1

Unit 1: Essential English Conversation

Select a unit

  1. 1 Essential English Conversation

Session 18

Listen to find out how to buy food at the market.
ਬਜ਼ਾਰ ਵਿੱਚੋਂ ਖਾਣ-ਪੀਣ ਦੀਆਂ ਵਸਤਾਂ ਇੰਗਲਿਸ਼ ਭਾਸ਼ਾ ਵਿੱਚ ਖਰੀਦਨਾ ਸਿੱਖਣ ਲਈ ਸੁਣੋ।

በዚህ ክፍል ያሉ ክፍለ ጊዜያት

ክፍለጊዜያት 18 ነጥብ።

0 / 3

  • 0 / 3
    Activity 1

Activity 1

At the market. ਬਜ਼ਾਰ ਵਿੱਚ

Listen to find out how to buy food at the market.
ਬਜ਼ਾਰ ਵਿੱਚੋਂ ਖਾਣ-ਪੀਣ ਦੀਆਂ ਵਸਤਾਂ ਇੰਗਲਿਸ਼ ਭਾਸ਼ਾ ਵਿੱਚ ਖ਼ਰੀਦਨਾ ਸਿੱਖਣ ਲਈ ਸੁਣੋ।

 

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ፅሁፍ አሳይ ፅሁፍ ደብቅ

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਖਾਣ ਪਦਾਰਥਾਂ ਦੀ ਖਰੀਦਦਾਰੀ ਕਰਦਿਆਂ ਅੰਗਰੇਜ਼ੀ ਦੇ ਕਿਹਨਾਂ ਵਾਕਾਂ ਅਤੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਦੋ ਲੋਕਾਂ ਨੂੰ ਸੁਣੋ ਜੋ ਬਜ਼ਾਰ ਵਿੱਚ ਆਲੂ ਖਰੀਦ ਰਹੇ ਹਨ।

Dan
How can I help you?

Lisa
Hi, can I have a kilo of potatoes?

Dan
Here you are. That’s £1.00.

ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲੇ ਵਿਕਰੇਤਾ ਨੇ ਗਾਹਕ ਨੂੰ ਪੁੱਛਿਆ, ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾਂ, ‘how can I help you?’ ਲੋਕ ਦੁਕਾਨਾਂ, ਬਜ਼ਾਰ ਜਾਂ ਰੈਸਟੋਰੈਂਟਾਂ ਵਿੱਚ ਇਸੇ ਵਾਕ ਨਾਲ ਤੁਹਾਨੂੰ ਤੁਹਾਡੀ ਜ਼ਰੂਰਤ ਬਾਰੇ ਪੁੱਛਦੇ ਹਨ। ਸੁਣੋ ਅਤੇ ਵਾਕ ਨੂੰ ਦਹੁਰਾਓ ਵੀ।

How can I help you?

ਰਾਜਵੀਰ
ਗਾਹਕ ਨੇ ਕਿਹਾ, ਕੀ ਮੈਨੂੰ ਇੱਕ ਕਿਲੋ kilo ਆਲੂ potatoes ਮਿਲ ਸਕਦੇ ਹਨ? ਸੁਣੋ ਤੇ ਪਿੱਛੇ ਬੋਲੋ।

Hi, can I have a kilo of potatoes?

ਰਾਜਵੀਰ
ਤੁਸੀਂ ਸਬਜ਼ੀਆਂ ‘vegetables’, ਪਿਆਜ਼ ‘onions’ ਜਾਂ ਟਮਾਟਰਾਂ ‘tomatoes’ ਬਾਰੇ ਵੀ ਪੁੱਛ ਸਕਦੇ ਹੋ।

Can I have a kilo of onions?

Can I have a kilo of tomatoes?

ਰਾਜਵੀਰ
ਤੁਸੀਂ ਫ਼ਲ ਜਿਵੇਂ ਕਿ ਸੰਤਰੇ ‘oranges’, ਕੇਲੇ ‘bananas’ ਆਦਿ ਬਾਰੇ ਵੀ ਪੁੱਛ ਸਕਦੇ ਹੋ। ਸੁਣੋ ਅਤੇ ਪਿੱਛੇ ਬੋਲੋ।

Can I have a kilo of oranges?

Can I have two kilos of bananas?

ਰਾਜਵੀਰ
ਤੁਸੀਂ ਚੌਲ ‘rice’ ਜਾਂ ਆਟੇ ‘flour’ ਬਾਰੇ ਵੀ ਪੁੱਛ ਸਕਦੇ ਹੋ। ਸੁਣੋ ਅਤੇ ਦਹੁਰਾਓ।

Can I have a kilo of rice?

Can I have a kilo of flour?

ਰਾਜਵੀਰ
ਵਿਕਰੇਤਾ ਨੇ ਗਾਹਕ ਨੂੰ ਆਲੂ ਦਿੱਤੇ ਅਤੇ ਕਿਹਾ ਕਿ ਇਹ ਰਿਹਾ ਤੁਹਾਡਾ ਸਮਾਨ ‘here you are’ ਅਸੀਂ ਇਹ ਕਹਿੰਦੇ ਹਾਂ ਜਦੋਂ ਅਸੀਂ ਕਿਸੇ ਨੂੰ ਕੋਈ ਸਮਾਨ ਦਿੰਦੇ ਹਾਂ। ਸੁਣੋ ਅਤੇ ਪਿੱਛੇ ਬੋਲੋ।

Here you are.

