课程 10

Listen to find out how to talk about your education.
ਆਪਣੀ ਪੜ੍ਹਾਈ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ। 

 

本单元得分 10

0 / 3

  • 0 / 3
    练习题 1

练习题 1

How do I…talk about my education?

ਸੁਣਨ ਤੋਂ ਪਹਿਲਾਂ ਸ਼ਬਦਾਵਲੀ ਸਮਝਣ ਲਈ Session Vocabulary ਪੜ੍ਹੋ। 
Which institutions have you gone to? How old were you when you started and left each one?
ਤੁਸੀਂ ਕਿਸ ਸੰਸਥਾ ਤੋਂ ਪੜ੍ਹੇ ਹੋ? ਤੁਸੀਂ ਕਿਸ ਉਮਰ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਕਿਸ ਵਿੱਚ ਖ਼ਤਮ ਕੀਤੀ?

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

显示文字稿 收起文字稿

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਸੈਮ ਹੈ। 

Sam
Hi, everybody. 

ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿ ਅਸੀਂ ਆਪਣੀ ਪੜ੍ਹਾਈ ਬਾਰੇ ਅਤੇ ਜਿੰਨਾਂ ਸੰਸਥਾਵਾਂ ਤੋਂ ਅਸੀਂ ਸਿੱਖਿਆ ਹਾਸਲ ਕੀਤੀ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਦੱਸ ਸਕਦੇ ਹਾਂ।ਹਰ ਵਾਰ ਦੀ ਤਰ੍ਹਾਂਸ਼ੂਰੁ ਕਰਦੇ ਹਾਂ ਇਹਨਾਂ ਲੋਕਾਂ ਨੂੰ ਸੁਣ ਕੇ ਜੋ ਆਪਣੇ ਬਾਰੇ ਕੁਝ ਦੱਸ ਰਹੇ ਹਨ। ਚਲੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਸ ਬਾਰੇ ਗੱਲ ਕਰ ਰਹੇ ਹਨ। 

  1. I started primary school when I was 6.
  2. I left high school when I was 18 to go to university.
  3. I graduated from Manchester University and I got a degree in engineering.
  4. I left secondary school when I was 16 and I went to college, where I got a certificate in business.

ਰਾਜਵੀਰ
ਹਾਂ, ਉਹ ਆਪੋ ਆਪਣੀ ਪੜ੍ਹਾਈ ਬਾਰੇ ਹੀ ਗੱਲ ਕਰ ਰਹੇ ਹਨ, ਨਹੀਂ? 

Sam
Yes, they used lots of different ways to talk about education. So let’s have a closer look! 

ਰਾਜਵੀਰ
ਚਲੋ ਪਹਿਲਾਂ ਅਲੱਗ ਅਲੱਗ ਸਿੱਖਿਆ ਸੰਸਥਾਵਾਂ ਦੇ ਨਾਵਾਂ ਨੂੰ ਹੀ ਸਮਝਦੇ ਹਾਂ, ਪ੍ਰਾਇਮਰੀ ਸਕੂਲ- primary school, ਸੈਕੰਡਰੀ ਸਕੂਲ- secondary school, ਹਾਈ ਸਕੂਲ, ਕਾਲਜ-college, ਯੂਨੀਵਰਸਿਟੀ- high school.

Sam
And what verbs did they use with these places? Let’s listen again – the verbs will come before the schools. 

I started primary school when I was 6.
I left secondary school when I was 16 and I went to college.

ਰਾਜਵੀਰ
ਠੀਕ ਤਾਂ ਅਸੀਂ ਸੁਣਿਆ, started ਜਿਸ ਦਾ ਅਰਥ ਹੈ ਸ਼ੁਰੂ ਕਰਨਾ, left ਮਤਲਬ ਛੱਡਣਾ ਅਤੇ went to ਦਾ ਅਰਥ ਹੈ ਗਿਆ ਸੀ। ਇਹ ਸਭ ਸ਼ਬਦ ਪੜ੍ਹਾਈ ਦੇ ਵੱਖ ਵੱਖ ਪੜਾਵਾਂ ਬਾਰੇ ਦੱਸਣ ਲਈ ਵਰਤੇ ਜਾਂਦੇ ਹਨ।

Sam
And these verbs are all in the past simple. Shall we practise the pronunciation? Please repeat after me:

I started primary school when I was 6.

I left secondary school when I was 16…

…and I went to college. 

