课程 14

Listen to find out how to book an appointment.
ਅੰੰਗਰੇਜ਼ੀ ਵਿੱਚ ਕਿਸੇ ਤੋਂ ਮਿਲਣ ਦਾ ਸਮਾਂ ਲੈਣਾ ਸਿੱਖਣ ਲਈ ਸੁਣੋ।

本单元得分 14

0 / 4

  • 0 / 4
    练习题 1

练习题 1

How do I book an appointment?

ਕਿਸੇ ਨਾਲ ਮਿਲਣ ਦਾ ਸਮਾਂ ਇੰਗਲਿਸ਼ ਵਿੱਚ ਨਿਰਧਾਰਿਤ ਕਰਨਾ ਸਿੱਖਣ ਲਈ ਗੱਲਬਾਤ ਸੁਣੋ ਅਤੇ ਫ਼ਿਰ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਜੁਆਬ ਦਿਓ। 

1. What day of the week is the appointment?
2. What time is the appointment?

 

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

显示文字稿 收起文字稿

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਫ਼ਿਲ।

Phil
Hello, everybody. Welcome!

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿਸੇ ਤੋਂ ਮਿਲਣ ਦਾ ਸਮਾਂ ਲੈਣ ਲਈ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਹੈ। ਚਲੋ ਸ਼ੁਰੂ ਕਰਦੇ ਹਾਂ ਇਹ ਗੱਲਬਾਤ ਸੁਣ ਕੇ ਜਿਸ ਵਿੱਚ ਅੰਗਰੇਜ਼ੀ ਵਿੱਚ ਮੁਲਾਕਾਤ ਲਈ ਸਮਾਂ ਨਿਰਧਾਰਿਤ ਕੀਤਾ ਜਾ ਰਿਹਾ ਹੈ। ਗੱਲਬਾਤ ਸੁਣੋ ਜੇ ਪੂਰੀ ਗੱਲ ਸਮਝ ਨਾ ਵੀ ਆਈ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। ਫ਼ਿਲਹਾਲ ਲਈ ਧਿਆਨ ਨਾਲ ਸਿਰਫ਼ ਇੰਨਾ ਸੁਣੋ ਕਿ ਉਹਨਾਂ ਦੇ ਮਿਲਣ ਦਾ ਸਮਾਂ ਤਹਿ ਹੋਇਆ ਜਾਂ ਨਹੀਂ?

Can I book an appointment for next Monday afternoon, please?

Yes, how about at 2:00 pm?

Perfect. See you then.

ਰਾਜਵੀਰ
ਕੀ ਉਸ ਲੜਕੀ ਨੇ ਮੁਲਾਕਾਤ ਦਾ ਸਮਾਂ ਨਿਰਧਾਰਿਤ ਕਰ ਲਿਆ? ਹਾਂ ਉਸਨੇ ਕਰ ਲਿਆ। ਤਾਂ ਫ਼ਿਲ ਹੁਣ ਆਪਾ ਮੁਲਾਕਾਤ ਨਿਰਧਾਰਿਤ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਨੂੰ ਸਮਝੀਏ?

Phil
Yes, good idea!

ਰਾਜਵੀਰ
ਪਹਿਲਾਂ ਲੜਕੀ ਮਿਲਣ ਲਈ ਸਮਾਂ ਲੈਣਾ ਚਾਹੁੰਦੀ ਸੀ। ਸੁਣੋ ਉਸਨੇ ਇਸ ਬਾਰੇ ਕਿਨ੍ਹਾਂ ਸ਼ਬਦਾਂ ਵਿੱਚ ਪੁੱਛਿਆ?

Can I book an appointment for next Monday afternoon, please?

Phil
Yes, we use the phrase ‘Can I…’ and combine it with ‘book an appointment?’ to make this request. Let’s practise it together. Repeat after me:

Can I book an appointment?

ਰਾਜਵੀਰ
ਪੁੱਛਣ ਸਮੇਂ ਉਸਨੇ ਇਹ ਵੀ ਨਾਲ ਹੀ ਦੱਸਿਆ, ਉਹ ਕਦੋਂ ਮਿਲਣਾ ਚਾਹੁੰਦੀ ਹੈ। ਕੀ ਉਸਨੇ ਕਿਹਾ ਸੀ ‘for next Monday afternoon’ ਜਾਂ ਫ਼ਿਰ ‘at next Monday afternoon’?

