1

Unit 1: English Expressions

Select a unit

 1. 1 English Expressions

Session 22

Listen to find out how to use an everyday English expression.
ਰੋਜ਼ਾਨਾ ਵਰਤੋਂ ਦੇ English Expression ਦਾ ਇਸਤੇਮਾਲ ਸਿੱਖਣ ਲਈ ਸੁਣੋ।

Session 22 score

0 / 3

 • 0 / 3
  Activity 1

Activity 1

Reinvent the wheel

Listen to learn a useful everyday English expression.
ਰੋਜ਼ਾਨਾ ਇਸਤੇਮਾਲ ਲਈ ਇੱਕ ਵਰਤੋਂਯੋਗ English expression ਸਿੱਖਣ ਲਈ ਸੁਣੋ।

 

Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

Show transcript Hide transcript

ਰਾਜਵੀਰ
ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਜਿਸ ਵਿੱਚ ਤੁਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰ ਸਿੱਖਦੇ ਹੋ।
ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ ‘to reinvent the wheel, ‘ਪਹੀਏ ਦੀ ਦੁਬਾਰਾ ਖੋਜ ਕਰਨਾ’, ਸੰਬੰਧੀ ਗੱਲ ਕਰਾਂਗੇ । ਤੁਹਾਨੂੰ ਇਸ ਬਾਰੇ ਕੀ ਸਮਝ ਆਇਆ? ਕੋਈ ਗੱਲ ਨਹੀਂ, ਜੇ ਪੂਰੀ ਤਰ੍ਹਾਂ ਨਹੀਂ ਵੀ ਪਤਾ ਲੱਗਿਆ, ਸੁਣਦੇ ਰਹੋ।
ਨੇਲ਼ ਅਤੇ ਫ਼ੇਫ਼ੇ ਸਟੂਡੀਓ ਵਿੱਚ ਸ਼ੋਅ ਵਾਸਤੇ ਤਿਆਰ ਹੋ ਰਹੇ ਹਨ। ਨੇਲ਼ ਨੂੰ ਕੀ ਮੁਸ਼ਕਿਲ ਹੈ? ਤੇ ਫ਼ੇਫ਼ੇ ਨੇ ਉਸਨੂੰ ਕੀ ਸਲਾਹ ਦਿੱਤੀ?

Feifei
Err… Neil, could we have your attention please?

Neil
Sorry Feifei – I'm still trying to finish the script for this programme.

Feifei
What? You're still writing the script for this programme! So what's going to happen today then?

Neil
Well, I thought that you could pretend to arrive late… I've lost my coffee…I just need to think of an authentic real English phrase to use now…

ਰਾਜਵੀਰ
ਕੀ ਨੇਲ਼ ਅੱਜ ਦੇ ਪ੍ਰੋਗਰਾਮ ਲਈ ਤਿਆਰ ਹੈ? ਨਹੀਂ ਪਰ ਫ਼ੇਫ਼ੇ ਕੋਲ ਇਸਦਾ ਹੱਲ ਹੈ। ਸੁਣੋ ਅਤੇ ਪਤਾ ਕਰੋ ਇਹ ਹੱਲ ਹੈ ਕੀ?

Feifei
Oh come on Neil, there is no need to reinvent the wheel! 
Neil
Feifei, you're amazing – to reinvent the wheel – that's a great English phrase. I'll use that in my script.

Feifei
To reinvent the wheel means 'to waste time trying to create something that has already been made'. So I'm saying, don't waste time writing a script that has already been written – all your ideas have been written before!

Neil
Really?

