جلسه 21

Listen to find out how to make small talk in English.
ਅੰਗਰੇਜ਼ੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਕਰਨਾ ਸੁਣਨ ਲਈ ਸਿੱਖੋ। 

Session 21 score

0 / 3

  • 0 / 3
    تمرین 1

تمرین 1

How do I make small talk?

ਲੋਕ ਅਣਜਾਣਾਂ ਨਾਲ ਗੱਲ ਸ਼ੁਰੂ ਕਰ ਲੱਗਿਆਂ ਕਿਸ ਤਰ੍ਹਾਂ ਦੀਆਂ ਗੱਲਾਂ ਪੁੱਛਦੇ ਹਨ?
ਚਲੋ ਆਪਾਂ ਸਿੱਖਦੇ ਹਾਂ ਕਿ ਲੋਕ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਗੱਲ ਸ਼ੁਰੂ ਕਰਦੇ ਹਨ। 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਮਿਲਾਓ।

نشان دادن متن پنهان کردن متن

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸੈਮ। 

Sam
Hello! Lovely day, isn't it? 

ਰਾਜਵੀਰ
Yes, very nice! ਵਾਹ ਸੈਮ ਮੌਸਮ ਵਰਗੀ ਛੋਟੀ ਜਿਹੀ ਗੱਲ 'small talk' ਇਸੇ ਬਾਰੇ ਹੀ ਅਸੀਂ ਅੱਜ ਗੱਲਾਂ ਕਰ ਰਹੇ ਹਾਂ। ਚਲੋ ਆਪਾਂ ਇਹਨਾਂ ਅਣਜਾਣ ਲੋਕਾਂ ਨੂੰ ਸੁਣਦੇ ਹਾਂ ਜੋ ਆਪਸ ਵਿੱਚ ਗੱਲਾਂ ਕਰ ਰਹੇ ਹਨ। ਇਹ ਸਭ ਕੁਝ ਦੱਸ ਰਹੇ ਹਨ ਜਾਂ ਫ਼ਿਰ ਪੁੱਛ ਰਹੇ ਹਨ? 

  1. Terrible weather, isn't it?
  2. The buses are always so crowded, aren't they?
  3. How's your day going?
  4. Haven't seen you in a while! How are things? 

Sam
They were all questions!

ਰਾਜਵੀਰ
ਹਾਂ ਬਿਲਕੁਲ ਕਿਉਂਕਿ ਇਹ ਗੱਲ ਕਰਨਾ ਸ਼ੁਰੂ ਹੀ ਕਰ ਰਹੇ ਹਨ ਤਾਂ ਇਸ ਲਈ ਸਭ ਨੇ ਕੁਝ ਨਾ ਕੁਝ ਪੁੱਛਿਆ ਤੇ ਉਹ ਵੀ ਸਧਾਰਨ ਜਿਹੀਆਂ ਗੱਲਾਂ ਜਿਵੇਂ ਕਿ ਮੌਸਮ ਬਾਰੇ, ਆਉਣ ਜਾਣ ਦੇ ਸਾਧਨਾਂ ਬਾਰੇ ਜਾਂ ਫ਼ਿਰ ਕਿਸੇ ਦਾ ਦਿਨ ਕਿਹੋ ਜਿਹਾ ਰਿਹਾ। 

Sam
Let's start with the weather - a very common subject in English. 

ਰਾਜਵੀਰ
ਚਲੋ ਪਹਿਲੀ ਗੱਲ ਸੁਣਦੇ ਹਾਂ ਕਿ ਮੌਸਮ ਬਾਰੇ ਗੱਲ ਕਿਵੇਂ ਕੀਤੀ ਗਈ। ਸੈਮ ਨੇ ਵੀ ਤਾਂ ਮੌਸਮ ਬਾਰੇ ਹੀ ਦੱਸਿਆ ਸੀ ਉਹ ਨੂੰ ਵੀ ਸੁਣਦੇ ਹਾਂ।

Lovely day, isn't it?

Terrible weather, isn't it? 

Sam
Ok, so we both started with an adjective: 'lovely' or 'terrible'. 

ਰਾਜਵੀਰ
ਹਾਂ 'lovely' ਅਤੇ 'terrible' ਜਾਂ ਫ਼ਿਰ ਕੋਈ ਵੀ ਹੋਰ ਵਿਸ਼ੇਸ਼ਣ ਜਿਹੜਾ ਤੁਸੀਂ ਚਾਹੋ। ਤੁਸੀਂ 'day' ਜਾਂ 'weather' ਕੁਝ ਵੀ ਲਗਾ ਸਕਦੇ ਹੋ। ਵਾਕ ਇਥੇ ਵੀ ਬੰਦ ਕਰ ਸਕਦੇ ਹਾਂ ਨਹੀਂ? 

