Session 14

Listen to find out how to accept or refuse offers.
ਕਿਸੇ ਚੀਜ਼ ਜਾਂ ਗੱਲ ਬਾਰੇ ਅੰਗਰੇਜ਼ੀ ਵਿੱਚ ਨਾ ਜਾਂ ਹਾਂ ਕਰਨਾ ਸਿੱਖਣ ਲਈ ਸੁਣੋ।

Session 14 score

0 / 3

  • 0 / 3
    Activity 1

Activity 1

How do I accept or refuse things?

How many people accept the offer? What do they say?
ਕਿੰਨੇ ਲੋਕਾਂ ਨੇ ਪ੍ਰਸਤਾਵ ਮਨਜ਼ੂਰ ਕੀਤਾ? ਉਹਨਾਂ ਨੇ ਜੁਆਬ ਵਿੱਚ ਕੀ ਕਿਹਾ?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸ਼ਾਨ।

Sian
Hello, everybody. 

ਰਾਜਵੀਰ
ਅੱਜ ਦਾ ਐਪੀਸੋਡ ਅਸੀਂ ਇਹਨਾਂ ਚਾਰ ਲੋਕਾਂ ਨੂੰ ਸੁਣਕੇ ਸ਼ੁਰੂ ਕਰਦੇ ਹਾਂ ਜੋ ਕਿ ਕੇਕ ਖਾਣ ਬਾਰੇ ਗੱਲ ਕਰ ਰਹੇ ਹਨ। ਜੇ ਸਮਝ ਨਾ ਵੀ ਆਵੇ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। ਪਰ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੌਣ ਕੌਣ ਕੇਕ ਖਾਣਾ ਚਾਹੁੰਦਾ ਹੈ।

Would you like some chocolate cake?

Yes please. That would be lovely.

I’d love some, thanks!

I’m ok thanks. 

Thanks, but I'm really full. 

ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ? ਦੋ ਜਾਣਿਆ ਨੇ ਕਿਹਾ ਕਿ ਉਹਨਾਂ ਨੂੰ ਕੇਕ ਪਸੰਦ ਹੈ ਅਤੇ ਉਹ ਖਾਣਾ ਚਾਹੁੰਦੇ ਹਨ ਅਤੇ ਦੋ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਚਾਹੀਦਾ। Shall we look at the language they used to accept and refuse things Sian? 

Sian
Yes, so the first person said ‘yes please’ – this is a very common way to accept something. 

ਰਾਜਵੀਰ
ਤਾਂ ਅਸੀਂ ਸਿਰਫ਼ ‘yes please’ ਕਹਿ ਸਕਦੇ ਹਾਂ ਪਰ ਅਕਸਰ ਇਸਦੇ ਨਾਲ ਕੁਝ ਹੋਰ ਵੀ ਜੋੜਿਆ ਜਾਂਦਾ ਹੈ। ਕੀ ਤੁਹਾਨੂੰ ਯਾਦ ਹੈ ਪਹਿਲੇ ਵਾਕ ਵਿੱਚ ‘yes please’ ਤੋਂ ਬਾਅਦ ਕੀ ਕਿਹਾ ਗਰਿਆ ਸੀ?  Let’s listen again. 

Yes please. That would be lovely. 

Sian
So we can say ‘that would be lovely’ or you can change the adjective to something else positive. For example ‘That would be great’ or ‘That would be nice’. Let’s practise that. Repeat after me.

Yes please. That would be lovely

Yes please. That would be great

ਰਾਜਵੀਰ
Great! ਕੀ ਤੁਹਾਨੂੰ ਵਾਕ ਵੀ ਯਾਦ ਹੈ ਜਿਸ ਵਿੱਚ ਕੇਕ ਖਾਣ ਲਈ ਹਾਂ ਕੀਤੀ ਗਈ ਸੀ? ਚਲੋ ਇਹ ਵੀ ਦੁਬਾਰਾ ਸੁਣਦੇ ਹਾਂ। 

I’d love some, thanks! 

