Learning English

Inspiring language learning since 1943

English Change language

Session 40

Listen to find out how to use 'borrow' and 'lend' in English.
ਉਧਾਰ ਦੇਣ ਜਾਂ ਲੈਣ ਲਈ ਸੰਬੰਧੀ ਅੰਗਰੇਜ਼ੀ ਵਿੱਚ ਗੱਲ ਕਰਨਾ ਸਿੱਖਣ ਲਈ ਸੁਣੋ।

Session 40 score

0 / 4

  • 0 / 4
    Activity 1

Activity 1

How do I borrow and lend things?

ਅਲੱਗ ਅਲੱਗ ਲੋਕਾਂ ਨੂੰ ਸੁਣੋ ਜੋ ਕਿਸੇ ਤੋਂ ਉਧਾਰ ਲੈ ਰਹੇ ਹਨ ਜਾਂ ਕਿਸੇ ਨੂੰ ਉਧਾਰ ਦੇ ਰਹੇ ਹਨ। ਹੇਠਾਂ ਦਿੱਤੇ ਸ਼ਬਦਾਂ ਨੂੰ ਉਹਨਾਂ ਦੇ ਬੋਲੇ ਅਨੁਸਾਰ ਤਰਤੀਬ ਵਿੱਚ ਰੱਖੋ:

  • money
  • pen
  • book
  • clothes 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ।

Sam
Welcome, everyone! 

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿਸੇ ਤੋਂ ਉਧਾਰ ਲੈਣ ਲੱਗਿਆਂ ਜਾਂ ਕਿਸੇ ਨੂੰ ਉਧਾਰ ਦੇਣ ਲੱਗਿਆਂ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਗੱਲ ਕਰੀਏ। ਦੋ ਅਹਿਮ ਸ਼ਬਦ ਹਨ  'to borrow' ਮਤਲਬ ਉਧਾਰ ਲੈਣਾ ਅਤੇ 'to lend' ਯਾਨੀ ਕਿ  ਉਧਾਰ ਦੇਣਾ। ਚਲੋ ਦੇਖਦੇ ਹਾਂ ਇੰਨਾਂ ਵਾਕਾਂ ਵਿੱਚ ਇੰਨਾਂ ਸ਼ਬਦਾਂ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ।

Sam
Yes! Listen to these four examples – two use 'borrow' and two use 'lend'. 

ਰਾਜਵੀਰ
ਇਥੇ ਉਹ ਕਿੰਨਾਂ ਚੀਜ਼ਾਂ ਬਾਰੇ ਗੱਲ ਕਰ ਰਹੇ ਹਨ? ਅਸੀਂ ਚਾਰ ਅਲੱਗ ਅਲੱਗ ਵਾਕਾਂ ਨੂੰ ਸੁਣਾਂਗੇ।

  • Could I quickly borrow your pen? Thanks! 
  • My sister and I borrow clothes from our mother all the time! 
  • Would you like me to lend you that book? I can bring it tomorrow. 
  • I forgot my wallet so Max lent me £5 for lunch.

Sam
Did you hear the four things? They were a 'pen', 'clothes', a 'book' and '£5'.

ਰਾਜਵੀਰ
Yes! ਚਲੋ ਪਹਿਲਾਂ 'borrow' ਸ਼ਬਦ ਤੋਂ ਸ਼ੁਰੂ ਕਰਦੇ ਹਾਂ। ਜਦੋਂ ਅਸੀਂ 'I' ਜਾਂ 'we' ਕਰਤਾ ਨਾਲ 'borrow' ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਬਾਅਦ ਵਿੱਚ ਉਸ ਚੀਜ਼ ਬਾਰੇ ਦੱਸਿਆ ਜਾਂਦਾ ਹੈ ਜਿਹੜੀ ਉਧਾਰ ਮੰਗੀ ਗਈ ਹੋਵੇ ਜਿਵੇਂ ਕਿ 'a pen' ਜਾਂ 'clothes'। ਪਹਿਲੇ ਦੋ ਵਾਕਾਂ ਨੂੰ ਦੁਬਾਰਾ ਸੁਣਦੇ ਹਾਂ।ਧਿਆਨ ਦੇਣਾ ਕਿ 'borrow' ਤੋਂ ਪਹਿਲਾਂ ਤੇ ਬਾਅਦ ਵਿੱਚ ਕਿੰਨਾ ਸ਼ਬਦਾਂ ਦੀ ਵਰਤੋਂ ਕੀਤੀ ਗਈ। 

