Session 8

Listen to find out how to talk about someone’s personality in English.
ਅੰਗਰੇਜ਼ੀ ਵਿੱਚ ਕਿਸੇ ਦੀ ਸ਼ਖਸੀਅਤ ਬਾਰੇ ਦੱਸਣਾ ਸਿੱਖਣ ਲਈ ਸੁਣੋ।

Wayiitiwwan marii boqonnaa kana keessaa

Wayitii marii qabxii 8

0 / 4

  • 0 / 4
    Activity 1

Activity 1

How do I talk about someone’s personality?

ਸੁਣਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਨੂੰ ਹੇਠ ਲਿਖੇ ਸ਼ਬਦਾਂ ਦੇ ਅਰਥ ਸਮਝ ਆ ਗਏ ਹਨ। 

1. lazy
2. shy
3. quiet

ਅੱਜ ਦਾ ਐਪੀਸੋਡ ਸੁਣੋ ਅਤੇ ਹੇਠ ਲਿਖੇ ਪ੍ਰਸ਼ਨਾ ਦੇ ਜੁਆਬ ਦਿਓ।
• Who in the family is lazy?
• Who in the family is quiet?
• Who in the family is shy?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

Barreeffama agarsiisi Barreeffama dhoksi

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਮੇਰੇ ਨਾਲ ਹੈ ਫ਼ਿਲ...

Phil
Hello, everybody. Welcome!

ਰਾਜਵੀਰ
ਅਸੀਂ ਅਕਸਰ ਲੋਕਾਂ ਬਾਰੇ ਗੱਲਾਂ ਕਰਦੇ ਹਾਂ ਕਿ ਕੋਈ ਕਿਸ ਤਰ੍ਹਾਂ ਦਾ ਹੈ ਅਤੇ ਅੱਜ ਅਸੀਂ ਸਿੱਖਾਂਗੇ ਅੰਗਰੇਜ਼ੀ ਵਿੱਚ ਕਿਸੇ ਦੀ ਸ਼ਖਸੀਅਤ ਬਾਰੇ ਕਿਸ ਤਰ੍ਹਾਂ ਦੱਸਣਾ ਹੈ। ਕੁਝ ਲੋਕਾਂ ਨੂੰ ਸੁਣੋ ਜੋ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਸ਼ਖਸੀਅਤਾਂ ਬਾਰੇ ਦੱਸ ਰਹੇ ਹਨ।

What's your brother like?
He’s so friendly but he’s a little lazy.

What’s your mother like?
She’s funny, but a little shy.

What’s your father like?
He’s too serious and so quiet.

ਰਾਜਵੀਰ
ਕੀ ਸੋਚਦੇ ਹੋ? ਕਿਸੇ ਦੇ ਵਿਅਕਤੀਤਵ ਬਾਰੇ ਦੱਸਣ ਦੇ ਬਹੁਤ ਤਰੀਕੇ ਹਨ, ਪਰ ਇਸ ਸੰਬੰਧੀ ਗੱਲਬਾਤ ਇੱਕ ਛੋਟੇ ਜਿਹੇ ਵਾਕ ‘what’s he or she like?’ ਨਾਲ ਸ਼ੁਰੂ ਹੁੰਦੀ ਹੈ। ਅਸੀਂ ਕਿਸੇ ਦੀ ਸ਼ਖਸੀਅਤ ਬਾਰੇ ਪੁੱਛਣ ਲਈ ‘is like’
ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਫ਼ਿਲ ਨੂੰ ਸੁਣੋ ਅਤੇ ਪ੍ਰਸ਼ਨ ਦਾ ਜੁਆਬ ਦੇ ਕਿ ਅਭਿਆਸ ਕਰੋ।

Phil
Listen carefully to the pronunciation of ‘what’s’. Listen and repeat.
What’s he like?

ਰਾਜਵੀਰ
Well done! ਕੀ ਤੁਹਾਨੂੰ ਯਾਦ ਹੈ ਪਹਿਲੇ ਵਿਅਕਤੀ ਬਾਰੇ ਕਿਸ ਤਰ੍ਹਾਂ ਦੱਸਿਆ ਸੀ? ਚਲੋ ਦੁਬਾਰਾ ਸੁਣਦੇ ਹਾਂ।

He’s so friendly but he’s a little lazy.