Can I book an appointment for next Monday afternoon, please?

Phil
It was ‘for’ next Monday afternoon.

ਰਾਜਵੀਰ
ਠੀਕ, ਇਹ ਦੱਸਣ ਲਈ ਕਿ ਅਸੀਂ ਕਿਹੜਾ ਸਮਾਂ ਚਾਹੁੰਦੇ ਹਾਂ, ਅਸੀਂ ‘for’ ਸ਼ਬਦ ਦੀ ਵਰਤੋਂ ਕਰਦੇ ਹਾਂ ਅਤੇ ਅਗਲੇ ਹਫ਼ਤੇ ਲਈ ‘next’ ਸ਼ਬਦ ਬੋਲਾਂਗੇ। ਫ਼ਿਰ ਅਸੀਂ ਦਿਨ ਅਤੇ ਉਸ ਤੋਂ ਬਾਅਦ ਸਮਾਂ ਜਿਵੇਂ ਸਵੇਰ ‘morning’ ਦੁਪਹਿਰ ‘afternoon’ ਜਾਂ ਸ਼ਾਮ ‘evening’ ਬਾਰੇ ਦੱਸਾਂਗੇ। ਠੀਕ ਹੈ ਜੇਕਰ ਤੁਸੀਂ ਅਗਲੇ ਮੰਗਲਵਾਰ ਸ਼ਾਮ ਨੂੰ ਮੁਲਾਕਾਤ ਦਾ ਸਮਾਂ ਨਿਰਧਾਰਿਤ ਕਰਨਾ ਹੋਵੋ, ਤਾਂ ਕੀ ਕਹੋਗੇ?

Phil
You would say…
Can I book an appointment for next Tuesday evening, please?

Let’s practise the whole question together. Listen and repeat after me:
Can I book an appointment for next Monday afternoon, please?

ਰਾਜਵੀਰ
ਚਲੋ ਹੁਣ ਪਤਾ ਕਰਦੇ ਹਾਂ ਦੂਸਰੇ ਵਿਅਕਤੀ ਨੇ ਸਮਾਂ ਤਹਿ ਕਰਨ ਲੱਗਿਆਂ ਕੀ ਕਿਹਾ ਸੀ।

Yes, how about at 2:00 pm?

ਰਾਜਵੀਰ
ਉਸਨੇ ਕਿਹਾ ਦੁਪਹਿਰ ਦੋ ਵਜੇ, ‘How about…’ ‘ਇਸ ਬਾਰੇ…’ ਜਦੋਂ ਪੁੱਛਣਾ ਹੋਵੇ ਕਿ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਮਤਲਬ ਤੁਹਾਡਾ ਇਸ ਬਾਰੇ ਕੀ ਸੁਝਾਅ ਹੈ ਤਾਂ ਅਸੀਂ ਸ਼ਬਦ ‘How about…’ ਦੀ ਵਰਤੋਂ ਕਰਦੇ ਹਾਂ। ਹਾਂ।

Phil
Let’s practise suggesting the time of the appointment. Listen and repeat after me:

How about at 2pm?

ਰਾਜਵੀਰ
ਆਖਰੀ ਵਾਕ ਵਿੱਚ ਲੜਕੀ ਨੇ ਕੀ ਕਿਹਾ ਸੀ? ਕੀ ਉਹ ਸੁਝਾਏ ਗਏ ਸਮੇਂ ਉੱਤੇ ਮਿਲਣ ਲਈ ਸਹਿਮਤ ਹੋਈ?

Perfect, see you then.

Phil
She agreed!

ਰਾਜਵੀਰ
ਹਾਂ ਉਸਨੇ ਕਿਹਾ ‘perfect’ ਮਤਲਬ ਪੂਰੀ ਤਰ੍ਹਾਂ ਸਹੀ, ‘see you then’ ਯਾਨੀ ਫ਼ਿਰ ਮਿਲਦੇ ਹਾਂ। ਅਸੀਂ ‘then’ ਸ਼ਬਦ ਦੀ ਵਰਤੋਂ ਕਰਦੇ ਹਾਂ ਜਦੋਂ ਕਹਿਣਾ ਹੋਵੇ ਕਿ ਕਿਸੇ ਮਿੱਥੇ ਸਮੇਂ ਉੱਤੇ ਜਿਵੇਂ ਇਥੇ ਦੁਪਿਹਰ ਦੋ ਵਜੇ ਮਿਲਦੇ ਹਾਂ।

Phil
Let’s practise that final phrase. Repeat after me:
See you then!

