1

Unidade 1: Essential English Conversation

Selecione a unidade desejada

 1. 1 Essential English Conversation

Lição 1

Listen to find out how to ask for names and say your name.
ਕਿਵੇਂ ਕਿਸੇ ਦਾ ਨਾਮ ਪੁੱਛਣਾ ਅਤੇ ਆਪਣਾ ਦੱਸਣਾ ਹੈ ਜਾਣਨ ਲਈ ਸੁਣੋ...

Pontos alcançados nesta lição

0 / 3

 • 0 / 3
  Atividade 1

Atividade 1

ਤੁਹਾਡਾ ਨਾਮ ਕੀ ਹੈ?

ਕਿਵੇਂ ਕਿਸੇ ਦਾ ਨਾਮ ਪੁੱਛਣਾ ਅਤੇ ਆਪਣਾ ਦੱਸਣਾ ਹੈ ਜਾਣਨ ਲਈ ਸੁਣੋ...

Listen to find out how to ask for names and say your names

Ouça a gravação

Mostre a transcrição Oculte a transcrição

ਹੈਲੋ, BBC Essential English Conversation (ਬੀਬੀਸੀ ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਮੈਂ ਇੰਦਰਜੀਤ ਤੇ ਤੁਹਾਡੇ ਲਈ ਲਿਆਈਂ ਹਾਂ ਇੰਗਲਿਸ਼ ਭਾਸ਼ਾ ਸਿੱਖਣ ਲਈ ਕੁਝ ਅਹਿਮ ਗੱਲਾਂ। ਇਸ ਐਪੀਸੋਡ ਵਿੱਚ ਤੁਸੀਂ ਸਿੱਖੋਗੇ, ਕਿ ਕਿਸੇ ਨੂੰ ਪਹਿਲੀ ਵਾਰ ਮਿਲਣ ’ਤੇ ਅਸੀਂ ਆਪਣਾ ਨਾਂ ਦੱਸਕੇ ਕਿਸ ਤ੍ਹਰਾਂ ਗੱਲਬਾਤ ਸ਼ੁਰੂ ਸਕਦੇ ਹਾਂ।

ਪਹਿਲੀ ਵਾਰ ਮਿਲਣ ਵਾਲੇ ਦੋ ਲੋਕਾਂ ਨੂੰ ਸੁਣੋ ਤੇ ਜਾਣੋ ਉਹ ਕਿਵੇਂ ਗੱਲਬਾਤ ਸ਼ੁਰੂ ਕਰਦੇ ਹਨ।
Sian
Hello, I'm Sian. What's your name?

Phil
Hi. My name's Phil. Nice to meet you.

Sian
Nice to meet you too!

ਥੋੜਾ ਔਖਾ ਲੱਗਿਆ, ਕੋਈ ਗੱਲ ਨਹੀਂ। ਆਪਾਂ ਇਸੇ ਗੱਲਬਾਤ ਨੂੰ ਪ੍ਰੈਕਟਿਸ ਲਈ ਛੋਟੇ ਹਿੱਸਿਆਂ ਵਿੱਚ ਤੋੜਦੇ ਹਾਂ।
ਜਿਵੇਂ ਸਿਆਨ ਨੇ ਕਿਹਾ, ̔ਹੈਲੋ ਮੈਂ ਸਿਆਨ ਹਾਂ̓, ‘Hello I’m Sian̕. ਤੁਸੀਂ ਕਹਿ ਸਕਦੇ ਹੋ, 'Hello I'm… ̕ ਅਤੇ ਆਪਣਾ ਨਾਂ ਭਰੋ । ਹੁਣ ਸੁਣੋ ਤੇ ਵਾਕ ਨੂੰ ਦੁਹਰਾਓ।

Hello, I'm Sian.

ਤੁਸੀਂ ਆਪਣਾ ਨਾਂ ਇਸ ਤਰੀਕੇ ਨਾਲ ਵੀ ਦੱਸ ਸਕਦੇ ਹੋ, ‘My name is…’ “My name is…”.. ਹੁਣ ਸੁਣੋ ਤੇ ਦੁਹਰਾਓ।

Hello, my name is Sian.

ਫ਼ੇਰ ਉਸਨੇ ਦੂਜੇ ਬੰਦੇ ਨੂੰ ਉਸਦਾ ਨਾਂ ਪੁੱਛਿਆ, ‘ਤੁਹਾਡਾ ਨਾਂ ਕੀ ਹੈ?’ ‘What’s your name?’ ਸੁਣੋ ਤੇ ਬੋਲੋ ਵੀ।

What's your name?

