਲਬਾਤ ਕਰਨਾ ਸਿੱਖਣ ਲਈ ਸੁਣੋ।

Pontos alcançados nesta lição

0 / 3

  • 0 / 3
    Atividade 1

Atividade 1

How do I pay for things in shops?

  • ਤੁਸੀਂ ਖਰੀਦਦਾਰੀ ਕਰਦਿਆਂ ਭੁਗਤਾਨ ਕਰਨ ਲਈ ਕਾਰਡ ਜਾਂ ਕੈਸ਼ ਭੁਗਤਾਨ ਵਿੱਚੋਂ ਕਿਸ ਨੂੰ ਤਰਜ਼ੀਹ ਦਿੰਦੇ ਹੋ?
  • ਕੀ ਤੁਹਾਡੇ ਸ਼ਹਿਰ ਵਿੱਚ ਕਾਰਡ ਭੁਗਤਾਨ ਸਵਿਕਾਰ ਕੀਤਾ ਜਾਂਦਾ ਹੈ?
  • ਕਾਰਡ ਦੀ ਵਰਤੋਂ ਦੇ ਕੀ ਫ਼ਾਇਦੇ ਅਤੇ ਨੁਕਸਾਨ ਹਨ?

ਜਦੋਂ ਤੁਸੀਂ ਖਰੀਦਦਾਰੀ ਕਰਨ ਜਾਵੋ ਤਾਂ ਚੀਜ਼ਾਂ ਦੇ ਭੁਗਤਾਨ ਬਾਰੇ ਅੰਗਰੇਜ਼ੀ ਵਿੱਚ ਗੱਲਬਾਤ ਕਰਨਾ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Mostre a transcrição Oculte a transcrição

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਫ਼ਿਲ।

Phil
Welcome, everyone! 

ਰਾਜਵੀਰ
ਜਦੋਂ ਵੀ ਅਸੀਂ ਕਿਤੇ ਕੁਝ ਖਰੀਦਣ ਜਾਂਦੇ ਹਾਂ ਤਾਂ ਸਾਨੂੰ ਕਈ ਕੁਝ ਦੁਕਾਨਦਾਰ ਨੂੰ ਪੁੱਛਣਾ ਪੈਂਦਾ ਹੈ ਤੇ ਇਸੇ ਤਰ੍ਹਾਂ ਦੁਕਾਨਦਾਰ ਦੇ ਵੀ ਕਈ ਸਵਾਲ ਹੁੰਦੇ ਹਨ। ਅੱਜ ਅਸੀਂ ਸਿੱਖਾਂਗੇ ਸ਼ਾਪਿੰਗ ਕਰਦਿਆਂ ਕਿੰਨਾ ਪ੍ਰਸ਼ਨਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਅਸੀਂ ਪੁੱਛੇ ਪ੍ਰਸ਼ਨਾਂ ਦੇ ਜੁਆਬ ਕਿਸ ਤਰ੍ਹਾਂ ਦੇ ਸਕਦੇ ਹਾਂ।

Phil
Do you prefer to pay by cash or by card? 

ਰਾਜਵੀਰ
ਮੈਨੂੰ ਨਕਦ ਖਰਚਾ ਕਰਨਾ ਥੋੜ੍ਹਾ ਜ਼ਿਆਦਾ ਪਸੰਦ ਹੈ, ਧਿਆਨ ਰਹਿੰਦਾ ਕਿੰਨਾ ਕੁ ਖਰਚਿਆ। ਚਲੋਂ ਆਪਾਂ ਇਹ ਗੱਲਬਾਤ ਸੁਣਦੇ ਹਾਂ, ਤੁਸੀਂ ਧਿਆਨ ਰੱਖਣਾ ਕਿ ਉਹਨਾਂ ਨੇ ਭੁਗਤਾਨ 'cash' ਕੀਤਾ ਜਾਂ ਫ਼ਿਰ 'card' ਰਾਹੀਂ। 

  1. A.     Excuse me! How much is this?
  2. B.     It's £12.
  3. A.     Do you take card?
  4. B.     No, sorry. We only take cash.
  5. A.     OK, here you go.
  6. B.     Thank you. And here's your change. Would you like a receipt?
  7. A.     No, thank you.