Sian
OK so you can say ‘I’d love some, thanks’ – we use ‘some’ because here the chocolate cake is uncountable. If someone asks you if you’d like something countable – such as a cup of tea – you can say ‘I’d love one, thanks’. So let’s practise that.

‘I’d love some, thanks. 

I’d love one, thanks. 

ਰਾਜਵੀਰ
ਠੀਕ ਹੈ ਚਲੋ ਹੁਣ ਸਿੱਖਦੇ ਹਾਂ ਕਿ ਤਹਿਜ਼ੀਬ ਨਾਲ ਮਨ੍ਹਾ ਕਿਸ ਤਰ੍ਹਾਂ ਕਰੀਏ। ਦੁਬਾਰਾ ਸੁਣਦੇ ਹਾਂ ਉਹਨਾਂ ਨੇ ਮਨ੍ਹਾ ਕਿਸ ਤਰ੍ਹਾਂ ਕੀਤਾ। 

I’m ok thanks. 

ਰਾਜਵੀਰ
OK so it’s not very polite to just say ‘no’ is it? 

Sian
Exactly, so ‘I’m ok thanks’ is a much more polite way to say ‘no’. You can also say ‘I’m alright thanks’ or I’m fine thanks’ or even just ‘no thanks’.

Let's practise the pronunciation. Repeat after me.

I’m ok thanks.

I’m alright thanks

No thanks

ਰਾਜਵੀਰ
ਤਾਂ ਇਸ ਦਾ ਮਤਲਬ ਸਿਰਫ ‘I’m ok, ਕਹਿਣਾ ਵੀ ਠੀਕ ਹੈ, ਪਰ ਬਹਿਤਰ ਇਹ ਹੈ ਕਿ ਅਸੀਂ ਇਸ ਦੇ ਨਾਲ ਕਾਰਨ ਵੀ ਦੱਸੀਏ। ਕੀ ਤੁਹਾਨੂੰ ਯਾਦ ਹੈ ਆਖਰੀ ਵਾਕ ਵਿੱਚ ਨਾ ਖਾਣ ਦੀ ਵਜ੍ਹਾ ਕਿਸ ਤਰ੍ਹਾਂ ਦੱਸੀ ਗਈ ਸੀ? ਚਲੋ ਇੱਕ ਵਾਰ ਫ਼ਿਰ ਤੋਂ ਦੁਬਾਰਾ ਸੁਣਦੇ ਹਾਂ। 

Thanks, but I'm really full. 

ਰਾਜਵੀਰ
ਠੀਕ, ਉਹਨਾਂ ਨੇ ਕਿਹਾ, ‘thanks, but I’m really full’ – ‘I’m full’ ਮਤਲਬ ਮੇਰਾ ਢਿੱਡ ਭਰਿਆ ਹੋਇਆ ਹੈ। 

Sian
Exactly, so you can give any reason you like, but remember to say ‘thanks’ first. 

ਰਾਜਵੀਰ
Thanks, Sian. ਹੁਣ ਤੁਹਾਨੂੰ ਚੀਜ਼ਾਂ ਨੂੰ ਮਨ੍ਹਾ ਕਰਨਾ ਆ ਗਿਆ ਹੈ। ਵਾਕਾਂ ਦੀ ਕੁਝ ਪ੍ਰੈਕਟਿਸ ਹੋ ਜਾਵੇ।
ਇਸ ਪ੍ਰਸ਼ਨ ਨੂੰ ਸੁਣੋ।

Do you want a cup of tea? 

ਰਾਜਵੀਰ
ਠੀਕ ਹੈ ਤਾਂ ਤੁਸੀਂ ਚਾਹ  ਪੀਣਾ ਚਾਹੁੰਦੇ ਹੋ- ਇਸ ਲਈ ਤੁਸੀਂ ਕੀ ਕਹੋਗੇ? ਤੁਹਾਡੇ ਕੋਲ ਦੋ ਤਰੀਕੇ ਹਨ ਇਹ ਕਹਿਣ ਦੇ। ਤੁਸੀਂ ਜੋ ਵੀ ਕਹੋਂ ਉਸ ਨੂੰ ਚੈੱਕ ਕਰਨ ਲਈ ਬਾਅਦ ਵਿੱਚ ਸ਼ਾਨ ਦਾ ਕਿਹਾ ਸੁਣ ਲੈਣਾ।

Sian
Yes please, that would be lovely.