ਦੂਜੇ ਵਿਅਕਤੀ ਨੇ ਆਪਣਾ ਨਾਂ ਦੱਸਣ ਲਈ ਵੱਖਰਾ ਤਰੀਕਾ ਇਸਤੇਮਾਲ ਕੀਤਾ-ਉਸਨੇ ਕਿਹਾ, 'ਮੇਰਾ ਨਾਮ ਹੈ...' ‘My name is..’ ਤੁਸੀਂ ਆਪਣਾ ਨਾਂ ਦੱਸਣ ਲਈ ਕੋਈ ਵੀ ਤਰੀਕਾ ਵਰਤ ਸਕਦੇ ਹੋ ‘I’m..’ ਜਾਂ ‘‘My name’s…’. ਉਦਾਹਰਣ ਦੇ ਤੌਰ ’ਤੇ ਤੁਸੀਂ ਕਹਿ ਸਕਦੇ ਹੋ ‘I’m...’ ਜਾਂ ‘My name’s....’ ਚਲੋ ਹੁਣ ਸੁਣੋ ਤੇ ਵਾਕ ਨੂੰ ਦੁਹਰਾਓ

My name's Phil

I’m Phil.

ਆਪਣਾ ਨਾਂ ਦੱਸਣ ਤੋਂ ਬਾਅਦ ਫ਼ਿਲ ਨੇ ਕਿਹਾ 'Nice to meet you' ‘ਤੁਹਾਨੂੰ ਮਿਲਕੇ ਖੁਸ਼ੀ ਹੋਈ’। ਇਕ ਵਾਰ ਫਿਰ ਸੁਣੋ ਤੇ ਦੁਹਰਾਓ।

Nice to meet you.

ਫਿਰ ਸਿਆਨ ਨੇ ਜਵਾਬ’ ਚ ਕਿਹਾ ‘Nice to meet you too ’ ਪਰ ਉਸਨੇ ਵਾਕ ਦੇ ਅਖ਼ੀਰ ਵਿੱਚ ‘too’ ਸ਼ਬਦ ਜੋੜਿਆ। ਜੋ ਕਿ ਅਸੀਂ ਕਿਸੇ ਦੀ ਕਹੀ ਗੱਲ ਨੂੰ ਦੁਬਾਰਾ ਓਸੇ ਨੂੰ ਕਹਿਣ ਲੱਗਿਆਂ ਵਰਤਦੇ ਹਾਂ। ਹੁਣ ਸੁਣੋ ਤੇ ਵਾਕ ਨੂੰ ਦੁਹਰਾਓ।

Nice to meet you too.

ਸ਼ਾਬਾਸ਼! ਚਲੋ ਦੇਖਦੇ ਹਾਂ ਤੁਸੀਂ ਕੀ ਕਿਹਾ। ਸੁਣਦੇ ਆਂ ਕੁਝ ਅਲੱਗ ਅਲੱਗ ਲੋਕਾਂ ਨੂੰ ਜੋਂ ਪਹਿਲੀ ਵਾਰ ਮਿਲ ਰਹੇ ਹਨ।

Hi, I'm Pete. What's your name?

Hi. My name's Mark. Nice to meet you.

Nice to meet you too!

Hi, I'm Alice. What's your name?

Hi. My name's Claire. Nice to meet you.

Nice to meet you too!

ਠੀਕ ਹੈ, ਚਲੋ ਇੱਕ ਵਾਰ ਫ਼ਿਰ ਕੋਸ਼ਿਸ਼ ਕਰਦੇ ਹਾਂ। ਇੰਗਲਿਸ਼ ਦੇ ਵਾਕਾਂ ਨੂੰ ਸੁਣੋ ਤੇ ਦੁਹਰਾਓ। ਇਸ ਵਾਰ ਤੁਸੀਂ ਹਰ ਵਾਕ ਦੋ ਵਾਰ ਸੁਣੋਗੇ।

Hello, I'm Sian. What's your name?

Hi. My name's Phil. Nice to meet you.

Nice to meet you too!

ਸ਼ਾਬਾਸ਼! ਚਲੋ ਦੇਖਦੇ ਹਾਂ ਤੁਸੀਂ ਕਿੰਨੀ ਕੁ ਚੰਗੀ ਤਰਾਂ ਯਾਦ ਰੱਖਿਆ। ਆਪਾਂ ਪੰਜਾਬੀ ਵਿੱਚ ਪੜ੍ਹਦੇ ਤੇ ਸੁਣਦੇ ਹਾਂ ਤੇ ਸਮਝਦੇ ਹਾਂ ਇਹ ਇੰਗਿਲਸ਼ ਵਿੱਚ ਕੀ ਹੈ।

ਹੈਲੋ ਮੈਂ ਸਿਆਨ ਹਾਂ।

Hello, I’m Sian.