  • Could I quickly borrow your pen? Thanks!
  • My sister and I borrow clothes from our mother all the time!

Sam
So, as you'd expect, the subjects – 'I' and 'my sister and I' – go before the verb. And the things – 'your pen' and 'clothes' – go after. 

ਰਾਜਵੀਰ
ਇਸ ਵਾਕ ਰਚਨਾ ਵਿੱਚ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਉਧਾਰ ਕਿਸ ਤੋਂ ਮੰਗ ਰਹੇ ਹੋ। ਜਿਵੇਂ ਪਹਿਲੀ ਉਦਾਹਰਣ ਵਿੱਚ ਇਹ ਨਹੀਂ ਦੱਸਿਆ ਗਿਆ ਸੀ:

Could I quickly borrow your pen? Thanks!

ਰਾਜਵੀਰ
ਪਰ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕਿਸ ਤੋਂ ਉਧਾਰ ਲੈ ਰਹੇ ਹੋ ਤਾਂ ਦੱਸ ਵੀ ਸਕਦੇ ਹੋ। ਇਹ ਵਾਕ ਸੁਣੋ। 

My sister and I borrow clothes from our mother all the time!

ਰਾਜਵੀਰ
ਅਸੀਂ 'from' ਸ਼ਬਦ ਦੀ ਵਰਤੋਂ ਉਸ ਵਿਅਕਤੀ ਬਾਰੇ ਦੱਸਣ ਲਈ ਕਰਦੇ ਹਾਂ ਜਿਸ ਤੋਂ ਅਸੀਂ ਕੋਈ ਚੀਜ਼ ਲੈਂਦੇ ਹਾਂ। 

Sam
OK, so let's quickly practise the pronunciation together. The important words are 'borrow' and the thing. Please repeat after me:

Could I borrow your pen? 

My sister and I borrow clothes from our mother. 

ਰਾਜਵੀਰ
Great! ਚਲੋ ਹੁਣ 'lend' ਸ਼ਬਦ ਦੀ ਵਰਤੋਂ ਸਿੱਖਦੇ ਹਾਂ। ਅਸੀਂ ਇਸ ਸ਼ਬਦ ਦੀ ਵਰਤੋਂ ਉਹਨਾਂ ਚੀਜ਼ਾਂ ਬਾਰੇ ਦੱਸਣ ਲਈ ਕਰਦੇ ਹਾਂ ਜਿਹੜੀਆਂ ਅਸੀਂ ਕਿਸੇ ਨੂੰ ਦਿੰਦੇ ਹਾਂ। ਇਹ ਵਾਕ ਸੁਣੋ ਇਹਨਾਂ ਵਿੱਚ ਕਿੰਨੇ ਲੋਕਾਂ ਬਾਰੇ ਦੱਸਿਆ ਗਿਆ ਹੈ। 

  • Would you like me to lend you that book? I can bring it tomorrow.
  • I forgot my wallet so Max lent me £5 for lunch.

ਰਾਜਵੀਰ
ਤਾਂ ਇਸਦਾ ਮਤਲਬ ਅਸੀਂ 'lend' ਸ਼ਬਦ ਨਾਲ ਦੋ ਵਿਅਕਤੀਆਂ ਬਾਰੇ ਵੀ ਦੱਸਾਂਗੇ ਪਹਿਲਾ ਕਰਤਾ ਜੋ ਚੀਜ਼ ਦੇ ਰਿਹਾ ਹੈ ਅਤੇ ਦੂਸਰਾ ਜੋ ਲੈ ਰਿਹਾ ਹੈ। 

Sam
Yes, so 'I lend you a book' and 'Max lent me £5'. With 'lend' you have to say the person and the thing after the verb.

