Session 28

Listen to find out how to talk about things you are scared of.
ਤੁਸੀਂ ਜਿੰਨਾਂ ਚੀਜ਼ਾਂ ਤੋਂ ਡਰਦੇ ਹੋ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਦੱਸਣਾ ਸਿੱਖਣ ਲਈ ਸੁਣੋ।

በዚህ ክፍል ያሉ ክፍለ ጊዜያት

ክፍለጊዜያት 28 ነጥብ።

0 / 3

  • 0 / 3
    Activity 1

Activity 1

How do I talk about things that I'm scared of?

ਕਿਹੜਾ ਭਾਵ ਬਹੁਤ ਮਜ਼ਬੂਤ ਦਰਸਾ ਰਿਹਾ ਹੈ?

  1. I'm scared of spiders.
  2. I'm absolutely terrified of spiders.

ਪਤਾ ਕਰਣ ਲਈ ਸੁਣੋ।

ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ፅሁፍ አሳይ ፅሁፍ ደብቅ

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸੁਆਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਸੈਮ। 

Sam
Hello! 

ਰਾਜਵੀਰ
ਅੱਜ ਅਸੀਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਜਿੰਨਾਂ ਤੋਂ ਸਾਨੂੰ ਡਰ ਲਗਦਾ ਹੈ ਇਹ ਕੁਝ ਲੋਕ ਵੀ ਆਪਣੇ ਡਰਾਂ ਬਾਰੇ ਦੱਸ ਰਹੇ ਹਨ। ਇਹਨਾਂ ਨੂੰ 'spiders' ਮੱਕੜੀਆਂ, 'snakes' ਸੱਪ, 'horror movies' ਡਰਾਉਣੀਆਂ ਫ਼ਿਲਮਾਂ ਅਤੇ 'heights' ਯਾਨੀ ਉਚਾਈਆਂ ਤੋਂ ਡਰ ਲੱਗਦਾ ਹੈ। ਸੁਣਦੇ ਹਾਂ ਉਹਨਾਂ ਨੇ ਆਪਣੇ ਡਰਾਂ ਬਾਰੇ ਕਿੰਨਾਂ ਸ਼ਬਦਾਂ ਵਿੱਚ ਦੱਸਿਆ।

Examples
I'm scared of spiders. 

I'm really frightened of snakes.

Horror movies are scary.

I'm absolutely terrified of heights.

ਰਾਜਵੀਰ
ਇਹਨਾਂ ਸਾਰਿਆਂ ਨੇ ਆਪੋ ਆਪਣੇ ਡਰ ਬਾਰੇ ਅਲੱਗ ਅਲੱਘ ਤਰੀਕੇ ਨਾਲ ਦੱਸਿਆ।ਸੈਮ ਆਪਾਂ ਇੰਨਾਂ ਵਾਕਾਂ ਵਿੱਚ ਵਰਤੀ ਗਈ ਅੰਗਰੇਜ਼ੀ ਭਾਸ਼ਾ ਨੂੰ ਸਮਝੀਏ।

Sam
Let's do it! Let's start with person number one – she used the adjective 'scared' after 'I'm'. 

ਰਾਜਵੀਰ
ਉਹਨਾਂ ਨੇ ਮਕੜੀਆਂ ਬਾਰੇ ਗੱਲ ਕੀਤੀ। ਉਹਨਾਂ ਨੇ 'scared' ਤੋਂ ਬਾਅਦ ਅਤੇ 'spiders' ਤੋਂ ਪਹਿਲਾਂ ਇੱਕ ਛੋਟਾ ਜਿਹਾ ਸ਼ਬਦ ਲਗਾਇਆ, ਉਹ ਕੀ ਸੀ? 

Example
I'm scared of spiders. 

ਰਾਜਵੀਰ
ਹਾਂ, ਉਹਨਾਂ ਨੇ 'of' ਸ਼ਬਦ ਲਗਾਇਆ ਸੀ। ਇਹ ਹਮੇਸ਼ਾਂ ਹੀ ਵਿਸ਼ੇਸ਼ਣ ਅਤੇ ਨਾਂਵ ਦੇ ਵਿਚਕਾਰ ਆਉਂਦਾ ਹੈ, ਹੈ ਨਾ ਸੈਮ?