ਰਾਜਵੀਰ
ਧਿਆਨ ਦਿਓ ਕਿ ਅਸੀਂ went ਤੋਂ ਬਾਅਦ ‘to’ ਸ਼ਬਦ ਦੀ ਵਰਤੋਂ ਕਰਦੇ ਹਾਂ। ਪਰ ਅਸੀਂ ਕਿਸੇ ਵੀ ਸਿੱਖਿਆ ਸੰਸਥਾ  ਬਾਰੇ ਦੱਸਣ ਲੱਗਿਆਂ ‘the’ ਦੀ ਵਰਤੋਂ ਨਹੀਂ ਕਰਦੇ ਹਾਂ।ਹਾਂ ਕੁਝ ਇੱਕ ਖਾਸ ਨਾਲ ਜ਼ਰੂਰ ਕੀਤੀ ਜਾਂਦੀ ਹੈ। ਚਲੋ ਸਮਝਣ ਲਈ ਸੁਣਦੇ ਹਾਂ ਕਿ ਆਪਣੀ ਪੜ੍ਹਾਈ ਬਾਰੇ ਕਿਸ ਤਰ੍ਹਾਂ ਦੱਸਿਆ ਜਾਵੇ। ਧਿਆਨ ਰੱਖਣਾ ਕਿ ਇਹਨਾਂ ਵਿੱਚ ਕਿਹੜਾ ਸ਼ਬਦ ਤੁਸੀਂ ਦੋ ਵਾਰ ਸੁਣਿਆ? 

I graduated from Manchester University.

I got a degree in engineering.

I got a certificate in business. 

Sam
Did you hear it? The verb they used twice was ‘got’. 

ਰਾਜਵੀਰ
ਹਾਂ, ਉਹਨੇ ‘got a degree in engineering’ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ got a certificate in business ਯਾਨੀ ਬਿਜ਼ਨੈੱਸ ਵਿੱਚ ਉਸਦੀ ਸਰਟੀਫ਼ਿਕੇਟ ਤੱਕ ਦੀ ਪੜ੍ਹਾਈ ਹੈ। ਧਿਆਨ ਦਿਓ ਕਿ ‘a degree’ ਅਤੇ ‘a certificate’ ਤੋਂ ਬਾਅਦ ਵਿਸ਼ੇ ਬਾਰੇ ਦੱਸਣ ਲਈ ਤੁਹਾਨੂੰ ‘in’ ਦੀ ਵਰਤੋਂ ਕਰਨੀ ਪਵੇਗੀ। ਇਸ ਤੋਂ ਇਲਾਵਾ ਅਸੀਂ ਕਿਰਿਆਤਮਕ ਸ਼ਬਦ ਸੁਣਿਆ ‘graduated’ ਜਿਸਦਾ ਅਰਥ ਹੈ ਕਿ ਗਰੈਜ਼ੂਏਸ਼ਨ ਤੱਕ ਦੀ ਪੜ੍ਹਾਈ ਖ਼ਤਮ ਹੋ ਚੁੱਕੀ ਹੈ। 

Sam
And after ‘graduated’, it’s important to remember to use ‘from’ before the name of the place. Let’s practise saying these altogether. Repeat after me: 

I got a degree in engineering.

I got a certificate in business.

I graduated from Manchester University.

ਰਾਜਵੀਰ
Great! ਤੇ ਹਾਂ ਇੱਕ ਹੋਰ ਗੱਲ। ਉਹਨਾਂ ਨੇ ਸਿੱਖਿਆ ਦੇ ਨਾਲ ਨਾਲ ਉਮਰ ਬਾਰੇ ਕਿਸ ਤਰ੍ਹਾਂ ਦੱਸਿਆ?

ਚਲੋ ਇਸ ਨੂੰ ਸਮਝਣ ਲਈ ਵੀ ਦੁਬਾਰਾ ਸੁਣਦੇ ਹਾਂ। 

I started primary school when I was 6.

I left high school when I was 18.

I left secondary school when I was 16.  

ਰਾਜਵੀਰ
ਉਹਨਾਂ ਸਾਰਿਆਂ ਨੇ ਕਿਹਾ‘when I was’ ਮਤਲਬ ਉਹਨਾਂ ਨੇ ਆਪਣੀ ਉਮਰ ਬਾਰੇ ਦੱਸਿਆ ਕਿ ਜਦੋਂ ਉਹ...ਸਾਲ ਦੇ ਸਨ। 

Sam
Let’s try it! Repeat after me:

when I was… 

ਰਾਜਵੀਰ
OK, ਤਾਂ ਹੁਣ ਤੁਹਾਨੂੰ ਆਪਣੀ ਪੜ੍ਹਾਈ ਬਾਰੇ ਦੱਸਣਾ ਆ ਗਿਆ ਹੈ, ਚਲੋ ਕੁਝ ਅਭਿਆਸ ਕਰਦੇ ਹਾਂ।
ਤੁਸੀਂ ਆਪਣਾ ‘primary school’ ਕਿਸ ਉਮਰ ਵਿੱਚ ਸ਼ੁਰੂ ਕੀਤਾ। ਤੁਸੀਂ ਇਹ ਦੱਸਣ ਲਈ ਤੁਸੀਂ ਕਿਹੜੇ ਕਿਰਿਆਤਮਕ ਸ਼ਬਦ ਦੀ ਵਰਤੋਂ ਕਰੋਗੇ ‘started’ ਦੀ ਜਾਂ ਫ਼ਿਰ ‘left’ ਦੀ। 

Sam
I started primary school when I was 6.