ਤੁਹਾਡਾ ਨਾਮ ਕੀ ਹੈ?

What’s your name?

ਮੇਰਾ ਨਾਮ ਫ਼ਿਲ ਹੈ.

Hi. My name’s Phil.

ਤੁਹਾਨੂੰ ਮਿਲਕੇ ਖੁਸ਼ੀ ਹੋਈ।

Nice to meet you.

ਤੁਹਾਨੂੰ ਮਿਲਕੇ ਵੀ ਖੁਸ਼ੀ ਹੋਈ।

Nice to meet you too.

ਕਮਾਲ ਹੈ। ਠੀਕ ਹੈ, ਹੁਣ ਆਪਾਂ ਸਿੱਖਦੇ ਹਾਂ ਇੰਗਿਲਸ਼ ਵਿੱਚ ਇਕੋ ਵਾਰ ਵਿੱਚ ਆਪਣਾ ਨਾਂ ਦੱਸਦਿਆਂ ਕਿਵੇਂ ਦੂਜੇ ਦਾ ਨਾਂ ਨਾਲ ਹੀ ਪੁੱਛਿਆ ਜਾਵੇ। ਪ੍ਰੈਕਟਿਸ ਲਈ ਆਪਣਾ ਨਾਂ ਇਸਤੇਮਾਲ ਕਰੋ ਦੇ ਸਿਆਨ ਨੂੰ ਜਵਾਬ ਦਿਓ।

Sian
Hello, I’m Sian. What’s your name?

Sian
Nice to meet you too!

ਬਹੁਤ ਖ਼ੂਬ। ਹੁਣ ਸਾਰੀ ਗੱਲਬਾਤ ਨੂੰ ਦੁਬਾਰਾ ਸੁਣੋ ਤੇ ਆਪਣੇ ਜਵਾਬ ਚੈੱਕ ਕਰੋ।

Sian
Hello, I'm Sian. What's your name?

Phil
Hi. My name's Phil. Nice to meet you.

Sian
Nice to meet you too!

ਬਹੁਤ ਅੱਛਾ! ਹੁਣ ਤੁਸੀਂ ਆਪਣਾ ਨਾਮ ਇੰਗਲਿਸ਼ ਵਿੱਚ ਦੱਸ ਸਕਦੇ ਹੋ ਤੇ ਹੋਰ ਲੋਕਾਂ ਦਾ ਪੁੱਛ ਵੀ ਸਕਦੇ ਹੋ। ਜੋ ਵੀ ਸਿੱਖਿਆ ਹੈ ਉਸਨੂੰ ਦੁਹਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਚੰਗਾ ਦੋਸਤ ਲੱਭੋ ਤੇ ਉਸਨੂੰ ਆਪਣਾ ਨਾਮ ਇੰਗਲਿਸ਼ ਵਿੱਚ ਦੱਸੋ ਤੇ ਉਸਦਾ ਪੁੱਛੋ ਵੀ। ਤੇ ਹਾਂ ਤੁਹਾਨੂੰ ਮਿਲਕੇ ਖੁਸ਼ੀ ਹੋਈ ਕਹਿਣਾ ਨਾ ਭੁੱਲਣਾ। ਫੇਰ ਮਿਲਦੇ ਹਾਂ ਰੋਜ਼ਾਨਾ ਬੋਲਚਾਲ ਲਈ ਇੰਗਲਿਸ਼ ਸਿੱਖਣ ਲਈ।
ਬਾਏ –ਬਾਏ ..

 

What's your name?

3 Questions

ਹਰ ਸਵਾਲ ਦਾ ਸਹੀ ਉੱਤਰ ਚੁਣ ਕੇ ਜਾਣੋ ਤੁਸੀਂ ਕਿੰਨਾ ਸਿੱਖਿਆ ਹੈ? 

Check what you've learned by selecting the correct answer to each question.

Parabéns! Você completou o exercício.
Excellent! Excelente! Bad luck! Você acertou:
x / y

ਅਸੈਂਸ਼ੀਅਲ ਇੰਗਲਿਸ਼ ਦੇ ਅਗਲੇ ਐਪੀਸੋਡ 'ਚ ਫਿਰ ਮਿਲਾਂਗੇ, ਜਿਸ ਵਿੱਚ ਗੱਲ ਕਰਾਂਗੇ 'ਤੁਸੀਂ ਕਿੱਥੋਂ ਆਏ ਹੋ'। 

Join us for our next episode of Essential English to talk about where you come from.

Vocabulário desta lição

 • hello
  ਹੈਲੋ

  hi
  ਹਾਏ

  name
  ਨਾਮ

  nice
  ਵਧੀਆ

  meet
  ਮਿਲੋ

  you
  ਤੁਸੀਂ/ਤੂੰ