ਰਾਜਵੀਰ
ਫ਼ੇਫ਼ੇ ਨੇ ਨੇਲ਼ ਨੂੰ ਸਲਾਹ ਦਿੱਤੀ ਕਿ ਕੁਝ ਨਵਾਂ ਨਾ ਸੋਚ ਤੇ ਜਿਸ ਤਰੀਕੇ ਨਾਲ ਉਸਨੇ ਪਿਛਲਾ ਸ਼ੋਅ ਕੀਤਾ ਸੀ ਉਸੇ ਤਰ੍ਹਾਂ ਹੀ ਅੱਜ ਦਾ ਵੀ ਕਰ ਦੇਵੇ ਉਸਨੂੰ ‘reinvent the wheel’ ਕਰਨ ਦੀ ਲੋੜ ਨਹੀਂ ਹੈ।
‘wheel’ ਮਤਲਬ ਪਹੀਆ ਜਾਂ ਚੱਕਾ ਅਤੇ ‘invent’ ਮਤਲਬ ਖੋਜਣਾ। ‘Re’ ਸ਼ਬਦ ਮੂਹਰੇ ਲਾਉਣ ਦਾ ਮਤਲਬ ਹੈ ਮੁੜ ਤੋਂ ਉਹੀ ਕੰਮ ਕਰਨਾ। ਤਾਂ ਪਹੀਏ ਦੀ ਖੋਜ ਕਦੋਂ ਕੀਤੀ ਗਈ ਸੀ। ਬਹੁਤ ਸਮਾਂ ਪਹਿਲਾਂ ਪੱਥਰ ਯੁੱਗ ਵਿੱਚ ਅਸੀਂ ਸਭ ਨੇ ਹੀ ਇਸਨੇ ਇਸ ਬਾਰੇ ਪੜ੍ਹਿਆ ਹੈ। ਭਲਾਂ ਪਹੀਆ ਸੌਖਾ ਹੀ ਹੋਂਦ ਵਿੱਚ ਆ ਗਿਆ ਨਹੀਂ, ਇਸਨੂੰ ਲੰਬਾ ਸਮਾਂ ਲੱਗਿਆ ਸੀ। ਕੀ ਹੁਣ ਜਦੋਂ ਤੁਸੀਂ ਆਪਣੀ ਕਾਰ ਦੇ ਪਹੀਏ ਬਦਲਣੇ ਹੋਣਗੇ ਤਾਂ ਤੁਹਾਨੂੰ ਫ਼ਿਰ ਤੋਂ ਖੋਜ ਕਰੋਗੇ ? ਨਹੀਂ ਨਾ? ਤੁਸੀਂ ਸਦੀਆਂ ਪਹਿਲਾਂ ਕੀਤੀ ਗਈ ਖੋਜ ਦੀ ਵਰਤੋਂ ਕਰੋਗੇ। ਤੁਹਾਨੂੰ ਪਹੀਏ ਦੀ ਮੁੜ ਖੋਜ ‘reinvent the wheel’ ਕਰਨ ਦੀ ਲੋੜ ਨਹੀਂ। ਅਸੀਂ ਇਹ ਇਜ਼ਹਾਰ ਉਦੋਂ ਵਰਤਦੇ ਹਾਂ ਜਦੋਂ ਲੱਗੇ ਕਿਸੇ ਕੰਮ ਉੱਤੇ ਦੁਬਾਰਾ ਸਮਾਂ ਲਾਉਣਾ, ਵਕਤ ਜ਼ਾਇਆ ਕਰਨਾ ਹੈ। ਇਸ ਨੂੰ ਅਕਸਰ ਨਾਕਾਰਾਤਮਕ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਵੇਂ, ‘don’t reinvent the wheel’.
ਚਲੋ ਕੁਝ ਉਦਾਹਰਣਾਂ ਸੁਣਦੇ ਹਾਂ।

Examples
Don't reinvent the wheel; we already have a plan that seems to work well.

He spent days working out the new course syllabus when we had planned it already – he's just reinvented the wheel!

Nancy's new idea is just the same as the old one – she's just reinvented the wheel!

