1

English Expressions :1 واحد

انتخاب واحد

 1. 1 English Expressions

جلسه 27

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Session 27 score

0 / 3

 • 0 / 3
  تمرین 1

تمرین 1

A pinch of salt

Listen to learn a useful everyday English expression.
ਰੋਜ਼ਾਨਾ ਵਰਤੋਂਯੋਗ English expression ਸਿੱਖਣ ਲਈ ਸੁਣੋ।

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

نشان دادن متن پنهان کردن متن

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ। ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘with a pinch of salt’, ‘ਲੂਣ ਦੀ ਇੱਕ ਚੁਟਕੀ ਨਾਲ’, ਹਾਂ, ਇਸ ਮੁਹਾਵਰੇ ਦੀ ਵਰਤੋਂ ਬਾਰੇ ਗੱਲ ਕਰਾਂਗੇ ।ਤੁਹਾਨੂੰ ਕੀ ਲੱਗਦਾ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ ਜੇ ਕੁਝ ਪੱਕਾ ਨਹੀਂ ਵੀ ਸਮਝ ਆਇਆ, ਬਸ ਸੁਣਦੇ ਰਹੋ।

ਹੈਲਨ ਅਤੇ ਨੇਲ਼ ਨੂੰ ਸੁਣੋ। ਜੌਨ ਨੇ ਹੈਲਨ ਨਾਲ ਕੀ ਵਾਅਦਾ ਕੀਤਾ ਸੀ? ਕੀ ਨੇਲ਼ ਨੂੰ ਲੱਗਦਾ ਕਿ ਜੌਨ ਆਪਣਾ ਵਾਅਦਾ ਪੂਰਾ ਕਰੇਗਾ?

Neil
Hello Helen. Thanks for inviting me here. It's a lovely cafe, isn't it?

Helen
Yes, it is, Neil. Actually, I wanted to ask you a favour. I know you play the piano and I'd like you to teach me.

Waitress
Here is your tea. Madam, sir…

Helen
Thank you. I'll pour it.

Neil
I'd be happy to teach you the piano. Are you buying one?

ਰਾਜਵੀਰ
ਨੇਲ਼ ਅਤੇ ਹੈਲਨ ਹਨ ਕਿੱਥੇ ਹਨ? ਹਾਂ ਇੱਕ ਕੌਫ਼ੀ ਹਾਊਸ ਵਿੱਚ ਹਨ । ਤੁਹਾਨੂੰ ਕੀ ਲੱਗਦਾ ਕੀ ਪੀ ਰਹੇ ਹਨ? ਕੌਫ਼ੀ ਹਾਊਸ ਵਿੱਚ ਚਾਹ ਪੀ ਰਹੇ ਹਨ ਪਰ ਉਹ ਪਿਆਨੋ ਬਾਰੇ ਗੱਲਾਂ ਕਿਉਂ ਕਰ ਰਹੇ ਹਨ?

Helen
No. Our colleague John is giving me one.

Neil
Giving you a piano?

Helen
Yes. He said he's moving to Australia and will give me his piano. Sugar in your tea?

Neil
I'd take that with a pinch of salt!

Helen
Oh… OK.

Neil
What are you doing?!

Helen
You said you would take that with a pinch of salt, so I am putting some in your tea.

Neil
No, I didn't mean put salt in my tea! I was talking about our colleague John. You need to take what John says with a pinch of salt.

Helen
I'm confused.

Neil
In English, when we say 'take it with a pinch of salt', we mean don't believe in it completely because it might not be true.

Helen
Oh. So, John's not going to give me his piano?

Neil
John's always planning to move abroad and promising things. I'm still waiting for a sofa he promised me last year. He said he was going to Peru!

Helen
Oh, I see.