I’d love one, thanks.

ਰਾਜਵੀਰ
ਹੁਣ ਇਸ ਪ੍ਰਸ਼ਨ ਨੂੰ ਸੁਣੋ। 

Do you want some more pizza? 

ਰਾਜਵੀਰ
ਇਹਨਾਂ ਨੂੰ ਮਨ੍ਹਾਂ ਕਿਸ ਤਰ੍ਹਾਂ ਕਰੋਗੇ- ਇਥੇ ਤੁਸੀਂ ਕਾਰਨ ਨਹੀਂ ਦੱਸ ਰਹੇ। 

Sian
I’m ok thanks. 

ਰਾਜਵੀਰ
ਤੇ ਹਾਂ ਤੁਸੀਂ ‘no thanks’ ਜਾਂ ‘I’m fine thanks ਵੀ ਕਹਿ ਸਕਦੇ ਹੋ। ਇਸ ਵਾਰ ਕਾਰਨ ਦੱਸ ਕੇ ਮਨਾ ਕਰੋ। ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ‘on a diet’ ਹੋ। 

Sian
Thanks, but I’m on a diet. 

ਰਾਜਵੀਰ
Well done! Now you can accept and refuse things politely. It’s time for me to get my morning cup of coffee. Do you want one Sian? 

Sian
I’d love one, thanks. See you next time everyone. Bye! 

ਰਾਜਵੀਰ
Bye!

Learn more!

1. ਅੰਗਰੇਜ਼ੀ ਵਿੱਚ ਕਿਸੇ ਪ੍ਰਸਤਾਵ ਨੂੰ ਮਨਜ਼ੂਰ ਕਰਨ ਲਈ ਕੀ ਕਹੀਏ?
ਅੰਗਰੇਜ਼ੀ ਵਿੱਚ ਹਾਂ ਕਹਿਣ ਦੇ ਕਈ ਤਰੀਕੇ ਹਨ। ਇਸ ਐਪੀਸੋਡ ਨਾਲ ਸੰਬੰਧਿਤ ਉਦਾਹਰਣਾਂ:

  • Yes please. That would be lovely.
  • I’d love some, thanks!

ਅੰਗਰੇਜ਼ੀ ਵਿੱਚ ਕਿਸੇ ਨੂੰ ਹਾਂ ਕਹਿਣ ਦਾ ਸਭ ਤੋਂ ਆਸਾਨ ਤਰੀਕਾ ਹੈ ‘yes please’ ਕਹਿਣਾ ਅਤੇ ਇਸ ਦੇ ਨਾਲ ‘that would be lovely’ ਲਗਾਇਆ ਜਾਂਦਾ ਹੈ। ਤੁਸੀਂ ‘lovely’ ਸ਼ਬਦ ਦੀ ਜਗ੍ਹਾ ‘great’, ‘amazing’ ਜਾਂ ‘nice’ ਸ਼ਬਦ ਵੀ ਲਗਾ ਸਕਦੇ ਹੋ। 

ਦੂਸਰੀ ਉਦਾਹਰਣ ਵਿੱਚ ਤੁਸੀਂ ‘I’d love some’ ਜਾਂ ‘I’d love one’ ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ।ਇਹ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਚੀਜ਼ ਲਈ ਪੁੱਛਿਆ ਜਾ ਰਿਹਾ ਹੈ। ਜੇਕਰ ਨਾਂਵ ਇੱਕ ਵਚਨ ਜਾਂ ਗਿਣਨਯੋਗ ਹੈ ਜਿਵੇਂ an apple, ਤਾਂ ‘one’  ਦੀ ਵਰਤੋਂ ਕਰੋ। ਜੇਕਰ ਨਾਂਵ ਬਹੁ-ਵਚਨ ਜਾਂ ਨਾ-ਗਿਣਨਯੋਗ ਹੋਵੇ ਤਾਂ ਜਿਵੇਂ cake ਤਾਂ ‘some’ ਸ਼ਬਦ ਦੀ ਵਰਤੋਂ ਕਰੋ। ਦੂਸਰੀ ਉਦਾਹਰਣ ਵਿੱਚ ‘thanks’ ਦੀ ਵਰਤੋਂ ਕੀਤੀ ਗਈ ਹੈ ਇਹ ਨਿਮਰਤਾ ਦਰਸਾਉਣ ਦਾ ਤਰੀਕਾ ਹੈ।