Sam
Yes, or you can add the simple question 'isn't it?' at the end. Let's practise the pronunciation of both of those. Please repeat after me.

Lovely day. 

Terrible weather.

Lovely day, isn't it? 

Terrible weather, isn't it? 

ਰਾਜਵੀਰ
ਚਲੋ ਹੁਣ ਅਗਲੀ ਗੱਲ ਸੁਣਦੇ ਹਾਂ ਇਹ ਆਪਸ ਵਿੱਚ ਕੀ ਗੱਲ ਕਰ ਰਹੇ ਹਨ?

The buses are always so crowded, aren't they?

ਰਾਜਵੀਰ 
ਉਹਨਾਂ ਨੇ ਬੱਸਾਂ ਦੇ ਹਮੇਸ਼ਾਂ ਭਰੇ ਰਹਿਣ ਬਾਰੇ ਗੱਲ ਕੀਤੀ। 

Sam
Yes, here they used 'aren't they?' instead of 'isn't it?' because 'buses' are plural. So we use 'are' with 'buses' but with 'day' and 'weather' we use 'is'. Quick practice! Repeat after me:

The buses are always so crowded.

The buses are always so crowded, aren't they? 

Who was next? 

ਰਾਜਵੀਰ
ਜੇ ਕੋਈ ਤੁਹਾਨੂੰ ਆਪਣੇ ਪੂਰੇ ਦਿਨ ਬਾਰੇ ਦੱਸ ਰਿਹਾ ਹੈ ਤਾਂ ਉਸ ਤੋਂ ਪੁੱਛਿਆ ਕੀ ਗਿਆ ਹੋਵੇਗਾ।

How's your day going?

ਰਾਜਵੀਰ
ਉਹ ਜਾਣਨਾ ਚਾਹੁੰਦੇ ਹਨ ਕਿ ਤੁਹਾਡਾ ਦਿਨ ਕਿਸ ਤਰ੍ਹਾਂ ਦਾ ਰਿਹਾ,ਇਹ ਇੱਕ ਆਮ ਜਿਹਾ ਪ੍ਰਸ਼ਨ ਹੈ। ਵਾਕ, ‘ਤੁਹਾਨੂੰ ਕੁਝ ਦੇਰ ਦੇਖਿਆ ਨਹੀਂ?’,  ‘Haven't seen you in a while!’ਤੋਂ ਬਾਅਦ ਦਾ ਪ੍ਰਸ਼ਨ ਸੁਣੋ।

Haven't seen you in a while! How are things?

Sam
They asked 'How are things?', which is similar to asking 'How is everything?' These are all quite informal ways of asking 'How are you?' and we use them with people we know a little bit, usually, not with people we don't know.

Let's practise - repeat after me:

How's your day going?

How are things?

ਰਾਜਵੀਰ
ਚਲੋ ਹੁਣ ਥੋੜ੍ਹਾ ਅਭਿਆਸ ਕਰਦੇ ਹਾਂ। ਜੇ ਤੁਸੀਂ ਕਦੇ ਬੱਸ ਵਿੱਚ ਬੈਠੇ ਹੋਵੋ ਤੇ ਕਿਸੇ ਅਣਜਾਣ ਨਾਲ ਗੱਲ ਸ਼ੁਰੂ ਕਰਨੀ ਹੋਵੇ ਤਾਂ ਕੀ ਕਰੋਗੇ। ਉਸਨੂੰ ਮੌਸਮ ਬਾਰੇ ਪੁੱਛੋ। ਤੁਸੀਂ ਵਿਸ਼ੇਸ਼ਣ 'lovely' ਲਗਾ ਲੈਣਾ, ਤੇ ਕਹੋ ਉਸਨੂੰ ਚੈੱਕ ਕਰਨ ਲਈ ਸੈਮ ਦਾ ਕਿਹਾ ਸੁਣ ਲੈਣਾ।

Sam
Lovely weather, isn't it? 

ਰਾਜਵੀਰ
Great! ਤੁਸੀਂ 'lovely day' ਵੀ ਕਹਿ ਸਕਦੇ ਹੋ। ਹੁਣ ਤੁਸੀਂ ਕਿਸੇ ਨੂੰ ਉਸਦੇ  ਦਿਨ ਬਾਰੇ ਪੁੱਛੋ- ਜੋ ਵੀ ਕਹੋ ਉਸਨੂੰ   ਸੈਮ ਦਾ ਜੁਆਬ ਸੁਣ ਕੇ ਮਿਲਾ ਲੈਣਾ।

Sam
How's your day going?