ਰਾਜਵੀਰ
ਇਸਨੇ ਵਿਅਕਤੀ ਬਾਰੇ ਦੱਸਣ ਲਈ ਦੋ ਸ਼ਬਦਾਂ ਦਾ ਇਸਤੇਮਾਲ ਕੀਤਾ, ਪਹਿਲਾ ਸ਼ਬਦ ਸੀ ‘friendly’ ਜਿਸਦਾ ਅਰਥ ਹੈ ਦੋਸਤਾਨਾ। ਕੀ ਤੁਸੀਂ ‘friendly’ ਤੋਂ ਪਹਿਲਾਂ ਇਸਤੇਮਾਲ ਕੀਤਾ ਗਿਆ ਸ਼ਬਦ ਸੁਣਿਆ ਸੀ। ਹਾਂ, ਇਹ ‘so’ ਸ਼ਬਦ ਸੀ ਅਸੀਂ ਲੋਕਾਂ ਦੇ ਵਿਅਤੀਤਵ ਦੇ ਕਿਸੇ ਪਹਿਲੂ ਨੂੰ ਅਸਰਦਾਰ ਤਰੀਕੇ ਨਾਲ ਦੱਸਣ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ। ਦੂਸਰਾ ਸ਼ਬਦ ਕੀ ਸੀ?

Phil
It was ‘lazy’ did you hear the word in front of this word?

ਰਾਜਵੀਰ
ਹਾਂ ‘a little’ ਸ਼ਬਦ ਬੋਲਿਆ ਗਿਆ ਸੀ। ਜਦੋਂ ਅਸੀਂ ਕਿਸੇ ਦਾ ਕੋਈ ਨਾਂਹ-ਪੱਖੀ ਗੁਣ ਦੱਸਦੇ ਹਾਂ ਤਾਂ ਇਸ ਸ਼ਬਦ ਸ਼ਬਦ ਨੂੰ ਵਰਤਿਆ ਜਾਂਦਾ ਹੈ।

Phil
That’s right, so we can say a little lazy and little silly. Let’s practice saying that whole sentence. Listen and repeat.
He’s so friendly but he’s a little lazy.

ਰਾਜਵੀਰ
Great! ਅਗਲੀ ਗੱਲਬਾਤ ਵੀ ਉਸੇ ਹੀ ਪ੍ਰਸਨ ਨਾਲ ਸ਼ੁਰੂ ਕੀਤੀ ਗਈ, ਸੁਣੋ।

What’s your mother like?

ਰਾਜਵੀਰ
ਹੁਣ ਸੁਣੋ ਔਰਤ ਬਾਰੇ ਕਿਸ ਤਰ੍ਹਾਂ ਦੱਸਿਆ ਗਿਆ।

She’s funny, but a little shy.

ਰਾਜਵੀਰ
ਇਥੇ ਸਾਡੇ ਕੋਲ ਦੋ ਸ਼ਬਦ ਹਨ funny’ ਅਤੇ ‘shy’ , which are different, ਜੋ ਕਿ ਵੱਖੋ-ਵੱਖ ਹਨ। ਇਸ ਲਈ ਵਿਸ਼ੇਸ਼ ਸ਼ਬਦ ‘but’, ‘ਯਾਨੀ ਪਰ’ ਸ਼ਬਦ ਦੀ ਵਰਤੋਂ ਕਰੋ, ਇਹ ਵਿਰੋਧੀ ਗੁਣਾ ਨੂੰ ਜੋੜਨ ਲਈ ਇਸਤੇਮਾਲ ਕੀਤਾ ਜਾਂਦਾ ਹੈ।

Phil
Yes, so I could say that you are a little lazy, but so friendly.

ਰਾਜਵੀਰ
ਸ਼ੁਕਰੀਆ...ਸ਼ਾਇਦ।

Phil
Let’s practise saying whole sentence repeat after me.
She’s funny, but a little lazy.

ਰਾਜਵੀਰ
ਅਖ਼ੀਰ ਵਿੱਚ ਫ਼ਿਰ ਮੁੜ ਕੇ ਉਹੀ ਸਵਾਲ ਪੁੱਛਿਆ ਗਿਆ। ਜੁਆਬ ਇਹ ਰਿਹਾ।

He’s too serious and so quiet.

ਰਾਜਵੀਰ
ਇਥੇ ਸਾਡੇ ਕੋਲ ਸ਼ਬਦ ‘too’ ਹੈ। ਅਸੀਂ ਇਹ ਸ਼ਬਦ ਇਸਤੇਮਾਲ ਕਰਦੇ ਹਾਂ ਜਦੋਂ ਕਹਿਣਾ ਹੋਵੇ ਕਿ ਕਿਸੇ ਚੀਜ਼ ਦੀ ਬਹੁਤਾਤ ਹੈ। ਇਸ ਲਈ ਇਹ ਕਿਸੇ ਦੇ ਵਿਅਕਤੀਤਵ ਬਾਰੇ ਦੱਸਦਾ ਹੈ ਨਾ ਕਿ ਨਕਾਰਾਤਮਕ ਪੱਖ ਬਾਰੇ।

Phil
So, I can say somebody is too loud, or too old.

