Session 25

Listen to find out how to talk about your journey to school or work.
ਸਕੂਲ ਜਾਂ ਦਫ਼ਤਰ ਤੱਕ ਦੇ ਸਫ਼ਰ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

Session 25 score

0 / 3

  • 0 / 3
    Activity 1

Activity 1

How do I talk about my journey to school or work?

How do you travel to school or work? Listen to this programme to find out how to talk about your morning commute in English.
ਤੁਸੀਂ ਸਕੂਲ ਜਾਂ ਕੰਮ ਤੇ ਕਿਸ ਤਰ੍ਹਾਂ ਜਾਂਦੇ ਹੋ? ਸਵੇਰ ਸਮੇਂ ਤੁਸੀਂ ਸਕੂਲ ਜਾਂ ਦਫ਼ਤਰ ਤੱਕ ਦੇ ਸਫ਼ਰ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

Show transcript Hide transcript

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ। 

Sam
Welcome back, everyone! 

ਰਾਜਵੀਰ
ਅਸੀਂ ਸਾਰੇ ਹੀ ਰੋਜ਼ ਸਵੇਰੇ ਆਪੋ ਆਪਣੇ ਕੰਮਾਂ ਤੇ ਆਉਂਦੇ ਹਾਂ ਅਤੇ ਬੱਚੇ ਸਕੂਲਾਂ ਨੂੰ ਦੌੜਦੇ ਹਨ। ਅੱਜ ਅਸੀਂ ਸਿੱਖਾਂਗੇ ਆਪਣੇ ਇਸ ਸਫ਼ਰ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਣਾ ਹੈ। ਫ਼ਿਲਹਾਲ ਲਈ ਆਪਾਂ ਇਹਨਾਂ ਲੋਕਾਂ ਨੂੰ ਸੁਣਦੇ ਹਾਂ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਸਫ਼ਰ ਬਾਰੇ ਦੱਸਣ ਦਾ ਸਭ ਤੋਂ ਵਧੀਆਂ ਤਰੀਕਾ ਕਿਹੜਾ ਹੈ।

I often walk to work but sometimes I cycle.
I drive to work. It takes one hour.
I go to school by bus. I set off at 7 o'clock. 

ਰਾਜਵੀਰ
ਕੀ ਤੁਹਾਨੂੰ ਸਮਝ ਆਇਆ? ਕੋਈ ਆਪਣੇ ਕੰਮ ਤੇ ਤੁਰ ਕੇ ਜਾਂਦਾ ਹੈ ਕੋਈ ਕਦੇ ਕਦਾਈਂ ਸਾਈਕਲ ਤੇ ਜਾਂਦਾ ਹੈ ਜਾਂ ਫ਼ਿਰ ਕੋਈ ਡਰਾਈਵ ਕਰ ਰਿਹਾ ਹੈ ਅਤੇ ਬੱਚੇ ਸਕੂਲ ਬੱਸ ਤੇ ਜਾ ਰਹੇ ਹਨ।
ਤਾਂ ਸੈਮ ਕੀ ਆਪਾਂ ਉਹਨਾਂ ਦੁਆਰਾ ਇਸਤੇਮਾਲ ਕੀਤੀ ਗਈ ਭਾਸ਼ਾ ਨੂੰ ਸਮਝੀਏ?

Sam
Yes, let's listen to the first person again. What two verbs does he use to talk about how he gets to work? 

I often walk to work but sometimes I cycle. 

ਰਾਜਵੀਰ
ਇਸ ਨੇ ਕਿਰਿਆ'walk' ਅਤੇ 'cycle' ਦੀ ਵਰਤੋਂ ਕੀਤੀ। 

Sam
So you can say 'I walk to work or school' or 'I cycle to work or school'. Let's quickly practise that. Repeat after me: 

I walk to work.

I cycle to school.

The next person also uses a verb to say that they go by car – can you remember the verb? Let's listen again. 

I drive to work. 

ਰਾਜਵੀਰ
ਇਥੇ 'drive' ਦਾ ਅਰਥ ਹੈ ਕੋਈ ਵਾਹਨ ਕਾਰ ਜਾਂ ਸਕੂਟਰ ਵਗੈਰਾ ਚਲਾ ਕੇ ਜਾਣਾ। ਉਹਨਾਂ ਨੇ ਇਹ ਵੀ ਦੱਸਿਆ ਕਿ ਸਫ਼ਰ ਵਿੱਚ ਸਮਾਂ ਕਿੰਨਾਂ ਲੱਗਦਾ ਹੈ।

I drive to work. It takes one hour.