ਰਾਜਵੀਰ
ਸ਼ਾਬਾਸ਼! ਹੁਣ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਸ ਵਿਸ਼ੇ ਵਿੱਚ ਸਰਟੀਫ਼ਿਕੇਟ ਕੋਰਸ ਕੀਤਾ ਹੈ ‘a certificate in...’.
ਹੁਣ ਤੁਸੀਂ ਕਿਸ ਕਿਰਿਆਤਮਕ ਸ਼ਬਦ ਦੀ ਵਰਤੋਂ ਕਰੋਗੇ? ਸੁਣਨ ਤੋਂ ਬਾਅਦ ਸੈਮ ਨੂੰ ਸੁਣਨਾ ਅਤੇ ਆਪਣਾ ਕਿਹਾ ਚੈੱਕ ਕਰ ਲੈਣਾ।

Sam
I got a certificate in teaching. 

ਰਾਜਵੀਰ
Is that true, Sam? 

Sam
Yes, it is! And now you can talk about your education, as well. 

ਰਾਜਵੀਰ
Yes! And please join us for next episode of How do I…for more education! Bye! 

Sam
Bye bye!

Learn more!

1. ਮੈਂ ਜਿਹੜੀਆਂ ਸੰਸਥਾਵਾਂ ਵਿੱਚ ਪੜ੍ਹਿਆ ਹਾਂ ਉਹਨਾਂ ਬਾਰੇ ਦੱਸਣ ਲਈ ਕਿਸ ਭਾਸ਼ਾ ਦੀ ਵਰਤੋਂ ਕਰਾਂ?
ਇਸ ਲਈ ਕੁਝ ਸਧਾਰਨ ਨਿਯਮ ਹਨ।

ਤੁਸੀਂ ਇੰਨਾਂ ਵਿੱਚੋਂ ਕਿਸੇ ਵੀ ਕਿਰਿਆਤਮਕ ਸ਼ਬਦ ਦੀ ਵਰਤੋਂ ਕਰ ਸਕਦੇ ਹੋ: ‘started’ ‘ਸ਼ੁਰੂ ਕੀਤਾ ਸੀ’, ‘left’ ‘ਛੱਡਿਆ ਸੀ’, and ‘went to’ ‘ਗਏ ਸੀ’. ਇਹ ਤਿੰਨੋਂ ਸ਼ਬਦ ਭੂਤਕਾਲ ਵਿੱਚ ਹਨ – ‘started’  ਸ਼ਬਦ ‘start’ ਦਾ past simple ਰੂਪ ਹੈ, ‘left’ ਸ਼ਬਦ ‘leave’ ਅਤੇ ‘went to’ ਸ਼ਬਦ ‘go to’ ਦਾ past simple ਰੂਪ ਹੈ।  

  • I started primary school when I was 6.
  • I left secondary school when I was 16 and I went to college.

ਜਿੰਨਾਂ ਸੰਸਥਾਵਾਂ ਵਿੱਚ ਤੁਸੀਂ ਹੁਣ ਪੜ੍ਹ ਰਹੇ ਹੋ ਉਨ੍ਹਾਂ ਬਾਰੇ ਦੱਸਣ ਲਈ ‘go to’ ਜਾਂ ‘be in’ ਦੀ ਵਰਤੋਂ ਵੀ ਕਰ ਸਕਦੇ ਹੋ।

  • My little brother goes to secondary school.
  • My little brother’s in secondary school.

ਇਸ ਬਾਰੇ ਦੱਸਣ ਲਈ ‘to attend’ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਪਰ ਇਹ ਇੱਕ ਬਹੁਤ ਹੀ ਰਸਮੀ ਤਰੀਕਾ ਹੈ। 
      • He attended Bristol University.    