ਰਾਜਵੀਰ
ਤਾਂ ਨੇਲ਼ ਨੂੰ ਸ਼ੱਕ ਹੈ ਕਿ ਜੌਨ ਆਪਣਾ ਵਾਅਦਾ ਪੂਰਾ ਕਰੇਗਾ। ਉਸਨੇ ਸਲਾਹ ਦਿੱਤੀ ਕਿ ਜੌਨ ਨੇ ਜਿੰਨਾ ਵੀ ਕਿਹਾ ਹੈਲਨ ਉਸ ਨੂੰ ‘with a pinch of salt’ ਵਾਂਗ ਹੀ ਮੰਨੇ। ‘Take’ ਮਤਲਬ ਲੈਣਾ ਅਤੇ ‘pinch’ ਇੱਕ ਚੁਟਕੀ ਅਤੇ ‘salt’ ਮਤਲਬ ਨਮਕ ਜਾਂ ਲੂਣ। ਅਸੀਂ ਇਹ ਇਜ਼ਹਾਰ ਇਸਤੇਮਾਲ ਕਰਦੇ ਹਾਂ ਜਦੋਂ ਕਿਸੇ ਦੀ ਗੱਲ ਨੂੰ ਸੁਣੀਏ ਤਾਂ ਸਹੀ ਪਰ ਉਸ ਉੱਪਰ ਪੂਰਾ ਵਿਸ਼ਵਾਸ ਨਾ ਕਰੀਏ। ਬਸ ਅਸੀਂ ਉਸ ਗੱਲ ਨੂੰ ਥੋੜ੍ਹਾ ਜਿਹਾ ਜਿਵੇਂ ਚੁਟਕੀ ਭਰ ਹੀ ਸੱਚ ਮੰਨੀਏ। ਜੇ ਤੁਸੀਂ ਗੱਲ ‘with a pinch of salt’ ਮੰਨੋ ਤਾਂ ਉਸ ਦੇ ਝੂਠ ਨਿਕਲਣ ਉੱਤੇ ਤੁਹਾਨੂੰ ਹੈਰਾਨੀ ਨਹੀਂ ਹੋਵੇਗੀ। ਅਸੀਂ ਇਸ ਮੁਹਾਵਰੇ ਨੂੰ ਹਮੇਸ਼ਾ ਕਿਰਿਆ ‘take’ ਨਾਲ ਇਸਤੇਮਾਲ ਕਰਦੇ ਹਾਂ। ਪਰ ਤੁਸੀਂ ਸ਼ਬਦ pinch ਨੂੰ ‘grain’ ਨਾਲ ਬਦਲ ਸਕਦੇ ਹੋ। ਇਸੇ ਤਰ੍ਹਾਂ ਆਪਣੀ ਗੱਲ ਮੁਤਾਬਕ ‘take it ਨੂੰ take that’ ਕਰ ਸਕਦੇ ਹੋ ਜਾਂ ‘take what someone says’ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਹਨਾਂ ਸਭ ਸ਼ਬਦਾਂ ਨੂੰ ‘with a pinch of salt’ ਤੋਂ ਪਹਿਲਾਂ ਜੋੜਿਆ ਜਾ ਸਕਦਾ ਹੈ।

ਚਲੋ ਇਸ ਇਜ਼ਹਾਰ ਦੀ ਵਰਤੋਂ ਸੰਬੰਧੀ ਕੁਝ ਹੋਰ ਉਦਾਹਰਣਾਂ ਸੁਣਦੇ ਹਾਂ।

Examples

When my cousin says he has absolutely no money, you have to take that with a pinch of salt. He's just mean.

I take everything Mary says with a pinch of salt. She tends to exaggerate things.

Helen
Thank you for warning me, Neil. John is a good person but he can't make up his mind.

Neil
That's right. But if you ever want to learn to play the piano, I can teach you. I'm not very good at it but I can teach you what I know. And you don't need to take that with a pinch of salt.

Helen
Oh, you're such a sweetie!

Neil
A sweetie who likes his tea with sugar rather than salt.

Helen
I'm sorry about that!

ਰਾਜਵੀਰ
ਤਾਂ ਨੇਲ਼ ਨੇ ਹੈਲਨ ਨੂੰ ਕਿਹਾ ਕਿ ਜੌਨ ਦੀ ਕਹੀ ਗੱਲ ਬਾਰੇ ਚੇਤੰਨ ਰਿਹਾ ਕਰੇ, ਪਰ ਉਸਨੇ ਨਾਲ ਹੀ ਇਹ ਵੀ ਪੱਕਾ ਕਰ ਦਿੱਤਾ ਕਿ ਉਹ ਪਿਆਨੋ ਚਲਾਉਣਾ ਸਿੱਖਣ ਵਿੱਚ ਤਾਂ ਇਮਾਨਦਾਰੀ ਨਾਲ ਮਦਦ ਕਰੇਗਾ। ਤੁਹਾਡਾ ਕੀ ਹਾਲ ਹੈ ਕੀ ਤੁਹਾਡੇ ਸੰਪਰਕ ਵਿੱਚ ਵੀ ਕੋਈ ਹੈ ਜਿਸ ਦੇ ਕਹੇ ਨੂੰ ‘with a pinch of salt’ ਲੈਣ ਦੀ ਲੋੜ ਹੋਵੇ। ਚਲੋ ਤੁਸੀਂ ਉਹਨਾਂ ਲੋਕਾਂ ਬਾਰੇ ਸੋਚੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ English Expressions ਨਾਲ ਆਉਂਦੇ ਹਫ਼ਤੇ ਸਾਡੇ ਨਾਲ ਫ਼ੇਲ ਜੁੜੋ। ਬਾਏ।

Check what you’ve learned by selecting the correct option for the question.
ਤੁਸੀਂ ਜੋ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

A pinch of salt

3 Questions

Choose the correct answer.
ਸਹੀ ਜੁਆਬ ਚੁਣੋ।

تبریک می گوییم
Excellent! آفرین! نمره شما Bad luck! :
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

واژه های تازه این جلسه

 • pour
  ਪਾਉਣਾ

  mean
  ਘਟੀਆ

  tends to
  ਕਿਸੇ ਵੱਲ ਰੁਝਾਨ ਹੋਣਾ

  exaggerate
  ਵਧਾ ਚੜ੍ਹਾ ਕੇ ਦੱਸਣਾ

  warn (v)
  ਚੇਤਾਵਨੀ ਦੇਣਾ

  make up your mind
  ਮਨ ਬਣਾਉਣਾ