ਰਾਜਵੀਰ
Now you're ready to make lots of small talk! Join us next week for another episode of 'How do I…' Bye!

Sam
Bye, everyone!

Learn more

1. ਛੋਟੀਆਂ ਛੋਟੀਆਂ ਗੱਲਾਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਸ਼ੁਰੂ ਕਰੀਏ? 

ਗੱਲਬਾਤ ਸ਼ੁਰੂ ਕਰਨ ਲਈ ਆਮ ਵਿਸ਼ੇ ਹਨ ਮੌਸਮ, ਜਨਤਕ ਆਵਾਜਾਈ ਦੇ ਸਾਧਨ ਜਿਵੇਂ ਬੱਸਾਂ ਆਦਿ, ਵਾਤਾਵਰਣ, ਖਾਣ-ਪੀਣ ਆਦਿ।

ਜਿੰਨਾ ਲੋਕਾਂ ਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਨਾਲ ਗੱਲ ਕਰਨ ਲੱਗਿਆ ਪੈਸੈ, ਰਾਜਨੀਤੀ ਜਾਂ ਧਰਮ ਵਰਗੇ ਵਿਸ਼ਿਆਂ ਉੱਪਰ ਗੱਲਬਾਤ ਨਾ ਕਰੋ।  

2. ਅੰਗਰੇਜ਼ੀ ਵਿੱਚ ਪ੍ਰਸ਼ਨਾਂ ਦੀ ਰਚਨਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ?

ਇਸਤੇ ਦੋ ਤਰੀਕੇ ਹਨ। 'Tag questions' ਜਾਂ ਫ਼ਿਰ 'direct questions'.

Tag questions:

  • Terrible weather, isn't it?
  • Lovely day, isn't it?
  • The buses are always so crowded, aren't they?

Direct questions:

  • How's your day going?
  • How are things?

3. ਕੀ 'Terrible weather' ਕਹਿਣਾ ਸਹੀ ਹੈ?

ਬੋਲਚਾਲ ਦੀ ਭਾਸ਼ਾ ਵਿੱਚ ਅਸੀਂ ਅਕਸਰ ਗ਼ੈਰ-ਜ਼ਰੂਰੀ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਜਿੰਨਾ ਨੂੰ ਲਿਖਤ ਵਿੱਚ ਇਸਤੇਮਾਲ ਕਰਦੇ ਹਾਂ। 

  • The weather is terrible, isn't it?  > Terrible weather, isn't it?
  • It's a lovely day, isn't it? > Lovely day, isn't it?
  • I haven't seen you in a while! > Haven't seen you in a while!

4. ਕੀ 'How are you?' ਕਹਿਣ ਦੇ ਹੋਰ ਤਰੀਕੇ ਵੀ ਹਨ? 

ਹਾਂ ਕਿਸੇ ਅਣਜਾਣ ਨੂੰ ਤੁਸੀਂ ਸਿੱਧਾ ਨਾ ਪੁੱਛਕੇ ਵਿਵਹਾਰਕ ਭਾਸ਼ਾ ਦੀ ਵਰਤੋਂ ਕਰ ਸਕਦੇ ਹੋ। 

  • How's your day going?

ਤੁਸੀਂ ਬੋਲਚਾਲ ਦੀ ਭਾਸ਼ਾ ਦਾ ਇਸਤੇਮਾਲ ਕਰਕੇ ਆਪਣੀ ਗੱਲਬਾਤ ਨੂੰ ਸੌਖਾ ਬਣਾ ਸਕਦੇ ਹੋ।

  • How are things?
  • How is everything?

How do I make small talk?

3 Questions

Choose the correct option.
ਸਹੀ ਵਿਕਲਪ ਚੁਣੋ।

تبریک می گوییم
Excellent! آفرین! نمره شما Bad luck! :
x / y

Come to our Facebook group and make small talk with someone new!
ਸਾਡੇ ਫ਼ੇਸਬੁੱਕ ਗਰੁੱਪ  ਜ਼ਰੀਏ ਸਾਡੇ ਨਾਲ ਜੁੜੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

دستور زبان این جلسه

واژه های تازه این جلسه

  • small talk
    ਛੋਟੀਆਂ ਗੱਲਾਂ 

    the weather
    ਮੌਸਮ

    public transport
    ਜਨਤਕ ਆਵਾਜਾਈ ਦੇ ਸਾਧਨ

    lovely
    ਸੁੰਦਰ

    terrible
    ਭਿਆਨਕ

    crowded
    ਭੀੜ ਭਰਿਆ