ਰਾਜਵੀਰ
Yes. ਅਖ਼ੀਰ ਵਿੱਚ ‘too serious’ ਅਤੇ ‘so quiet’ ਸ਼ਬਦਾਂ ਦੀ ਵਰਤੋਂ ਕੀਤੀ ਗਈ ਇਹ ਦੋਵੇਂ ਹੀ ਥੋੜ੍ਹੇ ਨਾ-ਪੱਖੀ ਹਨ, ਇਕੋ ਜਿਹੇ ਭਾਵ ਦੇਣ ਵਾਲੇ ਸ਼ਬਦਾਂ ਨੂੰ ਅਸੀਂ ‘and’ ਸ਼ਬਦ ਨਾਲ ਜੋੜਦੇ ਹਾਂ।

Phil
That’s right. So we can say somebody is too quiet and a little lazy.

ਰਾਜਵੀਰ
Great! ਹੁਣ ਤੁਹਾਨੂੰ ਲੋਕਾਂ ਬਾਰੇ ਵੱਖ- ਵੱਖ ਤਰੀਕਿਆਂ ਵਿੱਚ ਦੱਸਣਾ ਆਉਂਦਾ ਹੈ ਤੇ ਤੁਹਾਡੇ ਅਭਿਆਸ ਕਰਨ ਦਾ ਸਮਾਂ ਵੀ ਆ ਗਿਆ ਹੈ। ਸੋਚੋ ਕਿ ਕੋਈ ਤੁਹਾਨੂੰ ਤੁਹਾਡੇ ਭਰਾ ਬਾਰੇ ਪੁੱਛ ਰਿਹਾ ਹੈ। ਇਸ ਲਈ ਇਹ ਪ੍ਰਸ਼ਨ ਸੁਣੋ ।

What’s your brother like?

ਰਾਜਵੀਰ
ਅੰਗਰੇਜ਼ੀ ਵਿੱਚ ਦੱਸਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਭਰਾ ਚੰਗਾ ਅਤੇ ਦੋਸਤਾਨਾ ਵਿਅਕਤੀ ਹੈ। ਆਪਣਾ ਜੁਆਬ ਚੈੱਕ ਕਰਨ ਲਈ ਬਾਅਦ ਵਿੱਚ ਫ਼ਿਲ ਦਾ ਜੁਆਬ ਸੁਣਨਾ।

Phil
He’s friendly.

ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ? ਇਸ ਵਾਰ ਕਹੋ ਕਿ ਉਹ ਲੋਕਾਂ ਨੂੰ ਹਸਾਉਣ ਵਾਲਾ ਵਿਅਕਤੀ ਹੈ।

Phil
He’s funny.

ਰਾਜਵੀਰ
ਸ਼ਾਬਾਸ਼, ਜੇ ਤੁਸੀਂ ਫ਼ਿਲ ਵਾਂਗ ਹੀ ਬੋਲਿਆ ਸੀ। ਚਲੋ ਸਾਨੂੰ ਹੁਣ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਨਾ ਪਵੇਗਾ। ਆਪਣੇ ਦੋਸਤਾਂ ਨਾਲ ਇਨ੍ਹਾਂ ਵਾਕਾਂ ਨੂੰ ਬੋਲ ਕੇ ਅਭਿਆਸ ਕਰੋ, ਤੇ ਹਾਂ, ‘too’ ‘so’ ਅਤੇ ‘a little’ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨਾ ਨਾ ਭੁੱਲਣਾ।

Phil
Good idea! Goodbye everyone!

ਰਾਜਵੀਰ
Goodbye!

Learn more!

What does ‘be like’ mean?
‘Be like’ ਦਾ ਕੀ ਅਰਥ ਹੈ?

ਅਸੀਂ ਕਿਸੇ ਦੇ ਵਿਅਕਤੀਤਵ ਬਾਰੇ ਪੁੱਛਣ ਲਈ ਹੇਠ ਦਿੱਤੀ ਵਾਕ ਬਣਤਰ ਦੀ ਵਰਤੋਂ ਕਰਦੇ ਹਾਂ। 

• What’s he like?
• What’s she like?