Sam
Yes! Let's try saying the whole sentence. Repeat after me, please:

I'm scared of spiders.

ਰਾਜਵੀਰ
ਦੂਸਰੇ ਵਿਅਕਤੀ ਨੂੰ ਸੱਪਾਂ ਤੋਂ ਡਰ ਲੱਗਦਾ ਹੈ ਪਰ ਉਸਨੇ ਇਸ  ਬਾਰੇ ਦੱਸਣ ਲਈ 'scared of' ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਚਲੋ ਸੁਣਦੇ ਹਾਂ ਉਸਨੇ ਕੀ ਕਿਹਾ। 

Example
I'm really frightened of snakes. 

Sam
It was 'frightened of', which is another way to say 'scared of'. And like 'scared of' you need to use the verb 'to be', so 'I'm really frightened of snakes'. Let's quickly practise that. Repeat after me:

I'm really frightened of snakes. 

And what does 'really' mean here? 

ਰਾਜਵੀਰ
'Very' ਦੀ ਜਗ੍ਹਾ ਉੱਤੇ 'really' ਸ਼ਬਦ ਦੀ ਵਰਤੋਂ ਕੀਤੀ ਇੰਨਾਂ ਦੇ ਅਰਥ ਤਾਂ ਇੱਕੋ ਹੀ ਹਨ ਪਰ ਇਹ ਭਾਵ ਨੂੰ ਮਜ਼ਬੂਤ ਬਣਾ ਦਿੰਦਾ ਹੈ। ਅਗਲਾ ਵਾਕ ਉਚਾਈ ਤੋਂ ਡਰ ਲੱਗਣ ਬਾਰੇ ਹੈ। ਇਸ ਵਾਕ ਨੂੰ ਸਮਝਦੇ ਹਾਂ।

Example
I'm absolutely terrified of heights. 

ਰਾਜਵੀਰ
ਉਸਨੇ ਕਿਹਾ 'terrified of' ਜਿਸਦਾ ਅਰਥ ਹੈ ਉਹ ਉਚਾਈ ਤੋਂ ਬਹੁਤ ਹੀ ਜ਼ਿਆਦਾ ਡਰਦਾ ਹੈ। ਉਸਨੇ ਆਪਣੀ ਗੱਲ ਵਿੱਚ ਸ਼ਬਦ 'absolutely'  ਵੀ ਜੋੜਿਆ ਜਿਵੇਂ ਕਿ ਪਿਛਲੇ ਵਾਕ ਵਿੱਚ 'really' ਸ਼ਬਦ ਦੀ ਵਰਤੋਂ ਕੀਤੀ ਗਈ ਸੀ। 

Sam
Yes, and notice that, again, we have the verb 'to be' and we use 'of' before the noun. Let's practise this together:

I'm absolutely terrified of heights. 

ਰਾਜਵੀਰ
ਸੱਚੀਂ ਇਹ ਵਾਕ ਡਰ ਨੂੰ ਦਰਸਾਉਂਦੇ ਹਨ। ਅਗਲਾ ਵਾਕ ਸੁਣਦੇ ਹਾਂ ਇਸ ਵਿੱਚ ਫ਼ਿਲਮਾਂ ਤੋਂ ਡਰ ਬਾਰੇ ਗੱਲ ਕੀਤੀ ਗਈ ਹੈ। ਵਾਕ ਵਿੱਚ ਵਿਸ਼ੇਸ਼ਣ ਦੀ ਵਰਤੋਂ ਵੱਲ ਥੋੜ੍ਹਾ ਧਿਆਨ ਦੇਣਾ। 

Example
Horror movies are scary. 

Sam
Did you hear it? She said 'scary', and the adjective was at the end of the sentence. 