ਰਾਜਵੀਰ
ਹਾਂ ਇਹ ਨਕਦ ਸੀ। ਪਹਿਲਾ ਹਿੱਸਾ ਦੁਬਾਰਾ ਸੁਣੋ। ਉਸਨੇ ਦੁਕਾਨਦਾਰ ਨੂੰ ਬੁਲਾਉਣ ਲਈ ਕਿੰਨਾਂ ਸ਼ਬਦਾਂ ਦੀ ਵਰਤੋਂ ਕੀਤੀ ਤਾਂ ਕਿ ਉਹ ਉਸ ਵੱਲ ਧਿਆਨ ਦੇਵੇ ਅਤੇ ਉਹ ਚੀਜ਼ਾਂ ਦੀ ਕੀਮਤ ਪੁੱਛੀ ਜਾ ਸਕੇ। 

Excuse me! How much is this?

It's £12.

ਰਾਜਵੀਰ
ਉਹਨਾਂ ਨੇ ਕਿਹਾ'excuse me' ਤਾਂ ਜੋ ਦੁਕਾਨਦਾਰ ਉਹਨਾਂ ਵੱਲ ਧਿਆਨ ਦੇਵੇ। ਫ਼ਿਰ ਉਹਨਾਂ ਨੇ ਕੀਮਤ ਪੁੱਛੀ। ਉਹਨਾਂ ਨੇ 'how much' ਕਿਉਂ ਕਿਹਾ, 'how many' ਕਿਉਂ ਨਹੀਂ? 

Phil
We use 'how much' with uncountable things – yes 'money' is uncountable!

Let's look at the pronunciation of this – there are two things to remember. First, to sound polite, only stress the 'scuse' in 'Excuse me', and secondly – notice that the 'much' and 'is' in 'how much is' join together to become 'how much is'. Repeat after me: 

Excuse me

Excuse me, how much is this? 

ਰਾਜਵੀਰ
ਠੀਕ ਪ੍ਰਸ਼ਨ ਵਿੱਚ'is this' ਕਿਹਾ ਗਿਆ, ਸੁਣਦੇ ਹਾਂ ਕਿ ਇਹ ਸ਼ਬਦ ਜੁਆਬ ਵਿੱਚ ਵੀ ਇਸਤੇਮਾਲ ਕੀਤੇ ਗਏ।

It's £12.

ਰਾਜਵੀਰ
ਪ੍ਰਸਨ ਵਿੱਚ 'is' ਕਰਤਾ ਤੋਂ ਪਹਿਲਾਂ ਆਉਂਦਾ ਹੈ ਅਤੇ ਜੁਆਬ ਵਿੱਚ ਕਰਤਾ ਤੋਂ ਬਾਅਦ। ਯਾਦ ਰੱਖੋ ਅਸੀਂ 'it is' ਨੂੰ ਬੋਲਚਾਲ ਦੀ ਭਾਸ਼ਾ ਵਿੱਚ 'it's' ਕਹਿੰਦੇ ਹਾਂ।

Phil
Yes, remember that the order of the subject and the verb is not the same for the answer and the question! 

ਰਾਜਵੀਰ
ਦੂਸਰੀ ਗੱਲ ਸੁਣੋ ਇਸ ਵਿੱਚ ਕਿਸ ਕਿਰਿਆ ਦੀ ਵਰਤੋਂ ਕੀਤੀ ਗਈ? 

Do you take card?
No, sorry. We only take cash.
 

ਰਾਜਵੀਰ
ਇਥੇ ਸ਼ਬਦ 'take' ਦਾ ਇਸਤੇਮਾਲ ਕੀਤਾ ਗਿਆ? 

Phil
Take in 'do you take card?' means accept. We could also use it to ask about different currencies, - "Do you take dollars?" 