Let's practise that together:

Would you like me to lend you that book?

Max lent me £5.

ਰਾਜਵੀਰ
ਸ਼ੁਕਰੀਆ ਸੈਮ। ਚਲੋ ਹੁਣ ਕੁਝ ਪ੍ਰੈਕਟਿਸ ਕੀਤੀ ਜਾਵੇ। ਆਪਣੇ ਕਿਸੇ ਦੋਸਤ ਤੋਂ ਉਸਦਾ 'phone' ਉਧਾਰ ਮੰਗੋ। ਤੇ ਪ੍ਰਸ਼ਨ ਸ਼ੁਰੂ ਕਰਨ ਲਈ 'Can I…' ਸ਼ਬਦਾਂ ਦੀ ਵਰਤੋਂ ਕਰਨਾ। ਅਤੇ ਵਾਕ ਵਿੱਚ 'borrow' ਸ਼ਬਦ ਵੀ ਜੋੜਨਾ। ਸੈਮ ਤੁਸੀਂ ਵੀ ਇੱਕ ਵਾਕ ਬਣਾਓ। 

Sam
Can I borrow your phone?

ਰਾਜਵੀਰ
ਹੁਣ ਉਹ ਹੀ ਪ੍ਰਸ਼ਨ ਦੁਬਾਰਾ ਪੁੱਛੋ ਪਰ ਇਸ ਵਾਰ'lend' ਸ਼ਬਦ ਦੀ ਵਰਤੋਂ ਕਰੋ। ਤੁਸੀਂ ਵਾਕ 'Can I…' ਜਾਂ 'Can you…' ਸ਼ਬਦਾਂ ਵਿੱਚੋਂ ਕਿਸ ਦੀ ਵਰਤੋਂ ਕਰੋਗੇ। ਯਾਦ ਰੱਖੋ ਤੁਸੀਂ 'lend' ਸ਼ਬਦ ਤੋਂ ਬਾਅਦ ਤੁਸੀਂ 'phone' ਸ਼ਬਦ ਦਾ ਇਸਤੇਮਾਲ ਕਰਨਾ। 

Sam
Can you lend me your phone? 

ਰਾਜਵੀਰ
Great! Now you can 'lend' and 'borrow' anything! 

Sam
Except money! You should never lend, or borrow, money. 

ਰਾਜਵੀਰ
ਹਾ ਹਾ ਹਾ। ਚੰਗੀ ਸਲਾਹ ਹੈ। ਅੱਜ ਲਈ ਇੰਨਾ ਹੀ, join us next time for more How do I…. Bye! 

Learn more

1. ਸ਼ਬਦਾਂ 'borrow' ਅਤੇ 'lend' ਵਿੱਚ ਕੀ ਫ਼ਰਕ ਹੈ?

ਜਦੋਂ ਅਸੀਂ 'borrow' ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਇਸਦਾ ਅਰਥ ਕਿ ਕਰਤਾ ਨੇ ਕੋਈ ਚੀਜ਼ ਉਧਾਰ ਲਈ ਹੈ ਜਾਂ ਲੈਂਣੀ ਹੈ।

  • Can I borrow your pen? ਇਸ ਵਾਕ ਵਿੱਚ 'I' is the subject, so 'I' receive 'your pen'.
  • Laura borrowed my favourite jumper. ਇਸ ਵਾਕ ਵਿੱਚ ' Laura' is the subject, so she receives 'my favourite jumper'.