2. ਕਿਸੇ ਸੰਸਥਾ ਬਾਰੇ ਦੱਸਣ ਤੋਂ ਪਹਿਲਾਂ ‘the’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
ਉਪੱਰ ਦੱਸੇ ਕਿਰਿਆਤਮਕ ਸ਼ਬਦਾਂ ਦੀ ਵਰਤੋਂ ਤੋਂ ਬਾਅਦ ਅਸੀਂ ਸੰਸਥਾ ਦਾ ਨਾਲ ਦੱਸਦੇ ਹਾਂ ਜ਼ਿਆਦਾਤਰ ‘the’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਖ਼ਾਸ ਮਹੱਤਤਾ ਰੱਖਣ ਵਾਲੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ‘the’ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ:

  • They go to the London School of Economics.
  • She went to the University of Manchester.
  • I left the College of West Anglia when I was 18.

3. ਆਪਣੀ ਪੜ੍ਹਾਈ ਬਾਰੇ ਕਿਸ ਤਰ੍ਹਾਂ ਦੱਸਿਆ ਜਾ ਸਕਦਾ ਹੈ?
ਤੁਸੀਂ ਆਪਣੀ ਪੜ੍ਹਾਈ ਵਿੱਚ ਕੀ ਕੀਤਾ ਦੱਸਣ ਲਈ ਹੇਠਾਂ ਦੱਸੇ ਵਾਕਾਂ ਦੀ ਤਰ੍ਹਾਂ ਵਾਕ ਬਣਾ ਸਕਦੇ ਹੋ:

a certificate- ਸਰਟੀਫ਼ਿਕੇਟ 
a diploma-ਡਿਪਲੋਮਾ
a degree-ਡਿਗਰੀ
ਇਹਨਾਂ ਸ਼ਬਦਾਂ ਤੋਂ ਪਹਿਲਾਂ ਅਸੀਂ ਕਿਰਿਆਤਮਕ ਸ਼ਬਦ ‘get’ ਦਾ ਅਸੀਂ ਭੂਤਕਾਲ ਰੂਪ ‘got’ ਇਸਤੇਮਾਲ ਕਰਦੇ ਹਾਂ। ਤੁਸੀਂ  ਵਰਤਮਾਲ ਕਾਲ ਬਾਰੇ ਦੱਸਣ ਲਈ ‘to graduate’ ਦੀ ਵਰਤੋਂ ਵੀ ਕਰ ਸਕਦੇ ਹਾਂ ਅਤੇ ਭੂਤਕਾਲ ਬਾਰੇ ਦੱਸਣ ਲਈ ‘graduated’ ਸ਼ਬਦ ਦੀ ਵਰਤੋਂ ਕਰ ਸਕਦੇ ਹਾਂ।
ਇਸ ਤੋਂ ਬਾਅਦ ਵਿਸ਼ੇ ਬਾਰੇ ਦੱਸਣ ਲਈ ‘in’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸਿਖਿਆ ਸੰਸਥਾ ਬਾਰੇ ਦੱਸਣ ਲਈ ‘from’ ਸ਼ਬਦ ਦੀ ਵਰਤੋਂ ਕਰੋ।

  • I got a degree in engineering from Sheffield University.
  • I graduated in engineering from Sheffield University. 

4. ਆਪਣੀ ਪੜ੍ਹਾਈ ਬਾਰੇ ਕਿਸ ਤਰ੍ਹਾਂ ਦੱਸਿਆ ਜਾ ਸਕਦਾ ਹੈ?
ਤੁਸੀਂ ਕਹਿ ਸਕਦੇ ਹੋ ‘when I was’ + the age, ਜਾਂ ‘at the age of’ + the age.

  • I started primary school when I was 6.
  • I started primary school at the age of 6.

How do I…talk about my education?

3 Questions

Choose the correct option to fill the gaps.
ਖ਼ਾਲੀ ਥਾਵਾਂ ਵਿੱਚ ਸਹੀ ਸ਼ਬਦ ਭਰੋ।

祝贺你完成了测验!
Excellent! 太棒了! Bad luck! 加分:
x / y

 Tell us about your education and qualifications on our Facebook group !
ਆਪਣੀ ਪੜ੍ਹਾਈ ਬਾਰੇ ਸਾਡੇ ਫ਼ੇਸਬੁੱਕ ਗਰੁੱਪ 'ਤੇ ਸਾਨੂੰ ਦੱਸੋ। 

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

本课词汇

  • primary school
    ਪ੍ਰਾਇਮਰੀ ਸਕੂਲ 

    secondary school
    ਸੈਕੰਡਰੀ ਸਕੂਲ

    high school
    ਹਾਈ ਸਕੂਲ

    college
    ਕਾਲਜ 
    university
    ਯੂਨੀਵਰਸਿਟੀ

    engineering
    ਇੰਜੀਨੀਅਰਿੰਗ

    business
    ਬਿਜ਼ਨੈੱਸ