1

Essential English Conversation :1 واحد

انتخاب واحد

  1. 1 Essential English Conversation

جلسه 28

Listen to find out how to ask people what time they have breakfast.
ਲੋਕਾਂ ਨੂੰ ਅੰਗਰੇਜ਼ੀ ਵਿੱਚ ਉਹਨਾਂ ਦੇ ਭੋਜਨ ਖਾਣ ਦੇ ਸਮੇਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ।

Session 28 score

0 / 3

  • 0 / 3
    تمرین 1

تمرین 1

What time do you have breakfast? ਤੁਸੀਂ ਨਾਸ਼ਤਾ ਕਿੰਨੇ ਵਜੇ ਖਾਂਦੇ ਹੋ?

Listen to find out how to ask people what time they have breakfast.
ਲੋਕਾਂ ਨੂੰ ਅੰਗਰੇਜ਼ੀ ਵਿੱਚ ਉਹਨਾਂ ਦੇ ਭੋਜਨ ਖਾਣ ਦੇ ਸਮੇਂ ਬਾਰੇ ਪੁੱਛਣਾ ਸਿੱਖਣ ਲਈ ਸੁਣੋ।

What time do you have breakfast? ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

نشان دادن متن پنهان کردن متن

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਕਿ ਕਿਸੇ ਨੂੰ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਕੋਈ ਨਾਸ਼ਤਾ ‘have breakfast’ ਕਿੰਨੇ ਵਜੇ ਕਰਦਾ ਹੈ ਅਤੇ ਰਾਤ ਦੀ ਰੋਟੀ ‘have dinner’ ਕਦੋਂ ਖਾਂਦਾ ਹੈ.

ਇਸ ਸਭ ਬਾਰੇ ਜਾਣਨ ਲਈ ਦੋ ਲੋਕਾਂ ਨੂੰ ਸੁਣਦੇ ਹਾਂ ਜੋ ਆਪਸ ਵਿੱਚ ਰੋਟੀ ਖਾਣ ਦੇ ਸਮੇਂ ਬਾਰੇ ਪੁੱਛ ਰਹੇ ਹਨ।

Jane
Hi Chris, when do you have breakfast?

Chris
I never have breakfast.

Jane
When do you have dinner?

Chris
I have dinner at eight forty-five.

ਰਾਜਵੀਰ
ਜੇ ਥੋੜ੍ਹਾ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਜੇਨ ਨੇ ਕਰਿਸ ਨੂੰ ਪੁੱਛਿਆ, ਉਸ ਨੇ ਨਾਸ਼ਤਾ ਕਿੰਨੇ ਵਜੇ ਖਾਦਾ ‘have breakfast’। ਸੁਣੋ ਅਤੇ ਪਿੱਛੇ ਬੋਲੋ।

When do you have breakfast?

ਰਾਜਵੀਰ
ਕਰਿਸ ਨੇ ਕਿਹਾ, ਉਹ ਕਦੀ ਵੀ ਨਾਸ਼ਤਾ ਕਰਦਾ ਹੀ ਨਹੀਂ ‘never have breakfast’. ਇੱਕ ਵਾਰ ਫ਼ਿਰ ਤੋਂ ਦੁਹਰਾਓ।

I never have breakfast.

ਰਾਜਵੀਰ
ਫ਼ੇਰ ਜੇਨ ਨੇ ਕਰਿਸ ਨੂੰ ਰਾਤ ਦੇ ਭੋਜਨ ਖਾਣ ‘have dinner’ ਬਾਰੇ ਪੁੱਛਿਆ। ਅਸੀਂ ਸਮੇਂ ਸੰਬੰਧੀ ਪ੍ਰਸ਼ਨ ਪੁੱਛਣ ਲਈ ਕਦੋਂ ‘when’ ਜਾਂ ਕਿਸ ਸਮੇਂ ‘what time’ ਦੋਨਾਂ ਵਿੱਚੋਂ ਕਿਸੇ ਵੀ ਪ੍ਰਸ਼ਨ ਵਾਚਕ ਸ਼ਬਦ ਦਾ ਇਸਤੇਮਾਲ ਕਰ ਸਕਦੇ ਹਾਂ । ਸੁਣੋ ਅਤੇ ਦੁਹਰਾਓ ਵੀ।

When do you have dinner?

ਰਾਜਵੀਰ
ਕਰਿਸ ਨੇ ਕਿਹਾ ਕਿ ਉਹ ਰਾਤ ਦਾ ਖਾਣਾ ਸਾਢੇ ਅੱਠ ਵਜੇ ‘eight forty-five’ ਖਾਂਦਾ ਹੈ। ਸੁਣੋ ਅਤੇ ਬੋਲੋ।

I have dinner at eight forty-five.

ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਭੋਜਨ ਖਾਣ ਦੇ ਸਮੇਂ ਬਾਰੇ ਗੱਲ ਕਰ ਰਹੇ ਹਨ।

ਨਿੱਕ ਨਾਸ਼ਤਾ ‘breakfast’ ਸਵੇਰੇ ਪੌਣੇ ਸੱਤ ਵਜੇ ਕਰਦਾ ਹੈ ਅਤੇ ਦੁਪਿਹਰ ਦਾ ਖਾਣਾ lunch ਸਵਾ ਬਾਰਾਂ ਵਜੇ ਖਾਂਦਾ ਹੈ।

Hi Nick, what time do you have breakfast?