ਰਾਜਵੀਰ
ਤੁਹਾਨੂੰ ਇਸਦੀ ਸਮਝ ਆਈ? ਪਹਿਲੀ ਉਦਾਹਰਣ ਵਿੱਚ ਉਹਨਾਂ ਦਾ ਪੁਰਾਣਾ ਪਲੈਨ ‘plan’ ਜੋ ਲੰਬਾ ਸਮਾਂ ਪਹਿਲਾਂ ਬਣਾਇਆ ਗਿਆ ਸੀ ਹਾਲੇ ਵੀ ਕੰਮ ਕਰ ਰਿਹਾ ਹੈ ਯਾਨੀ ‘works’। ਤਾਂ ਉਹਨਾਂ ਨੂੰ ਇਸ ̓ਤੇ ਦੁਬਾਰਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂ ਉਹਨਾਂ ਨੂੰ ‘reinvent the wheel’ ਕਰਨ ਦੀ ਲੋੜ ਨਹੀਂ ।
ਦੂਸਰੀ ਉਦਾਹਰਣ ਵਿੱਚ ਪੁਰਾਣਾ ਸਲੇਬਸ ‘course syllabus’ ਹਾਲੇ ਵੀ ਕੰਮ ਕਰ ਰਿਹਾ ਹੈ ‘wheel’ ਦੀ ਤਰ੍ਹਾਂ। ਅਤੇ ਕੋਲਿਨ ਨੇ ਇਸ ਨੂੰ ਦੁਬਾਰਾ ਬਣਾਇਆ ‘reinvented’।
ਨੈਂਸੀ ਦਾ idea ਪਹਿਲਾਂ ਵਾਲਾ ਹੀ ਹੈ ਜਾਣੀ ਉਸ ਨੇ ਕੁਝ ਨਵਾਂ ਨਹੀਂ ਕੀਤਾ ਬਲਕਿ ‘wheel’ ਨੂੰ ‘reinvent’ ਹੀ ਕੀਤਾ ।
ਚਲੋ ਹੁਣ ਫ਼ੇਫ਼ੇ ਅਤੇ ਨੇਲ਼ ਨੂੰ ਦੁਬਾਰਾ ਸੁਣਦੇ ਹਾਂ।

Feifei
So to reinvent the wheel means 'to waste time and effort doing something that someone has done before'. Now let me show you that old script…

Neil
Oh yeah. Let's have a look. Arrives late… drinks coffee… I tell a joke… you're right Feifei, this is almost the same script. I'll just copy the idea for today's script.

Feifei
Actually, maybe you shouldn't reinvent the wheel - and start writing something new and original.

Neil
Sorry - we're out of time Feifei.

ਰਾਜਵੀਰ
ਤਾਂ ਸ਼ਾਇਦ ਇਹ ਹੀ ਚੰਗਾ ਹੈ ਕਿ ਨੇਲ਼ ਨੂੰ reinvent the wheel ਕਰਨ ਦੀ ਜ਼ਰੂਰਤ ਨਹੀਂ ਅਤੇ ਅਗਲੇ ਐਪੀਸੋਡ ਲਈ ਨਵੀਂ ਸਕਪ੍ਰਿਟ ਲਿਖੇ। ਅੱਜ ਅਸੀਂ ਸਿੱਖਿਆ ‘reinvent the wheel’ ਵਾਕ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਜਦੋਂ ਕਹਿਣਾ ਹੋਵੇ ਕਿ ਕਿਸੇ ਕੰਮ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ। ਤੁਸੀਂ ਕਿਸੇ ਨੂੰ reinvent the wheel ਦੀ ਸਲਾਹ ਕਦੋਂ ਦਿੱਤੀ ਸੀ। ਚਲੋ ਤੁਸੀਂ ਸੋਚੋ ਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ ‘English Expressions’ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ। Bye bye.

 

Check what you’ve learned by selecting the correct option for the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।

Reinvent the wheel

3 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Expressions, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ English Expressions ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

 • script
  ਸਕ੍ਰਿਪਟ
  reinvent
  ਮੁੜ ਖੋਜ ਕਰਨਾ
  wheel
  ਪਹੀਆ
  waste time
  ਵਕਤ ਦੀ ਬਰਬਾਦੀ
  syllabus
  ਸਿਲੇਬਸ