Sam
She says 'it takes one hour', so we can use the phrase 'it takes...' with a timeframe to talk about the length of a journey.

For example, 'it takes twenty minutes' or 'it takes three hours'. Let's quickly practise that. Repeat after me: 

It takes one hour. 

ਰਾਜਵੀਰ
ਹਾਂ ਤਾਂ ਤੁਸੀਂ ਕਿੰਨਾ ਲੰਬਾ ਸਫ਼ਰ ਕਰਦੇ ਹੋ ਇਸ ਬਾਰੇ ਦੱਸਣ ਲਈ ਸ਼ਬਦਾਂ 'it takes…' ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅਸੀਂ ਇਹ ਕਿਸੇ ਵੀ ਕਿਸਮ ਦੇ ਵਾਹਨ ਨਾਲ ਇਸਤੇਮਾਲ ਕਰ ਸਕਦੇ ਹਾਂ।
ਆਖਰੀ ਗੱਲ ਦੁਬਾਰਾ ਸੁਣਦੇ ਹਾਂ ਉਹਨਾਂ ਨੇ 'public transport' ਬਾਰੇ ਦੱਸਿਆ। ਕੀ ਤੁਹਾਨੂੰ ਯਾਦ ਹੈ? Let's listen again.

Let's listen again.

I go to school by bus.

Sam
Yes, so with public transport, you can say 'I go to school by...' or 'I go to work by…' and then give the type of transport. 

Let's practise that. Repeat after me, please:

I go to work by bus.

I go to work by train.

I go to school by taxi.

ਰਾਜਵੀਰ
ਉਹਨੇ ਇਹ ਦੱਸਣ ਲਈ ਕਿ ਸਵੇਰੇ ਕਿੰਨੇ ਵਜੇ ਸਫ਼ਰ ਸ਼ੁਰੂ ਕਰਦਾ ਹੈ ਇੱਕ 'phrasal verb' ਦੀ ਵਰਤੋਂ ਕੀਤੀ। ਚਲੋ ਦੁਬਾਰਾ ਸੁਣਦੇ ਹਾਂ? 

I go to school by bus. I set off at 7 o'clock.

Sam
So he used the phrasal verb 'set off' which means 'begin a journey'. So we can say 'I set off at…' followed by the time we leave the house in the morning.

Let's practise. Repeat after me: 

I set off…

I set off at 6 o'clock.

ਰਾਜਵੀਰ
Thanks, Sam. ਹੁਣ ਕੁਝ ਪ੍ਰੈਕਟਿਸ ਹੋਣੀ ਚਾਹੀਦੀ ਹੈ।

ਤੁਹਾਡੇ ਕਿਸੇ ਦੋਸਤ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਕੰਮ ਤੇ ਕਿਸ ਤਰ੍ਹਾਂ ਜਾਂਦੇ ਹੋ।ਉਸਨੂੰ ਦੱਸੋ ਕਿ ਟਰੇਨ ਰਾਹੀਂ ਜਾਂਦੇ ਹੋ। ਜੋ ਵੀ ਕਹੋ ਚੈੱਕ ਕਰਨ ਲਈ ਬਾਅਦ ਵਿੱਚ ਸੈਮ ਦਾ ਕਿਹਾ ਸੁਣ ਲੈਣਾ।

Sam
I go to work by train.

ਰਾਜਵੀਰ
Great! ਹੁਣ ਆਪਣੇ ਦੋਸਤ ਨੂੰ ਦੱਸੋ ਕਿ ਤੁਸੀਂ ਆਪਣਾ ਸਫ਼ਰ 6 ਵਜੇ ਸ਼ੁਰੂ ਕਰਦੇ ਹੋ।

Sam
I set off at 6 o'clock.

ਰਾਜਵੀਰ
ਇਹ ਵੀ ਦੱਸੋ ਕਿ ਤੁਹਾਨੂੰ ਸਫ਼ਰ ਵਿੱਚ 30 ਮਿੰਟ ਲੱਗਦੇ ਹਨ। 

Sam
It takes 30 minutes.