ਰਾਜਵੀਰ
ਜਿਹੜੀਆਂ ਚੀਜ਼ਾਂ ਸਾਨੂੰ ਡਰਾਉਂਦੀਆਂ ਹਨ ਉਹਨਾਂ ਬਾਰੇ ਦੱਸਣ ਲਈ ਅਸੀਂ 'scary' ਸ਼ਬਦ ਦੀ ਵਰਤੋਂ ਕਰਦੇ ਹਾਂ। ਇਸ ਵਾਕ ਵਿੱਚ ਸ਼ਬਦਾਂ 'horror movies' ਦੀ ਵਰਤੋਂ ਕੀਤੀ ਗਈ ਹੈ ਅਤੇ ਬਾਅਦ ਵਿੱਚ 'to be' ਲਗਾਇਆ ਗਿਆ।

Sam
Yes, so let's quickly practise the pronunciation.

Horror movies are scary.

ਰਾਜਵੀਰ
ਸ਼ੁਕਰੀਆ, Sam. ਹੁਣ ਕੁਝ ਪ੍ਰੈਕਟਿਸ ਕੀਤੀ ਜਾਵੇ। ਕੀ ਤੁਹਾਨੂੰ ਯਾਦ ਹੈ ਉਹਨਾਂ ਨੇ ਮੱਕੜੀਆਂ ਤੋਂ ਆਪਣੇ ਡਰ ਬਾਰੇ ਕਿਵੇਂ ਦੱਸਿਆ ਸੀ। ਤੁਸੀਂ ਇਥੇ ਨਾਂਵ 'spiders' ਦੇ ਨਾਲ ਕੋਈ ਵੀ ਦੋ ਵਿਸ਼ੇਸ਼ਣ ਲਗਾ ਸਕਦੇ ਹੋ।

Sam
I'm scared of spiders.

I'm frightened of spiders.

ਰਾਜਵੀਰ
Great! ਹੁਣ ਕਹੋ ਕਿ ਤੁਸੀਂ 'snakes' ਤੋਂ ਬਹੁਤ ਡਰਦੇ ਹੋ।

Sam
I'm absolutely terrified of snakes. 

ਰਾਜਵੀਰ
'Horror movies’ ਡਰਾਉਣੀਆਂ ਹਨ। ਵਾਕ ਦੇ ਅਖ਼ੀਰ ਵਿੱਚ ਇੱਕ ਵਿਸ਼ੇਸ਼ਣ ਲਗਾਓ। 

Sam
Horror movies are scary. 

ਰਾਜਵੀਰ
Do you agree, Sam? 

Sam
Actually, yes! I'm not scared of anything else, but I think horror films are very scary! 

ਰਾਜਵੀਰ
And I am terrified of roller coaster. ਇਸਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਇਥੇ ਹੀ ਖ਼ਤਮ ਕਰਦੇ ਹਾਂ। Join us for another episode of How do I… next week. Bye!

1. ਡਰ ਬਾਰੇ ਦੱਸਣ ਦੇ ਹੋਰ ਕਿਹੜੇ ਤਰੀਕੇ ਹਨ?

ਆਪਣੇ ਡਰ ਬਾਰੇ ਦੱਸਣ ਲਈ ਤੁਸੀਂ ਇਹ ਵਿਸ਼ੇਸ਼ਣ ਇਸਤੇਮਾਲ ਕਰ ਸਕਦੇ ਹੋ:

  • scared
  • frightened 

ਕੋਈ ਹੋਰ ਸ਼ਬਦ ਜਿਸ ਦਾ ਅਰਥ ਹੈ 'afraid'। ਇਹਨਾਂ ਅਹਿਸਾਸਾਂ ਬਾਰੇ ਦੱਸਣ ਲਈ ਤੁਸੀਂ 'very' ਜਾਂ 'really' ਸ਼ਬਦਾਂ ਦੀ ਵਰਤੋਂ ਕਰਕੇ ਵਾਕ ਹੋਰ ਮਜ਼ਬੂਤ ਬਣਾ ਸਕਦੇ ਹੋ।

  • I'm very scared.
  • I'm really frightened.