I have breakfast at six forty-five.

Ok. What time do you have lunch?

I have lunch at twelve fifteen.

ਮੈਲੀਸਾ ਨਾਸ਼ਤਾ ਸਵੇਰੇ ਸਵਾ ਅੱਠ ਵਜੇ ਹੀ ਖਾਣਾ ਖਾ ਲੈਂਦੀ ਹੈ ਅਤੇ ਦੁਪਿਹਰ ਦਾ ਖਾਣਾ lunch ਪੌਣੇ ਦੋ ਵਜੇ ਕਰਦੀ ਹੈ।

Hi Melissa, when do you have breakfast?

I have breakfast at eight fifteen.

Ok. When do you have lunch?

I have lunch at one fourty-five.

ਰਾਜਵੀਰ
ਠੀਕ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਹੁਣ ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਪਿੱਛੇ ਬੋਲੋ।

When do you have breakfast?

I never have breakfast.

When do you have dinner?

I have dinner at eight forty-five.

ਰਾਜਵੀਰ
ਚਲੋ ਵੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਤੁਸੀਂ ਨਾਸ਼ਤਾ ਕਿੰਨੇ ਵਜੇ ਕਰਦੇ ਹੋ?
When do you have breakfast?

ਮੈਂ ਕਦੀ ਵੀ ਨਾਸ਼ਤਾ ਨਹੀਂ ਕਰਦਾ ਹਾਂ।
I never have breakfast.

ਤੁਸੀਂ ਰਾਤ ਦਾ ਭੋਜਨ ਕਿੰਨੇ ਵਜੇ ਕਰਦੇ ਹੋ?
When do you have dinner?

ਮੈਂ ਰਾਤ ਦਾ ਭੋਜਨ ਪੌਣੇ ਨੌਂ ਵਜੇ ਕਰਦਾ ਹਾਂ।
I have dinner at eight forty-five.

ਰਾਜਵੀਰ
Fantastic- ਹੁਣ ਤੁਸੀਂ ਜਾਣਦੇ ਹੋ ਭੋਜਨ ਦੇ ਅਲੱਗ ਸਮਿਆਂ ਸੰਬੰਧੀ ਅੰਗਰੇਜ਼ੀ ਵਿੱਚ ਗੱਲਬਾਤ ਕਿਵੇਂ ਕਰਨੀ ਹੈ। ਜੇਨ ਦੇ ਨਾਲ ਗੱਲਬਾਤ ਕਰਕੇ ਅਭਿਆਸ ਕਰੋ।

When do you have breakfast?

When do you have dinner?

ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।

Jane
Hi Chris, when do you have breakfast?

Chris
I never have breakfast.

Jane
When do you have dinner?

Chris
I have dinner at eight forty-five.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਜਾਣਦੇ ਹੋ ਭੋਜਨ ਖਾਣ ਦੇ ਅਲੱਗ-ਅਲੱਗ ਸਮਿਆਂ ਸੰਬੰਧੀ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ। ਜੋ ਵੀ ਸਿੱਖਿਆ ਉਸ ਨੂੰ ਦੁਹਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛੋ ਉਹ ਨਾਸ਼ਤਾ ਕਿੰਨੇ ਵਜੇ ਕਰਦਾ ਹੈ ਅਤੇ ਰਾਤ ਦਾ ਖਾਣਾ ਕਿੰਨੇ ਵਜੇ ਖਾਂਦਾ ਹੈ। ਤੁਸੀਂ ਅਭਿਆਸ ਕਰੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।

 

What time do you have breakfast? ਤੁਸੀਂ ਨਾਸ਼ਤਾ ਕਿੰਨੇ ਵਜੇ ਖਾਂਦੇ ਹੋ?

3 Questions

Choose the correct answer.
ਸਹੀ ਜੁਆਬ ਚੁਣੋ।

تبریک می گوییم
Excellent! آفرین! نمره شما Bad luck! :
x / y

Join us for our next episode of Essential English, when we will learn more useful language and practise your listening skills.
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

 

واژه های تازه این جلسه

  • When do you have ______?
    ਤੁਸੀਂ______ਕਦੋਂ ਕਰਦੇ ਹੋ?

    I never have ______.
    ਮੈਂ______ਕਦੀ ਵੀ ਨਹੀਂ ਕਰਦਾ।

    I have ______ at ______.
    ਮੈਂ______ ______ ਵਜੇ ਕਰਦਾ ਹਾਂ।

    breakfast
    ਸਵੇਰ ਦੀ ਰੋਟੀ ਜਾਂ ਨਾਸ਼ਤਾ

    dinner
    ਰਾਤ ਦੀ ਰੋਟੀ

    eight forty-five
    ਅੱਠ ਪੰਤਾਲੀ

    twelve fifteen
    ਬਾਰਾਂ ਵੱਜ ਕੇ ਪੰਦਰਾਂ ਮਿੰਟ