ਰਾਜਵੀਰ
Well done! ਤੁਸੀਂ ਆਪਣੇ ਕੰਮ ਤੇ ਪਹੁੰਚਣ ਬਾਰੇ ਕਿਸ ਤਰ੍ਹਾਂ ਦੱਸੋਗੇ। 

Sam
Yes, so come and tell us about your journey to school or work on our Facebook page. 

ਰਾਜਵੀਰ
Bye!

Learn more

1. ਆਪਣੇ ਘਰ ਤੋਂ ਕੰਮ ਜਾਂ ਸਕੂਲ ਤੱਕ ਦੇ ਸਫ਼ਰ ਬਾਰੇ ਦੱਸਣ ਲਈ ਕਿਹੜੇ ਕਿਰਿਆਤਮਕ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ?

ਤੁਸੀਂ ਇੰਨਾਂ ਵਿੱਚੋਂ ਕੋਈ ਵੀ ਕਿਰਿਆਤਮਕ ਸ਼ਬਦ ਇਸਤੇਮਾਲ ਕਰ ਸਕਦੇ ਹੋ

walk = ਤੁਰਨਾ
drive= ਚਲਾਉਣਾ ਡਰਾਈਵ
cycle – ਸਾਈਕਲ

with this structure: I _____ to school/work.

• I drive to school.
• I walk to work.

2. ਜੇ ਮੈਂ ਸਕੂਲ ਪਬਲਿਕ ਟ੍ਰਾਂਸਪੋਰਟ ਰਾਹੀਂ ਜਾਵਾਂ ਤਾਂ ਇਸ ਬਾਰੇ ਕਿਸ ਤਰ੍ਹਾਂ ਦੱਸਾਂ?

ਤੁਸੀਂ ਕਹਿ ਸਕਦੇ ਹੋ: I go to school/work by____ (type of transport)

• I go to school by bus.
• I go to work by train.

3. ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸਾਂ ਕਿੰਨੇ ਵਜੇ ਕੰਮ ਤੇ ਜਾਂਦਾ ਹਾਂ?

ਤੁਸੀਂ ਕਿਰਿਆਤਮਕ ਸ਼ਬਦਾਂ 'set off' ਤੋਂ ਬਾਅਦ 'at' ਦੀ ਵਰਤੋਂ ਕਰੋ ਅਤੇ ਸਮੇਂ ਬਾਰੇ ਦੱਸੋ।

• I set off at 7 o'clock every morning.

4. ਮੈਂ ਸਵੇਰੇ ਕਿੰਨੇ ਸਮੇਂ ਵਿੱਚ ਆਪਣੇ ਕੰਮ ਤੇ ਪਹੁੰਚਦਾ ਹਾਂ ਇਸ ਬਾਰੇ ਕਿਸ ਤਰ੍ਹਾਂ ਦੱਸਾਂ?

ਤੁਸੀਂ ਕਹਿ ਸਕਦੇ ਹੋ: 'it takes + ਸਮਾਂ

It takes one hour.
It takes twenty minutes.

How do I talk about my journey to school or work?

3 Questions

Complete the gaps in these sentences.
ਖਾਲੀ ਥਾਂਵਾਂ ਭਰ ਕੇ ਵਾਕ ਪੂਰਾ ਕਰੋ।

Congratulations you completed the Quiz
Excellent! Great job! Bad luck! You scored:
x / y

Answer these questions about your journey to work or school. Come and tell us on our Facebook group!
ਸਕੂਲ ਜਾਂ ਕੰਮ ਤੱਕ ਦੇ ਸਫ਼ਰ ਸੰਬੰਧੀ ਪ੍ਰਸ਼ਨਾਂ ਦਾ ਜੁਆਬ ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਦਿਓ।

  • How do you get to school/work?
  • What time do you set off?
  • How long does it take?

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • train
    ਰੇਲ ਗੱਡੀ

    bus
    ਬੱਸ

    walk
    ਤੁਰਨਾ

    cycle
    ਸਾਈਕਲ

    drive
    ਡਰਾਈਵ

    set off
    ਸ਼ੁਰੂਆਤ ਕਰਨਾ