How can I use ‘so’, ‘too’ and ‘a little’?
ਮੈਂ ‘so’, ‘too’ ਅਤੇ ‘a little’ ਦੀ ਵਰਤੋਂ ਕਿਸ ਤਰ੍ਹਾਂ ਕਰਾਂ?

ਅਸੀਂ ਕਿਸੇ ਦੇ ਗੁਣ ਨੂੰ ਮਹੱਤਤਾ ਦੇਣ ਲਈ ‘so’ ਸ਼ਬਦ ਦੀ ਵਰਤੋਂ ਕਰਦੇ ਹਾਂ। ਇਹ  ‘very' ਦਾ ਸਮਾਨਅਰਥਕ ਅਬਦ ਹੈ। 

• He is so kind.

ਅਸੀਂ ਜਦੋਂ ਕਹਿਣਾ ਹੋਵੇ ਕਿ ਕਿਸੇ ਵਿੱਚ ਕੋਈ ਗੁਣ ਬਹੁਤ ਜ਼ਿਆਦਾ ਹੈ ਤਾਂ  ‘too’ ਸ਼ਬਦ ਦੀ ਵਰਤੋਂ ਕਰਦੇ ਹਾਂ।

• She is too lazy.

ਅਸੀਂ ਜਦੋਂ ਕਹਿਣਾ ਹੋਵੇ ਕਿ ਕਿਸੇ ਵਿੱਚ ਕੋਈ ਵਿਸ਼ੇਸ ਗੁਣ ਥੋੜ੍ਹਾ ਜਿਹਾ ਹੈ ਤਾਂ ‘a little’ ਸ਼ਬਦ ਦੀ ਵਰਤੋਂ ਕਰਦੇ ਹਾਂ।

• He is a little shy.

How can we use ‘but’ and ‘and’ in a sentence?
ਅਸੀਂ ਕਿਸੇ ਵਾਕ ਵਿੱਚ ‘but’ ਅਤੇ  ‘and’ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਾਂ?

ਦੋ ਅਲੱਗ ਅਲੱਗ ਵਿਚਾਰਾਂ ਨੂੰ ਜੋੜਨ ਲਈ ਅਸੀਂ  ‘but’ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਅਤੇ ਇਕੋ ਜਿਹੇ ਵਿਚਾਰਾਂ ਨੂੰ ਜੋੜਨ ਲਈ  ‘and’ ਸ਼ਬਦ ਦਾ ਇਸਤੇਮਾਲ ਕਰਦੇ ਹਾਂ।

• He’s so friendly, but a little quiet.
• She’s so kind and funny.

How do I talk about someone’s personality.

4 Questions

Choose the correct answer.
ਸਹੀ ਜੁਆਬ ਚੁਣੋ।

Baga gammadde! Qormaata xumurteetta
Excellent! Great job! Carraa badaa! Qabxii argatte:
x / y

Can you describe the personality of somebody you know in English?
ਕੀ ਤੁਸੀਂ ਆਪਣੇ ਕਿਸੇ ਜਾਣਕਾਰ ਦੀ ਸ਼ਖਸੀਅਤ ਬਾਰੇ ਅੰਗਰੇਜ਼ੀ ਵਿੱਚ ਦੱਸ ਸਕਦੇ ਹੋ? 

Tell us on our Facebook group!
ਸਾਨੂੰ ਸਾਡੇ ਫ਼ੇਸਬੁੱਕ  ਗਰੁੱਪ ਵਿੱਚ ਦੱਸੋ।

Join us for our next episode of How to…, when we will learn more useful language and practise your listening skills.

How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ  ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • What’s he/she like?
    ਉਹ ਕਿਸ ਤਰ੍ਹਾਂ ਦਾ/ਦੀ ਹੈ?

    too
    ਵੀ 

    so
    ਤਾਂ/ਇਸ ਲਈ 

    a little
    ਥੋੜ੍ਹਾ ਜਿਹਾ

    but
    ਪਰ

    and
    ਅਤੇ 

    friendly
    ਦੋਸਤਾਨਾ

    lazy
    ਆਲਸੀ

    funny
    ਮਜ਼ਾਕੀਆ

    shy
    ਸ਼ਰਮੀਲਾ

    serious
    ਗੰਭੀਰ

    quiet
    ਚੁੱਪ/ਸ਼ਾਂਤ

    talkative
    ਬੋਲਣ ਵਾਲਾ/ ਬਹੁਤ ਗੱਲਾਂ ਕਰਨ ਵਾਲਾ

    hardworking
    ਮਿਹਨਤੀ