Listen to the pronunciation here – 'Do you' often sounds like 'D'you' and 'We only' has a slight 'y' sound in between the words. Repeat after me 

Do you take card?

We only take cash! 

ਰਾਜਵੀਰ
Fantastic! ਹੁਣ ਦੁਕਾਨਦਾਰ ਨੂੰ ਸੁਣਦੇ ਹਾਂ ਕਿ ਉਸਨੇ ਕੁਝ ਦੱਸਿਆ ਸੀ ਜਾਂ ਫ਼ਿਰ ਪੁੱਛਿਆ ਸੀ? 

Thank you. And here's your change. Would you like a receipt? 

ਰਾਜਵੀਰ
ਇਹ ਲੱਗ ਤਾਂ ਪ੍ਰਸ਼ਨ ਰਿਹਾ ਹੈ ਪਰ ਉਹਨਾਂ ਨੇ ਪੁੱਛਿਆ ਤਾਂ ਕੁਝ ਵੀ ਨਹੀਂ ਬਲਕਿ ਉਹ ਕੁਝ ਆਫ਼ਰ ਕਰ ਰਿਹਾ ਹੈ। 

Phil
'Would you like' is often used to offer someone something. In a shop it could also be used for things like 'Would you like a bag'. We could offer a drink to a friend "Would you like a coffee?" 

ਰਾਜਵੀਰ
ਉਹਨਾਂ ਨੇ ਇਸ ਤੋਂ ਪਹਿਲਾਂ ਕੀ ਕਿਹਾ? ਦੁਕਾਨਦਾਰ ਨੇ ਗਾਹਕ ਦਾ ਬਕਾਇਆ 'change' ਦੇਣ ਲੱਗਿਆਂ ਕੀ ਕਿਹਾ ਸੀ? ਚਲੋ ਦੁਬਾਰਾ ਸੁਣਦੇ ਹਾਂ। 

Ok, here you go.

Thank you. And here's your change. 

Phil
Both people used expressions with 'here' – the customer said 'here you are' and the shop assistant said 'here's your change'. It's what we say when we are giving someone something. 

ਰਾਜਵੀਰ
ਹੁਣ ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਸ਼ਾਪਿੰਗ ਕਰਨ ਸਮੇਂ ਕਿਹੜੇ ਕਿਹੜੇ ਸਵਾਲ ਜੁਆਬ ਹੋ ਸਕਦੇ ਹਨ। ਜੋ ਤੁਸੀਂ ਕਿਸੇ ਦੁਕਾਨ ਉੱਤੇ ਕੁਝ ਪਸੰਦ ਕਰ ਲਵੋ ਤਾਂ ਖਰੀਦਣ ਲਈ ਦੁਕਾਨਦਾਰ ਨੂੰ ਉਸ ਚੀਜ਼ ਦੀ ਕੀਮਤ ਕਿਸ ਤਰ੍ਹਾਂ ਪੁੱਛੋਗੇ। ਫ਼ਿਲ ਤੁਸੀਂ ਵੀ ਇਸਦਾ ਜੁਆਬ ਦੱਸਣਾ।

Phil
Excuse me! How much is it? 

ਰਾਜਵੀਰ
ਹੁਣ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਭੁਗਤਾਨ ਕਰਾਡ ਨਾਲ ਕਰ ਸਕਦੇ ਹੋ ਜਾਂ ਨਹੀਂ। ਇਹ ਕਿਸ ਤਰ੍ਹਾਂ ਪੁੱਛੋਗੇ। 

Phil
Do you take card? 

ਰਾਜਵੀਰ
ਉਹ ਕਾਰਡ ਲੈਂਦੇ ਹਨ, ਤੁਸੀਂ ਉਹਨਾਂ ਨੂੰ ਕਾਰਡ ਫੜਾਉਂਦਿਆਂ ਕੀ ਕਹੋਗੇ? 

Phil
Here you go. 