ਜਦੋਂ ਤੁਸੀਂ ਕਿਸੇ ਅਜਿਹੀ ਚੀਜ਼ ਬਾਰੇ ਦੱਸਣਾ ਹੋਵੇ ਤਾਂ ਅਸੀਂ 'terrified' ਸ਼ਬਦ ਦੀ ਵਰਤੋਂ ਕਰ ਸਕਦੇ ਹਾਂ। ਇਸ ਨੂੰ ਹੋਰ ਮਜ਼ਬੂਤੀ ਨਾਲ ਦੱਸਣ ਲਈ 'terrified' ਦੇ ਨਾਲ 'absolutely' ਸ਼ਬਦ ਲਗਾਇਆ ਜਾ ਸਕਦਾ ਹੈ।

  • I'm absolutely terrified.

2. ਇਹਨਾਂ ਵਿਸ਼ੇਸ਼ਣਾ ਦੀ ਵਾਕਾਂ ਵਿੱਚ ਵਰਤੋਂ ਕਿਵੇਂ ਕੀਤੀ ਜਾਵੇ?

ਅਸੀਂ ਇਹ ਵਾਕ ਰਚਨਾ ਇਸਤੇਮਾਲ ਕਰ ਸਕਦੇ ਹਾਂ: 

Subject + verb 'to be' + adjective

ਉਦਾਹਰਣ ਵਜੋਂ:

  • I'm scared.
  • She's frightened.
  • We're terrified.

ਜਦੋਂ ਤੁਸੀਂ ਦੱਸਣਾ ਹੋਵੇ ਕਿ ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ ਤਾਂ ਅਸੀਂ ਇਸ ਵਾਕ ਰਚਨਾ ਦਾ ਇਸਤੇਮਾਲ ਕਰ ਸਕਦੇ ਹਾਂ:

Subject + verb 'to be' + adjective + of + noun

  • I'm scared of spiders.
  • She's frightened of heights.
  • We're terrified of snakes.

3. 'Scared' ਅਤੇ 'scary' ਵਿੱਚ ਕੀ ਫ਼ਰਕ ਹੈ? 

ਜੋ ਅਸੀਂ ਆਪਣੇ ਡਰ ਦੀ ਭਾਵਨਾ ਬਾਰੇ ਦੱਸਣਾ ਹੋਵੇ ਤਾਂ ਅਸੀਂ 'scared' ਸ਼ਬਦ ਦੀ ਵਰਤੋਂ ਕਰਦੇ ਹਾਂ ਅਤੇ ਜੋ ਚੀਜ਼ ਸਾਨੂੰ ਡਰਾਉਂਦੀ ਹੈ ਉਸ ਬਾਰੇ ਦੱਸਣ ਲਈ 'scary' ਸ਼ਬਦ ਦਾ ਇਸਤੇਮਾਲ ਕਰਦੇ ਹਾਂ।

  • I'm scared of horror film.
  • Horror films are scary.

ਧਿਆਨ ਰੱਖੋ ਜਦੋਂ ਅਸੀਂ 'scared' ਸ਼ਬਦਲ ਕਰਦੇ ਹਾਂ ਤਾਂ ਵਾਕ ਵਿੱਚ ਕਰਤਾ ਵਿਅਕਤੀ ਹੋਵੇਗਾ ਅਤੇ 'scary' ਸ਼ਬਦ ਦੀ ਵਰਤੋਂ ਕਰਨ ਸਮੇਂ ਕਰਤਾ ਉਹ ਚੀਜ਼ ਹੋਵੇਗੀ ਜਿਸ ਤੋਂ ਤੁਸੀਂ ਡਰਦੇ ਹੋ।

How do I talk about things that I'm scared of?

3 Questions

Complete the gaps in these sentences.
ਵਾਕ ਪੂਰਾ ਕਰਨ ਲਈ ਖਾਲੀ ਥਾਵਾਂ ਭਰੋ।

እንኳን ደስ ያለዎ ሙከራውን አጠናቀዋል
Excellent! Great job! መጥፎ እድል ነጥብ አስመዝግበዋል :
x / y

What are you scared of? Come and tell us on our Facebook group.
ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ? ਸਾਡੇ ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ।

Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • spiders
    ਮੱਕੜੀਆਂ

    snakes
    ਸੱਪ

    horror movies
    ਡਰਾਉਣੀਆਂ ਫ਼ਿਲਮਾਂ 

    heights
    ਉਚਾਈ

    really
    ਸੱਚ ਵਿੱਚ

    absolutely
    ਬਿਲਕੁਲ