Great, now it’s time for some practice!

ਰਾਜਵੀਰ
Okay, ਹੁਣ ਤੁਸੀਂ ਕੋਸ਼ਿਸ਼ ਕਰੋ। ਕੀ ਤੁਸੀਂ ਅਗਲੇ ਬੁੱਧਵਾਰ ਦੁਪਹਿਰ ਨੂੰ ਮੁਲਾਕਾਤ ਲਈ ਸਮਾਂ ਨਿਰਧਾਰਿਤ ਕਰ ਸਕਦੇ ਹੋ? ਸਮਾਂ ਤਹਿ ਕਰਨ ਲੱਗਿਆਂ ‘please’ ਸ਼ਬਦ ਦੀ ਵਰਤੋਂ ਕਰਨਾ ਨਾ ਭੁੱਲਣਾ। ਬਾਅਦ ਵਿੱਚ ਫ਼ਿਲ ਦਾ ਜੁਆਬ ਸੁਣ ਕੇ ਆਪਣਾ ਕਿਹਾ ਚੈੱਕ ਕਰ ਲੈਣਾ।

Phil
Can I make an appointment for Wednesday afternoon, please?

ਰਾਜਵੀਰ
ਹੁਣ ਆਪਣੇ ਆਪ ਹੀ ਖੁਦ ਨੂੰ ਜੁਆਬ ਦਿਓ ਅਤੇ ਸ਼ਾਮ ਚਾਰ ਵਜੇ ਮਿਲਣ ਦਾ ਸਮਾਂ ਠੀਕ ਰਹੇਗਾ ਜਾਂ ਨਹੀਂ ਇਸ ਬਾਰੇ ਪੁੱਛੋ। ਇਸ ਵਾਰ ਵੀ ਬਾਅਦ ਵਿੱਚ ਫ਼ਿਲ ਦਾ ਜੁਆਬ ਸੁਣ ਕੇ ਆਪਣਾ ਕਿਹਾ ਚੈੱਕ ਕਰ ਲੈਣਾ।

Phil
Yes, how about at 4:00pm?

ਰਾਜਵੀਰ
ਬਹੁਤ ਵਧੀਆ, ਚਲੋ ਇਸ ਸਮੇਂ ਉੱਤੇ ਮਿਲਣਾ ਨਿਸ਼ਚਿਤ ਕਰਦੇ ਹਾਂ। ਵਾਕ ਸ਼ੁਰੂ ਕਰਨ ਲਈ ‘perfect’ ਸ਼ਬਦ ਦੀ ਵਰਤੋਂ ਕਰਨਾ। ਹਰ ਵਾਰ ਦੀ ਤਰ੍ਹਾਂ ਬਾਅਦ ਵਿੱਚ ਫ਼ਿਲ ਦਾ ਜੁਆਬ ਸੁਣਨਾ।

Phil
Perfect. See you then!

Great, now you’re ready to make an appointment!

ਰਾਜਵੀਰ
Well done, ਅਗਲੇ ਹਫ਼ਤੇ ‘How do I…’ ਦੇ ਨਵੇਂ ਐਪੀਸੋਡ ਨਾਲ ਫ਼ਿਰ ਮਿਲਦੇ ਹਾਂ। Bye!

Phil
Goodbye!

Learn more!

ਮੈਂ ਮਿਲਣ ਦਾ ਸਮਾਂ ਨਿਰਧਾਰਿਤ ਕਰਨ ਬਾਰੇ ਕਿਸ ਤਰ੍ਹਾਂ ਪੁੱਛਾਂ?
ਤੁਸੀਂ  ਬੇਨਤੀ ਕਰਨ ਲਈ 'Can I' ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਸਮਾਂ ਮੰਗਣ ਲਈ 'book an appointment' ਸ਼ਬਦਾਂ ਨੂੰ ਨਾਲ ਜੋੜ ਕੇ ਵਾਕ ਬਣਾਓ।

  • Can I book an appointment?