ਰਾਜਵੀਰ
ਹੁਣ ਤੁਹਾਨੂੰ ਪਤਾ ਹੈ ਕਿ ਕਿਤੇ ਵੀ ਦੇਸ਼ ਵਿਦੇਸ਼ ਵਿੱਚ ਖਰੀਦਦਾਰੀ ਕਰਨੀ ਹੋਵੇ ਤਾਂ ਕਿਹੜੇ ਪ੍ਰਸ਼ਨ ਪੁੱਛਣੇ ਹਨ। ਮੈਂ ਤਾਂ ਆਪ ਕੁਝ ਸ਼ਾਪਿੰਗ ਕਰਨ ਚੱਲੀ। 

Phil
Buy me a present if you do!

ਰਾਜਵੀਰ
ਇਸਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਆਉਂਦੇ ਹਫ਼ਤੇ 'How do I… ਦੇ ਨਵੇਂ ਐਪੀਸੋਡ ਨਾਲ ਫ਼ਿਰ ਮਿਲਦੇ ਹਾਂ' Bye!!!

Learn more

1. How much ਜਾਂ how many?

ਜਦੋਂ ਅਸੀਂ ਕਿਸੇ ਚੀਜ਼ ਦੀ ਕੀਮਤ ਬਾਰੇ ਗੱਲ ਕਰਦੇ ਹਾਂ ਤਾਂ 'how much' ਕਹਿੰਦੇ ਹਾਂ। ਨਾਂਵ ਪੈਸੇ ਇੱਕ ਨਾ-ਗਿਣਨਯੋਗ ਨਾਂਵ ਹੈ ਅਤੇ ਰੁਪਏ ਗਿਣਨਯੋਗ ਨਾਂਵ ਹੈ।

  • How much is this?
  • How much is it all together?
  • How much do you have? 

2. Take

ਸ਼ਬਦ 'take' ਦਾ ਅਰਥ ਹੈ ਕਿਸੇ ਚੀਜ਼ ਨੂੰ 'accept' ਕਰਨਾ। ਅਸੀਂ ਇਸ ਸ਼ਬਦ ਦੀ ਵਰਤੋਂ ਭੁਗਤਾਨ ਦੇ ਤਰੀਕੇ ਅਤੇ ਅਲੱਗ-ਅਲੱਗ ਕਰੰਸੀਆਂ ਨਾਲ ਕਰ ਸਕਦੇ ਹਾਂ। 

  • Do you take card?
  • Do you only take cash?
  • Do you take dollars?

3. Offering

ਪ੍ਰਸ਼ਨ 'would you like?' ਦੀ ਵਰਤੋਂ ਅਸਕਰ ਲੋਕਾਂ ਨੂੰ ਕੋਈ ਚੀਜ਼ ਆਫ਼ਰ ਕਰਨ ਲੱਗਿਆਂ ਕੀਤੀ ਜਾਂਦੀ ਹੈ।

  • Would you like a receipt?
  • Would you like a bag?
  • Would you like a coffee?

How do I pay for things in shops?

3 Questions

Choose the correct answer.
ਸਹੀ ਜੁਆਬ ਚੁਣੋ।

Parabéns! Você completou o exercício.
Excellent! Excelente! Bad luck! Você acertou:
x / y

What was the last thing you bought when you went shopping? Come and tell us on our Facebook group.
ਤੁਸੀਂ ਪਿਛਲੀ ਵਾਰ ਸ਼ਾਪਿੰਗ ਕਰਦਿਆਂ ਕੀ ਖਰੀਦਿਆ ਸੀ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਦਿਓ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Vocabulário desta lição

  • how much?
    ਕਿੰਨੇ ਹੋਏ?

    take (accept)
    ਲੈਣਾ (ਸਵਿਕਾਰ ਕਰਨਾ)

    card (credit card)
    ਕਾਰਡ (ਕ੍ਰੈਡਿਟ ਕਰਾਡ)

    cash
    ਨਕਦ

    change
    ਖੁੱਲੇ ਪੈਸੇ

    receipt
    ਰਸੀਦ