2. ਅੰਗਰੇਜ਼ੀ ਵਿੱਚ ਕਿਸੇ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰਨ ਲਈ ਕੀ ਕਹੀਏ?
ਅੰਗਰੇਜ਼ੀ ਵਿੱਚ ਕਿਸੇ ਗੱਲ ਲਈ ਮਨਾ ਕਰਨ ਦੇ ਕਈ ਤਰੀਕੇ ਹਨ। ਇਸ ਐਪੀਸੋਡ ਨਾਲ ਸੰਬੰਧਿਤ ਉਦਾਹਰਣਾ:

  • I’m ok thanks.
  • Thanks, but I’m really full.

ਮਨ੍ਹਾ ਕਰਨ ਸਮੇਂ ਸਭ ਤੋਂ ਮਹੱਤਵਪੂਰਨ ਹੈ ਨਿਮਰਤਾ ਨਾਲ ਜੁਆਬ ਦੇਣਾ। ਤੁਸੀਂ ਸਿੱਧਾ ‘no’ ਨਹੀਂ ਕਹਿ ਸਕਦੇ। ਇਸੇ ਲਈ ਪਹਿਲਾ ਜੁਆਬ ਹੈ ‘I’m ok thanks’, ਇਹ ਸਾਫ਼ ਮਨ੍ਹਾ ਕਰਨ ਨਾਲੋਂ ਬਹਿਤਰ ਤਰੀਕਾ ਹੈ। ਇਸ ਦੇ ਨਾਲ ‘thanks’ ਵੀ ਲਗਾਇਆ ਜਾਂਦਾ ਹੈ। ਕਿਉਂਕਿ ਅਸੀਂ ਕਿਸੇ ਦਾ ਪ੍ਰਸਤਾਵ ਠੁਕਰਾ ਰਹੇ ਹਾਂ ਇਸ ਲਈ ਸਾਨੂੰ ਉਸ ਵਲੋਂ ਪੁੱਛੇ ਜਾਣ ਬਦਲੇ ਧੰਨਵਾਦ ਕਰਨਾ ਚਾਹੀਦਾ ਹੈ। ਤੁਸੀਂ ਵਿਸ਼ੇਸ਼ਣ ‘I’m fine thanks’, ਜਾਂ ‘I’m alright thanks’.

ਦੂਸਰੇ ਵਾਕ ਵਿੱਚ ‘thanks, but…’. ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਵਾਰ ਵੀ ਤੁਸੀਂ ਧੰਨਵਾਦ ਕਿਹਾ ਪਰ ਨਾਲ ਹੀ ‘but’ ਤਾਂ ਕਿ ਮਨ੍ਹਾ ਕਰਨ ਦਾ ਕਾਰਣ ਵੀ ਦੱਸ ਸਕੋਂ।

How do I talk about rules at school?

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Would you like more episodes of How do I? Come and accept or refuse our offer on our Facebook group !
ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • a slice of cake
    ਕੇਕ ਦਾ ਇੱਕ ਟੁੱਕੜਾ

    That would be lovely.
    ਇਹ ਬਹੁਤ ਚੰਗਾ ਹੋਵੇਗਾ।

    nice
    ਚੰਗਾ

    great
    ਬਹੁਤ ਵਧੀਆ

    alright
    ਠੀਕ

    I’m full.
    ਮੇਰਾ ਪੇਟ ਭਰਿਆ ਹੋਇਆ ਹੈ।

    a cup of tea
    ਚਾਹ ਦਾ ਇੱਕ ਕੱਪ

    on a diet
    ਡਾਈਟ ਤੇ ਹੋਣਾ