ਰਾਜਵੀਰ
ਫ਼ੇਰ ਉਸਨੇ ਗਾਹਕ ਨੂੰ ਕੀਮਤ ਦੱਸੀ ਇੱਕ ਪੌਂਡ ‘£1.00’.

That’s £1.00.

ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣਕੇ ਜੋ ਬਜ਼ਾਰ ਵਿੱਚ ਖਾਣ ਪਦਾਰਥ ਖਰੀਦ ਰਹੇ ਹਨ।
ਜਸਟਿਨ ਨੇ ਭੇੜ ਦੇ ਬੱਚੇ ਦਾ ਮਾਸ ‘lamb’ ਖਰੀਦਿਆ।

How can I help you?

Hi, can I have two kilos of lamb?

Here you are. That’s £15.00.

ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦਹੁਰਾਓ।

How can I help you?

Can I have a kilo of potatoes?

Here you are.

That’s £1.00.

ਰਾਜਵੀਰ
Great! ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।

ਮੈਂ ਤੁਹਾਡੀ ਕੀ ਮਦਦ ਕਰ ਸਕਦਾਂ ਹਾਂ?
How can I help you?

ਕੀ ਮੈਂਨੂੰ ਇੱਕ ਕਿਲੋ ਆਲੂ ਮਿਲ ਸਕਦੇ ਹਨ?
Can I have a kilo of potatoes?

ਇਹ ਰਿਹਾ ਤੁਹਾਡਾ ਸਮਾਨ।
Here you are.

ਇਹਨਾਂ ਦੀ ਕੀਮਤ ਇੱਕ ਪੌਂਡ ਹੈ।
That’s £1.00.

ਰਾਜਵੀਰ
ਸ਼ਾਬਾਸ਼। ਹੁਣ ਤੁਸੀਂ ਜਾਣਦੇ ਹੋ ਅੰਗਰੇਜ਼ੀ ਵਿੱਚ ਬਜ਼ਾਰ ਗਿਆਂ ਖਾਦ ਪੀਣ ਦੀਆਂ ਵਸਤਾਂ ਨੂੰ ਕਿਵੇਂ ਖਰੀਦਨਾਂ ਹੈ। ਵਿਕਰੇਤਾ ਦੇ ਤੁਹਾਡੀ ਲੋੜ ਸੰਬੰਧੀ ਪ੍ਰਸ਼ਨਾਂ ਦਾ ਜੁਆਬ ਦੇ ਕੇ, ਅਭਿਆਸ ਕਰੋ।

How can I help you?

Here you are. That’s £1.00.

ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।

Dan
How can I help you?

Lisa
Hi, can I have a kilo of potatoes?

Dan
Here you are. That’s £1.00.

ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਖਾਣ-ਪੀਣ ਦੀਆਂ ਵਸਤਾਂ ਬਜ਼ਾਰ ਵਿੱਚੋ ਖਰੀਦ ਸਕਦੇ ਹੋ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਖਾਦ ਪਦਾਰਥਾਂ ਬਾਰੇ ਪੁੱਛਕੇ ਅਭਿਆਸ ਕਰੋ। ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।

 

Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।

At the market. ਬਜ਼ਾਰ ਵਿੱਚ

3 Questions

Choose the correct answer.
ਸਹੀ ਜੁਆਬ ਚੁਣੋ।

እንኳን ደስ ያለዎ ሙከራውን አጠናቀዋል
Excellent! Great job! መጥፎ እድል ነጥብ አስመዝግበዋል :
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

 

Session Vocabulary

  • How can I help you?
    ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾਂ?

    Hi, can I have a kilo of potatoes?
    ਹੈਲੋ, ਕੀ ਮੈਂਨੂੰ ਇੱਕ ਕਿਲੋ ਆਲੂ ਮਿਲ ਸਕਦੇ ਹਨ?

    Here you are. Anything else?
    ਇਹ ਰਿਹ ਤੁਹਾਡਾ ਸਮਾਨ। ਕੁਝ ਹੋਰ?

    Yes, can I have a kilo of ______ as well?
    ਹਾਂ, ਕੀ ਮੈਂਨੂੰ ਇੱਕ ਕਿਲੋ______ ਵੀ ਮਿਲ ਸਕਦਾ?

    Here you are. That’s £15.00 altogether.
    ਇਹ ਰਿਹਾ ਤੁਹਾਡਾ ਸਮਾਨ। ਸਭ ਕੁਝ ਦੇ 15 ਪੌਂਡ ਹੋਏ।

    That’s expensive!
    ਇਹ ਮਹਿੰਗਾ ਹੈ

    That’s cheap!
    ਇਹ ਸਸਤਾ ਹੈ

    fish
    ਮੱਛੀ

    chicken
    ਚਿਕਨ

    lamb
    ਭੇੜ ਦਾ ਬੱਚਾ

    potatoes
    ਆਲੂ

    bananas
    ਕੇਲੇ