ਜਦੋਂ ਅਸੀਂ 'lend', ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਇਸ ਵਿੱਚ ਕਰਤਾ ਕੋਈ ਚੀਜ਼ ਉਧਾਰ ਦੇਣ ਵਾਲਾ ਹੈ।

  • Can you lend me your pen? ਇਸ ਵਾਕ ਵਿੱਚ 'You' is the subject, so 'you' give 'your pen'.
  • I lent Laura my favourite jumper. ਇਸ ਵਾਕ ਵਿੱਚ ' I' am the subject, so 'I' give 'my favourite jumper'.

2. ਵਾਕ ਬਣਾਉਦੇ ਸਮੇਂ 'borrow' ਅਤੇ 'lend' ਸ਼ਬਦਾਂ ਦੇ ਇਸਤੇਮਾਲ ਵਿੱਚ ਕੀ ਫ਼ਰਕ ਹੁੰਦਾ ਹੈ?

ਜਦੋਂ ਅਸੀਂ 'borrow', ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਨਾਲ ਸਿਰਫ਼ ਉਧਾਰ ਲਈ ਜਾਣ ਵਾਲੀ ਚੀਜ਼ ਬਾਰੇ ਦੱਸਿਆ ਜਾਂਦਾ ਹੈ।

• Can I borrow your pen? ਇਸ ਵਾਕ ਵਿੱਚ 'your pen' is the object of the sentence.
• Laura borrowed my favourite jumper. ਇਸ ਵਾਕ ਵਿੱਚ 'my favourite jumper' is the object of the sentence.

ਜਦੋਂ ਤੁਸੀਂ ਦੱਸਣਾ ਹੋਵੇ ਕਿ ਕਿਸ ਤੋਂ ਚੀਜ਼ ਉਧਾਰ ਲਈ ਤਾਂ 'from' ਸ਼ਬਦ ਦੀ ਵਰਤੋਂ ਨਾਲ ਉਸ ਵਿਅਕਤੀ ਦਾ ਨਾਮ ਦੱਸ ਸਕਦੇ ਹੋ।

• Can I borrow your pen from you?
• Laura borrowed my favourite jumper from me.

ਸ਼ਬਦ 'lend', ਤੋਂ ਬਾਅਦ ਅਸੀਂ ਉਧਾਰ ਲਈ ਜਾਣ ਵਾਲੀ ਚੀਜ਼ ਅਤੇ ਜਿਸ ਤੋਂ ਉਧਾਰ ਲੈ ਰਹੇ ਹਾਂ ਉਸ ਵਿਅਕਤੀ  ਬਾਰੇ ਦੱਸਦੇ ਹਾਂ। 

• Can you lend me your pen? ਇਸ ਵਾਕ ਵਿੱਚ 'me' is the person and 'your pen' is the item/ thing.
• I lent Laura my favourite jumper. ਇਸ ਵਾਕ ਵਿੱਚ'Laura' is the person and 'my favourite jumper' is the item/ thing.

How do I borrow and lend things?

4 Questions

Choose the correct option
ਸਹੀ ਜੁਆਬ ਚੁਣੋ। 

Congratulations you completed the Quiz
Excellent! Great job! Bad luck! You scored:
x / y

Do you ever borrow clothes from other people? Are you comfortable lending other people money? Come and tell us on our Facebook group.
ਕੀ ਤੁਸੀਂ ਕਦੇ ਕਿਸੇ ਤੋਂ ਕੱਪੜੇ ਉਧਾਰ ਲਏ? ਕੀ ਤੁਸੀਂ ਲੋਕਾਂ ਨੂੰ ਪੈਸੇ ਉਧਾਰ ਦਿੰਦਿਆਂ ਸੌਖਾ ਮਹਿਸੂਸ ਕਰਦੇ ਹੋ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • money
    ਪੈਸਾ

    a pen
    ਇੱਕ ਪੈਨੱ

    a book
    ਇੱਕ ਕਿਤਾਬ

    clothes
    ਕੱਪੜੇ

    my wallet
    ਮੇਰਾ ਪਰਸ 

    to forget
    ਭੁੱਲ ਜਾਣਾ