ਤੁਸੀਂ ਕਦੋਂ ਮਿਲਣਾ ਚਾਹੁੰਦੇ ਹੋ ਇਸ ਬਾਰੇ ਦੱਸਣ ਲਈ 'for' ਸ਼ਬਦ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਬਾਅਦ ਹਫ਼ਤੇ ਦੇ ਕਿਹੜੇ ਦਿਨ ਅਤੇ ਕਿਸ ਸਮੇਂ ਮਿਲਣਾ ਚਾਹੁੰਦੇ ਹੋ ਉਸ ਬਾਰੇ ਦੱਸੋ। ਉਦਾਹਰਣ ਵਜੋਂ:

  • Can I book an appointment for next Monday afternoon?
  • Can I book an appointment for Tuesday evening?

ਮੈਂ ਸਲਾਹ ਦੇਣ ਲਈ 'how about' ਸ਼ਬਦਾਂ ਦੀ ਵਰਤੋਂ ਕਿਸ ਤਰ੍ਹਾਂ ਕਰਾਂ?
ਤੁਸੀਂ ਇਹ ਸ਼ਬਦ ਮਿਲਣ ਦਾ ਸਮਾਂ ਨਿਰਧਾਰਿਤ ਕਰਨ ਸੰਬੰਧੀ ਸਲਾਹ ਦੇਣ ਲਈ ਵਰਤੋ ਸਕਦੇ ਹੋ। ਵਕਤ ਬਾਰੇ ਦੱਸਣ ਤੋਂ ਪਹਿਲਾਂ 'at' ਸ਼ਬਦ ਲਗਾਓ। 

  • How about at 3pm?
  • How about at 5pm?

ਅਸੀਂ ਸਮਾਂ ਤਹਿ ਕਰਨ ਦੇ ਨਾਲ ਨਾਲ ਜਿਸ ਮਕਸਦ ਲਈ ਮਿਲ ਰਹੇ ਹਾਂ 'how about' ਤੋਂ ਬਾਅਦ ਕਿਰਿਆਤਮਕ ਸ਼ਬਦ (v-ing form) ਨਾਲ ਉਸ ਬਾਰੇ ਵੀ ਦੱਸ ਸਕਦੇ ਹਾਂ। ਤਾਂ ਤੁਸੀਂ ਸਲਾਹ ਦੇ ਸਕਦੇ ਹੋ:

  • How about meeting at 2:00pm?
  • How about drinking coffee?           

'Then' ਸ਼ਬਦ ਦੀ ਸਹੀ ਵਰਤੋਂ ਕੀ ਹੈ?
ਗੱਲ ਕਰਦਿਆਂ ਸਮੇਂ ਬਾਰੇ ਦੱਸਣ ਲਈ 'then' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਜੇਕਰ ਕੋਈ ਪੁੱਛੇ, 'how about at 12:00pm?',ਅਤੇ ਤੁਸੀਂ ਬਾਰਾਂ ਵਜੇ ਮਿਲਣ ਲਈ ਤਿਆਰ ਹੋ ਤਾਂ ਤੁਸੀਂ ਜੁਆਬ ਦੇ ਸਕਦੇ ਹੋ 'see you then'.

How do I book an appointment

4 Questions

Choose the correct answer.
ਸਹੀ ਜੁਆਬ ਚੁਣੋ।

祝贺你完成了测验!
Excellent! 太棒了! Bad luck! 加分:
x / y

How about joining our Facebook group and learning English everyday!

ਸਾਡਾ ਫੇਸਬੁੱਕ ਗਰੁੱਪ ਜੁਆਇਨ ਕਰੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। 

Join us for our next episode of How do I…, when we will learn more useful language and practise your listening skills.

How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

本课词汇

  • book
    ਨਿਰਧਾਰਿਤ ਕਰਨਾ

    appointment
    ਕਿਸੇ ਤੋਂ ਮੁਲਾਕਾਤ ਲਈ ਸਮਾਂ ਲੈਣਾ

    how about…
    ਇਸ ਬਾਰੇ...

    perfect
    ਮੁਕੰਮਲ/ਬਿਲਕੁਲ

    see you then
    ਫ਼ਿਰ ਮਿਲਦੇ ਹਾਂ